Mansa News: ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਕਾਂਗਰਸੀ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਚੈਲੰਜ਼
Advertisement
Article Detail0/zeephh/zeephh2266143

Mansa News: ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਕਾਂਗਰਸੀ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਚੈਲੰਜ਼

Mansa News: ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਆਪਣੇ ਪਿੰਡ ਦੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਉਨ੍ਹਾਂ ਦੇ ਪੁੱਤਰ ਨੇ ਆਪਣੇ ਪਿੰਡ ਦਾ ਨਾਮ ਪੂਰੀ ਦੁਨੀਆ ਵਿੱਚ ਰੌਸ਼ਨ ਕੀਤਾ ਹੈ। 

Mansa News: ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਕਾਂਗਰਸੀ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਚੈਲੰਜ਼

Mansa News: ਬਠਿੰਡਾ ਹਲਕਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਵੱਲੋਂ ਲਗਾਤਾਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਅੱਜ ਜੀਤ ਮਹਿੰਦਰ ਸਿੰਘ ਸਿੱਧੂ ਨੇ ਮਰਹੂਮ ਪੰਜਾਬ ਗਾਇਕ ਸਿੱਧੂ ਮੂਸੇਵਾਲਾ ਦੇ ਪਿੰਡ ਪਹੁੰਚਕੇ ਚੋਣ ਪ੍ਰਚਾਰ ਕੀਤਾ। ਇਸ ਦੌਰਾਨ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਕਾਂਗਰਸੀ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਵੱਡੀ ਚੁਣੌਤੀ ਦਿੱਤੀ ਹੈ।

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਆਪਣੇ ਪਿੰਡ ਦੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਉਨ੍ਹਾਂ ਦੇ ਪੁੱਤਰ ਨੇ ਆਪਣੇ ਪਿੰਡ ਦਾ ਨਾਮ ਪੂਰੀ ਦੁਨੀਆ ਵਿੱਚ ਰੌਸ਼ਨ ਕੀਤਾ ਹੈ। ਜੋ ਰੁਤਬਾ ਸਿੱਧੂ ਨੇ ਸਾਡੇ ਪਿੰਡ ਨੂੰ ਦਿੱਤਾ ਹੈ, ਉਸ ਥਾਂ ਦੁਨੀਆਂ ਦਾ ਕੋਈ ਸ਼ਹਿਰ, ਪਿੰਡ ਨੂੰ ਕੋਈ ਹੋਰ ਗਾਇਕ ਅਤੇ ਐਕਟਰ ਨਹੀਂ ਪਹੁੰਚਾ ਸਕਦਾ। ਗੂਗਲ 'ਤੇ ਸਭ ਤੋਂ ਵੱਧ ਅੱਜ ਪਿੰਡ ਮੂਸਾ ਸਰਚ ਕੀਤਾ ਜਾ ਰਿਹਾ ਹੈ। 

ਕੱਲ੍ਹ ਜਦੋਂ ਅਸੀਂ ਪਿੰਡ ਪੂਹਲਾ ਵਿੱਚ ਰੋਡ ਸ਼ੋਅ ਕੀਤਾ ਸੀ ਤਾਂ ਲੋਕ ਦਾ ਸਾਨੂੰ ਬਹੁਤ ਜ਼ਿਆਦਾ ਪਿਆਰ ਮਿਲਿਆ। ਅਤੇ ਜੀਤ ਮਹਿੰਦਰ ਸਿੰਘ ਸਿੱਧੂ ਨਾਲ ਵਾਅਦਾ ਕੀਤਾ ਸੀ। ਤੁਹਾਡਾ ਪਿੰਡ ਪੂਹਲਾ ਹੈ ਅਤੇ ਸਾਡਾ ਪਿੰਡ ਮੂਸਾ...ਪਰ ਅਸੀਂ ਪਿੰਡ ਮੂਸੇ ਤੋਂ ਤੁਹਾਨੂੰ ਵੱਧ ਵੋਟਾਂ ਪਾਕੇ ਜਿਤਾਵਾਂਗੇ। ਤੁਸੀਂ ਵੀ ਸਿੱਧੂ ਹੋ ਅਸੀਂ ਵੀ ਸਿੱਧੂ ਹਾਂ...ਦੋਵੇਂ ਸਿੱਧੂ ਭਾਰਵਾਂ ਵਿੱਚ ਮੁਕਾਬਲਾ ਹੈ ਦੇਖਦੇ ਹਾਂ ਕੋਣ ਵੱਧ ਵੋਟਾਂ ਪਾਉਂਦਾ ਤੁਹਾਨੂੰ..ਮੂਸਾ ਪਿੰਡ ਸੰਸਾਰ ਅਤੇ ਪੰਜਾਬ ਦਾ ਮੋਹਰੀ ਪਿੰਡ ਹੈ ਅਸੀਂ ਇਸ ਹਮੇਸ਼ਾ ਹੀ ਮੋਹਰੀ ਬਣਾਕੇ ਰੱਖਣਾ ਹੈ...

ਇਹ ਵੀ ਪੜ੍ਹੋ: Mansa News: ਦੇਸ਼ ਨੂੰ ਬਚਾਉਣ ਲਈ ਬੀਜੇਪੀ ਨੂੰ ਸੱਤਾ ਤੋਂ ਲਾਂਭੇ ਕਰਨਾ ਜ਼ਰੂਰੀ- ਜੀਤ ਮਹਿੰਦਰ ਸਿੰਘ ਸਿੱਧੂ

 

ਬਲਕੌਰ ਸਿੰਘ ਨੇ ਲੋਕਾਂ ਨੂੰ ਕਿਹਾ ਕਿ ਅੱਜ ਅਸੀਂ ਜਿੱਤਾਂਗੇ, ਤੁਸੀਂ ਇੱਕਠੇ ਹੋ ਕੇ ਮਹਿੰਦਰ ਸਿੰਘ ਸਿੱਧੂ ਨੂੰ ਜਿਤਾਓ। ਜੇਕਰ ਤੁਹਾਡਾ ਮੇਰੇ ਨਾਲ ਕੋਈ ਗੁੱਸਾ ਗਿਲਾ ਹੈ ਤਾਂ ਉਸ ਨੂੰ ਭੁੱਲਕੇ ਅਸੀਂ ਜੀਤ ਮਹਿੰਦਰ ਸਿੰਘ ਸਿੱਧੂ ਦੀ ਜਿੱਤ ਯਕੀਨੀ ਬਣਾਈਏ। ਅਤੇ ਇਸ ਦੌਰਾਨ ਮੂਸੇਵਾਲਾ ਦੇ ਪਿਤਾ ਨੇ ਕਿਹਾ ਪਿੰਡ ਦਾ ਵਿਕਾਸ ਅਤੇ ਤਰੱਕੀ ਦੀ ਜਿੰਮੇਵਾਰੀ ਇਨ੍ਹਾਂ ਦੀ ਹੋਵੇਗਾ...ਪਰ ਅਸੀਂ ਕਾਂਗਰਸ ਨੂੰ ਵੋਟ ਪਾ ਕੇ ਇੱਥੋਂ ਜੇਤੂ ਬਣਾਈਏ...ਤਾਂ ਜੋ ਅਸੀਂ ਇਨ੍ਹਾਂ ਰਾਹੀ ਇਨਸਾਫ ਦੀ ਮੰਗ ਕਰ ਸਕੀਏ...

Trending news