Moga Accident: ਮੋਗਾ 'ਚ ਰੋਡਵੇਜ਼ ਦੀ ਬੱਸ ਡਿੱਗੀ ਪੁੱਲ ਤੋਂ ਹੇਠਾਂ ਡਿੱਗੀ, ਕਈ ਸਵਾਰੀਆਂ ਜ਼ਖ਼ਮੀ ਹੋਈਆਂ ਹਨ।
Trending Photos
Moga Accident/ ਨਵਦੀਪ ਸਿੰਘ: ਪੰਜਾਬ ਵਿੱਚ ਸੜਕ ਹਾਦਸੇ ਲਗਾਤਾਰ ਵੱਧ ਰਹੇ ਹਨ। ਅੱਜ ਤਾਜਾ ਮਾਮਲਾ ਮੋਗਾ ਤੋਂ ਸਾਹਮਣੇ ਆਇਆ ਹੈ ਜਿੱਥੇ ਰੋਡਵੇਜ਼ ਦੀ ਬੱਸ ਡਿੱਗੀ ਪੁੱਲ ਤੋਂ ਹੇਠਾਂ ਡਿੱਗੀ। ਇਸ ਹਾਦਸੇ ਵਿੱਚ ਕਈ ਸਵਾਰੀਆਂ ਜ਼ਖ਼ਮੀ ਹੋਈਆਂ ਹਨ। ਸਵਾਰੀਆਂ ਦੇ ਦੱਸਣ ਮੁਤਾਬਿਕ ਬੱਸ ਦਾ ਡਰਾਈਵਰ ਫੋਨ ਤੇ ਗੱਲ ਕਰ ਰਿਹਾ ਸੀ। ਬੱਸ ਸਵਾਰੀਆਂ ਨਾਲ ਭਰੀ ਸੀ ਜਿਸ ਵਿੱਚੋਂ ਤਿੰਨ ਸਵਾਰੀਆਂ ਦੇ ਗੰਭੀਰ ਸੱਟਾਂ ਵੱਜੀਆਂ ਹਨ ਜਿਨਾਂ ਨੂੰ ਇਲਾਜ ਲਈ ਮੋਗਾ ਦੇ ਸਿਵਲਾ ਹਸਪਤਾਲ ਲਿਆਂਦਾ ਗਿਆ ਹੈ। ਇਹ ਰੋਡਵੇਜ਼ ਦੀ ਬੱਸ ਜਲੰਧਰ ਤੋਂ ਮੋਗਾ ਆ ਰਹੀ ਸੀ।
ਜਾਣਕਾਰੀ ਦੇ ਮੁਤਾਬਿਕ ਮੋਗਾ ਦੇ ਕਸਬਾ ਧਰਮਕੋਟ ਲਾਗੇ ਪਿੰਡ ਕਮਾਲ ਕੇ ਵਿਖੇ ਪੰਜਾਬ ਰੋਡਵੇਜ਼ ਜਲੰਧਰ ਡੀਪੂ ਦੀ ਬੱਸ ਪੁੱਲ ਤੋਂ ਹੇਠਾਂ ਡਿੱਗੀ ਅਤੇ ਕਈ ਯਾਤਰੀ ਗੰਭੀਰ ਜ਼ਖ਼ਮੀ ਹੋਏ ਹਨ। ਮੌਕੇ ਉੱਤੇ ਪੁੱਜੇ ਲੋਕਾਂ ਦੇ ਦੱਸਣ ਮੁਤਾਬਿਕ ਬੱਸ ਡਰਾਈਵਰ ਫੋਨ ਉੱਤੇ ਗੱਲ ਕਰ ਰਿਹਾ ਸੀ ਤੇ ਸੰਤੁਲਨ ਵਿਗਨ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ ਹੈ।
ਇਹ ਵੀ ਪੜ੍ਹੋ: Samrala News: ਬਾਹਰ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਦੀ ਠੱਗੀ ਮਾਰਨ ਵਾਲੇ ਪਤੀ ਪਤਨੀ ਹੁਣ ਜਾਣਗੇ 'ਜੇਲ੍ਹ', ਕੇਸ ਦਰਜ
ਸੜਕ ਉੱਤੇ ਜਾ ਰਹੇ ਇੱਕ ਕੈਂਟਰ ਨੂੰ ਵੀ ਬੱਸ ਨੇ ਟੱਕਰ ਮਾਰੀ ਹੈ ਅਤੇ ਫਿਰ ਬੱਸ ਪੁੱਲ ਤੋਂ ਜਾ ਕੇ ਹੇਠਾਂ ਜਾ ਡਿੱਗੀ। ਜ਼ਖ਼ਮੀ ਵਿਅਕਤੀਆਂ ਨੂੰ ਮੋਗਾ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ ਹੈ ਜਿੱਥੇ ਉਹਨਾਂ ਦਾ ਇਲਾਜ ਜਾਰੀ ਹੈ। ਮੌਕੇ ਉੱਤੇ ਪੁੱਜੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿ ਬੱਸ ਤੇਜ਼ ਰਫਤਾਰ ਹੋਣ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਈ ਇਸ ਵਿੱਚ ਕਈ ਯਾਤਰੀ ਗੰਭੀਰ ਜਖਮੀ ਹੋ ਗਏ ਹਨ ਉਹਨਾਂ ਯਾਤਰੀਆਂ ਦੇ ਬਿਆਨਾਂ ਤੇ ਮਾਮਲਾ ਦਰਜ ਕੀਤਾ ਜਾਵੇਗਾ ਬਸ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ
ਇਹ ਵੀ ਪੜ੍ਹੋ: Farmers Protest Update: ਖਨੌਰੀ-ਸ਼ੰਭੂ ਸਰਹੱਦ 'ਤੇ ਕਿਸਾਨਾਂ ਦੀ ਵਧੀ ਭੀੜ, ਕਿਸਾਨਾਂ ਦੀ ਭੁੱਖ ਹੜਤਾਲ ਦਾ ਅੱਜ ਚੌਥਾ ਦਿਨ