ਜੇਕਰ ਅੱਜ ਤੁਸੀਂ ਅੰਮ੍ਰਿਤਸਰ (Amritsar) ਵੱਲ ਜਾ ਰਹੇ ਹੋ ਤਾਂ ਇਹ ਗ਼ਲਤੀ ਨਾ ਕਰਨਾ ਕਿਉਂਕਿ ਅੱਜ ਉੱਥੇ National Security Guard ਅਤੇ ਪੰਜਾਬ ਪੁਲਿਸ Mock Drill ਕਰਨ ਜਾ ਰਹੀ ਹੈ। ਇਸ ਦੌਰਾਨ ਆਵਾਜਾਈ ਬੰਦ ਰਹੇਗੀ ਅਤੇ ਬੰਬਾਂ ਦੀ ਆਵਾਜ਼ (Bomb) ਸੁਣਾਈ ਦੇਵੇਗੀ। ਲੋਕਾਂ ਨੂੰ ਅਪੀਲ ਹੈ ਕਿ ਇਸ ਅਭਿਆਸ ਵਿਚ ਪੁਲਿਸ ਦਾ ਸਾਥ ਦਿਓ ਅਤੇ ਅਫਵਾਹਾਂਂ ਵੱਲ ਧਿਆਨ ਨਾ ਦਿਓ।
Trending Photos
ਅੰਮ੍ਰਿਤਸਰ: ਅੰਮ੍ਰਿਤਸਰ ਵਿਚ ਅੱਜ ਬੰਬ ਧਮਾਕਿਆਂ ਦੀ ਆਵਾਜ਼ ( Bomb) ਸੁਣਾਈ ਦੇਵੇਗੀ। ਇਸ ਬਾਰੇ ਜਾਣਕਾਰੀ ਪੁਲਿਸ ਕਮਿਸ਼ਨਰ ਅਰੁਣਪਾਲ ਸਿੰਘ ਨੇ ਸਾਂਝੀ ਕੀਤੀ ਹੈ। ਉਹਨਾਂ ਨੇ ਕਿਹਾ ਹੈ ਕਿ ਕੌਮੀ ਸੁਰੱਖਿਆ ਗਾਰਡ ਅਤੇ ਪੰਜਾਬ ਪੁਲਿਸ (Punjab police) ਅੱਜ ਅੰਮ੍ਰਿਤਸਰ ਦੇ ਵੱਖ-ਵੱਖ ਹਿੱਸਿਆਂ ਵਿੱਚ ਕਿਸੇ ਵੀ ਵੱਡੇ ਹਮਲੇ ਦੀ ਤਿਆਰੀ ਲਈ ਜੰਗੀ ਅਭਿਆਸ ਕਰਨਗੇ। ਇਸ ਅਭਿਆਸ ਵਿੱਚ ਧਮਾਕੇ ਦੇ ਨਾਲ ਹੈਂਡ ਗ੍ਰਨੇਡ ਅਤੇ ਹੋਰ ਬੰਬਾਂ ਦੀ ਵਰਤੋਂ ਕੀਤੀ ਜਾਵੇਗੀ। ਪੁਲਿਸ ਅਤੇ ਰਾਸ਼ਟਰੀ ਸੁਰੱਖਿਆ ਗਾਰਡ ਦੇ ਕਰਮਚਾਰੀ ਵੀ ਇਸ ਦੌਰਾਨ ਅੱਗ ਬੁਝਾਉਣ ਵਾਲੇ ਯੰਤਰਾਂ ਦੀ ਵਰਤੋਂ ਕਰਨਗੇ।
ਇਸ ਦੇ ਨਾਲ ਹੀ ਅੰਮ੍ਰਿਤਸਰ ਵਿਚ ਅੱਜ ਬੰਬਾਂ ਦੇ ਨਾਲ-ਨਾਲ ਗੋਲੀਆਂ ਵੀ ਚਲਦੀਆਂ ਰਹਿਣਗੀਆਂ। ਇੰਝ ਲੱਗੇਗਾ ਜਿਵੇਂ ਕਿਸੇ ਵੱਡੇ ਅੱਤਵਾਦੀ ਸਮੂਹ ਨੇ ਅੰਮ੍ਰਿਤਸਰ 'ਤੇ ਹਮਲਾ ਕੀਤਾ ਹੋਵੇ ਪਰ ਇਨ੍ਹਾਂ ਬਾਰੇ ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ। ਇਹ ਇੱਕ (Mock Drill In Amritsar) ਮੌਕ ਡਰਿੱਲ ਹੈ, ਜੋ ਨੈਸ਼ਨਲ ਸਕਿਓਰਿਟੀ ਗਾਰਡ (NSG Commandos) ਦੇ ਕਮਾਂਡੋਜ਼ ਅਤੇ ਸਥਾਨਕ ਪੁਲਿਸ ਦੁਆਰਾ ਸਾਂਝੇ ਤੌਰ 'ਤੇ ਕੀਤੀ ਜਾ ਰਹੀ ਹੈ।
ਇਸ ਮੌਕ ਡਰਿੱਲ ਦੌਰਾਨ ਆਵਾਜਾਈ ਵੀ ਬੰਦ ਰਹੇਗੀ, ਮੀਡੀਆ ਦੀ ਦਖਲਅੰਦਾਜ਼ੀ ਵੀ ਬੰਦ ਕੀਤੀ ਜਾਵੇਗੀ ਅਤੇ ਮੈਡੀਕਲ ਸੇਵਾਵਾਂ ਲਈ ਐਂਬੂਲੈਂਸਾਂ ਦੀ ਵੀ ਵਰਤੋਂ ਕੀਤੀ ਜਾਵੇਗੀ। ਇਹ ਮੌਕ ਡਰਿੱਲ ਸੋਮਵਾਰ ਦੁਪਹਿਰ ਤੋਂ 4 ਨਵੰਬਰ ਦੀ ਸਵੇਰ ਤੱਕ ਚੱਲਣ ਵਾਲੀ ਹੈ। ਜਿਸ ਕਾਰਨ ਐਨਐਸਜੀ ਕਮਾਂਡੋ ਅਤੇ ਪੁਲਿਸ ਕਿਸੇ ਵੀ ਸਮੇਂ ਸ਼ਹਿਰ ਦੀਆਂ ਸੜਕਾਂ ਜਾਮ ਕਰ ਸਕਦੀ ਹੈ। ਇਸ ਦੌਰਾਨ ਆਵਾਜਾਈ ਨੂੰ ਮੋੜਿਆ ਜਾ ਸਕਦਾ ਹੈ। ਇਸ ਦੇ ਲਈ ਜੇਕਰ ਸਥਾਨਕ ਲੋਕ ਇਸ ਵਿੱਚ ਸਹਿਯੋਗ ਦੇਣ ਤਾਂ ਬਿਹਤਰ ਹੋਵੇਗਾ।
ਇਹਨਾਂ ਥਾਵਾਂ 'ਤੇ ਹੋ ਸਕਦੀ ਹੈ ਮੌਕ ਡਰਿੱਲ
ਰੇਲਵੇ ਸਟੇਸ਼ਨ, ਖੰਨਾ ਪੇਪਰ ਮਿੱਲ, ਸਰਕਾਰੀ ਮੈਡੀਕਲ ਕਾਲਜ, ਪੁਲਿਸ ਕਮਿਸ਼ਨਰ ਦਫ਼ਤਰ, ਡਿਪਟੀ ਕਮਿਸ਼ਨਰ ਦਫ਼ਤਰ, ਏਅਰਪੋਰਟ, ਕੋਰਟ ਕੰਪਲੈਕਸ, ਤਾਜ ਹੋਟਲ, ਟ੍ਰਿਲੀਅਮ ਮਾਲ ਆਦਿ ਥਾਵਾਂ ਦੀ ਚੋਣ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਅਭਿਆਸ ਜਿੱਥੇ ਸਾਨੂੰ ਕਿਸੇ ਵੀ ਐਮਰਜੈਂਸੀ ਨਾਲ ਨਜਿੱਠਣ ਲਈ ਤਾਕਤ ਦੇਵੇਗਾ, ਉੱਥੇ ਹੀ ਅਸੀਂ ਆਪਣੀਆਂ ਕਮੀਆਂ ਦਾ ਵੀ ਪਤਾ ਲਗਾ ਸਕਾਂਗੇ ਜਿਨ੍ਹਾਂ ਨੂੰ ਦੂਰ ਕੀਤਾ ਜਾਵੇਗਾ ਅਤੇ ਕਿਸੇ ਵੀ ਤਰ੍ਹਾਂ ਦੀ ਅਫਵਾਹ ਨਾ ਫੈਲਾਈ ਜਾਵੇ ਕਿਉਂਕਿ ਅਜਿਹਾ ਸਿਰਫ ਪੁਲਿਸ ਅਭਿਆਸ ਲਈ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਜਿਹੇ ਮਾਹੌਲ ਵਿੱਚ ਕਿਸੇ ਵੀ ਵਿਅਕਤੀ ਨੂੰ ਸਵੈ-ਰੱਖਿਆ ਲਈ ਆਪਣੇ ਲਾਇਸੰਸੀ ਹਥਿਆਰਾਂ ਦੀ ਵਰਤੋਂ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ।
ਪੁਲਿਸ ਕਮਿਸ਼ਨਰ ਦਾ ਕਹਿਣਾ ਹੈ ਕਿ ਇਸ ਅਹਿਮ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਅਧਿਕਾਰੀ ਨਿਯੁਕਤ ਕੀਤੇ ਗਏ ਹਨ। ਸਾਡੀ ਕੋਸ਼ਿਸ਼ ਰਹੇਗੀ ਕਿ ਜ਼ਰੂਰੀ ਸੇਵਾਵਾਂ, ਨਿੱਜੀ ਅਤੇ ਜਨਤਕ ਜਾਇਦਾਦ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਾ ਹੋਵੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਕਵਾਇਦ ਵਿੱਚ ਪੁਲਿਸ ਪ੍ਰਸ਼ਾਸਨ ਨੂੰ ਸਹਿਯੋਗ ਦੇਣ।