Punjab News: ਇਸ ਦੌਰਾਨ ਹੁਣ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇਨ੍ਹਾਂ ਦਾ 04 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ, ਤਾਂ ਜੋ ਦੋਸ਼ੀਆਂ ਤੋਂ ਹੋਰ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾ ਸਕੇ।
Trending Photos
Punjab News: ਪੰਜਾਬ ਵਿੱਚ ਦਿਨੋ ਦਿਨ ਵੱਧ ਰਹੇ ਨਸ਼ਿਆਂ ਕਰਕੇ ਕਈ ਅਹਿਮ ਕਦਮ ਚੁੱਕੇ ਜਾ ਰਹੇ ਹਨ। ਇਸ ਵਿਚਾਲੇ ਖ਼ਬਰ ਆ ਰਹੀ ਹੈ ਕਿ ਫਤਿਹਗੜ ਸਾਹਿਬ ਦੀ ਜਿੱਥੇ ਨਸ਼ਿਆ ਖਿਲਾਫ਼ ਚਲਾਈ ਮੁਹਿੰਮ ਤਹਿਤ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਪੁਲਿਸ ਨੇ 3 ਕੁਇੰਟਲ 25 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ ਸਮੇਤ 2 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ।
ਮਿਲੀ ਜਾਣਕਾਰੀ ਦੇ ਮੁਤਾਬਿਕ ਇੰਸਪੈਕਟਰ ਹਰਵਿੰਦਰ ਸਿੰਘ, ਮੁੱਖ ਅਫਸਰ ਥਾਣਾ ਬਸੀ ਪਠਾਣਾ ਦੀ ਹਦਾਇਤ ਅਨੁਸਾਰ ਏ ਐਸ ਆਈ ਪਰਜਿੰਦਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਪਿੰਡ ਜੜਖੇਲਾ ਖੇੜੀ, ਬਸੀ ਪਠਾਣਾ ਸ਼ਾਇਡ ਦੌਰਾਨ ਗਸਤ ਸ਼ਾਮ ਸਮੇਂ ਪਿੰਡ ਦਹੇੜੀ ਸਾਇਡ ਤੋਂ ਇੱਕ ਚਿੱਟੇ ਰੰਗ ਦੀ ਐਬੂਲੈਸ ਨੰਬਰੀ ਆਰ ਜੇ-14ਪੀਬੀ-9845 ਜਿਸ ਪਰ ਨੀਲੀ ਬੱਤੀ ਲੱਗੀ ਹੋਈ ਸੀ, ਜਿਸ ਨੂੰ ਸ਼ੱਕ ਕਰਕੇ ਸਹਾਇਕ ਥਾਣੇਦਾਰ ਪਰਜਿੰਦਰ ਸਿੰਘ ਨੇ ਸਾਥੀ ਕਰਮਚਾਰੀਆ ਦੀ ਮਦਦ ਨਾਲ ਰੋਕ ਕੇ ਚੈੱਕ ਕੀਤਾ ਫਿਰ ਕਾਬੂ ਕਰ ਲਿਆ।
ਇਹ ਵੀ ਪੜ੍ਹੋ: Punjab News: ਠੇਕੇ 'ਤੇ 10 ਕਿਲੇ ਲੈਕੇ ਕੀਤੀ ਮੱਕੀ ਦੀ ਖੇਤੀ, 'ਨਾ ਰਿਹਾ ਟਰੱਕ ਤੇ ਨਾ ਰਹੀ ਫ਼ਸਲ'; ਹੜ੍ਹ ਨਾਲ ਹੋਈ ਖ਼ਰਾਬ
ਜਿਸ ਦਾ ਡਰਾਇਵਰ ਸੰਦੀਪ ਕੁਮਾਰ ਪੁੱਤਰ ਬਨਵਾਰੀ ਲਾਲ ਵਾਸੀ ਪਿੰਡ ਬਾਜੂਆਲਾ ਥਾਣਾ ਰਾਏ ਨਗਰ ਜਿਲ੍ਹਾ ਗੰਗਾਨਗਰ ਹਾਲ ਆਬਾਦ ਸ਼ੈਟਰਲ ਜੇਲ੍ਹ ਸੂਰਤਗੜ੍ਹ ਦੀ ਬੈਕ ਸਾਇਡ (ਰਾਜਸਥਾਨ) ਅਤੇ ਨਾਲ ਦੀ ਸੀਟ ਪਰ ਸਲਮਾਨ ਖਾਨ ਪੁੱਤਰ ਜਾਕਿਰ ਖਾਨ ਵਾਸੀ ਚੱਕ 29 ਜਾਮਸਰ ਥਾਣਾ ਜਾਮਸਰ ਜਿਲ੍ਹਾ ਬੀਕਾਨੇਰ (ਰਾਜਸਥਾਨ) ਬੈਠੇ ਸਨ। ਇਸ ਦੌਰਾਨ ਐਬੂਲੈਸ ਚੈੱਕ ਕਰਨ ਮਗਰੋਂ ਥੈਲਿਆਂ ਵਿੱਚ ਭੁੱਕੀ ਚੂਰਾ ਪੋਸਤ ਬਰਾਮਦ ਹੋਈ, ਜਿਸਦਾ ਵਜ਼ਨ ਕੁੱਲ 03 ਕੁਇੰਟਲ 25 ਕਿਲੋਗ੍ਰਾਮ ਹੋਈ।
ਦੋਸ਼ੀਆਂ ਉਕਤਾਨ ਖਿਲਾਫ਼ ਮੁਕੱਦਮਾ ਨੰਬਰ 57 ਮਿਤੀ 22.07.2023 ਅਧ 150/61/85 ਐਨ ਡੀ ਪੀ ਐਸ ਐਕਟ ਥਾਣਾ ਬਸੀ ਪਠਾਣਾ, ਦਰਜ ਰਜਿਸਟਰ ਕੀਤਾ ਗਿਆ ਹੈ। ਦੋਸ਼ੀਆਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ, ਉਹ ਬੀਕਾਨੇਰ, ਰਾਜਸਥਾਨ ਸਾਇਡ ਤੋਂ ਭੁੱਕੀ ਚੂਰਾ ਪੋਸਤ ਸਸਤੇ ਭਾਅ ਵਿੱਚ ਲਿਆਏ ਸੀ ਅਤੇ ਜ਼ਿਲ੍ਹਾ ਫਤਿਹਗੜ ਸਾਹਿਬ, ਰੂਪਨਗਰ, ਮੋਹਾਲੀ ਦੇ ਏਰੀਏ ਵਿੱਚ ਮਹਿੰਗੇ ਭਾਅ ਵਿੱਚ ਵੇਚਦੇ ਸਨ।
ਇਹ ਦੋਸ਼ੀਆਂ ਭੁੱਕੀ ਚੂਰਾ ਪੋਸਤ ਐਂਬੂਲੈਂਸ ਗੱਡੀ ਜਿਸ ਪਰ ਨੀਲੀ ਬੱਤੀ ਲੱਗੀ ਹੋਈ ਹੈ ਵਿੱਚ ਲੋਡ ਕਰਕੇ ਲਿਆਉਂਦੇ ਸਨ ਤਾਂ ਜੋ ਕਿ ਇਹਨਾਂ ਪਰ ਕਿਸੇ ਨੂੰ ਕੋਈ ਵੀ ਸ਼ੱਕ ਨਾ ਹੋਵੇ। ਇਸ ਦੌਰਾਨ ਹੁਣ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇਨ੍ਹਾਂ ਦਾ 04 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ, ਤਾਂ ਜੋ ਦੋਸ਼ੀਆਂ ਤੋਂ ਹੋਰ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾ ਸਕੇ।
ਇਹ ਵੀ ਪੜ੍ਹੋ: Punjab News: ਲੋਕਾਂ ਲਈ ਅਹਿਮ ਖ਼ਬਰ- ਪੰਜਾਬ ਦੀਆਂ ਤਹਿਸੀਲਾਂ ਵਿੱਚ ਅੱਜ ਨਹੀਂ ਹੋਵੇਗਾ ਕੋਈ ਕੰਮ, ਜਾਣੋ ਪੂਰਾ ਮਾਮਲਾ
(ਫ਼ਤਹਿਗੜ੍ਹ ਸਾਹਿਬ ਤੋਂ ਜਗਮੀਤ ਸਿੰਘ ਦੀ ਰਿਪੋਰਟ)