Ludhiana News: ਮੀਟ ਦੀ ਦੁਕਾਨ ਖੁੱਲ੍ਹਣ 'ਤੇ ਇਲਾਕਾ ਵਾਸੀਆਂ ਨੇ ਕੀਤਾ ਹੰਗਾਮਾ; ਹਾਲਾਤ ਤਣਾਅਪੂਰਨ
Advertisement
Article Detail0/zeephh/zeephh2607438

Ludhiana News: ਮੀਟ ਦੀ ਦੁਕਾਨ ਖੁੱਲ੍ਹਣ 'ਤੇ ਇਲਾਕਾ ਵਾਸੀਆਂ ਨੇ ਕੀਤਾ ਹੰਗਾਮਾ; ਹਾਲਾਤ ਤਣਾਅਪੂਰਨ

ਲੁਧਿਆਣਾ ਦੇ ਗਣੇਸ਼ ਨਗਰ ਮਾਰਕੀਟ ਵਿੱਚ ਮੀਟ ਦੀ ਦੁਕਾਨ ਖੋਲ੍ਹਣ ਨੂੰ ਲੈ ਕੇ ਹੰਗਾਮਾ ਹੋਇਆ। ਮੁਹੱਲੇ ਅਤੇ ਮਾਰਕੀਟ ਦੁਕਾਨਦਾਰ ਨੇ ਕਿਹਾ ਮੀਟ ਦੀ ਦੁਕਾਨ ਨਹੀਂ ਖੁੱਲ੍ਹਣ ਦਿੱਤੀ ਜਾਵੇਗੀ। ਪੁਲਿਸ ਨੇ ਕਿਹਾ ਜੋ ਵੀ ਸ਼ਿਕਾਇਤ ਆਵੇਗੀ ਬਣਦੀ ਕਾਰਵਾਈ ਕੀਤੀ ਜਾਵੇਗੀ। ਲੁਧਿਆਣਾ ਦੇ ਗਣੇਸ਼ ਨਗਰ ਵਿੱਚ ਦੇਰ ਰਾਤ ਮਾਹੌਲ ਤਣਾਅਪੂਰਨ ਹੋ ਗਿਆ ਜਦ ਗਣੇਸ਼ ਨਗਰ ਮਾਰ

Ludhiana News: ਮੀਟ ਦੀ ਦੁਕਾਨ ਖੁੱਲ੍ਹਣ 'ਤੇ ਇਲਾਕਾ ਵਾਸੀਆਂ ਨੇ ਕੀਤਾ ਹੰਗਾਮਾ; ਹਾਲਾਤ ਤਣਾਅਪੂਰਨ

Ludhiana News: ਲੁਧਿਆਣਾ ਦੇ ਗਣੇਸ਼ ਨਗਰ ਮਾਰਕੀਟ ਵਿੱਚ ਮੀਟ ਦੀ ਦੁਕਾਨ ਖੋਲ੍ਹਣ ਨੂੰ ਲੈ ਕੇ ਹੰਗਾਮਾ ਹੋਇਆ। ਮੁਹੱਲੇ ਅਤੇ ਮਾਰਕੀਟ ਦੁਕਾਨਦਾਰ ਨੇ ਕਿਹਾ ਮੀਟ ਦੀ ਦੁਕਾਨ ਨਹੀਂ ਖੁੱਲ੍ਹਣ ਦਿੱਤੀ ਜਾਵੇਗੀ। ਪੁਲਿਸ ਨੇ ਕਿਹਾ ਜੋ ਵੀ ਸ਼ਿਕਾਇਤ ਆਵੇਗੀ ਬਣਦੀ ਕਾਰਵਾਈ ਕੀਤੀ ਜਾਵੇਗੀ।

ਲੁਧਿਆਣਾ ਦੇ ਗਣੇਸ਼ ਨਗਰ ਵਿੱਚ ਦੇਰ ਰਾਤ ਮਾਹੌਲ ਤਣਾਅਪੂਰਨ ਹੋ ਗਿਆ ਜਦ ਗਣੇਸ਼ ਨਗਰ ਮਾਰਕੀਟ ਵਿੱਚ ਇੱਕ ਦੁਕਾਨਦਾਰ ਵੱਲੋਂ ਮੀਟ ਦੀ ਦੁਕਾਨ ਖੋਲ੍ਹੀ ਜਾ ਰਹੀ ਸੀ। ਇਕੱਠੇ ਹੋਏ ਮੁਹੱਲੇ ਅਤੇ ਮਾਰਕੀਟ ਦੇ ਲੋਕਾਂ ਨੇ ਮੀਟ ਦੀ ਦੁਕਾਨ ਖੋਲ੍ਹਣ ਦਾ ਵਿਰੋਧ ਕੀਤਾ। ਉਨ੍ਹਾਂ ਨੇ ਕਿਹਾ ਕਿ ਮਾਰਕੀਟ ਵਿੱਚ ਪਹਿਲਾਂ ਜੋ ਦੁਕਾਨਾਂ ਮੀਟ ਦੀਆਂ ਖੋਲ੍ਹੀਆਂ ਗਈਆਂ ਹਨ ਉਨ੍ਹਾਂ ਨੂੰ ਬੰਦ ਕਰਵਾਉਣ ਲਈ ਲਗਾਤਾਰ ਉਹ ਵਿਰੋਧ ਕਰ ਰਹੇ ਹਨ।

ਹੁਣ ਇੱਕ ਹੋਰ ਨਵੀਂ ਦੁਕਾਨ ਖੋਲ੍ਹੀ ਜਾ ਰਹੀ ਹੈ। ਉਹ ਜਿਸਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਮਾਰਕੀਟ ਦੇ ਨਾਲ ਮੁਹੱਲੇ ਦੇ ਵੀ ਲੋਕਾਂ ਦਾ ਆਉਣਾ ਜਾਣਾ ਇਸੇ ਰਸਤੇ ਵਿੱਚ ਲੱਗਿਆ ਰਹਿੰਦਾ ਹੈ ਅਤੇ ਜਿਸ ਕਾਰਨ ਉਥੇ ਰਹਿਣ ਵਾਲਿਆਂ ਤੇ ਮਾਰਕੀਟ ਵਾਲਿਆਂ ਨੂੰ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਵੇਗਾ।

ਮੁਹੱਲੇ ਦੇ ਇਕੱਠੇ ਹੋਏ ਲੋਕਾਂ ਨੇ ਕਿਹਾ ਕਿ ਉਨ੍ਹਾਂ ਦੇ ਬੱਚਿਆਂ ਨੇ ਇਸ ਰਸਤੇ ਸਕੂਲ ਪੜ੍ਹਨ ਜਾਣਾ ਹੈ ਅਤੇ ਜਦ ਮੀਟ ਦੀ ਦੁਕਾਨ ਇਥੇ ਖੁੱਲ੍ਹੇਗੀ ਉਨ੍ਹਾਂ ਦੇ ਬੱਚਿਆਂ ਉਤੇ ਕਿਸ ਤਰ੍ਹਾਂ ਦਾ ਅਸਰ ਪਵੇਗਾ ਅਤੇ ਇਕੱਠੇ ਹੋਏ ਮਾਰਕੀਟ ਦੇ ਦੁਕਾਨਦਾਰਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਹ ਦੁਕਾਨ ਨਹੀਂ ਖੁੱਲਣ ਦਿੱਤੀ ਜਾਵੇਗੀ ਅਤੇ ਇਸ ਸਬੰਧ ਵਿੱਚ ਸ਼ਿਕਾਇਤ ਵੀ ਕੀਤੀ ਜਾਵੇਗੀ।

ਦੂਸਰੇ ਪਾਸੇ ਇਸ ਹੰਗਾਮੇ ਤੋਂ ਬਾਅਦ ਮੌਕੇ ਉਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਮਾਰਕੀਟ ਦੇ ਵਿੱਚ ਹੰਗਾਮਾ ਹੋਣ ਦੀ ਸੂਚਨਾ ਆਈ ਸੀ ਉਹ ਮੌਕੇ ਉਤੇ ਪਹੁੰਚੇ ਹਨ। ਉਨ੍ਹਾਂ ਨੇ ਦੇਖਿਆ ਕਿ ਮੀਟ ਦੀ ਦੁਕਾਨ ਖੋਲ੍ਹੇ ਜਾਣ ਨੂੰ ਲੈ ਕੇ ਦੁਕਾਨਦਾਰਾਂ ਵੱਲੋਂ ਇਸਦਾ ਵਿਰੋਧ ਕੀਤਾ ਹੈ ਪਰ ਉਨ੍ਹਾਂ ਕੋਲ ਅਜੇ ਇਸ ਸਬੰਧੀ ਕੋਈ ਸ਼ਿਕਾਇਤ ਨਹੀਂ ਆਈ ਜਦ ਵੀ ਉਨ੍ਹਾਂ ਕੋਲ ਇਸ ਸਬੰਧੀ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਉਹ ਜੋ ਵੀ ਬਣਦੀ ਕਾਰਵਾਈ ਹੋਵੇਗੀ ਉਨ੍ਹਾਂ ਵੱਲੋਂ ਕੀਤੀ ਜਾਵੇਗੀ।

Trending news