ਸਿੱਖਿਆ ਨਿਰਦੇਸ਼ਕ ਨੇ ਦੱਸਿਆ ਕਿ ਪੰਜਾਬ ਵਿੱਚ ਸਕੂਲ ਦੀ ਇਮਾਰਤ ਦੇ ਨੇੜੇ, ਜ਼ਮੀਨ ਅਤੇ ਖਾਲੀ ਥਾਵਾਂ ’ਤੇ ਬਹੁਤ ਸਾਰੇ ਦਰੱਖਤ ਲਗਾਏ ਗਏ ਹਨ। ਬਹੁਤ ਸਾਰੇ ਸਕੂਲਾਂ ਵਿੱਚ, ਵਿਦਿਆਰਥੀ ਦੁਪਹਿਰ ਦੇ ਖਾਣੇ ਜਾਂ ਖੇਡਾਂ ਦੇ ਸਮੇਂ ਦੌਰਾਨ ਇਨ੍ਹਾਂ ਦਰੱਖਤਾਂ ਦੇ ਹੇਠਾਂ ਬੈਠਦੇ ਹਨ ਜਾਂ ਖੇਡਦੇ ਹਨ। ਇਨ੍ਹਾਂ 'ਚੋਂ ਕਈ ਦਰੱਖਤਾਂ 'ਤੇ ਸਿਊਂਕ ਲੱਗ ਚੁੱਕੇ ਹਨ, ਜਦਕਿ ਕਈ ਪੂਰੀ ਤਰ੍ਹਾਂ ਸੁੱਕ ਚੁੱਕੇ ਹਨ।
Trending Photos
ਚੰਡੀਗੜ: ਪੰਜਾਬ ਸਰਕਾਰ ਨੇ ਸਕੂਲੀ ਬੱਚਿਆਂ ਦੀ ਸੁਰੱਖਿਆ ਲਈ ਸੂਬੇ ਦੇ ਸਾਰੇ ਪੁਰਾਣੇ ਹੋਏ ਅਤੇ ਸਿਊਂਕ ਪ੍ਰਭਾਵਿਤ ਦਰੱਖਤਾਂ ਨੂੰ ਸਕੂਲ ਦੀ ਚਾਰਦੀਵਾਰੀ ਤੋਂ ਕੱਟਣ ਦੇ ਹੁਕਮ ਦਿੱਤੇ ਹਨ। ਚੰਡੀਗੜ ਸੈਕਟਰ 9 ਦੇ ਕਾਰਮਲ ਕਾਨਵੈਂਟ ਸਕੂਲ ਵਿਚ ਇੱਕ ਵਿਦਿਆਰਥਣ ਦੀ ਮੌਤ ਅਤੇ ਕਈਆਂ ਦੇ ਜ਼ਖ਼ਮੀ ਹੋਣ ਦਾ ਗੰਭੀਰ ਨੋਟਿਸ ਲੈਂਦਿਆਂ ਸਿੱਖਿਆ ਵਿਭਾਗ ਦੇ ਡਾਇਰੈਕਟਰ ਨੇ ਸਾਰੇ ਸਕੂਲ ਮੁਖੀਆਂ ਨੂੰ ਹੁਕਮ ਜਾਰੀ ਕੀਤੇ ਹਨ।
ਸਰਕਾਰ ਨੇ ਜਾਰੀ ਕੀਤਾ ਇਹ ਹੁਕਮ
ਸਿੱਖਿਆ ਨਿਰਦੇਸ਼ਕ ਨੇ ਦੱਸਿਆ ਕਿ ਪੰਜਾਬ ਵਿੱਚ ਸਕੂਲ ਦੀ ਇਮਾਰਤ ਦੇ ਨੇੜੇ, ਜ਼ਮੀਨ ਅਤੇ ਖਾਲੀ ਥਾਵਾਂ ’ਤੇ ਬਹੁਤ ਸਾਰੇ ਦਰੱਖਤ ਲਗਾਏ ਗਏ ਹਨ। ਬਹੁਤ ਸਾਰੇ ਸਕੂਲਾਂ ਵਿੱਚ, ਵਿਦਿਆਰਥੀ ਦੁਪਹਿਰ ਦੇ ਖਾਣੇ ਜਾਂ ਖੇਡਾਂ ਦੇ ਸਮੇਂ ਦੌਰਾਨ ਇਨ੍ਹਾਂ ਦਰੱਖਤਾਂ ਦੇ ਹੇਠਾਂ ਬੈਠਦੇ ਹਨ ਜਾਂ ਖੇਡਦੇ ਹਨ। ਇਨ੍ਹਾਂ 'ਚੋਂ ਕਈ ਦਰੱਖਤਾਂ 'ਤੇ ਸਿਊਂਕ ਲੱਗ ਚੁੱਕੇ ਹਨ, ਜਦਕਿ ਕਈ ਪੂਰੀ ਤਰ੍ਹਾਂ ਸੁੱਕ ਚੁੱਕੇ ਹਨ। ਇਨ੍ਹਾਂ ਦੀਆਂ ਟਹਿਣੀਆਂ ਜਾਂ ਪੂਰੇ ਦਰੱਖਤ ਤੂਫ਼ਾਨ ਜਾਂ ਕਿਸੇ ਹੋਰ ਕਾਰਨ ਕਿਸੇ ਸਮੇਂ ਵੀ ਡਿੱਗ ਸਕਦੇ ਹਨ। ਇਸ ਲਈ ਇਨ੍ਹਾਂ ਦੀ ਪੂਰੀ ਸੂਚੀ ਤਿਆਰ ਕੀਤੀ ਜਾਵੇ। ਸਕੂਲ ਅਤੇ ਵਿਦਿਆਰਥੀਆਂ ਦੀ ਸੁਰੱਖਿਆ ਲਈ ਜਿੱਥੇ ਲੋੜ ਹੋਵੇ, ਉਨ੍ਹਾਂ ਨੂੰ ਕੱਟਿਆ ਜਾਣਾ ਚਾਹੀਦਾ ਹੈ।
ਰੁੱਖ ਡਿੱਗਣ ਨਾਲ ਵਿਦਿਆਰਥਣ ਦੀ ਹੋਈ ਸੀ ਦਰਦਨਾਕ ਮੌਤ
ਚੰਡੀਗੜ੍ਹ ਦੇ ਸੈਕਟਰ-9 ਸਥਿਤ ਕਾਰਮਲ ਕਾਨਵੈਂਟ ਸਕੂਲ 'ਚ ਕੱਲ੍ਹ ਸਵੇਰੇ 250 ਸਾਲ ਪੁਰਾਣਾ ਦਰੱਖਤ ਜਿਸ ਨੂੰ ਸਿਊਂਕ ਨੇ ਖੋਖਲਾ ਕਰ ਦਿੱਤਾ ਸੀ ਬਿਨਾਂ ਹਵਾ ਦੇ ਡਿੱਗ ਗਿਆ। ਇਸ ਕਾਰਨ ਹੇਠਾਂ ਬੈਠ ਕੇ ਖਾਣਾ ਖਾ ਰਹੀ 16 ਸਾਲਾ ਹੀਰਾਕਸ਼ੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ 16 ਹੋਰ ਵਿਦਿਆਰਥਣਾਂ ਅਤੇ ਇਕ ਮਹਿਲਾ ਸੇਵਾਦਾਰ ਜ਼ਖਮੀ ਹੋ ਗਏ। ਦਰੱਖਤ ਡਿੱਗਣ ਵੇਲੇ ਕਰੀਬ 40-50 ਵਿਦਿਆਰਥਣਾਂ ਦੁਪਹਿਰ ਦਾ ਖਾਣਾ ਖਾ ਰਹੀਆਂ ਸਨ।