Kisan Andolan: ਕਿਸਾਨ ਅੰਦੋਲਨ 'ਚ ਟਰਾਲੀ ਨੂੰ ਬਣਾਇਆ AC ਕਮਰਾ, ਸੌਣ ਲਈ ਰਸੋਈ ਤੋਂ ਬੈੱਡ ਤੱਕ ਹਰ ਚੀਜ਼ ਉਪਲਬਧ
Trending Photos
Kisan Andolan: 13 ਫਰਵਰੀ ਤੋਂ ਪੰਜਾਬ- ਹਰਿਆਣਾ ਦੇ ਸ਼ੰਭੂ ਅਤੇ ਖਨੌਰੀ ਸਰਹੱਦ 'ਤੇ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ। ਦਰਅਸਲ ਕਿਸਾਨ ਦਿੱਲੀ ਵੱਲ ਮਾਰਚ ਕਰਨ ਲਈ ਖੜ੍ਹੇ ਹਨ। ਕਿਸਾਨ ਆਪਣੀ ਸਹੂਲਤ ਮੁਤਾਬਿਕ ਅਤੇ ਆਪਣੇ ਆਪ ਨੂੰ ਬਚਾਉਣ ਲਈ ਪੂਰੇ ਪ੍ਰਬੰਧ ਕਰ ਰਹ ਹਨ। ਹਾਲ ਹੀ ਵਿੱਚ ਫਰੀਦਕੋਟ ਦੇ ਇੱਕ ਕਿਸਾਨ ਨੇ ਦਿੱਲੀ ਜਾਣ ਲਈ ਆਪਣੀ ਟਰਾਲੀ ਨੂੰ ਸੋਧ ਕੇ ਏਸੀ ਕਮਰੇ ਵਿੱਚ ਬਦਲ ਦਿੱਤਾ ਹੈ।
ਕਿਸਾਨ ਦਾ ਦਾਅਵਾ ਹੈ ਕਿ ਟਰਾਲੀ ਦੇ ਅੰਦਰ 8 ਤੋਂ 10 ਲੋਕ ਆਰਾਮ ਨਾਲ ਰਹਿ ਸਕਦੇ ਹਨ। ਟਰਾਲੀ ਵਿੱਚ ਰਸੋਈ, ਬੈੱਡ, ਐਲ.ਸੀ.ਡੀ. ਤੋਂ ਲੈ ਕੇ ਲੋੜੀਂਦੀ ਹਰ ਚੀਜ਼ ਹੈ। ਬਾਹਰ ਦੇਖਣ ਲਈ ਇੱਕ ਖਿੜਕੀ ਵੀ ਲਗਾਈ ਗਈ ਹੈ।
ਇਹ ਵੀ ਪੜ੍ਹੋ: Kisan Andolan News: ਇਸ ਪਰਿਵਾਰ ਨੂੰ ਸਲਾਮ; ਕਿਸਾਨ ਅੰਦੋਲਨ ਦੌਰਾਨ ਕਰ ਰਹੇ ਨੇ ਸਾਫ਼-ਸਫ਼ਾਈ ਦੀ ਸੇਵਾ
ਇਸ ਟਰਾਲੀ ਨੂੰ ਫਰੀਦਕੋਟ ਜ਼ਿਲ੍ਹੇ ਦੇ ਕੋਟਕਪੂਰਾ ਖੇਤਰ ਦੇ ਕਿਸਾਨ ਗੁਰਬੀਰ ਸਿੰਘ ਸੰਧੂ ਨੇ ਦੱਸਿਆ ਕਿ ਸਾਲ 2020-2021 ਵਿੱਚ ਕਿਸਾਨ ਅੰਦੋਲਨ ਕਾਰਨ ਟਰਾਲੀ ਨੂੰ ਸੋਧਿਆ ਗਿਆ ਸੀ। ਉਦੋਂ ਵੀ ਉਹ ਦਿੱਲੀ ਦੀ ਹੱਦ ਤੱਕ ਲੈ ਗਿਆ ਸੀ। ਹੁਣ ਫਿਰ ਟਰਾਲੀ ਲੈ ਕੇ ਸ਼ੰਭੂ ਬਾਰਡਰ ਜਾ ਰਹੇ ਹੈ। ਇਸ ਵਿਚ ਸਾਡੇ ਘਰ ਦੀਆਂ ਸਾਰੀਆਂ ਜ਼ਰੂਰੀ ਚੀਜ਼ਾਂ ਹਨ।
ਇਹ ਵੀ ਪੜ੍ਹੋ: Bathinda News: ਹੈਰਾਨੀਜਨਕ ! ਪੰਜਾਬ 'ਚ ਭੂਤਾਂ ਵਾਲਾ ਖੂਹ! ਜਾਣੋ ਭੂਤਾਂ ਨੇ ਕਿਵੇਂ ਬਣਾਇਆ ਇਹ ਖੂਹ
ਸੰਧੂ ਨੇ ਦੱਸਿਆ ਕਿ ਟਰਾਲੀ ਨੂੰ ਬਣਾਉਣ ਵਿੱਚ 23 ਦਿਨ ਲੱਗੇ ਹਨ। ਇਸ 'ਤੇ ਕਰੀਬ 5 ਤੋਂ 6 ਲੱਖ ਰੁਪਏ ਖਰਚ ਕੀਤੇ ਗਏ। ਅੰਦੋਲਨ ਦੌਰਾਨ ਲੋੜ ਪੈਣ 'ਤੇ ਐਮਰਜੈਂਸੀ ਦੀ ਸਥਿਤੀ ਵਿੱਚ ਇਸਨੂੰ ਐਂਬੂਲੈਂਸ ਵਜੋਂ ਵੀ ਵਰਤਿਆ ਜਾ ਸਕਦਾ ਹੈ। ਪੰਜਾਬ-ਹਰਿਆਣਾ ਦੀ ਸ਼ੰਭੂ ਸਰਹੱਦ 'ਤੇ 13 ਫਰਵਰੀ ਤੋਂ ਧਰਨੇ 'ਤੇ ਬੈਠੇ ਕਿਸਾਨ ਪੂਰੀ ਤਿਆਰੀ ਨਾਲ ਪਹੁੰਚ ਗਏ ਹਨ। ਉਹ ਆਪਣੇ ਨਾਲ ਸਾਰੀਆਂ ਸਹੂਲਤਾਂ ਨਾਲ ਲੈਸ ਟਰੈਕਟਰ-ਟਰਾਲੀਆਂ ਲੈ ਕੇ ਆਏ ਹਨ, ਜਿਨ੍ਹਾਂ ਵਿਚ ਘਰ ਵਰਗੀਆਂ ਸਹੂਲਤਾਂ ਹਨ। ਕਿਸਾਨ ਖਾਂਦੇ-ਪੀਂਦੇ, ਪਕਾਉਂਦੇ, ਆਰਾਮ ਨਾਲ ਸੌਂਦੇ ਅਤੇ ਪੱਖਿਆਂ ਅਤੇ ਏ.ਸੀ. ਦੇ ਆਰਾਮ ਨਾਲ ਮੀਟਿੰਗਾਂ ਕਰਦੇ ਹਨ। ਕਿਸਾਨਾਂ ਵੱਲੋਂ ਲਗਾਤਾਰ ਲੰਗਰ ਵੀ ਲਗਾਏ ਗਏ ਹਨ। ਹਰ ਤਰ੍ਹਾਂ ਸਹੂਲਤ ਦਿੱਤੀ ਜਾ ਰਹੀ ਹੈ।