ਦਿਲ ਦੇ ਰੋਗਾਂ ਨਾਲ ਸਬੰਧੰਤ ਮੰਨੇ-ਪ੍ਰਮੰਨੇ ਡਾ. ਗੁਰਪ੍ਰੀਤ ਸਿੰਘ ਵਾਂਡਰ ਜੀ ਨੂੰ ਬਾਬਾ ਫਰੀਦ ਯੂਨੀਵਰਸਿਟੀ ਅਤੇ ਮੈਡੀਕਲ ਸਾਇੰਸਜ਼ ਕੇਂਦਰ ਫਰੀਦਕੋਟ ਦੇ ਵਾਈਸ ਚਾਂਸਲਰ ਦੇ ਅਹੁਦੇ ਤੇ ਨਿਯੁਕਤ ਕੀਤਾ ਗਿਆ ਹੈ।
Trending Photos
ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਟਵਿੱਟਰ ਅਕਾਊਂਟ ’ਤੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਟਵੀਟ ਰਾਹੀਂ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਨਵੇਂ ਨਿਯੁਕਤ ਕੀਤੇ ਗਏ ਵਾਈਸ ਚਾਂਸਲਰ ਬਾਰੇ ਦੱਸਿਆ।
ਟਵਿੱਟਰ ਅਕਾਊਂਟ ’ਤੇ ਮੁੱਖ ਮੰਤਰੀ ਨੇ ਸਾਂਝੀ ਕੀਤੀ ਜਾਣਕਾਰੀ
ਮੁੱਖ ਮੰਤਰੀ ਨੇ ਟਵੀਟ ’ਚ ਲਿਖਿਆ ਕਿ, "ਦਿਲ ਦੇ ਰੋਗਾਂ ਨਾਲ ਸਬੰਧੰਤ ਮੰਨੇ-ਪ੍ਰਮੰਨੇ ਡਾ. ਗੁਰਪ੍ਰੀਤ ਸਿੰਘ ਵਾਂਡਰ ਜੀ ਨੂੰ ਬਾਬਾ ਫਰੀਦ ਯੂਨੀਵਰਸਿਟੀ ਅਤੇ ਮੈਡੀਕਲ ਸਾਇੰਸਜ਼ ਕੇਂਦਰ ਫਰੀਦਕੋਟ ਦੇ ਵਾਈਸ ਚਾਂਸਲਰ ਦੇ ਅਹੁਦੇ ਤੇ ਨਿਯੁਕਤ ਕੀਤਾ ਗਿਆ ਹੈ …ਉਮੀਦ ਹੈ ਕਿ ਓਹਨਾਂ ਦੀ ਯੋਗ ਅਗਵਾਈ ਹੇਠ ਇਹ ਸੰਸਥਾ ਲੋਕ ਸੇਵਾ ਲਈ ਵੱਡਮੁੱਲਾ ਯੋਗਦਾਨ ਪਾਵੇਗੀ।"
ਦਿਲ ਦੇ ਰੋਗਾਂ ਨਾਲ ਸਬੰਧੰਤ ਮੰਨੇ-ਪ੍ਰਮੰਨੇ ਡਾ. ਗੁਰਪ੍ਰੀਤ ਸਿੰਘ ਵਾਂਡਰ ਜੀ ਨੂੰ ਬਾਬਾ ਫਰੀਦ ਯੂਨੀਵਰਸਿਟੀ ਅਤੇ ਮੈਡੀਕਲ ਸਾਇੰਸਜ਼ ਕੇਂਦਰ ਫਰੀਦਕੋਟ ਦੇ ਵਾਈਸ ਚਾਂਸਲਰ ਦੇ ਅਹੁਦੇ ਤੇ ਨਿਯੁਕਤ ਕੀਤਾ ਗਿਆ ਹੈ …ਉਮੀਦ ਹੈ ਕਿ ਓਹਨਾਂ ਦੀ ਯੋਗ ਅਗਵਾਈ ਹੇਠ ਇਹ ਸੰਸਥਾ ਲੋਕ ਸੇਵਾ ਲਈ ਵੱਡਮੁੱਲਾ ਯੋਗਦਾਨ ਪਾਵੇਗੀ… pic.twitter.com/1z3sRKhJSI
— Bhagwant Mann (@BhagwantMann) September 30, 2022
CM ਮਾਨ ਨੇ ਮਨਜ਼ੂਰ ਨਹੀਂ ਕੀਤਾ ਸੀ ਡਾ. ਰਾਜ ਬਹਾਦੁਰ ਦਾ ਅਸਤੀਫ਼ਾ
ਜਿਕਰਯੋਗ ਹੈ ਕਿ CM ਭਗਵੰਤ ਮਾਨ ਬਾਬਾ ਫ਼ਰੀਦ ਯੂਨਿਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦੁਰ ਨੂੰ ਰੋਕਣਾ ਚਾਹੁੰਦੇ ਸਨ। ਪਰ ਡਾ. ਬਹਾਦੁਰ ਵਲੋਂ ਦੂਸਰੀ ਵਾਰ ਵੀ ਅਸਤੀਫ਼ਾ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ ਗਿਆ, ਜਿਸ ਦੇ ਚੱਲਦਿਆਂ ਸਰਕਾਰ ਨੂੰ ਉਨ੍ਹਾਂ ਦਾ ਅਸਤੀਫ਼ਾ ਮਨਜ਼ੂਰ ਕਰਨਾ ਪਿਆ ਸੀ।
CM ਮਾਨ ਨੇ ਇਸ ਪੂਰੇ ਘਟਨਾਕ੍ਰਮ ਲਈ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਨੂੰ ਜ਼ਿੰਮੇਵਾਰ ਠਹਿਰਾਇਆ ਸੀ ਤੇ ਕਿਹਾ ਕਿ ਇਸ ਮਾਮਲੇ ਨੂੰ ਹੋਰ ਵਧੀਆ ਢੰਗ ਨਾਲ ਨਿਪਟਿਆ ਜਾ ਸਕਦਾ ਸੀ।
ਪਰ ਹੁਣ ਇਕ ਵਾਰ ਫੇਰ ਡਾ. ਗੁਰਪ੍ਰਤੀ ਸਿੰਘ ਵਾਂਡਰ ਨੂੰ ਬਾਬਾ ਫਰੀਦ ਯੂਨੀਵਰਸਿਟੀ ਅਤੇ ਮੈਡੀਕਲ ਸਾਇੰਸਜ਼ ਕੇਂਦਰ, ਫਰੀਦਕੋਟ ਦਾ ਵਾਈਸ ਚਾਂਸਲਰ ਨਿਯੁਕਤ ਕਰ ਦਿੱਤਾ ਗਿਆ ਹੈ। ਇਸ ਨਿਯੁਕਤੀ ਦੀ ਪੁਸ਼ਟੀ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ਰਾਹੀਂ ਕੀਤੀ ਹੈ।