Faridkot Immigration scam: SSP ਫਰੀਦਕੋਟ ਨੂੰ 6 ਲੋਕਾਂ ਨੇ ਲਿਖਤ ਦਰਖਾਸਤਾਂ ਦਿਤੀਆਂ ਪੀੜਤਾਂ ਵਲੋਂ ਸ਼ਿਕਾਇਤਾਂ ਦੇ ਕਾਰਵਾਈ ਦੀ ਕੀਤੀ ਮੰਗ,
Trending Photos
Punjab's Faridkot Immigration office scam news today: ਪੰਜਾਬ ਦੇ ਫਰੀਦਕੋਟ ਤੋਂ ਇੱਕ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਫਰੀਦਕੋਟ ਦੇ ਇੱਕ ਨਿੱਜੀ ਇਮੀਗ੍ਰੇਸ਼ਨ ਸੰਸਥਾ ਦੇ ਮੁਖੀ 'ਤੇ ਇਲਜ਼ਾਮ ਲੱਗੇ ਹਨ ਕਿ ਉਹ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਮ ਤੇ ਕਰੋੜਾਂ ਰੁਪਏ ਦੀ ਠੱਗੀ ਮਾਰ ਕੇ ਫਰਾਰ ਹੋ ਗਿਆ ਹੈ। ਇਸ ਦੌਰਾਨ ਪੀੜਤ ਲੋਕਾਂ ਵੱਲੋਂ ਇਮੀਗ੍ਰੇਸ਼ਨ ਸੰਸਥਾ ਦੇ ਬਾਹਰ ਇਕੱਠੇ ਹੋ ਕਿ ਧਰਨਾ ਦਿੱਤਾ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਫਰੀਦਕੋਟ ਦੇ ਕੰਮੇਆਣਾ ਚੌਂਕ ਵਿੱਚ ਸਥਿਤ ਇੱਕ ਨਿੱਜੀ ਇਮੀਗ੍ਰੇਸ਼ਨ ਸੰਸਥਾ ਦੇ ਬਾਹਰ ਅੱਜ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਲੋਕਾਂ ਨੇ ਦੋਸ਼ ਲਗਾਏ ਕਿ ਉਕਤ ਇਮੀਗ੍ਰੇਸ਼ਨ ਸੰਸਥਾ ਦਾ ਮੁਖੀ ਨੌਜਵਾਨਾਂ ਨੂੰ ਵਿਦੇਸ਼ ਭੇਜਣ ਦੇ ਨਾਮ 'ਤੇ ਕਰੋੜਾਂ ਰੁਪਏ ਦੀ ਕਥਿਤ ਠੱਗੀ ਮਾਰ ਕੇ ਫਰਾਰ ਹੋ ਗਿਆ ਹੈ ਅਤੇ ਹੁਣ ਉਸ ਦੇ ਸਾਰੇ ਫੋਨ ਵੀ ਬੰਦ ਆ ਰਹੇ ਹਨ ਅਤੇ ਨਾਲ ਹੀ ਦਫਤਰ ਅਤੇ ਘਰ ਵੀ ਬੰਦ ਹੈ।
ਲੋਕਾਂ ਵੱਲੋਂ SSP ਫਰੀਦਕੋਟ ਨੂੰ ਲਿਖਤ ਦਰਖ਼ਾਸਤ ਦੇ ਕੇ ਇਨਸਾਫ ਦਵਾਏ ਜਾਣ ਅਤੇ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਗਈ। ਇਸ ਮੌਕੇ ਇਕੱਠੇ ਹੋਏ ਲੋਕਾਂ ਨੇ ਦੱਸਿਆ ਕਿ ਉਹ ਪੰਜਾਬ ਦੇ ਵੱਖ-ਵੱਖ ਜਿਲ੍ਹਿਆ ਤੋਂ ਆਏ ਹਨ। ਉਹਨਾਂ ਦੱਸਿਆ ਕਿ ਉਹਨਾਂ ਨੇ ਫਰੀਦਕੋਟ ਦੀ SBE ਵੀਜਾ ਅਤੇ ਇਮੀਗ੍ਰੇਸ਼ਨ ਸੰਸਥਾ ਤੋਂ ਵਿਦੇਸ਼ ਜਾਣ ਲਈ, ਕਿਸੇ ਨੇ ਆਪਣੇ ਬੱਚੇ ਦੀ ਫਾਈਲ ਲਗਵਾਈ ਸੀ ਅਤੇ ਕਿਸੇ ਨੇ ਆਪਣੀ ਖੁਦ ਦੀ ਫਾਈਲ ਲਗਵਾਈ ਸੀ, ਹਾਲਾਂਕਿ ਕਿਸੇ ਨੂੰ 2 ਸਾਲ ਹੋ ਗਏ ਤੇ ਕਿਸੇ ਨੂੰ ਸਾਲ ਹੋ ਗਿਆ, ਇਸ ਇਮੀਗ੍ਰੇਸ਼ਨ ਸੰਸਥਾ ਵਲੋਂ ਉਹਨਾਂ ਨੂੰ ਵੀਜਾ ਨਹੀਂ ਲਗਵਾ ਕੇ ਦਿੱਤਾ ਗਿਆ।
ਇਹ ਵੀ ਪੜ੍ਹੋ: Punjabi University Fire News: ਵੱਡੀ ਖ਼ਬਰ! ਪੰਜਾਬੀ ਯੂਨੀਵਰਸਿਟੀ ਦੇ ਪ੍ਰੀਖਿਆ ਸ਼ਾਖਾ ’ਚ ਲੱਗੀ ਭਿਆਨਕ ਅੱਗ!
ਇਸਦੇ ਨਾਲ ਹੀ ਪੈਸੇ ਅਤੇ ਦਸਤਾਵੇਜ਼ ਵੀ ਵਾਪਸ ਨਹੀਂ ਕੀਤੇ ਗਏ। ਉਹਨਾਂ ਦੱਸਿਆ ਕਿ ਹੁਣ ਉਕਤ ਸੰਸਥਾ ਦੇ ਮਾਲਕ ਨੇ ਆਪਣੇ ਫੋਨ ਵੀ ਬੰਦ ਕਰ ਲਏ ਹਨ ਅਤੇ ਉਸ ਦਾ ਦਫਤਰ ਤੇ ਘਰ ਵੀ ਬੰਦ ਪਿਆ ਹੈ। ਇਕੱਠੇ ਹੋਏ ਪੀੜਤ ਲੋਕਾਂ ਨੇ ਦੱਸਿਆ ਕਿ ਇਸ ਸੰਸਥਾ ਦੇ ਮਾਲਕ ਨੇ ਪੰਜਾਬ ਭਰ ਦੇ ਕਈ ਨੌਜਵਾਨਾਂ ਦੇ ਵੀਜੇ ਲਗਵਾਉਣ ਦੇ ਨਾਮ 'ਤੇ ਲਗਭਗ 6 ਕਰੋੜ ਰੁਪਏ ਦੀ ਠੱਗੀ ਮਾਰੀ ਹੈ।
ਪੀੜਤ ਲੋਕਾਂ ਨੇ ਪੰਜਾਬ ਸਰਕਾਰ ਅਤੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਉਕਤ ਸੰਸਥਾ ਦੇ ਮਾਲਕ ਅਤੇ ਸਹਿਯੋਗੀਆਂ ਨੂੰ ਜਲਦ ਤੋਂ ਜਲਦ ਫੜ੍ਹਿਆ ਜਾਵੇ ਅਤੇ ਲੋਕਾਂ ਦੇ ਪੈਸੇ ਵਾਪਸ ਕਰਵਾਏ ਜਾਣ ਅਤੇ ਦੋਸ਼ੀ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। (Punjab's Faridkot Immigration office scam news today)
ਇਹ ਵੀ ਪੜ੍ਹੋ: PSEB Class 12th Board Result 2023: 12ਵੀਂ 'ਚ ਅੱਵਲ ਵਿਦਿਆਥਣਾਂ ਨੂੰ ਪੰਜਾਬ ਸਰਕਾਰ ਵੱਲੋਂ ਮਿਲੇਗਾ ਇਨਾਮ!