Sarabjit Pandher Passed Away: ਪੰਜਾਬ ਦੇ ਪੱਤਰਕਾਰੀ ਜਗਤ ਤੋਂ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ। ਸੀਨੀਅਰ ਪੱਤਰਕਾਰ ਸਰਬਜੀਤ ਸਿੰਘ ਪੰਧੇਰ ਦਾ ਲੰਮੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ ਹੈ।
Trending Photos
Sarabjit Pandher Passed Away: ਪੰਜਾਬ ਦੇ ਪੱਤਰਕਾਰੀ ਜਗਤ ਤੋਂ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ। ਸੀਨੀਅਰ ਪੱਤਰਕਾਰ ਸਰਬਜੀਤ ਸਿੰਘ ਪੰਧੇਰ ਦਾ ਲੰਮੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ ਹੈ। ਉਹ ਕਾਫੀ ਦੇਰ ਤੋਂ ਕੈਂਸਰ ਤੋਂ ਪੀੜਤ ਸਨ ਅਤੇ ਜ਼ੇਰੇ ਇਲਾਜ ਸਨ। ਉਹ ਲੰਬੇ ਸਮੇਂ ਤੋਂ ਅੰਗਰੇਜ਼ੀ ਪੱਤਰਕਾਰੀ ਨਾਲ ਜੁੜੇ ਰਹੇ ਤੇ ਉਨ੍ਹਾਂ ਨੂੰ ਫੋਟੋਗ੍ਰਾਫੀ ਦਾ ਵੀ ਸ਼ੌਂਕ ਸੀ।
ਪੰਧੇਰ ਚੰਡੀਗੜ੍ਹ ਪ੍ਰੈਸ ਕਲੱਬ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ । ਉਹ ਬੇਬਾਕ ਤੇ ਨਿਧੜਕ ਪੱਤਰਕਾਰ ਵਜੋਂ ਜਾਣੇ ਜਾਂਦੇ ਸਨ। ਸਰਬਜੀਤ ਪੰਧੇਰ ਦੀ ਮੌਤ ਉਤੇ ਵੱਖ-ਵੱਖ ਸ਼ਖ਼ਸੀਅਤਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਪੱਤਰਕਾਰ ਸਰਬਜੀਤ ਸਿੰਘ ਪੰਧੇਰ ਦੇ ਦੇਹਾਂਤ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਅੱਜ ਇੱਥੋਂ ਜਾਰੀ ਬਿਆਨ ਵਿੱਚ ਵਿਧਾਨ ਸਭਾ ਸਪੀਕਰ ਨੇ ਕਿਹਾ ਕਿ ਪੰਧੇਰ ਦੇ ਦੇਹਾਂਤ ਨਾਲ ਪੱਤਰਕਾਰੀ ਜਗਤ ਨੂੰ ਵੱਡਾ ਘਾਟਾ ਪਿਆ ਹੈ। ਉਨ੍ਹਾਂ ਕਿਹਾ ਕਿ ਪੰਧੇਰ ਨੇ ਲੰਮੇ ਅਰਸੇ ਦੌਰਾਨ ਬਤੌਰ ਪੱਤਰਕਾਰ ਸੇਵਾਵਾਂ ਨਿਭਾਈਆਂ ਹਨ।
ਇਹ ਵੀ ਪੜ੍ਹੋ : Lokshabha Elections 2024: ਅਮੇਠੀ ਤੋਂ ਕਾਂਗਰਸ ਕਿਸ ਨੂੰ ਦੇਵੇਗੀ ਟਿਕਟ, ਕੀ ਰਾਹੁਲ ਗਾਂਧੀ ਲੜਨਗੇ ਚੋਣ, ਹੁਣ ਕੌਣ ਕਰੇਗਾ ਫੈਸਲਾ ?
ਉਨ੍ਹਾਂ ਕਿਹਾ ਕਿ ਪੰਧੇਰ ਵੱਲੋਂ ਨਿਭਾਈਆਂ ਗਈਆਂ ਯਾਦਗਾਰੀ ਸੇਵਾਵਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਸਪੀਕਰ ਨੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।
ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ।
ਬੇਹੱਦ ਸੁਲਝੇ ਤੇ ਸੂਝਵਾਨ ਸੀਨੀਅਰ ਪੱਤਰਕਾਰ ਸਰਬਜੀਤ ਪੰਧੇਰ ਜੀ ਦੀ ਲੰਬੀ ਬੀਮਾਰੀ ਤੋਂ ਬਾਅਦ ਹੋਏ ਅਕਾਲ ਚਲਾਣੇ ਦੀ ਦੁਖਦ ਖ਼ਬਰ ਮਿਲੀ…ਪਰਮਾਤਮਾ ਨੇਕ ਰੂਹ ਨੂੰ ਚਰਨੀਂ ਲਾਉਣ ਤੇ ਪਰਿਵਾਰ ਨੂੰ ਹੌਸਲੇ-ਹਿੰਮਤ ਦਾ ਬਲ਼ ਬਖ਼ਸ਼ਣ...
ਬੇਅੰਤ ਗਿਆਨ ਅਤੇ ਵਿਚਾਰਾਂ ਲਈ ਜਾਣੇ ਜਾਂਦੇ ਪੰਧੇਰ ਜੀ ਦੀ ਘਾਟ ਸਦਾ ਪੱਤਰਕਾਰੀ ਖੇਤਰ ਨੂੰ ਮਹਿਸੂਸ ਹੁੰਦੀ… pic.twitter.com/dAc3s8yw6G
— Bhagwant Mann (@BhagwantMann) April 28, 2024
ਇਸ ਤੋਂ ਇਲ਼ਾਵਾ ਸੁਖਬੀਰ ਸਿੰਘ ਬਾਦਲ ਨੇ ਵੀ ਸੀਨੀਅਰ ਪੱਤਰਕਾਰ ਪੰਧੇਰ ਦੀ ਮੌਤ ਉਪਰ ਦੁੱਖ ਜ਼ਾਹਿਰ ਕੀਤਾ।
Saddened to learn about the demise of senior journalist Sarabjit Pandher after a prolonged illness. Known for his forthcoming views and immense knowledge, Sarabjit Pandher had a brilliant career as a journalist with The Hindu besides other media houses. He also won acclaim as an… pic.twitter.com/vDKjK1A1ui
— Sukhbir Singh Badal (@officeofssbadal) April 28, 2024
ਇਹ ਵੀ ਪੜ੍ਹੋ : Law degree: ਪੰਜਾਬ ਦੇ ਇਸ ਮੰਤਰੀ ਨੇ ਖ਼ਾਲਸਾ ਕਾਲਜ ਆਫ ਲਾਅ ਤੋਂ ਪ੍ਰਾਪਤ ਕੀਤੀ ਲਾਅ ਦੀ ਡਿਗਰੀ