Ludhiana Car Fire: ਲੁਧਿਆਣਾ ਚੱਲਦੀ ਕਾਰ ਨੂੰ ਅੱਗ ਲੱਗੀ ਹੈ। ਕਾਰ ਚਾਲਕ ਨੇ ਛਾਲ ਮਾਰ ਕੇ ਬਚਾਈ ਜਾਨ। ਇੰਜਣ ਨੂੰ ਸ਼ਾਰਟ ਸਰਕਟ ਕਾਰਨ ਲੱਗੀ ਅੱਗ
Trending Photos
Ludhiana Car Fire/ਤਰਸੇਮ ਭਾਰਦਵਾਜ: ਲੁਧਿਆਣਾ ਵਿੱਚ ਦੇਰ ਰਾਤ ਸਵਿਫਟ ਕਾਰ ਨੂੰ ਅਚਾਨਕ ਅੱਗ ਲੱਗ ਗਈ। ਪ੍ਰਤੱਖਦਰਸ਼ੀ ਮੁਤਾਬਿਕ ਡਰਾਈਵਰ ਨੇ ਕਾਰ ਵਿੱਚੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ। ਪਤਾ ਲੱਗਾ ਹੈ। ਕਿ ਕਾਰ ਦੇ ਇੰਜਣ ਵਿੱਚ ਸ਼ਾਰਟ ਸਰਕਟ ਹੋ ਗਿਆ ਜਿਸ ਕਾਰਨ ਕਾਰ ਨੂੰ ਅੱਗ ਲੱਗ ਗਈ। ਅੱਗ ਲੱਗਣ ਕਾਰਨ ਕਾਰ ਬੁਰੀ ਤਰ੍ਹਾਂ ਨੁਕਸਾਨੀ ਜਾਣਕਾਰੀ ਮੁਤਾਬਕ ਇਹ ਘਟਨਾ ਚੰਡੀਗੜ੍ਹ ਰੋਡ 'ਤੇ ਸਥਿਤ ਵਰਧਮਾਨ ਮਿੱਲ ਦੇ ਬਾਹਰ (Ludhiana Car Fire) ਵਾਪਰੀ।
ਕਾਰ ਸਮਰਾਲਾ ਚੌਕ ਤੋਂ ਜਮਾਲਪੁਰ ਚੌਕ ਵੱਲ ਜਾ ਰਹੀ ਸੀ। ਇਸ ਦੌਰਾਨ ਚੱਲਦੀ ਸਵਿਫਟ ਕਾਰ ਨੂੰ ਅਚਾਨਕ ਅੱਗ ਲੱਗ ਗਈ। ਕਾਰ ਦੇ ਇੰਜਣ ''ਚ ਅੱਗ ਲੱਗ ਗਈ, ਜਿਸ ਕਾਰਨ ਕਾਰ ''ਚੋਂ ਧੂੰਆਂ ਨਿਕਲਣ ਲੱਗਾ। ਅੱਗ ਲੱਗਣ ਕਾਰਨ ਕਾਰ ਦਾ ਇੰਜਣ ਅਤੇ ਅਗਲੀਆਂ ਸੀਟਾਂ ਸੜ ਕੇ ਸੁਆਹ ਹੋ ਗਈਆਂ।ਦੀ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਫਾਇਰ ਕਰਮੀਆਂ (Ludhiana Car Fire) ਨੇ ਤੁਰੰਤ ਅੱਗ 'ਤੇ ਕਾਬੂ ਪਾਇਆ।
ਇਹ ਵੀ ਪੜ੍ਹੋ: Jalandhar News: ਜਲੰਧਰ ਦੇ ਇੱਕ ਹੋਟਲ 'ਚ ਕੁਝ ਨੌਜਵਾਨਾਂ ਵੱਲੋਂ ਗੁੰਡਾਗਰਦੀ! ਗੱਡੀਆਂ ਦੇ ਸ਼ੀਸ਼ਿਆਂ ਦੀ ਕੀਤੀ ਭੰਨਤੋੜ
ਥਾਣਾ ਡਿਵੀਜ਼ਨ ਨੰਬਰ 7 ਦੇ ਤਫ਼ਤੀਸ਼ੀ ਅਫ਼ਸਰ ਏਐਸਆਈ ਮਲਕੀਤ ਸਿੰਘ ਨੇ ਦੱਸਿਆ ਕਿ ਕਾਰ ਮਾਲਕ ਦੀ ਹਾਲੇ ਤੱਕ ਪਛਾਣ ਨਹੀਂ ਹੋ ਸਕੀ ਹੈ ਪਤਾ ਲੱਗਾ ਹੈ ਕਿ ਉਹ ਕੰਮ ਤੋਂ ਘਰ ਪਰਤ ਰਿਹਾ ਸੀ। ਜਿੱਥੇ ਰਸਤੇ ''ਚ ਵਰਧਮਾਨ ਮਿਲ ਨੇੜੇ ਉਨ੍ਹਾਂ ਦੀ ਕਾਰ ਨੂੰ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਦਾ ਕਾਰਨ ਇੰਜਣ ਵਿੱਚ ਸਪਾਰਕਿੰਗ ਦੱਸਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ: Mohali News: ਵਿਧਾਇਕ ਕੁਲਵੰਤ ਸਿੰਘ ਨੇ ਫੇਜ਼ 11 ਤੋਂ ਸਕੂਲ ਆਫ ਐਮੀਨੈਂਸ ਦੇ ਵਿਦਿਆਰਥੀਆਂ ਲਈ ਬੱਸ ਟਰਾਂਸਪੋਰਟੇਸ਼ਨ ਸੇਵਾ ਕੀਤੀ ਸ਼ੁਰੂ
ਇਸ ਤੋਂ ਪਹਿਲਾਂ ਜਲੰਧਰ ਦੇ ਗੁੱਜਾਪੀਰ 'ਚ ਦੇਰ ਰਾਤ ਦੋ ਨੌਜਵਾਨਾਂ ਨੇ ਘਰ ਦੇ ਬਾਹਰ ਖੜ੍ਹੀ ਕਾਰ ਨੂੰ ਅੱਗ ਲਗਾਈ ਹੈ। ਘਟਨਾ ਸੀਸੀਟੀਵੀ 'ਚ ਕੈਦ ਹੋ ਗਈ ਹੈ। ਦਰਅਸਲ ਨੌਜਵਾਨਾਂ ਨੇ ਕਾਰ 'ਤੇ ਪਹਿਲਾਂ ਪੈਟਰੋਲ ਪਾਇਆ ਤੇ ਫਿਰ ਅੱਗ ਲਗਾ ਕੇ ਭੱਜ ਗਏ।