Trending Photos
Fazilka News: ਫਾਜ਼ਿਲਕਾ ਵਿੱਚ ਹੜ੍ਹ ਰੋਕੂ ਕਾਰਜਾਂ ਵਿਚ ਪ੍ਰਸ਼ਾਸਨ ਤੇ ਜਨ ਭਾਗੀਦਾਰੀ ਦੀ ਵੱਡੀ ਮਿਸਾਲ ਵੇਖਣ ਨੂੰ ਮਿਲੀ ਹੈ। ਇੱਥੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਮਿਲੇ ਕੇ ਬੀਐਸਐਫ ਦੀ ਦੇਖਰੇਖ ਵਿੱਚ ਲੋਕਾਂ ਨੇ ਭਾਰਤ ਪਾਕਿਸਤਾਨ ਸਰਹੱਦ ਉਤੇ ਕੰਡਿਆਲੀ ਤਾਰ ਦੇ ਬਿਲਕੁਲ ਨਾਲ 2200 ਮੀਟਰ ਲੰਬਾ ਸੁਰੱਖਿਆ ਬੰਨ੍ਹ ਬਣਾ ਕੇ 3000 ਏਕੜ ਤੋਂ ਵੱਧ ਫ਼ਸਲ ਨੂੰ ਬਚਾ ਲਿਆ ਹੈ।
ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਅਤੇ ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਅੱਜ ਇਸ ਬੰਨ੍ਹ ਦਾ ਨਿਰੀਖਣ ਕੀਤਾ ਅਤੇ ਇਸ ਕੰਮ ਵਿਚ ਪ੍ਰਸ਼ਾਸਨ ਦਾ ਸਹਿਯੋਗ ਕਰ ਰਹੇ ਲੋਕਾਂ ਦੀ ਹੌਸਲਾ ਅਫ਼ਜ਼ਾਈ ਕੀਤੀ। ਫਾਜ਼ਿਲਕਾ ਜ਼ਿਲ੍ਹੇ ਵਿਚ ਜੋ ਸਤਲੁਜ ਦੀ ਕਰੀਕ ਕੌਮਾਂਤਰੀ ਸਰਹੱਦ ਪਾਰ ਕਰਕੇ ਭਾਰਤ ਵਾਲੇ ਪਾਸੇ ਆਉਂਦੀ ਹੈ ਉਹ ਪਿੰਡ ਨਵਾਂ ਮੌਜਮ ਨੇੜੇ ਇਕ ਵਾਰ ਪਾਕਿਸਤਾਨ ਵਾਲੇ ਪਾਸੇ ਜਾ ਕੇ ਮੁੜ ਮੁਹਾਰ ਜਮਸੇਰ ਕੋਲ ਭਾਰਤ ਵਿੱਚ ਆਕੇ ਅੰਤਮ ਤੌਰ ਉਤੇ ਪਾਕਿਸਤਾਨ ਨੂੰ ਚਲੀ ਜਾਂਦੀ ਹੈ।
ਪਿੰਡ ਦੋਨਾਂ ਸਿਕੰਦਰੀ ਕੋਲੋਂ ਇਹ ਕਰੀਕ ਪਾਕਿਸਤਾਨ ਵਾਲੇ ਪਾਸੇ ਹੈ ਪਰ ਇਸਦਾ ਪਾਣੀ ਭਾਰਤ ਵਾਲੇ ਪਾਸੇ ਨੂੰ ਮਾਰ ਕਰਦਾ ਹੈ। ਇਸੇ ਖੇਤਰ ਵਿੱਚ ਇਹ 2.2 ਕਿਲੋਮੀਟਰ ਲੰਬਾ ਬੰਨ੍ਹ ਕੰਡਿਆਲੀ ਤਾਰ ਦੇ ਨਾਲ ਬਣਾਇਆ ਗਿਆ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਲੋਕਾਂ ਦੀ ਪ੍ਰਸ਼ਾਸਨ ਅਤੇ ਬੀਐਸਐਫ ਨਾਲ ਸਾਂਝ ਦਾ ਹੀ ਨਤੀਜਾ ਹੈ। ਪ੍ਰਸ਼ਾਸਨ ਵੱਲੋਂ ਇਨ੍ਹਾਂ ਨੂੰ ਜੇਸੀਬੀ ਤੇ ਡੀਜਲ ਮੁਹੱਈਆ ਕਰਵਾਇਆ ਜਾ ਰਿਹਾ ਹੈ ਜਦ ਕਿ ਪਿੰਡ ਦੇ ਲੋਕਾਂ ਨੇ ਟਰੈਕਟਰ ਟਰਾਲੀਆਂ ਲਗਾ ਕੇ ਇਸ ਬੰਨ੍ਹ ਨੂੰ ਬਣਾਇਆ ਹੈ।
ਇਹ ਵੀ ਪੜ੍ਹੋ : Punjab Flood News: ਮੁੜ ਤਬਾਹੀ ਦਾ ਮੰਜ਼ਰ! ਪੰਜਾਬ 'ਚ ਫਿਰੋਜ਼ਪੁਰ-ਫਾਜ਼ਿਲਕਾ ਦੇ 74 ਪਿੰਡ ਹੜ੍ਹ ਨਾਲ ਹੋਏ ਪ੍ਰਭਾਵਿਤ
ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਦੱਸਿਆ ਕਿ ਪਿਛਲੇ ਦਿਨੀਂ ਆਏ ਹੜ੍ਹ ਤੋਂ ਸਬਕ ਲੈ ਕੇ ਇਸ ਬੰਨ੍ਹ ਦੇ ਦੂਸਰੇ ਪਾਸੇ 5 ਤੋਂ 6 ਫੁੱਟ ਪਾਣੀ ਵਹਿ ਰਿਹਾ ਹੈ। ਜੇਕਰ ਇਹ ਬੰਨ੍ਹ ਨਾ ਬਣਦਾ ਤਾਂ ਇਸ ਪਾਣੀ ਨੇ ਪਿੰਡ ਨਵਾਂ ਮੌਜਮ ਦੇ ਵਿਚ ਤਬਾਹ ਮਚਾਉਣੀ ਸੀ ਪਰ ਪ੍ਰਸ਼ਾਸਨ ਦੀ ਅਗੇਤੀ ਵਿਉਂਤਬੰਦੀ ਨਾਲ ਇਹ ਆਫਤ ਟਲ ਗਈ ਹੈ।
ਇਹ ਵੀ ਪੜ੍ਹੋ : Punjab Operation Seal News: ਆਪਰੇਸ਼ਨ ਸੀਲ ਦੌਰਾਨ ਬਠਿੰਡਾ ਪੁਲਿਸ ਨੂੰ ਨਸ਼ੇ ਦੀ ਹਾਲਾਤ 'ਚ ਮਿਲਿਆ ਨੌਜਵਾਨ, ਜਾਂਚ ਜਾਰੀ