Punjab News: ਮਾਨਸਾ ਦੇ 16 ਪਿੰਡ ਹੋਏ ਤੰਬਾਕੂ ਫ੍ਰੀ, ਨਹੀ ਵਿਕਦਾ ਦੁਕਾਨਾਂ ਉੱਤੇ ਤੰਬਾਕੂ
Advertisement
Article Detail0/zeephh/zeephh1728173

Punjab News: ਮਾਨਸਾ ਦੇ 16 ਪਿੰਡ ਹੋਏ ਤੰਬਾਕੂ ਫ੍ਰੀ, ਨਹੀ ਵਿਕਦਾ ਦੁਕਾਨਾਂ ਉੱਤੇ ਤੰਬਾਕੂ

  ਸਿਹਤ ਵਿਭਾਗ ਵੱਲੋਂ ਤੰਬਾਕੂ ਦੇ ਖਿਲਾਫ਼ ਚਲਾਏ ਅਭਿਆਨ ਤਹਿਤ ਪੰਜਾਬ ਦੇ 739 ਪਿੰਡਾਂ ਨੂੰ ਤੰਬਾਕੂ ਮੁਕਤ ਕਰਨ ਦਾ ਦਾਅਵਾ ਕੀਤਾ ਗਿਆ ਹੈ ਜਿਸ ਵਿੱਚ ਮਾਨਸਾ ਜਿਲ੍ਹੇ ਦੇ 16 ਪਿੰਡ ਸ਼ਾਮਲ ਹਨ ਤੇ ਤੰਬਾਕੂ ਮੁਕਤ ਹੋ ਗਏ ਹਨ। ਇਨ੍ਹਾਂ ਪਿੰਡਾਂ ਦੇ ਦੁਕਾਨਦਾਰਾਂ ਨੇ ਦੁਕਾਨਾਂ ਉੱਤੇ ਤੰਬਾਕੂ ਵੇਚਣਾ ਬੰਦ ਕਰ ਦਿੱਤਾ ਹੈ। ਉਨ੍ਹਾਂ ਕਹਿਣਾ ਹੈ ਕਿ ਪਿੰਡ ਦੀ ਪੰਚ

Punjab News: ਮਾਨਸਾ ਦੇ 16 ਪਿੰਡ ਹੋਏ ਤੰਬਾਕੂ ਫ੍ਰੀ, ਨਹੀ ਵਿਕਦਾ ਦੁਕਾਨਾਂ ਉੱਤੇ ਤੰਬਾਕੂ

Punjab News:  ਸਿਹਤ ਵਿਭਾਗ ਵੱਲੋਂ ਤੰਬਾਕੂ ਦੇ ਖਿਲਾਫ਼ ਚਲਾਏ ਅਭਿਆਨ ਤਹਿਤ ਪੰਜਾਬ ਦੇ 739 ਪਿੰਡਾਂ ਨੂੰ ਤੰਬਾਕੂ ਮੁਕਤ ਕਰਨ ਦਾ ਦਾਅਵਾ ਕੀਤਾ ਗਿਆ ਹੈ ਜਿਸ ਵਿੱਚ ਮਾਨਸਾ ਜਿਲ੍ਹੇ ਦੇ 16 ਪਿੰਡ ਸ਼ਾਮਲ ਹਨ ਤੇ ਤੰਬਾਕੂ ਮੁਕਤ ਹੋ ਗਏ ਹਨ। ਇਨ੍ਹਾਂ ਪਿੰਡਾਂ ਦੇ ਦੁਕਾਨਦਾਰਾਂ ਨੇ ਦੁਕਾਨਾਂ ਉੱਤੇ ਤੰਬਾਕੂ ਵੇਚਣਾ ਬੰਦ ਕਰ ਦਿੱਤਾ ਹੈ। ਉਨ੍ਹਾਂ ਕਹਿਣਾ ਹੈ ਕਿ ਪਿੰਡ ਦੀ ਪੰਚਾਇਤ ਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਤੰਬਾਕੂ ਨਾ ਵੇਚਣ ਲਈ ਜਾਗਰੂਕ ਕੀਤਾ ਸੀ ਜਿਸ ਕਾਰਨ ਅਸੀਂ ਹੁਣ ਦੁਕਾਨਾਂ ਤੇ ਤੰਬਾਕੂ ਨਹੀਂ ਵੇਚਦੇ।

ਪੰਜਾਬ ਸਰਕਾਰ ਵੱਲੋਂ 739 ਪੰਜਾਬ ਦੇ ਪਿੰਡਾਂ ਨੂੰ ਤੰਬਾਕੂ ਫ੍ਰੀ ਕਰਨ ਦਾ ਦਾਅਵਾ ਕੀਤਾ ਗਿਆ ਹੈ ਤੇ ਇਸ ਵਿਚ ਮਾਨਸਾ ਜ਼ਿਲ੍ਹੇ ਦੇ 16 ਪਿੰਡ ਵੀ ਸ਼ਾਮਲ ਹਨ ਜਿੰਨ੍ਹਾਂ ਨੂੰ ਸਿਹਤ ਵਿਭਾਗ ਵੱਲੋਂ ਤੰਬਾਕੂ ਮੁਕਤ ਕੀਤਾ ਗਿਆ ਹੈ ਤੇ ਇੰਨਾਂ ਪਿੰਡਾਂ ਵਿੱਚ ਦੁਕਾਨਾਂ ਉੱਤੇ ਹੁਣ ਤੰਬਾਕੂ ਨਹੀ ਵਿਕਦਾ। ਸਿਵਲ ਸਰਜਨ ਮਾਨਸਾ ਨੇ ਦੱਸਿਆ ਕਿ ਤੰਬਾਕੂ ਦੇ ਖਿਲਾਫ਼ ਚਲਾਏ ਅਭਿਆਨ ਤਹਿਤ ਉਨਾਂ ਵੱਲੋਂ ਤੰਬਾਕੂ ਤੋਂ ਹੋਣ ਵਾਲੀਆਂ ਬੀਮਾਰੀਆਂ ਦੁਕਾਨਦਾਰਾਂ ਨੂੰ ਜਾਗਰੂਕ ਕੀਤਾ ਗਿਆ ਤੇ ਪਬਲਿਕ ਸਥਾਨਾਂ ਤੇ ਸਿਗਰਟਨੋਸ਼ੀ ਨਾ ਕਰਨ ਪ੍ਰਤਿ ਜਾਗਰੂਕ ਕੀਤਾ ਗਿਆ ਸੀ ਜਿਸ ਤਹਿਤ ਮਾਨਸਾ ਜ਼ਿਲ੍ਹੇ ਦੇ 16 ਪਿੰਡਾਂ ਨੂੰ ਤੰਬਾਕੂ ਫ੍ਰੀ ਕੀਤਾ ਗਿਆ ਹੈ।

ਇਹ ਵੀ ਪੜ੍ਹੋ: Punjab News: ਪਟਨਾ ਦੇ ਮਾਲ ਅੰਦਰ ਗੁਰੂ ਗੋਬਿੰਦ ਸਿੰਘ ਜੀ ਦਾ ਬੁੱਤ ਲਗਾਉਣ 'ਤੇ ਵਿਵਾਦ! ਸਿੱਖਾਂ 'ਚ ਭਾਰੀ ਰੋਸ

ਬਲਾਕ ਖਿਆਲਾ ਕਲਾਂ ਦੇ 8 ਪਿੰਡ, ਬਲਾਕ ਸਰਦੂਲਗੜ੍ਹ ਦੇ 4 ਪਿੰਡ ਤੇ ਬੁਢਲਾਡਾ ਬਲਾਕ ਦੇ 4 ਪਿੰਡ ਸ਼ਾਮਲ ਹਨ ਜਿੰਨ੍ਹਾਂ ਵਿੱਚ ਰੜ੍ਹ, ਕੱਲੋ, ਤਾਮਕੋਟ, ਖਿਆਲਾ ਕਲਾਂ, ਢੈਪਈ, ਰੱਲਾ, ਉਭਾ, ਮਲਕਪੁਰ, ਉਡਤ ਸੈਦੇਵਾਲਾ, ਸੰਦਲੀ, ਫਰੀਦਕੇ, ਚਚੋਹਰ, ਝੰਡਾ ਕਲਾਂ, ਬੁਰਜ ਭਲਾਈਕੇ, ਝੇਰਿਆਂਵਲੀ ਤੇ ਨੰਗਲ ਕਲਾਂ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੇ ਲਈ ਪਿੰਡਾਂ ਦੀਆਂ ਪੰਚਾਇਤਾਂ ਦਾ ਵਿਸ਼ੇਸ਼ ਸਹਿਯੋਗ ਲਿਆ ਗਿਆ ਹੈ। ਹੁਣ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਤੰਬਾਕੂ ਤੋਂ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਲੱਗਦੀਆਂ ਹਨ ਅਤੇ ਤੰਬਾਕੂ ਦਾ ਸੇਵਨ ਨਹੀਂ ਕਰਨਾ ਚਾਹੀਦਾ।

ਪਿੰਡਾਂ ਦੀ ਦੁਕਾਨਦਾਰਾਂ ਅਤੇ ਸਰਪੰਚਾਂ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਤੰਬਾਕੂ ਦਾ ਸੇਵਨ ਨਾ ਕਰਨ ਪ੍ਰਤੀ ਪਿੰਡਾਂ ਦੇ ਵਿੱਚ ਜਾਗਰੂਕਤਾ ਮੁਹਿੰਮ ਚਲਾਈ ਗਈ ਸੀ ਜਿਸ ਦੇ ਤਹਿਤ ਪਿੰਡਾਂ ਦੇ ਨੌਜਵਾਨਾਂ ਅਤੇ ਪੰਚਾਇਤਾਂ ਨੇ ਇਸ ਵਿੱਚ ਸਹਿਯੋਗ ਦਿੱਤਾ ਸੀ। ਦੁਕਾਨਦਾਰਾਂ ਨੇ ਕਿਹਾ ਕਿ ਉਹ ਆਪਣੀਆਂ ਦੁਕਾਨਾਂ ਤੇ ਤੰਬਾਕੂ ਨਹੀਂ ਵੇਚਦੇ ਕਿਉਂਕਿ ਇਸ ਨਾਲ ਬਹੁਤ ਹੀ ਭਿਆਨਕ ਬੀਮਾਰੀਆਂ ਲੱਗਦੀਆਂ ਹਨ ਅਤੇ ਉਹ ਆਪਣੇ ਆਲੇ ਦੁਆਲੇ ਨੂੰ ਸਾਫ ਸੁਥਰਾ ਰੱਖਣਾ ਸਰਪੰਚ ਨੇ ਕਿਹਾ ਕਿ ਪਿੰਡਾਂ ਵਿੱਚੋਂ ਨੌਜਵਾਨਾਂ ਵੱਲੋਂ ਚਲਾਈ ਗਈ ਮੁਹਿੰਮ ਤਹਿਤ ਉਹਨਾਂ ਦਾ ਪਿੰਡ ਤੰਬਾਕੂ ਮੁਕਤ ਹੋਇਆ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਨਸ਼ਿਆਂ ਤੋਂ ਵੀ ਪਿੰਡ ਨੂੰ ਮੁਕਤ ਕੀਤਾ ਜਾਵੇਗਾ।

(ਕੁਲਦੀਪ ਧਾਲੀਵਾਲ ਦੀ ਰਿਪੋਰਟ )

Trending news