Faridkot News: ਮੀਟਿੰਗ ਲਈ ਉਚਿਤ ਜਗ੍ਹਾ ਨਾ ਦਿੱਤੇ ਜਾਣ ਤੋਂ ਨਾਰਾਜ਼ ਆਸ਼ਾ ਵਰਕਰਾਂ ਨੇ ਰੋਡ ਕੀਤਾ ਜਾਮ
Advertisement
Article Detail0/zeephh/zeephh1877421

Faridkot News: ਮੀਟਿੰਗ ਲਈ ਉਚਿਤ ਜਗ੍ਹਾ ਨਾ ਦਿੱਤੇ ਜਾਣ ਤੋਂ ਨਾਰਾਜ਼ ਆਸ਼ਾ ਵਰਕਰਾਂ ਨੇ ਰੋਡ ਕੀਤਾ ਜਾਮ

Faridkot Asha workers Protest News: ਉਨ੍ਹਾਂ ਕਿਹਾ ਕਿ ਅਸੀਂ ਪਹਿਲਾ ਵੀ ਸਿਵਲ ਸਰਜਨ ਨੂੰ ਲਿਖ ਕੇ ਦੇ ਚੁੱਕੇ ਹਾਂ ਕਿ ਉਨ੍ਹਾਂ ਦੀ ਮੀਟਿੰਗ ਸਰਕਾਰੀ ਜਗ੍ਹਾ ਉੱਤੇ ਰੱਖੀ ਜਾਵੇ ਅਤੇ ਉਨ੍ਹਾਂ ਦੇ ਬੈਠਣ ਅਤੇ ਚਾਹ ਪਾਣੀ ਦਾ ਉਚਿਤ ਪ੍ਰਬੰਧ ਕੀਤਾ ਜਾਵੇ।

 

Faridkot News: ਮੀਟਿੰਗ ਲਈ ਉਚਿਤ ਜਗ੍ਹਾ ਨਾ ਦਿੱਤੇ ਜਾਣ ਤੋਂ ਨਾਰਾਜ਼ ਆਸ਼ਾ ਵਰਕਰਾਂ ਨੇ ਰੋਡ ਕੀਤਾ ਜਾਮ

Faridkot Asha workers Protest News: ਆਸ਼ਾ ਵਰਕਰਾਂ ਦੀ ਮਹੀਨਾਵਾਰ ਮੀਟਿੰਗ ਲਈ ਯੋਗ ਪ੍ਰਬੰਧ ਨਾ ਹੋਣ ਅਤੇ ਉਚਿਤ ਜਗ੍ਹਾ ਨਾ ਦੇਣ ਤੋਂ ਨਾਰਾਜ਼ ਆਸ਼ਾ ਵਰਕਰਾਂ ਵੱਲੋਂ ਅੱਜ ਸੜਕ ਜਾਮ ਕਰ ਸਿਹਤ ਵਿਭਾਗ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਆਸ਼ਾ ਵਰਕਰਾਂ ਨੇ ਕਿਹਾ ਕਿ ਅੱਜ ਉਨ੍ਹਾਂ ਦੀ ਮਹੀਨਾਵਾਰ ਮੀਟਿੰਗ ਸੀ ਜੋ ਵਿਭਾਗ ਵੱਲੋਂ ਇੱਕ ਗੁਰੂਦੁਆਰਾ ਵਿੱਚ ਰੱਖੀ ਗਈ ਸੀ ਪਰ ਗੁਰੂਦੁਆਰਾ ਸਾਹਿਬ ਵਿੱਚ ਪਾਠ ਚਲੱਦੇ ਹੋਣ ਕਾਰਨ ਉਨ੍ਹਾਂ ਨੂੰ ਲੰਬਾ ਸਮਾਂ ਬਾਹਰ ਧੁੱਪ  ਵਿੱਚ ਖੜਨਾ ਪਿਆ ਅਤੇ ਨਾ ਹੀ ਮੀਟਿੰਗ ਲਈ ਕੋਈ ਅਧਿਕਾਰੀ ਮੌਕੇ ਉੱਤੇ ਪੁੱਜਾ।

ਉਨ੍ਹਾਂ ਕਿਹਾ ਕਿ ਅਸੀਂ ਪਹਿਲਾ ਵੀ ਸਿਵਲ ਸਰਜਨ ਨੂੰ ਲਿਖ ਕੇ ਦੇ ਚੁੱਕੇ ਹਾਂ ਕਿ ਉਨ੍ਹਾਂ ਦੀ ਮੀਟਿੰਗ ਸਰਕਾਰੀ ਜਗ੍ਹਾ ਉੱਤੇ ਰੱਖੀ ਜਾਵੇ ਅਤੇ ਉਨ੍ਹਾਂ ਦੇ ਬੈਠਣ ਅਤੇ ਚਾਹ ਪਾਣੀ ਦਾ ਉਚਿਤ ਪ੍ਰਬੰਧ ਕੀਤਾ ਜਾਵੇ ਪਰ ਹਰ ਵਾਰ ਉਨ੍ਹਾਂ ਨੂੰ ਪ੍ਰਬੰਧਾਂ ਦੀ ਘਾਟ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਅੱਜ ਦੀ ਮੀਟਿੰਗ ਇੱਕ ਗੁਰੂਦੁਆਰਾ ਵਿੱਚ ਰੱਖੀ ਗਈ ਸੀ ਜਿੱਥੇ ਲੜੀਵਾਰ ਪਾਠ ਚਲਦੇ ਹੋਣ ਕਾਰਨ ਸਾਨੂੰ ਬਾਹਰ ਧੁੱਪ ਵਿੱਚ ਖੜਨਾ ਪਿਆ ਜਦਕਿ 10 ਵਜੇ ਦਾ ਮੀਟਿੰਗ ਦਾ ਸਮਾਂ ਸੀ ਪਰ 11 ਵਜੇ ਤੱਕ ਵੀ ਮੀਟਿੰਗ ਲਈ ਕੋਈ ਅਧਿਕਾਰੀ ਨਹੀ ਪੁੱਜਾ ਜਿਸ ਤੋਂ ਮਜ਼ਬੂਰ ਹੋ ਕੇ ਸਾਨੂੰ ਸੜਕਾਂ ਉੱਤੇ ਬੈਠਣਾ ਪਿਆ।

ਇਹ ਵੀ ਪੜ੍ਹੋ: Tarn Taran News: ਤਰਨਤਾਰਨ 'ਚ ਸੱਪ ਦੇ ਡੰਗਣ ਨਾਲ ਦੋ ਭਰਾਵਾਂ ਦੀ ਹੋਈ ਮੌਤ

ਇਸ ਮੌਕੇ ਗੱਲਬਾਤ ਕਰਨ ਪੁੱਜੇ SMO ਡਾ. ਭੰਡਾਰੀ ਨੇ ਕਿਹਾ ਕਿ ਜੰਡ ਸਾਹਿਬ ਸੇਂਟਰ ਦੀ ਇਮਾਰਤ ਅਨਸੇਫ ਹੋਣ ਦੇ ਚੱਲਦੇ ਅੱਜ ਇਨ੍ਹਾਂ ਦੀ ਮੀਟਿੰਗ ਗੁਰੂਦੁਆਰਾ ਸਾਹਿਬ ਰੱਖੀ ਗਈ ਸੀ ਪਰ ਇੱਥੇ ਪਾਠ ਚਲਦੇ ਹੋਣ ਕਰਕੇ ਕੁੱਝ ਸਮੱਸਿਆ ਆ ਗਈ ਅਤੇ ਇਨ੍ਹਾਂ ਨੂੰ ਫਰੀਦਕੋਟ ਦੇ ਹਸਪਤਾਲ ਵਿੱਚ ਮੀਟਿੰਗ ਲਈ ਸਦਿਆ ਗਿਆ ਹੈ ਕਿਉਂਕਿ ਗਿਣਤੀ ਜਿਆਦਾ ਹੋਣ ਕਾਰਨ ਥੋੜੀ ਸਮੱਸਿਆ ਆ ਰਹੀ ਸੀ। ਇਸ ਲਈ ਗੁਰੂਦੁਆਰਾ ਸਾਹਿਬ ਵਿੱਚ ਮੀਟਿੰਗ ਰੱਖੀ ਗਈ ਸੀ। ਹੁਣ ਇਨ੍ਹਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਧਰਨਾ ਸਮਾਪਤ ਕਰ ਆਪਣੀ ਮੀਟਿੰਗ ਅਟੈਂਡ ਕਰਨ।

ਇਹ ਵੀ ਪੜ੍ਹੋ: Punjab News: ਸਿੱਖ ਖਿਡਾਰੀ ਨੂੰ ਹੈਲਮਟ ਨਾ ਪਾਉਣ 'ਤੇ ਖੇਡ ਮੁਕਾਬਲੇ 'ਚੋਂ ਕੱਢਿਆ ਬਾਹਰ, SGPC ਨੇ ਕੀਤਾ ਵਿਰੋਧ 

(ਦੇਵਾ ਨੰਦ ਸ਼ਰਮਾ ਦੀ ਰਿਪੋਰਟ)

Trending news