ਜਲੰਧਰ 'ਚ ਨੰਬਰਦਾਰ ਨੇ ਲਾਈਸੈਂਸੀ ਪਿਸਟਲ ਨਾਲ ਕੀਤੀ ਖੁਦਕੁਸ਼ੀ
Advertisement
Article Detail0/zeephh/zeephh2656274

ਜਲੰਧਰ 'ਚ ਨੰਬਰਦਾਰ ਨੇ ਲਾਈਸੈਂਸੀ ਪਿਸਟਲ ਨਾਲ ਕੀਤੀ ਖੁਦਕੁਸ਼ੀ

Jalandhar News: ਜਲੰਧਰ ਦੇ ਲੋਹੀਆਂ ਇਲਾਕੇ ਵਿੱਚ ਨੰਬਰਦਾਰ ਨੇ ਆਪਣੀ ਲਾਈਸੈਂਸੀ ਪਿਸਟਲ ਨਾਲ ਖੁਦਕੁਸ਼ੀ ਕਰ ਲਈ। ਮ੍ਰਿਤਕ ਨੇ ਨੇ ਆਪਣੀ ਮੌਤ ਲਈ ਚਾਰ ਵਿਅਕਤੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ

 

ਜਲੰਧਰ 'ਚ ਨੰਬਰਦਾਰ ਨੇ ਲਾਈਸੈਂਸੀ ਪਿਸਟਲ ਨਾਲ ਕੀਤੀ ਖੁਦਕੁਸ਼ੀ

Jalandhar News: ਜਲੰਧਰ ਜ਼ਿਲ੍ਹੇ ਦੇ ਥਾਣਾ ਲੋਹੀਆਂ ਖਾਸ ਅਧੀਨ ਪਿੰਡ ਕਰਾਹ ਰਾਮ ਸਿੰਘ ਵਿੱਚ ਨੰਬਰਦਾਰ ਜਗਤਾਰ ਸਿੰਘ ਨੇ ਆਪਣੀ ਲਾਈਸੈਂਸੀ ਬੰਦੂਕ ਨਾਲ ਖੁਦਕੁਸ਼ੀ ਕਰ ਲਈ। ਘਟਨਾ 'ਚ ਨੰਬਰਦਾਰ ਦੇ ਮੂੰਹ 'ਚ ਗੋਲੀ ਲੱਗਣ ਕਾਰਨ ਉਸਦਾ ਚਿਹਰਾ ਬਹੁਤ ਬੇਹਾਲ ਹੋ ਗਿਆ।

ਬਾਥਰੂਮ 'ਚ ਗੋਲੀ ਮਾਰਕੇ ਖੁਦਕੁਸ਼ੀ 
ਮ੍ਰਿਤਕ ਦੀ ਪਹਿਚਾਣ 76 ਸਾਲਾ ਜਗਤਾਰ ਸਿੰਘ ਪੁੱਤਰ ਮਹਿੰਦਰ ਸਿੰਘ ਵਜੋਂ ਹੋਈ। ਮ੍ਰਿਤਕ ਜਗਤਾਰ ਸਿੰਘ ਦੇ ਪੁੱਤਰ ਹਰਦੇਵ ਸਿੰਘ ਨੇ ਪੁਲਿਸ ਨੂੰ ਆਪਣੇ ਬਿਆਨ ਵਿੱਚ ਦੱਸਿਆ ਕਿ ਉਸਦੇ ਪਿਤਾ ਨੇ ਬੈਡਰੂਮ ਨਾਲ ਲੱਗਦੇ ਬਾਥਰੂਮ 'ਚ ਜਾ ਕੇ ਖੁਦ ਨੂੰ ਗੋਲੀ ਮਾਰੀ। ਜਦੋਂ ਪਰਿਵਾਰਕ ਮੈਂਬਰਾਂ ਨੇ ਗੋਲੀ ਦੀ ਆਵਾਜ਼ ਸੁਣੀ ਤਾਂ ਉਨ੍ਹਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ।

ਸੁਸਾਈਡ ਨੋਟ 'ਚ 4 ਲੋਕ ਦੋਸ਼ੀ
ਆਪਣੇ ਸੁਸਾਈਡ ਨੋਟ ਵਿੱਚ, ਮ੍ਰਿਤਕ ਜਗਤਾਰ ਸਿੰਘ ਨੇ ਆਪਣੀ ਮੌਤ ਲਈ ਚਾਰ ਵਿਅਕਤੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ, ਜਿਨ੍ਹਾਂ ਵਿੱਚੋਂ ਤਿੰਨ ਉਸਦੇ ਆਪਣੇ ਪਿੰਡ ਦੇ ਹਨ ਜਦੋਂ ਕਿ ਇੱਕ ਦੂਜੇ ਪਿੰਡ ਦਾ ਹੈ। ਜਾਣਕਾਰੀ ਅਨੁਸਾਰ, ਸੁਸਾਈਡ ਨੋਟ ਵਿੱਚ, ਮ੍ਰਿਤਕ ਜਗਤਾਰ ਸਿੰਘ ਨੇ ਉਪਰੋਕਤ ਚਾਰ ਲੋਕਾਂ 'ਤੇ ਲਗਾਤਾਰ ਉਸਨੂੰ ਤੰਗ ਕਰਨ ਦੇ ਦੋਸ਼ ਲਗਾਏ ਹਨ। ਜਿਸ ਦੇ ਆਧਾਰ 'ਤੇ ਪੁਲਿਸ ਨੇ ਚਾਰਾਂ ਖਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਿਸ ਵਿੱਚ ਮਲਕੀਤ ਸਿੰਘ, ਪ੍ਰੀਤਮ ਸਿੰਘ, ਬਲਵੀਰ ਸਿੰਘ, ਸਾਰੇ ਪਿੰਡ ਕਰਾਹ ਦੇ ਵਸਨੀਕ ਅਤੇ ਵਰਿੰਦਰ ਸਿੰਘ ਵਾਸੀ ਮਲੋਟ ਸ਼ਾਮਲ ਹਨ। ਡੀਐਸਪੀ ਓਂਕਾਰ ਸਿੰਘ ਬਰਾੜ ਨੇ ਕਿਹਾ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ।

ਪੁਲਿਸ ਦੀ ਜਾਂਚ 
ਘਟਨਾ ਦੀ ਸੂਚਨਾ ਮਿਲਣ 'ਤੇ ਸ਼ਾਹਕੋਟ ਦੇ ਡੀ.ਐਸ.ਪੀ. ਓਂਕਾਰ ਸਿੰਘ ਬਰਾੜ ਅਤੇ ਥਾਣਾ ਲੋਹੀਆ ਦੇ ਇੰਚਾਰਜ ਜੈਪਾਲ ਪੁਲਿਸ ਟੀਮ ਨਾਲ ਮੌਕੇ 'ਤੇ ਪਹੁੰਚੇ। ਪੁਲਿਸ ਨੇ ਮੌਕੇ 'ਤੇ ਪਈ ਬੰਦੂਕ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਅਤੇ ਸ਼ਵ ਨੂੰ ਪੋਸਟਮਾਰਟਮ ਲਈ ਨਕੋਦਰ ਦੇ ਸਿਵਿਲ ਹਸਪਤਾਲ ਭੇਜ ਦਿੱਤਾ। ਪੁਲਿਸ ਨੇ ਸੁਸਾਈਡ ਨੋਟ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਚਾਰੋ ਵਿਅਕਤੀਆਂ 'ਤੇ ਮਾਮਲਾ ਦਰਜ ਕਰ ਲਿਆ। ਡੀ.ਐਸ.ਪੀ. ਓਂਕਾਰ ਸਿੰਘ ਬਰਾੜ ਨੇ ਕਿਹਾ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਹੁਣ ਘਟਨਾ ਦੇ ਪਿੱਛਲੇ ਕਾਰਨਾਂ ਦੀ ਵੀ ਤਫ਼ਤੀਸ਼ ਕਰ ਰਹੀ ਹੈ।

 

 

Trending news