Farmer Protest: ਇਸ ਤੋਂ ਪਹਿਲਾਂ ਕਿਸਾਨਾਂ ਨੇ ਹਰਿਆਣਾ ਪੁਲਿਸ ਦਾ ਡਰੋਨ ਸੁੱਟਣ ਲਈ ਇੱਕ ਜੁਗਾੜ ਲਗਾਇਆ ਸੀ।
Trending Photos
Punjab Farmer Protest: ਕਿਸਾਨ ਅੰਦੋਲਨ ਦਾ ਅੱਜ ਪੰਜਵਾਂ ਦਿਨ ਹੈ। ਕਿਸਾਨ ਇੱਕ ਵਾਰ ਫਿਰ ਤੋਂ ਸੜਕਾ ਉੱਤੇ ਉਤਰ ਆਇਆ ਹੈ ਪਰ ਇਸ ਵਾਰ ਵੀ ਕਿਸਾਨਾਂ ਦੇ ਹੌਸਲੇ ਬੁਲੰਦ ਹਨ। ਕਿਸਾਨਾਂ ਉੱਪਰ ਲਗਾਤਾਰ ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ਨੂੰ ਰੋਕਣ ਲਈ ਹੰਝੂ ਗੈਸ ਦੇ ਗੋਲੇ ਵੀ ਸੁੱਟ ਰਹੀ ਹੈ। ਦਰਅਸਲ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ। ਕਿਸਾਨਾਂ ਨੂੰ ਰੋਕਣ ਨੂੰ ਹਰਿਆਣਾ ਪੁਲਿਸ ਨੇ ਸ਼ੰਭੂ ਬਾਰਡਰ ਕੰਕਰੀਟ ਦੇ ਬੈਰੀਅਰ ਅਤੇ ਕੰਡਿਆਲੀ ਤਾਰ ਲਗਾ ਕੇ ਇਨ੍ਹਾਂ ਹੱਦਾਂ ਨੂੰ 'ਤੇ ਸਖ਼ਤ ਬੈਰੀਕੇਡਿੰਗ ਕੀਤੀ ਹੋਈ ਹੈ।
ਬਹਤੁ ਸਾਰੀਆਂ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਕਿੰਝ ਕਿਸਾਨਾਂ ਉੱਤੇ ਵਾਰ ਕੀਤਾ ਜਾ ਰਹੇ ਹਨ। ਅਕਸਰ ਜਦੋਂ ਵੀ ਕੋਈ ਪ੍ਰਦਰਸ਼ਨ ਹੁੰਦਾ ਹੈ ਤਾਂ ਤੁਸੀਂ ਦੇਖਿਆ ਹੋਣਾ ਕਿ ਪੁਲਿਸ ਅਕਸਰ ਪ੍ਰਦਰਸ਼ਨਕਾਰੀ ਤੇ ਹੰਝੂ ਗੈਸ ਦੇ ਗੋਲ ਸੁੱਟਦੀ ਹੈ ਤਾਂ ਉਹ ਹੱਥੀ ਜਾ ਫਿਰ ਬੰਬ ਸੁੱਟਣ ਵਾਲੀ ਮਸ਼ੀਨ ਨਾਲ ਸੁੱਟੇ ਜਾਂਦੇ ਹਨ ਪਰ ਹਾਲ ਹੀ ਵਿੱਚ ਕਿਸਾਨਾਂ ਨੇ ਹੁਣ ਇਸ ਗੋਲਿਆਂ ਤੋਂ ਬਚਣ ਦੀ ਇੱਕ ਜੁਗਾੜ ਲਗਾਇਆ ਹੈ।
ਇਹ ਵੀ ਪੜ੍ਹੋ: Kisan Protest: ਕਿਸਾਨਾਂ ਨੇ ਜੁਗਾੜ ਲਗਾ ਕੇ ਸੁੱਟਿਆ ਹਰਿਆਣਾ ਪੁਲਿਸ ਦਾ ਡਰੋਨ
ਸੋਸ਼ਲ ਮੀਡੀਓ ਉੱਤੇ ਹਾਲ ਹੀ ਵਿੱਚ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਦੇਖ ਸਕਦੇ ਹੋ ਕਿ ਕਿਸਾਨਾਂ ਨੇ ਹਰਿਆਣਾ ਪੁਲਿਸ ਵੱਲੋਂ ਹੰਝੂ ਗੈਸ ਦੇ ਗੋਲੇ ਤੋਂ ਬਚਣ ਲਈ ਇੱਕ ਪੱਖਾ ਤਿਆਰ ਕੀਤਾ ਹੈ ਜਿਸ ਨਾਲ ਇਹਨਾਂ ਵਾਰਾਂ ਤੋਂ ਬਚਿਆ ਜਾ ਸਕਦਾ ਹੈ। ਦਰਅਸਲ ਪਹਿਲੇ ਦਿਨ ਡੋਰਨ ਨੇ ਕਿਸਾਨਾਂ ਨੂੰ ਬਹੁਤ ਜਿਆਦਾ ਤੰਗ ਪਰੇਸ਼ਾਨ ਕੀਤਾ। ਹਰਿਆਣਾ ਪੁਲਿਸ ਨੇ ਡਰੋਨ ਰਾਹੀ ਪੰਜਾਬ ਦੀ ਹੱਦ ਵਿੱਚ ਆ ਕੇ ਕਿਸਾਨਾਂ 'ਤੇ ਹਮਲੇ ਕੀਤੇ ਜਿਸ ਤੋਂ ਬਾਅਦ ਕਿਸਾਨਾਂ ਕੁਝ ਅਜਿਹਾ ਕੀਤਾ ਜਿਸ ਦੇ ਹਰ ਪਾਸੇ ਚਰਚੇ ਹਨ।
ਇਸ ਤੋਂ ਪਹਿਲਾਂ ਕਿਸਾਨਾਂ ਨੇ ਹਰਿਆਣਾ ਪੁਲਿਸ ਦਾ ਡਰੋਨ ਸੁੱਟਣ ਲਈ ਇੱਕ ਜੁਗਾੜ ਲਗਾਇਆ। ਕਿਸਾਨਾਂ ਨੇ 14 ਫਰਵਰੀ ਨੂੰ ਸ਼ੰਭੂ ਬਾਰਡਰ ਤੇ ਪਤੰਗ ਉਡਾਉਂਣੇ ਸ਼ੁਰੂ ਕਰ ਦਿੱਤੇ ਹਰਿਆਣਾ ਪੁਲਿਸ ਨੂੰ ਲੱਗਿਆ ਕਿਸਾਨ ਬਸੰਤ ਮਨਾ ਰਹੇ ਹਨ। ਪਰ ਉਨ੍ਹਾਂ ਦੇ ਦਿਮਾਗ ਵਿੱਚ ਇਹ ਗੱਲ ਨਹੀਂ ਸੀ ਕਿ ਇਹ ਪਤੰਗ ਡਰੋਨ ਸੁੱਟਣ ਲਈ ਚੜਾਏ ਗਏ ਹਨ।
ਦਿਨ ਭਰ ਨੌਜਵਾਨ ਪਤੰਗ ਉਡਾਉਂਦੇ ਰਹੇ ਅਤੇ ਡਰੋਨ ਨੂੰ ਉਤਾਰਨ ਦੀ ਕੋਸ਼ਿਸ਼ ਕਰਦੇ ਰਹੇ। ਦੁਪਹਿਰ ਤੱਕ ਕਿਸਾਨਾਂ ਨੇ ਹਰਿਆਣਾ ਆਲੇ ਡੋਰ ਪਤੰਗ ਦੀ ਡੋਰ ਵਿੱਚ ਫਸਾ ਲਿਆ ਜਿਸ ਤੋਂ ਬਾਅਦ ਡੋਰਨ ਹਰਿਆਣਾ ਪੁਲਿਸ ਦੇ ਕੰਟਰੋਲ ਤੋਂ ਬਾਹਰ ਹੋ ਗਿਆ। ਕਿਸਾਨਾਂ ਨੇ ਡੋਰਨ ਨੂੰ ਸੁੱਟ ਲਿ ਜਿਸ ਤੋਂ ਬਾਅਦ ਸ਼ੰਭੂ ਬਾਰਡਰ 'ਤੇ ਅੱਧੀ ਜੰਗ ਜਿੱਤਣ ਵਰਗਾ ਮਹੌਲ ਸੀ।
ਇਹ ਵੀ ਪੜ੍ਹੋ: Amritsar News: ਲਾੜੀ ਨੂੰ ਵਿਆਹੁਣ ਊਠ 'ਤੇ ਆਇਆ ਲਾੜਾ, ਗੱਡੀਆਂ ਛੱਡ ਬਰਾਤੀ ਵੀ ਬੈਠ ਗਏ ਹਾਥੀ 'ਤੇ