WhatsApp KBC Fraud: KBC ਤੋਂ ਫੋਨ ਆਇਆ ਤਾਂ ਖੁਸ਼ੀ ਦਾ ਠਿਕਾਣਾ ਨਹੀਂ ਰਿਹਾ ! ਫਿਰ ਵੱਜੀ ਕਰੀਬ ਡੇਢ ਕਰੋੜ ਰੁਪਏ ਦੀ ਠੱਗੀ!
Trending Photos
KBC Fraud/ਅਨਮੋਲ ਸਿੰਘ ਵੜਿੰਗ: ਕੌਨ ਬਣੇਗਾ ਕਰੋੜਪਤੀ (ਕੇਬੀਸੀ) ਦੇ ਨਾਂ 'ਤੇ ਦੇਸ਼ ਭਰ 'ਚ ਧੋਖਾਧੜੀ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। KBC ਘੁਟਾਲੇ ਕਾਰਨ ਕਈ ਲੋਕਾਂ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਇਹ ਘਪਲਾ ਲੰਬੇ ਸਮੇਂ ਤੋਂ ਚੱਲ ਰਿਹਾ ਹੈ।
ਅੱਜ ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਵਿੱਚ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਰੁਖਾਲਾ ਵਿਖੇ ਕੌਣ ਬਣੇਗਾ ਕਰੋੜਪਤੀ ਦੇ ਨਾ ਤੇ ਕਰੀਬ ਡੇਢ ਕਰੋੜ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਕੋਟਭਾਈ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਲਾਲਚ ਦੇ ਵਿੱਚ ਵਿਅਕਤੀ ਕਈ ਵਾਰ ਉਹ ਪੁੱਜੀ ਵੀ ਗਵਾ ਬੈਠਦਾ ਹੈ ਜੋ ਉਸ ਕੋਲ ਹੁੰਦੀ ਹੈ। ਅਜਿਹੀ ਹੀ ਘਟਨਾ ਸ਼੍ਰੀ ਮੁਕਤਸਰ ਸਾਹਿਬ ਜਿਲ੍ਹੇ ਦੇ ਪਿੰਡ ਰੁਖਾਲਾ ਵਿੱਚ ਸਾਹਮਣੇ ਆਈ ਹੈ ਜਿੱਥੇ "ਕੌਣ ਬਣੇਗਾ ਕਰੋੜਪਤੀ" ਦੇ ਨਾਮ ਹੇਠ ਇਕ ਵਿਅਕਤੀ ਨੂੰ ਹੀ ਡੇਢ ਕਰੋੜ ਰੁਪਏ (WhatsApp KBC Fraud) ਦਾ ਠੱਗਾਂ ਨੇ ਚੂਨਾ ਲਾ ਦਿੱਤਾ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਪਿੰਡ ਰੁਖਾਲਾ ਵਾਸੀ ਹਰਭਗਵਾਨ ਸਿੰਘ ਨੇ ਦੱਸਿਆ ਕਿ ਉਸਦੇ ਪਿਤਾ ਇੰਦਰਜੀਤ ਸਿੰਘ ਦੇ ਦੋ ਐਚ ਡੀ ਐਫ ਸੀ ਬੈਂਕ ਅਤੇ ਇਕ ਖਾਤਾ ਐਸਬੀਆਈ ਵਿੱਚ ਹੈ।
ਇਹ ਵੀ ਪੜ੍ਹੋ: Samrala Accident ਗੱਡੀਆਂ ਦੀ ਸਿੱਧੀ ਟੱਕਰ 'ਚ ਫਾਰਚੂਨਰ ਨੂੰ ਲੱਗੀ ਅੱਗ, ਲੁਧਿਆਣੇ ਦੇ ACP ਤੇ ਗੰਨਮੈਨ ਦੀ ਮੌਤ
ਫੋਨ ਉੱਤੇ ਕਿਹਾ -ਕੌਣ ਬਣੇਗਾ ਕਰੋੜਪਤੀ ਵਿੱਚ ਲਾਟਰੀ ਨਿਕਲੀ
ਉਸਦੇ ਪਿਤਾ ਨੂੰ ਇੱਕ ਅਣਜਾਣ ਨੰਬਰ ਤੋਂ ਕਾਲ ਆਈ ਕਿ ਉਹਨਾਂ ਦੀ ਕੌਣ ਬਣੇਗਾ ਕਰੋੜਪਤੀ ਵਿੱਚ ਲਾਟਰੀ ਨਿਕਲੀ ਹੈ ਅਤੇ ਉਹਨਾਂ ਨੂੰ 20 ਹਜਾਰ ਰੁਪਏ ਗੂਗਲ ਪੇਅ ਕਰਨ ਲਈ ਕਿਹਾ। ਉਹਨਾਂ ਨੇ 20 ਹਜ਼ਾਰ ਗੂਗਲ ਪੇਅ ਕਰ ਦਿੱਤਾ, ਅਜਿਹਾ ਦੋ ਵਾਰ ਹੋਇਆ।
ਪਰ ਇਸ ਉਪਰੰਤ ਉਹਨਾਂ ਦੇ ਖਾਤੇ 'ਚੋਂ ਕੁਝ ਮਹੀਨਿਆਂ ਵਿੱਚ ਹੀ ਇਕ ਕਰੋੜ 15 ਲੱਖ ਰੁਪਏ ਟਰਾਂਸਫਰ ਕਰ ਲਏ ਗਏ। ਕੁਝ ਦਿਨਾਂ ਬਾਅਦ ਫਿਰ ਇੱਕ ਹੋਰ ਨੰਬਰ ਤੋਂ ਵਟਸਐਪ ਕਾਲ (WhatsApp KBC Fraud) ਕਰਕੇ ਸਾਰੇ ਟੈਕਸ ਦੇ ਨਾਮ ਅਤੇ ਸਾਰੇ ਪੈਸੇ ਵਾਪਸ ਕਰਨ ਦੇ ਨਾਮ ਤੇ 32 ਲੱਖ ਰੁਪਿਆ ਦੀ ਆਰ ਟੀ ਜੀ ਐਸ ਕਰਵਾ ਲਈ , ਇਸ ਤਰਾਂ ਉਹਨਾਂ ਨਾਲ ਕਰੀਬ ਡੇਢ ਕਰੋੜ ਰੁਪਏ ਦੀ ਠੱਗੀ ਵੱਜੀ ਹੈ। ਪੁਲਿਸ ਨੇ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।
ਇਹ ਵੀ ਪੜ੍ਹੋ: Manish Sisodia Update: ਸਿਸੋਦੀਆ ਦੀ ਜ਼ਮਾਨਤ ਪਟੀਸ਼ਨ 'ਤੇ ਅੱਜ ਸੁਣਵਾਈ, ਇੱਕ ਦਿਨ ਪਹਿਲਾਂ ਜੇਲ੍ਹ ਤੋਂ ਲਿਖੀ ਸੀ ਚਿੱਠੀ