Brothers drown while clicking photos: ਪੁਲਿਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ 2 ਭਰਾ ਆਪਣੇ ਸੋਸ਼ਲ ਮੀਡੀਆ ਪ੍ਰੋਫਾਈਲਾਂ ਲਈ ਤਸਵੀਰਾਂ ਕਲਿੱਕ ਕਰਦੇ ਅਤੇ ਵੀਡੀਓ ਰਿਕਾਰਡ ਕਰਦੇ ਹੋਏ ਪਾਣੀ ਵਿੱਚ ਡੁੱਬ ਗਏ।
Trending Photos
Ludhiana News/ਤਰਸੇਮ ਭਾਰਦਵਾਜ: ਲੁਧਿਆਣਾ ਦੇ ਥਾਣਾ ਕੂੰਮਕਲਾਂ ਅਧੀਨ ਪੈਂਦੇ ਪਿੰਡ ਕੂੰਮ ਖੁਰਦ ਨੇੜੇ ਵਗਦੇ ਸੂਏ ਵਿਚ ਅੱਜ ਬਾਅਦ ਦੁਪਹਿਰ 2 ਸਕੇ ਭਰਾਵਾਂ ਮੁਹੰਮਦ ਅਸਦੁੱਲਾ (17) ਅਤੇ ਮੁਹੰਮਦ ਮਣਤੁੱਲਾ (12) ਵਾਸੀ ਝੂੰਗੀਆਂ ਪੰਜੇਟਾ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅ ਤਗਨੁਸਾਰ ਇਹ ਦੋਵੇਂ ਭਰਾ ਅੱਜ ਸਵੇਰੇ ਮਸਜਿਦ ਵਿਚ ਨਮਾਜ਼ ਕਰਨ ਉਪਰੰਤ ਆਪਣੇ ਪਿੰਡ ਝੂੰਗੀਆਂ ਪੰਜੇਟਾ ਪਰਤ ਰਹੇ ਸਨ ਕਿ ਰਸਤੇ ਵਿਚ ਪੈਂਦੇ ਸੂਏ ਦੇ ਪਾਣੀ ਵਿਚ ਖੜ ਕੇ ਇਹ ਤਸਵੀਰਾਂ ਖਿਚਵਾਉਣ ਲੱਗ ਪਏ।
ਪਾਣੀ ਦੇ ਇਸ ਵਹਾਅ ਵਿਚ ਦੋਵੇਂ ਹੀ ਭਰਾ ਡੁੱਬੇ
ਜਾਣਕਾਰੀ ਅਨੁਸਾਰ ਛੋਟਾ ਭਰਾ ਮੁਹੰਮਦ ਮਣਤੁੱਲਾ ਪਾਣੀ ਵਿਚ ਖੜ੍ਹਾ ਸੀ ਅਤੇ ਉਸਦਾ ਵੱਡਾ ਭਰਾ ਮੁਹੰਮਦ ਅਸਦੁੱਲਾ ਬਾਹਰ ਖੜ ਕੇ ਉਸਦੀ ਫੋਟੋ ਖਿਚ ਰਿਹਾ ਸੀ। ਅਚਾਨਕ ਪਾਣੀ ਦੇ ਵਹਾਅ ਵਿਚ ਛੋਟਾ ਭਰਾ ਮੁਹੰਮਦ ਮਣਤੁੱਲਾ ਵਹਿ ਗਿਆ ਜਿਸ ਨੂੰ ਬਚਾਉਣ ਲਈ ਉਸਦੇ ਵੱਡੇ ਭਰਾ ਨੇ ਵੀ ਛਾਲ ਮਾਰ ਦਿੱਤੀ। ਪਾਣੀ ਦੇ ਇਸ ਵਹਾਅ ਵਿਚ ਦੋਵੇਂ ਹੀ ਭਰਾ ਡੁੱਬ ਗਏ।
ਪਰਿਵਾਰ ਦਾ ਰੋ-ਰੋ ਬੁਰਾ ਹਾਲ
ਹਾਦਸੇ ਦੀ ਸੂਚਨਾ ਮਿਲਣ ’ਤੇ ਥਾਣਾ ਮੁਖੀ ਗੁਰਪ੍ਰਤਾਪ ਸਿੰਘ ਮੌਕੇ ’ਤੇ ਪੁੱਜ ਗਏ ਜਿਨ੍ਹਾਂ ਗੋਤਾਖੋਰਾਂ ਨੂੰ ਬੁਲਾਇਆ ਅਤੇ ਬੜੀ ਮੁਸ਼ੱਕਤ ਤੋਂ ਬਾਅਦ ਇਨ੍ਹਾਂ ਦੋਵੇਂ ਮਾਸੂਮ ਭਰਾਵਾਂ ਦੀ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਪੁਲਿਸ ਵੱਲੋਂ ਲਾਸ਼ਾਂ ਕਬਜ਼ੇ ਵਿੱਚ ਕਰ ਪੋਸਟ ਮਾਰਟਮ ਲਈ ਭਿਜਵਾ ਦਿੱਤਾ ਹੈ ਪਰ ਹਾਦਸੇ ਕਾਰਨ ਜਿੱਥੇ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ, ਉੱਥੇ ਪਿੰਡ ਵਿਚ ਵੀ ਸੋਗ ਦੀ ਲਹਿਰ ਹੈ।
ਇਹ ਵੀ ਪੜ੍ਹੋ: Earthquake News: ਕੈਲੀਫੋਰਨੀਆ ਤੋਂ ਕਸ਼ਮੀਰ ਤੱਕ ਹਿੱਲੀ ਧਰਤੀ, 12 ਘੰਟਿਆਂ 'ਚ ਇਨ੍ਹਾਂ ਥਾਵਾਂ 'ਤੇ ਲੱਗੇ ਭੂਚਾਲ ਦੇ ਝਟਕੇ
ਪਾਣੀ ਵਿੱਚ ਖੱਡ ਕੇ ਫੋਟੋ ਖਿਚਵਾਉਣੀ ਜਾਨਲੇਵਾ ਸਾਬਿਤ ਹੋਈ
ਦੋ ਸਕੇ ਭਰਾ ਮੁਹੰਮਦ ਅਸਦੁੱਲਾ ਅਤੇ ਮੁਹੰਮਦ ਮਣਤੁੱਲਾ ਅੱਜ ਸਵੇਰੇ ਮਸਜਿਦ ਵਿਖੇ ਅੱਲ੍ਹਾ ਦੀ ਇਬਾਦਤ ਕਰ ਨਮਾਜ਼ ਅਦਾ ਕਰਨ ਉਪਰੰਤ ਖੁਸ਼ੀ-ਖੁਸ਼ੀ ਆਪਣੇ ਘਰ ਪਰਤ ਰਹੇ ਸਨ ਕਿ ਰਸਤੇ ਵਿਚ ਛੋਟੇ ਭਰਾ ਵਲੋਂ ਸੂਏ ਦੇ ਵਗਦੇ ਪਾਣੀ ਵਿਚ ਖੜ ਫੋਟੋ ਖਿਚਵਾਉਣ ਦੀ ਇੱਛਾ ਦੋਵਾਂ ਲਈ ਜਾਨਲੇਵਾ ਸਾਬਿਤ ਹੋਈ।
ਫੋਟੋਆਂ ਖਿਚਵਾਉਂਦੇ ਹੋਏ ਛੋਟਾ ਭਰਾ ਮੁਹੰਮਦ ਮਣਤੁੱਲਾ ਗਹਿਰੇ ਪਾਣੀ ਵਿਚ ਚਲਾ ਗਿਆ ਜਿਸ ਨੂੰ ਬਚਾਉਣ ਲਈ ਵੱਡੇ ਭਰਾ ਮੁਹੰਮਦ ਅਸਦੁੱਲਾ ਨੇ ਵਗਦੇ ਪਾਣੀ ਵਿਚ ਛਾਲ ਮਾਰ ਦਿੱਤੀ ਪਰ ਅਣਹੋਣੀ ਅਜਿਹੀ ਵਾਪਰੀ ਕਿ ਛੋਟੇ ਨੂੰ ਤਾਂ ਕੀ ਬਚਾਉਣਾ ਸੀ ਵੱਡਾ ਵੀ ਮੌਤ ਦੇ ਮੂੰਹ ਵਿਚ ਜਾ ਪਿਆ। ਜਦੋਂ ਦੋਵੇਂ ਸਕੇ ਭਰਾਵਾਂ ਦੀਆਂ ਲਾਸ਼ਾਂ ਪਾਣੀ ’ਚੋਂ ਬਾਹਰ ਕੱਢੀਆਂ ਗਈਆਂ ਤਾਂ ਉੱਥੇ ਮਾਹੌਲ ਬੜਾ ਗ਼ਮਗੀਨ ਹੋ ਗਿਆ। ਇਹ ਮ੍ਰਿਤਕ ਦੋਵੇਂ ਮੁਸਲਿਮ ਭਾਈਚਾਰੇ ਨਾਲ ਸਬੰਧ ਰੱਖਦੇ ਸਨ।