ਗੁਰੂ ਘਰਾਂ ਦੇ ਪ੍ਰਬੰਧਾਂ ਨੂੰ ਲੈ ਕੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਧਾਰਮਿਕ ਸੰਸਥਾਵਾ 'ਤੇ ਵੱਡੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸੰਸਥਾਵਾਂ ਵੱਲੋਂ ਪੰਥ ਦੀ ਗੱਲ ਨਹੀਂ ਕੀਤੀ ਜਾ ਰਹੀ।
Trending Photos
ਚੰਡੀਗੜ੍ਹ- ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਗੁਰੂ ਘਰਾਂ ਦੇ ਪ੍ਰਬੰਧਾਂ ਨੂੰ ਲੈ ਕੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅੱਜ ਕੱਲ੍ਹ ਸੰਸਥਾਵਾਂ ਤੇ ਗੋਲਕਾਂ 'ਤੇ ਕਬਜੇ ਕਰਨ ਦੀ ਲੜਾਈ ਹੋ ਰਹੀ ਹੈ। ਜਥੇਦਾਰ ਨੇ ਕਿਹਾ ਕਿ ਪੰਥ ਨੂੰ ਬਚਾਉਣ ਵੱਲ ਕਿਸੇ ਦਾ ਵੀ ਧਿਆਨ ਨਹੀਂ ਹੈ।
ਇਸ ਦੇ ਨਾਲ ਹੀ ਉਨ੍ਹ੍ਵਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ 80 ਫੀਸਦੀ ਮਾਮਲੇ ਗੁਰੂ ਘਰਾਂ ਦੀਆਂ ਕਮੇਟੀਆਂ ਦੀ ਲੜਾਈਆਂ ਦੇ ਆਉਂਦੇ ਹਨ। ਉਨ੍ਹਾਂ ਕਿਹਾ ਕਿ ਗੁਰੂ ਘਰਾਂ ਵਿੱਚ ਕਮੇਟੀ ਦੀ ਪ੍ਰਧਾਨਗੀ ਜਾਂ ਫਿਰ ਗੋਲਕਾਂ ਲਈ ਹੀ ਲੜਾਈਆਂ ਹੋ ਰਹੀਆਂ ਹਨ। ਸੰਸਥਾਵਾਂ ਵੱਲੋਂ ਪੰਥ ਨੂੰ ਛੱਡ ਕੇ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ।
ਉਨ੍ਹਾਂ ਕਿਹਾ ਕਿ ਹਰ ਕੋਈ ਆਪਣੀ ਸੰਸਥਾ ਨੂੰ ਵੱਡਾ ਤੇ ਦੂਜੀ ਨੂੰ ਨੀਵਾਂ ਦਿਖਾਉਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ। ਸੰਸਥਾਵਾਂ ਨੂੰ ਲੈ ਕੇ ਆਪਸ ਵਿੱਚ ਕਬਜਿਆਂ ਦੀ ਲੜਾਈ ਹੋ ਰਹੀ ਹੈ। ਪਰ ਪੰਥ ਦੀ ਗੱਲ ਕੋਈ ਸੰਸਥਾ ਨਹੀਂ ਕਰ ਰਹੀ। ਪੰਥ ਨੂੰ ਬਚਾਉਣ ਪੰਥ ਦੀ ਰਹਿਨੁਮਾਈ ਜਿਹੜੀਆਂ ਸੰਸਥਾਵਾਂ ਨੇ ਕਰਨੀ ਸੀ ਉਹ ਆਪਸ ਵਿੱਚ ਹੀ ਲੜ ਰਹੀਆਂ ਹਨ।
ਇਸ ਤੋਂ ਇਲਾਵਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜੇਕਰ ਮੈਂ ਧਰਮ ਦੀ ਗੱਲ ਕਰਦਾ ਹਾਂ ਤਾਂ ਮੇਰੇ 'ਤੇ ਸਿਆਸੀ ਹੋਣ ਦੇ ਇਲਜ਼ਾਮ ਲਗਾਏ ਜਾਂਦੇ ਹਨ। ਉਨ੍ਹ੍ਵਾਂ ਕਿਹਾ ਕਿ ਅੱਜ ਕੱਲ ਜਿਹੜਾ ਧਰਮ ਪਰਿਵਰਤਨ ਹੋ ਰਿਹਾ ਉਹ ਵੀ ਲੋਕ ਸਾਡੇ 'ਤੇ ਹੱਸ ਰਹੇ ਹਨ, ਕਿ ਧਰਮ ਇਹਨਾਂ ਤੋਂ ਨਹੀਂ ਸੰਭਾਲਿਆ ਜਾ ਰਿਹਾ ਤੇ ਇਲਜ਼ਾਮ ਸਾਡੇ 'ਤੇ ਲਗਾਏ ਜਾ ਰਹੇ ਹਨ।
WATCH LIVE TV