ਪੰਜਾਬ ਵਿੱਚ ਵੋਟਾਂ ਦੀ ਗਿਣਤੀ ਜਾਰੀ ਹੈ। ਸੂਬੇ ਵਿੱਚ 6 ਲੋਕ ਸਭਾ ਸੀਟਾਂ ਉਪਰ ਕਾਂਗਰਸ ਦੇ ਉਮੀਦਵਾਰ ਅੱਗੇ ਚੱਲ਼ ਰਹੇ ਹਨ। ਪੰਜਾਬ ਦੀ ਗੱਲ ਕਰੀਏ ਤਾਂ (Punjab Lok Sabha Election Result 2024) ਸੂਬੇ ਵਿੱਚ ਭਾਜਪਾ, ਸ਼੍ਰੋਮਣੀ ਅਕਾਲੀ ਦਲ, ਕਾਂਗਰਸ, ਆਮ ਆਦਮੀ ਪਾਰਟੀ ਤੇ ਬਸਪਾ ਆਪਣੀ ਆਪਣੀ ਜਿੱਤ ਦੇ ਦਾਅਵੇ ਕਰ ਰਹੀਆਂ ਹਨ।
ਅੰਮ੍ਰਿਤਸਰ ਤੋਂ ਲੋਕ ਸਭਾ ਸੀਟ ਤੋਂ ਗੁਰਜੀਤ ਸਿੰਘ ਔਜਲਾ ਅੱਗੇ ਚੱਲ ਰਹੇ ਹਨ। ਔਜਲਾ 22828 ਵੋਟਾਂ ਨਾਲ ਲੀਡ ਕਰ ਰਹੇ ਹਨ।
ਫਤਹਿਗੜ੍ਹ ਸਾਹਿਬ ਤੋਂ ਕਾਂਗਰਸ ਉਮੀਦਵਾਰ ਡਾ. ਅਮਰ ਸਿੰਘ ਨੇ ਲੀਡ ਬਣਾਈ ਹੋਈ ਹੈ। ਅਮਰ ਸਿੰਘ 29046 ਵੋਟਾਂ ਨਾਲ ਅੱਗੇ ਚੱਲ ਰਹੇ ਹਨ।
ਗੁਰਦਾਸਪੁਰ ਤੋਂ ਕਾਂਗਰਸ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਨੇ 31665 ਦੀ ਲੀਡ ਬਣਾ ਲਈ ਹੈ। ਭਾਜਪਾ ਦੇ ਉਮੀਦਵਾਰ ਦਿਨੇਸ਼ ਬੱਬੂ ਦੂਜੇ ਨੰਬਰ ਉਤੇ ਹਨ।
ਜਲੰਧਰ ਲੋਕ ਸਭਾ ਸੀਟ ਤੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਡੇਢ ਲੱਖ ਤੋਂ ਵੱਧ ਦੀ ਲੀਡ ਬਣਾਈ ਹੈ। ਚਰਨਜੀਤ ਸਿੰਘ ਚੰਨੀ ਦੀ ਜਿੱਤ ਲਗਭਗ ਤੈਅ ਹੈ।
ਭਾਜਪਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਲੁਧਿਆਣਾ ਲੋਕ ਸਭਾ ਸੀਟ ਤੋਂ ਅੱਗੇ ਚੱਲ਼ ਰਹੇ ਹਨ। ਰਾਜਾ ਵੜਿੰਗ ਨੇ 27599 ਦੀ ਲੀਡ ਬਣਾਈ ਹੋਈ ਹੈ।
ਪਟਿਆਲਾ ਲੋਕ ਸਭਾ ਸੀਟ ਤੋਂ ਕਾਂਗਰਸੀ ਉਮੀਦਵਾਰ ਡਾ. ਧਰਮਵੀਰ ਗਾਂਧੀ ਨੇ ਲੀਡ ਬਣਾਈ ਹੋਈ ਹੈ। ਗਾਂਧੀ ਨੇ 10568 ਵੋਟਾਂ ਦੀ ਬੜ੍ਹਤ ਬਣਾਈ ਹੋਈ ਹੈ।
ट्रेन्डिंग फोटोज़