Guru Nanak Dev ji Prakash Parv: ਧੰਨ ਇਸ ਪਵਿੱਤਰ ਅਸਥਾਨ ਤੋਂ ਹੀ ਗੁਰੂ ਸਾਹਿਬਾਨ ਨੇ ਮੂਲ ਮੰਤਰ ਦਾ ਉਚਾਰਨ ਕੀਤਾ ਤੇ ਕਿਰਤ ਕਰੋ ਵੰਡ ਛਕੋ ਦਾ ਹੋਕਾ ਲਾਇਆ। ਇਸੇ ਹੀ ਇਤਿਹਾਸਿਕ ਸਥਾਨ ਤੋਂ ਗੁਰੂ ਸਾਹਿਬਾਨ ਨੇ 13-13 ਤੋਲਿਆ ਅਤੇ ਦੁਨੀਆਂ ਨੂੰ ਸੱਚ ਦੇ ਸਿੱਧੇ ਰਾਹ ਪਾਇਆ।
Trending Photos
Guru Nanak Dev ji Prakash Parv: ਜਗਤ ਜਲੰਦੇ ਦੇ ਤਾਰਨਹਾਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ 554ਵਾਂ ਪ੍ਰਕਾਸ਼ ਪੂਰਬ ਦਾ ਦਿਹਾੜਾ ਦੇਸ਼ ਵਿਦੇਸ਼ ਵਿੱਚ ਵਸਦੀਆਂ ਸੰਗਤਾਂ ਵੱਲੋਂ ਸ਼ਰਧਾ, ਭਾਵਨਾ ਅਤੇ ਉਤਸ਼ਾਹ ਬੜੇ ਨਾਲ ਅੱਜ ਸੁਲਤਾਨਪੁਰ ਲੋਧੀ ਦੀ ਮੁਕੱਦਸ ਧਰਤੀ ਦੇ ਉੱਤੇ ਮਨਾਇਆ ਜਾ ਰਿਹਾ ਹੈ। ਧੰਨ ਜਗਤ ਇਸ ਧਰਤੀ ਤੇ ਗੁਰੂ ਸਾਹਿਬਾਨ ਨੇ ਆਪਣੇ ਜੀਵਨ ਕਾਲ ਦਾ ਨਨਕਾਣਾ ਸਾਹਿਬ ਤੋਂ ਬਾਅਦ ਸਭ ਤੋਂ ਵੱਧ ਲੰਬਾ ਸਮਾਂ ਬਤੀਤ ਕੀਤਾ। ਗੁਰੂ ਸਾਹਿਬਾਨ ਨੇ ਇਸ ਜਗ੍ਹਾ 14 ਸਾਲ 9 ਮਹੀਨੇ ਅਤੇ 13 ਦਿਨ ਅਕਾਲ ਪੁਰਖ ਦੀ ਬੰਦਗੀ ਕੀਤੀ।
ਧੰਨ ਇਸ ਪਵਿੱਤਰ ਅਸਥਾਨ ਤੋਂ ਹੀ ਗੁਰੂ ਸਾਹਿਬਾਨ ਨੇ ਮੂਲ ਮੰਤਰ ਦਾ ਉਚਾਰਨ ਕੀਤਾ ਤੇ ਕਿਰਤ ਕਰੋ ਵੰਡ ਛਕੋ ਦਾ ਹੋਕਾ ਲਾਇਆ। ਇਸੇ ਹੀ ਇਤਿਹਾਸਿਕ ਸਥਾਨ ਤੋਂ ਗੁਰੂ ਸਾਹਿਬਾਨ ਨੇ 13-13 ਤੋਲਿਆ ਅਤੇ ਦੁਨੀਆਂ ਨੂੰ ਸੱਚ ਦੇ ਸਿੱਧੇ ਰਾਹ ਪਾਇਆ। ਦੁਨੀਆ ਨੂੰ ਤਾਰਨ ਲਈ ਚਾਰ ਉਦਾਸੀਆਂ ਦੀ ਸ਼ੁਰੂਆਤ ਵੀ ਗੁਰੂ ਸਾਹਿਬਾਨ ਨੇ ਇਸ ਧਰਤੀ ਤੋਂ ਹੀ ਕੀਤੀ। ਗੁਰੂ ਸਾਹਿਬਾਨ ਦੇ ਅੱਜ 554ਵੇ ਪ੍ਰਕਾਸ਼ ਪੂਰਬ ਦੇ ਦਿਹਾੜੇ ਤੇ ਲੱਖਾਂ ਦੀ ਤਾਦਾਦ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਆਈਆਂ ਸੰਗਤਾਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋ ਰਹੀਆਂ ਹਨ ਅਤੇ ਗੁਰੂ ਸਾਹਿਬਾਨ ਦੇ ਆਸ਼ੀਰਵਾਦ ਨੂੰ ਪ੍ਰਾਪਤ ਕਰ ਰਹੀਆਂ ਹਨ।
ਇਹ ਵੀ ਪੜ੍ਹੋ: Guru Nanak Dev Ji Prakash Parv: ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ CM ਮਾਨ ਨੇ ਸਮੂਹ ਸੰਗਤ ਨੂੰ ਦਿੱਤੀ ਵਧਾਈ
ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੇਸ਼-ਵਿਦੇਸ਼ ਵਿੱਚ ਵੀ ਧਾਰਮਿਕ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵੱਡੀ ਗਿਣਤੀ 'ਚ ਸੰਗਤਾਂ ਗੁਰਦੁਆਰਾ ਸਾਹਿਬ ਨਤਮਸਤਕ ਹੋਈਆਂ ਹਨ ਅਤੇ ਉਹਨਾਂ ਨੇ ਗੁਰਦੁਆਰਾ ਸਾਹਿਬ ਵਿੱਚ ਮੋਮਬੱਤੀਆਂ ਵੀ ਜਗਾਈਆਂ।
ਇਹ ਵੀ ਪੜ੍ਹੋ: Guru Nanak Jayanti: ਸ੍ਰੀ ਗੁਰੂ ਨਾਨਕ ਦੇਵ ਜੀ ਦਾ 554ਵਾਂ ਪ੍ਰਕਾਸ਼ ਪੁਰਬ, ਫੁੱਲਾਂ ਤੇ ਲਾਈਟਾਂ ਨਾਲ ਸਜਾਇਆ ਸ੍ਰੀ ਹਰਿਮੰਦਰ ਸਾਹਿਬ,ਵੇਖੋ ਵੀਡੀਓ
(ਚੰਦਰ ਮੜੀਆ ਦੀ ਰਿਪੋਰਟ)