Punjab News: ਹੁਣ ਘਰ ਉਗਾਓ ਤੇ ਖਾਓ ਔਰਗੈਨਿਕ ਫਲ! PAU ਦੀ ਵਿਕਸਿਤ ਛੋਟੀ ਬਗੀਚੀ 21 ਕਿਸਮਾਂ ਦੇ ਦੇਵੇਗੀ ਫਲ
Advertisement
Article Detail0/zeephh/zeephh1822516

Punjab News: ਹੁਣ ਘਰ ਉਗਾਓ ਤੇ ਖਾਓ ਔਰਗੈਨਿਕ ਫਲ! PAU ਦੀ ਵਿਕਸਿਤ ਛੋਟੀ ਬਗੀਚੀ 21 ਕਿਸਮਾਂ ਦੇ ਦੇਵੇਗੀ ਫਲ

Ludhiana Punjab Agricultural University organic fruits News:  ਪੀ ਏ ਯੂ ਦੇ ਪੰਜਾਬ ਭਰ ਵਿੱਚ, ਕੇਂਦਰਾਂ ਵਿੱਚ ਪ੍ਰਦਰਸ਼ਨੀ ਦੇ ਤੌਰ ਉੱਤੇ ਇਹ ਪੋਸ਼ਟਿਕ ਬਗੀਚੀ ਲਾਈ ਜਾ ਰਹੀ ਹੈ। ਪੰਜਾਬ ਵਿੱਚ ਬਾਗ਼ਬਾਨੀ ਦੇ ਸਹਾਇਕ ਧੰਦੇ ਨੂੰ ਮੁੜ ਸੁਰਜੀਤ ਕਰਨ ਦੇ ਲਈ ਇਹ ਬਗੀਚੀ ਕਾਫੀ ਲਾਹੇਵੰਦ ਹਨ। 

 

Punjab News: ਹੁਣ ਘਰ ਉਗਾਓ ਤੇ ਖਾਓ ਔਰਗੈਨਿਕ ਫਲ! PAU ਦੀ ਵਿਕਸਿਤ ਛੋਟੀ ਬਗੀਚੀ 21 ਕਿਸਮਾਂ ਦੇ ਦੇਵੇਗੀ ਫਲ

Ludhiana Punjab Agricultural University organic fruits News:  ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਕਸਰ ਹੀ ਆਪਣੀਆਂ ਨਵੀਂ ਖੋਜਾਂ ਕਰਕੇ ਸੁਰਖੀਆਂ ਵਿੱਚ ਰਹਿੰਦੀ ਹੈ। ਇਸ ਵਾਰ ਘਰੇਲੂ ਪੋਸ਼ਟਿਕ ਬਗੀਚੀ ਦਾ ਕਾਨਸੈਪਟ ਪੀ ਏ ਯੂ ਵੱਲੋਂ ਕਿਸਾਨਾਂ ਦੇ ਨਾਲ ਆਮ ਲੋਕਾਂ ਨੂੰ ਸਿਫ਼ਾਰਿਸ਼ ਕੀਤਾ ਗਿਆ ਹੈ ਜਿਸ ਵਿੱਚ 21 ਤਰ੍ਹਾਂ ਦੇ ਫਲਾਂ ਦੇ ਬੂਟੇ ਅਤੇ ਦਰਖਤ ਲਾਉਣ ਨਾਲ ਤੁਹਾਨੂੰ ਨਾ ਸਿਰਫ਼ ਪੂਰਾ ਸਾਲ ਖਾਣ ਲਈ ਔਰਗੈਨਿਕ ਫਲ (organic fruits) ਮਿਲਣਗੇ।

ਸਗੋਂ ਤੁਸੀਂ ਇਨ੍ਹਾਂ ਦਾ ਮੰਡੀਕਰਨ ਕਰਕੇ ਮੁਨਾਫਾ ਵੀ ਕਮਾ ਸਕਦੇ ਹੋ, ਕਿਉਂਕਿ 5 ਸਾਲ ਬਾਅਦ ਇਹ ਬਾਗ ਤੁਹਾਨੂੰ ਇਨ੍ਹੇ ਜ਼ਿਆਦਾ ਫ਼ਲ ਦੇਵੇਗਾ ਕੇ ਤੁਹਾਡੇ ਤੋਂ ਖਾਧੇ ਨਹੀਂ ਜਾਣਗੇ। ਪੀ ਏ ਯੂ ਦੇ ਪੰਜਾਬ ਭਰ ਵਿੱਚ, ਕੇਂਦਰਾਂ ਵਿੱਚ ਪ੍ਰਦਰਸ਼ਨੀ ਦੇ ਤੌਰ ਉੱਤੇ ਇਹ ਪੋਸ਼ਟਿਕ ਬਗੀਚੀ  (organic fruits) ਲਾਈ ਜਾ ਰਹੀ ਹੈ। ਪੰਜਾਬ ਵਿੱਚ ਬਾਗ਼ਬਾਨੀ ਦੇ ਸਹਾਇਕ ਧੰਦੇ ਨੂੰ ਮੁੜ ਸੁਰਜੀਤ ਕਰਨ ਦੇ ਲਈ ਇਹ ਬਗੀਚੀ ਕਾਫੀ ਲਾਹੇਵੰਦ ਹਨ। 

ਇਹ ਵੀ ਪੜ੍ਹੋ; World Organ Donation Day: ਅੰਗ ਦਾਨ ਹੈ ਸਭ ਤੋਂ ਵੱਡਾ ਜੀਵਨ ਦਾਨ! ਜੇਕਰ ਤੁਸੀਂ ਵੀ ਕਿਸੇ ਦੀ ਬਚਾਉਣਾ ਚਾਹੁੰਦੇ ਹੋ ਜਾਨ ਤਾਂ ਜਾਣੋ ਕੁਝ ਖਾਸ ਗੱਲਾਂ

ਕਿਹੜੇ -ਕਿਹੜੇ ਫਲ ਹਨ ਉੱਥੇ ਉਪਲਬਧ
ਇਸ ਬਗੀਚੀ ਵਿੱਚ 21 ਕਿਸਮਾਂ ਦੇ ਫਲ ਲਗਣਗੇ ਜਿਸ ਵਿੱਚ, ਕਿਨੂੰ, ਅਮਰੂਦ, ਚੀਕੂ, ਮਿੱਠੇ ਨਿੰਬੂ, ਜਮੁਨ, ਬੇਰ ਜਾਂ ਲੀਚੀ, ਅੰਬ, ਆਂਵਲਾ, ਅਮਰੂਦ ਗੁਲਾਬੀ, ਅਨਾਰ, ਪਪੀਤਾ, ਨਾਖਾਂ, ਗਰੇਪ ਫਲ, ਫਾਲਸਾ, ਕਰੋਂਦਾ, ਕੇਲਾ, ਅੰਗੂਰ, ਬੱਬੂਕੋਸ਼ਾ, ਦਸ਼ਹਰੀ ਅੰਬ ਆਦਿ ਦੇ ਬੂਟੇ ਅਤੇ ਦਰਖ਼ਤ ਲਾ ਸਕਦੇ ਹੋ। 

ਇਸ ਨੂੰ ਪੋਸ਼ਟਿਕ ਬਗੀਚੀ ਦਾ ਨਾਂ ਇਸ ਕਰਕੇ ਦਿੱਤਾ ਗਿਆ ਹੈ ਕਿਉਂਕਿ ਅਕਸਰ ਹੀ ਲੋਕ ਜਦੋਂ ਬਾਜ਼ਾਰ ਵਿੱਚ ਫਲ ਲੈਣ ਜਾਂਦੇ ਹਨ ਤਾਂ ਉਨ੍ਹਾਂ ਨੂੰ ਸ਼ੱਕ ਰਹਿੰਦਾ ਹੈ ਕੇ ਇਹ ਕਿਸੇ ਕੈਮੀਕਲ ਨਾਲ ਤਾਂ ਨਹੀਂ ਪਕਾਏ ਹੋਏ ਪਰ ਇਸ ਬਗੀਚੀ ਵਿੱਚ ਤੁਹਾਨੂੰ ਕੋਈ ਕੀਟਨਾਸ਼ਕ ਪਾਉਣ ਦੀ ਲੋੜ ਨਹੀਂ ਹੈ। ਪਾਣੀ ਲਾਉਣ ਨਾਲ ਦੇਸੀ ਖਾਧ ਪਾਉਣ ਨਾਲ ਹੀ ਇਹ ਬੂਟੇ ਅਤੇ ਦਰਖ਼ਤ 10 ਮਹੀਨੇ ਬਾਅਦ ਤੁਹਾਨੂੰ ਫਲ ਦੇਣੇ ਸ਼ੁਰੂ ਕਰ ਦੇਣਗੇ।

ਇਹ ਵੀ ਪੜ੍ਹੋ; Himachal Pradesh Weather News: IMD ਨੇ 8 ਜ਼ਿਲ੍ਹਿਆਂ 'ਚ ਭਾਰੀ ਮੀਂਹ ਦੀ ਕੀਤੀ ਭਵਿੱਖਬਾਣੀ, ਆਰੇਂਜ ਅਲਰਟ ਜਾਰੀ 
 

Trending news