Trending Photos
Milk Price Hike: ਪਿਛਲੇ ਕਈ ਮਹੀਨਿਆਂ ਤੋਂ ਦੁੱਧ ਦੀ ਮਹਿੰਗਾਈ ਦਰ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਮਹਿੰਗਾਈ ਨੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਦਰਅਸਲ ਜਨਵਰੀ 2022 'ਚ ਦੁੱਧ ਦੀ ਮਹਿੰਗਾਈ (Milk Price Hike) ਦਰ 4.09 ਫੀਸਦੀ ਸੀ, ਜੋ ਹੁਣ 9.65 ਫੀਸਦੀ 'ਤੇ ਹੈ। ਭਾਵੇਂ ਕਿ ਅਨਾਜ ਦੀ ਮਹਿੰਗਾਈ ਨੂੰ ਲੈ ਕੇ ਚਿੰਤਾਵਾਂ ਘੱਟ ਰਹੀਆਂ ਹਨ ਉੱਥੇ ਹੀ ਇਹ ਦੁੱਧ ਹੈ ਜੋ ਕਿ ਚਿੰਤਾ ਦਾ ਕਾਰਨ ਬਣਦਾ ਜਾ ਰਿਹਾ ਹੈ। ਇਸ ਹਫ਼ਤੇ ਪ੍ਰਚੂਨ ਮਹਿੰਗਾਈ ਅਤੇ ਥੋਕ ਮਹਿੰਗਾਈ ਦੇ ਅੰਕੜੇ ਆਏ ਹਨ।
ਇਸ ਅਨੁਸਾਰ ਮਹਿੰਗਾਈ ਦਰ ਹੇਠਾਂ ਆਈ ਹੈ। ਇਸ ਲਈ ਖੁਰਾਕੀ ਮਹਿੰਗਾਈ ਦਰ ਵੀ ਹੇਠਾਂ ਆਈ ਹੈ ਪਰ ਸਭ ਤੋਂ ਵੱਧ ਚਿੰਤਾਜਨਕ ਗੱਲ ਦੁੱਧ ਦੀ (Milk Price Hike) ਮਹਿੰਗਾਈ ਹੈ ਜੋ ਹਰ ਮਹੀਨੇ ਵੱਧ ਰਹੀ ਹੈ। ਪਿਛਲੇ ਇੱਕ ਸਾਲ ਵਿੱਚ ਦੁੱਧ ਦੀਆਂ ਕੀਮਤਾਂ ਵਿੱਚ 20 ਫੀਸਦੀ ਦਾ ਵਾਧਾ ਹੋਇਆ ਹੈ ਅਤੇ ਪ੍ਰਚੂਨ-ਥੋਕ ਮਹਿੰਗਾਈ ਦਰ ਦੇ ਅੰਕੜੇ ਵੀ ਇਸੇ ਗੱਲ ਵੱਲ ਇਸ਼ਾਰਾ ਕਰ ਰਹੇ ਹਨ।
ਇਹ ਵੀ ਪੜ੍ਹੋ: ਜੇਲ੍ਹ ਤੋਂ ਲਾਈਵ ਹੋ ਕੇ ਲਾਰੈਂਸ ਬਿਸ਼ਨੋਈ ਨੇ ਕੀਤੇ ਹੈਰਾਨੀਜਨਕ ਖੁਲਾਸੇ, ਸਿੱਧੂ ਮੂਸੇਵਾਲਾ ਦੇ ਕਤਲ ਬਾਰੇ ਕਹੀ ਇਹ ਵੱਡੀ ਗੱਲ
ਫਰਵਰੀ 2023 ਦੇ ਪ੍ਰਚੂਨ ਮਹਿੰਗਾਈ ਦੇ ਅੰਕੜਿਆਂ ਮੁਤਾਬਕ (Milk Price Hike) ਦੁੱਧ ਅਤੇ ਇਸ ਨਾਲ ਸੰਬੰਧਿਤ ਉਤਪਾਦਾਂ ਦੀ ਮਹਿੰਗਾਈ ਦਰ 10 ਫੀਸਦੀ ਤੋਂ 9.65 ਫੀਸਦੀ ਤੱਕ ਪਹੁੰਚ ਗਈ ਹੈ, ਜੋ ਜਨਵਰੀ 2023 ਵਿੱਚ 8.79 ਫੀਸਦੀ ਸੀ। ਦੂਜੇ ਪਾਸੇ, ਜਨਵਰੀ 2022 ਵਿਚ ਯਾਨੀ 14 ਮਹੀਨੇ ਪਹਿਲਾਂ, ਦੁੱਧ ਅਤੇ ਇਸ ਨਾਲ ਸਬੰਧਤ ਉਤਪਾਦਾਂ ਦੀ ਪ੍ਰਚੂਨ ਮਹਿੰਗਾਈ ਦਰ 4.09 ਪ੍ਰਤੀਸ਼ਤ ਸੀ।
ਯਾਨੀ 14 ਮਹੀਨਿਆਂ 'ਚ ਦੁੱਧ ਦੀ ਮਹਿੰਗਾਈ (Milk Price Hike) ਦਰ 'ਚ 136 ਫੀਸਦੀ ਦਾ ਉਛਾਲ ਆਇਆ ਹੈ। ਫਰਵਰੀ 2023 ਦੇ ਥੋਕ ਮੁੱਲ ਅਧਾਰਤ ਮਹਿੰਗਾਈ ਦਰ ਦੇ ਅੰਕੜਿਆਂ ਅਨੁਸਾਰ ਦੁੱਧ ਅਤੇ ਇਸ ਦੇ ਉਤਪਾਦਾਂ ਦੀ ਮਹਿੰਗਾਈ ਦਰ ਵਧ ਕੇ 10.33 ਪ੍ਰਤੀਸ਼ਤ ਹੋ ਗਈ ਹੈ, ਜਦੋਂ ਕਿ ਜਨਵਰੀ ਵਿੱਚ ਇਹ 8.96 ਪ੍ਰਤੀਸ਼ਤ ਸੀ।