DGP Gaurav Yadav: ਪੰਜਾਬ ਦੇ ਡੀਜੀਪੀ ਗੌਰਵ ਯਾਦਵ ਕੇਂਦਰ ਦੇ ਡਾਇਰੈਕਟਰ ਜਨਰਲ ਪੋਸਟ ਦੇ ਪੈਨਲ ਵਿੱਚ ਸ਼ਾਮਿਲ
Advertisement
Article Detail0/zeephh/zeephh2632162

DGP Gaurav Yadav: ਪੰਜਾਬ ਦੇ ਡੀਜੀਪੀ ਗੌਰਵ ਯਾਦਵ ਕੇਂਦਰ ਦੇ ਡਾਇਰੈਕਟਰ ਜਨਰਲ ਪੋਸਟ ਦੇ ਪੈਨਲ ਵਿੱਚ ਸ਼ਾਮਿਲ

DGP Gaurav Yadav: ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੀ ਸਥਾਈ ਨਿਯੁਕਤੀ ਲਈ ਰਸਤਾ ਸਾਫ ਹੁੰਦਾ ਨਜ਼ਰ ਆ ਰਿਹਾ ਹੈ। ਪੰਜਾਬ ਤੋਂ ਇਕੱਲੇ ਅਧਿਕਾਰੀ ਕੇਂਦਰ ਦੇ ਡਾਇਰੈਕਟਰ ਜਨਰਲ ਦੀ ਪੋਸਟ ਦੇ ਪੈਨਲ ਵਿੱਚ ਸ਼ਾਮਿਲ ਹੋਏ ਹਨ। 

 DGP Gaurav Yadav: ਪੰਜਾਬ ਦੇ ਡੀਜੀਪੀ ਗੌਰਵ ਯਾਦਵ ਕੇਂਦਰ ਦੇ ਡਾਇਰੈਕਟਰ ਜਨਰਲ ਪੋਸਟ ਦੇ ਪੈਨਲ ਵਿੱਚ ਸ਼ਾਮਿਲ

DGP Gaurav Yadav: ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੀ ਸਥਾਈ ਨਿਯੁਕਤੀ ਲਈ ਰਸਤਾ ਸਾਫ ਹੁੰਦਾ ਨਜ਼ਰ ਆ ਰਿਹਾ ਹੈ। ਪੰਜਾਬ ਤੋਂ ਇਕੱਲੇ ਅਧਿਕਾਰੀ ਕੇਂਦਰ ਦੇ ਡਾਇਰੈਕਟਰ ਜਨਰਲ ਦੀ ਪੋਸਟ ਦੇ ਪੈਨਲ ਵਿੱਚ ਸ਼ਾਮਿਲ ਹੋਏ ਹਨ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਕੇਂਦਰੀ ਸੁਰੱਖਿਆ ਬਲ ਜਾਂ ਏਜੰਸੀ ਦੇ ਡਾਇਰੈਕਟਰ ਜਨਰਲ ਦੇ ਅਹੁਦੇ ਲਈ ਪੈਨਲ ਵਿੱਚ ਸ਼ਾਮਲ ਕੀਤਾ ਗਿਆ ਹੈ।

ਗੌਰਵ ਯਾਦਵ ਆਈਪੀਐਸ ਕੇਡਰ ਦੇ 1992 ਬੈਚ ਦੇ ਇਕਲੌਤੇ ਅਧਿਕਾਰੀ ਹਨ। ਇਸ ਦੇ ਨਾਲ ਹੀ ਪੈਨਲ ਵਿੱਚ ਆ ਕੇ ਉਨ੍ਹਾਂ ਨੇ ਰਾਜ ਅਤੇ ਕੇਂਦਰ ਸਰਕਾਰ ਦੇ ਕਈ ਉੱਚ ਅਧਿਕਾਰੀਆਂ ਨੂੰ ਪਿੱਛੇ ਛੱਡ ਦਿੱਤਾ ਹੈ। ਇਸ ਨਾਲ ਪੰਜਾਬ ਪੁਲਿਸ ਦੇ ਮੁਖੀ ਵਜੋਂ ਗੌਰਵ ਯਾਦਵ ਦੀ ਸਥਿਤੀ ਹੋਰ ਮਜ਼ਬੂਤ ਹੋ ਗਈ ਹੈ।

ਇਹ ਵੀ ਪੜ੍ਹੋ : Delhi Election Voting Live: ਦਿੱਲੀ ਵਿੱਚ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਸ਼ੁਰੂ; 699 ਉਮੀਦਵਾਰਾਂ ਦੀ ਕਿਸਮਤ ਦਾ ਹੋਵੇਗਾ ਫ਼ੈਸਲਾ

ਕੈਬਨਿਟ ਦੀ ਨਿਯੁਕਤੀ ਕਮੇਟੀ (ਏਸੀਸੀ) ਨੇ ਕੇਂਦਰ ਵਿੱਚ ਉੱਚ ਅਹੁਦਿਆਂ ਲਈ ਪੰਜ ਆਈਪੀਐਸ ਅਧਿਕਾਰੀਆਂ ਦੇ ਪੈਨਲ ਨੂੰ ਮਨਜ਼ੂਰੀ ਦੇ ਦਿੱਤੀ। ਗੌਰਵ ਯਾਦਵ ਪੰਜਾਬ ਦੇ ਇਕਲੌਤੇ ਅਧਿਕਾਰੀ ਹਨ ਜਿਸਦਾ ਨਾਮ ਪੈਨਲ ਵਿੱਚ ਸ਼ਾਮਲ ਹੈ।

ਇਸ ਨਾਲ ਹੁਣ ਉਨ੍ਹਾਂ ਦਾ ਪੰਜਾਬ ਦਾ ਸਥਾਈ ਡੀਜੀਪੀ ਬਣਨ ਦਾ ਰਸਤਾ ਵੀ ਸਾਫ਼ ਹੋ ਸਕਦਾ ਹੈ। 4 ਜੂਨ, 2022 ਨੂੰ, ਉਨ੍ਹਾਂ ਨੂੰ ਪੰਜਾਬ ਦਾ ਡੀਜੀਪੀ ਨਿਯੁਕਤ ਕੀਤਾ ਗਿਆ ਸੀ।  ਉਸ ਤੋਂ ਬਾਅਦ ਤੋਂ ਲੈਕੇ ਹੁਣ ਤੱਕ ਉਹ ਪੰਜਾਬ ਦੇ ਕਾਰਜਕਾਰੀ ਡੀਜੀਪੀ ਵਜੋਂ ਜ਼ਿੰਮੇਵਾਰੀ ਸੰਭਾਲ ਰਹੇ ਹਨ।

ਕੇਂਦਰੀ ਸੁਰੱਖਿਆ ਬਲ ਤੇ ਏਜੰਸੀਆਂ ਦੇ ਡਾਇਰੈਕਟਰ ਜਨਰਲ ਦੇ ਪੈਨਲ ਵਿੱਚ ਪੰਜਾਬ ਕਾਡਰ ਦੇ ਸਾਲ 1992 ਬੈਚ ਦੇ ਆਈਪੀਐੱਸ ਅਧਿਕਾਰੀ ਗੌਰਵ ਯਾਦਵ ਤੋਂ ਇਲਾਵਾ ਏਜੀਐੱਮਯੂਟੀ ਕਾਡਰ ਦੇ ਸਾਲ 1991 ਬੈੱਚ ਦੇ ਅਧਿਕਾਰੀ ਨੁਜ਼ਤ ਹਸਨ, ਆਂਧਰਾ ਪ੍ਰਦੇਸ਼ ਕਾਡਰ ਦੇ ਸਾਲ 1989 ਬੈਚ ਦੇ ਅਧਿਕਾਰੀ ਚੌਧਰੀ ਡੀ. ਤਿਰੁਮਾਲਾ ਰਾਓ, ਯੂਪੀ ਕਾਡਰ ਦੇ ਸਾਲ 1989 ਬੈਚ ਦੇ ਅਧਿਕਾਰੀ ਆਦਿਤਿਆ ਮਿਸ਼ਰਾ ਅਤੇ ਏਐੱਮ ਕਾਡਰ ਦੇ ਸਾਲ 1992 ਬੈਚ ਦੇ ਅਧਿਕਾਰੀ ਇਦਸ਼ਿਸ਼ਾ ਨੌਂਗਰਾਂਗ ਦੇ ਨਾਮ ਸ਼ਾਮਲ ਹਨ।

ਪੰਜਾਬ ਸਰਕਾਰ ਨੇ ਸਾਲ 2022 ਵਿੱਚ ਸੂਬੇ ਦੇ ਕਈ ਆਈਪੀਐੱਸ ਅਧਿਕਾਰੀਆਂ ਨੂੰ ਛੱਡ ਕੇ ਗੌਰਵ ਯਾਦਵ ਨੂੰ ਪੰਜਾਬ ਦਾ ਡੀਜੀਪੀ ਲਾਇਆ ਗਿਆ ਸੀ। ਹੁਣ ਗੌਰਵ ਯਾਦਵ ਦਾ ਨਾਮ ਪੈਨਲ ਵਿੱਚ ਸ਼ਾਮਲ ਹੋਣ ਨਾਲ ਉਨ੍ਹਾਂ ਨੇ ਮੁੜ ਸੂਬਾ ਤੇ ਕੇਂਦਰ ਸਰਕਾਰ ਵਿੱਚ ਸਿਖਰਲੇ ਅਹੁਦਿਆਂ ਲਈ ਕਈ ਅਧਿਕਾਰੀਆਂ ਨੂੰ ਪਿੱਛੇ ਛੱਡ ਦਿੱਤਾ ਹੈ।

ਇਹ ਵੀ ਪੜ੍ਹੋ : 1992 ਦੇ ਝੂਠੇ ਮੁਕਾਬਲੇ ਵਿਚ ਦੋਸ਼ੀ ਤਤਕਾਲੀ ਥਾਣੇਦਾਰਾਂ ਨੂੰ ਸੀਬੀਆਈ ਅਦਾਲਤ ਨੇ ਸੁਣਾਈ ਉਮਰ ਕੈਦ ਦੀ ਸਜ਼ਾ

Trending news