Punjab News: ਰਾਤ ਅੱਧਾ ਘੰਟਾ ਹੋਈ ਭਾਰੀ ਬਰਸਾਤ ਨੇ ਗੁਰੂ ਨਗਰੀ ਕੀਤੀ ਜਲਥਲ, ਵੇਖੋ ਤਸਵੀਰਾਂ
Advertisement
Article Detail0/zeephh/zeephh1865428

Punjab News: ਰਾਤ ਅੱਧਾ ਘੰਟਾ ਹੋਈ ਭਾਰੀ ਬਰਸਾਤ ਨੇ ਗੁਰੂ ਨਗਰੀ ਕੀਤੀ ਜਲਥਲ, ਵੇਖੋ ਤਸਵੀਰਾਂ

Punjab News: ਉੱਥੇ ਹੀ ਅੱਧਾ ਘੰਟਾ ਪਏ ਇਸ ਮੀਂਹ ਤੋਂ ਬਾਅਦ ਪੂਰੀ ਗੁਰੂ ਨਗਰੀ ਵਿੱਚ ਪਾਣੀ ਹੀ ਪਾਣੀ ਖੜਾ ਹੋ ਗਿਆ ਜਿਸ ਤੋਂ ਬਾਅਦ ਸਥਾਨਿਕ ਲੋਕਾਂ ਅਤੇ ਬਾਹਰੋਂ ਆਈਆਂ ਸੰਗਤਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

 

Punjab News: ਰਾਤ ਅੱਧਾ ਘੰਟਾ ਹੋਈ ਭਾਰੀ ਬਰਸਾਤ ਨੇ ਗੁਰੂ ਨਗਰੀ ਕੀਤੀ ਜਲਥਲ, ਵੇਖੋ ਤਸਵੀਰਾਂ

Punjab News:  ਬੀਤੀ ਰਾਤ ਪਏ ਭਾਰੀ ਮੀਂਹ ਤੋਂ ਬਾਅਦ ਜਿੱਥੇ ਲੋਕਾਂ ਨੂੰ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਹੁੰਮਸ ਭਰੀ ਗਰਮੀ ਤੋਂ ਰਾਹਤ ਮਿਲੀ। ਉੱਥੇ ਹੀ ਅੱਧਾ ਘੰਟਾ ਪਏ ਇਸ ਮੀਂਹ ਤੋਂ ਬਾਅਦ ਪੂਰੀ ਗੁਰੂ ਨਗਰੀ ਵਿੱਚ ਪਾਣੀ ਹੀ ਪਾਣੀ ਖੜਾ ਹੋ ਗਿਆ ਜਿਸ ਤੋਂ ਬਾਅਦ ਸਥਾਨਿਕ ਲੋਕਾਂ ਅਤੇ ਬਾਹਰੋਂ ਆਈਆਂ ਸੰਗਤਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਹਰ ਵਾਰ ਦੀ ਤਰਾਂ ਇਸ ਵਾਰ ਵੀ ਨਾਲੇ ਓਵਰਫਲੋ ਹੋਣ ਕਾਰਨ ਪਾਣੀ ਦੇ ਨਾਲ ਨਾਲ ਸਾਰੀ ਗੰਦਗੀ ਵੀ ਸੜਕਾਂ ਤੇ ਆ ਗਈ। 

ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਸਾਹਮਣੇ, ਵੇਰਕਾ ਚੌਂਕ, ਭਗਤ ਰਵਿਦਾਸ ਚੌਕ, ਕਲਗੀਧਰ ਮਾਰਕਿਟ ਵਿੱਚ ਇੱਕ ਇੱਕ ਡੇਢ ਡੇਢ ਫੁੱਟ ਪਾਣੀ ਖੜਾ ਭਰਿਆ ਹੋਇਆ ਸੀ, ਜੇਕਰ ਸਮੇਂ ਸਿਰ ਇਨਾਂ ਨਾਲਿਆਂ ਦੀ ਸਫਾਈ ਹੁੰਦੀ ਰਹੇ ਤਾਂ ਇਹ ਸਮੱਸਿਆ ਖਤਮ ਹੋ ਸਕਦੀ ਹੈ। ਪ੍ਰੰਤੂ ਮੀਂਹ ਪੈ ਕੇ ਹੱਟ ਜਾਂਦਾ ਹੈ, ਪਾਣੀ ਵੀ ਘੰਟੇ ਦੋ ਘੰਟੇ ਬਾਅਦ ਉਤਰ ਜਾਂਦਾ ਹੈ ਪ੍ਰੰਤੂ ਇਸ ਸਮੱਸਿਆ ਨੂੰ ਜੜ੍ਹੋਂ ਖਤਮ ਕਰਨ ਲਈ ਕਿਸੇ ਵੱਲੋਂ ਵੀ ਕੋਈ ਹੱਲ ਨਹੀਂ ਕੱਢਿਆ ਜਾਂਦਾ।

ਇਹ ਵੀ ਪੜ੍ਹੋ: Punjab News: ਅੱਜ ਤੋਂ ਇਹ ਮੁਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਤਿੰਨ ਦਿਨ ਲਈ ਦਫ਼ਤਰ 'ਚ ਕਾਲੇ ਬਿੱਲੇ ਲਗਾ ਕੇ ਕਰਨਗੇ ਰੋਸ ਪ੍ਰਦਰਸ਼ਨ

ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਬੱਦਲਵਾਈ ਅਤੇ ਬਾਰਿਸ਼ ਪੈਣ ਦੀ ਸੰਭਾਵਨਾ ਹੈ। ਐਤਵਾਰ ਨੂੰ ਵੀ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਮੀਂਹ ਪਿਆ। ਮੀਂਹ ਦੌਰਾਨ ਕਈ ਥਾਵਾਂ ’ਤੇ ਤੇਜ਼ ਹਵਾਵਾਂ ਵੀ ਚੱਲੀਆਂ, ਜਿਸ ਨਾਲ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਕੁਝ ਰਾਹਤ ਮਿਲੀ। ਮੌਸਮ ਵਿੱਚ ਆਏ ਬਦਲਾਅ ਕਾਰਨ ਵੱਧ ਤੋਂ ਵੱਧ ਤਾਪਮਾਨ ਵੀ ਹੋਰਨਾਂ ਦਿਨਾਂ ਦੇ ਮੁਕਾਬਲੇ ਦੋ ਡਿਗਰੀ ਸੈਲਸੀਅਸ ਘੱਟ ਰਿਹਾ ਹੈ। ਜ਼ਿਲ੍ਹੇ ਵਿੱਚ ਸਵੇਰੇ ਪੰਜ ਤੋਂ ਅੱਠ ਵਜੇ ਦਰਮਿਆਨ ਜ਼ਿਆਦਾਤਰ ਮੀਂਹ ਪਿਆ। ਮੀਂਹ ਦੌਰਾਨ ਕਈ ਥਾਵਾਂ 'ਤੇ ਤੇਜ਼ ਹਵਾਵਾਂ ਵੀ ਚੱਲੀਆਂ। ਜਿਸ ਕਾਰਨ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਕੁਝ ਰਾਹਤ ਮਿਲੀ।

ਮੌਸਮ ਕੇਂਦਰ ਚੰਡੀਗੜ੍ਹ ਦੇ ਅਨੁਸਾਰ ਚੰਡੀਗੜ੍ਹ ਵਿੱਚ 2.3 ਮਿਲੀਮੀਟਰ, ਪਠਾਨਕੋਟ ਵਿੱਚ 1.8 ਮਿਲੀਮੀਟਰ, ਫਤਿਹਗੜ੍ਹ ਸਾਹਿਬ ਵਿੱਚ 1.0 ਮਿਲੀਮੀਟਰ, ਲੁਧਿਆਣਾ ਵਿੱਚ 0.6 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਜਦੋਂ ਕਿ ਹੋਰਨਾਂ ਜ਼ਿਲ੍ਹਿਆਂ ਵਿੱਚ ਦਿਨ ਵੇਲੇ ਕਦੇ ਧੁੱਪ ਅਤੇ ਕਦੇ ਬੱਦਲ ਛਾਏ ਰਹੇ।

Trending news