Tarntaran Kidnap Case: ਅਗਵਾ ਹੋਏ ਬੱਚੇ ਦੀ ਪਛਾਣ 3 ਸਾਲਾ ਗੁਰਸੇਵਕ ਸਿੰਘ ਵਜੋਂ ਹੋਈ ਹੈ। ਜਾਣਕਾਰੀ ਦਿੰਦਿਆਂ ਤਰਨਤਾਰਨ ਪੁਲਿਸ ਨੇ ਦੱਸਿਆ ਕਿ ਗੁਰਸੇਵਕ ਆਪਣੇ ਪਿਤਾ ਅੰਗਰੇਜ ਸਿੰਘ ਨਾਲ ਪਿੰਡ ਢੋਟੀਆਂ ਵੱਲ ਜਾ ਰਿਹਾ ਸੀ।
Trending Photos
Tarntaran Kidnap Case: ਪੰਜਾਬ ਦੇ ਤਰਨਤਾਰਨ ਤੋਂ 3 ਸਾਲ ਦੇ ਬੱਚੇ ਨੂੰ ਅਗਵਾ ਕਰ ਲਿਆ ਗਿਆ ਹੈ। ਅਗਵਾ ਉਸ ਸਮੇਂ ਹੋਇਆ ਜਦੋਂ ਬੱਚਾ ਆਪਣੇ ਪਿਤਾ ਨਾਲ ਜਾ ਰਿਹਾ ਸੀ। ਇਹ ਘਟਨਾ ਤਰਨਤਾਰਨ ਦੇ ਪਿੰਡ ਢੋਟੀਆਂ ਵਿਖੇ ਐਤਵਾਰ ਰਾਤ ਕਰੀਬ 7.30 ਵਜੇ ਵਾਪਰੀ। ਪੁਲਿਸ ਨੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਬੱਚੇ ਦੀ ਭਾਲ ਲਈ ਸੀ.ਸੀ.ਟੀ.ਵੀ. ਰਾਹੀ ਕੀਤੀ ਜਾ ਰਹੀ ਹੈ।
ਅਗਵਾ ਹੋਏ ਬੱਚੇ ਦੀ (Tarntaran Kidnap Case) ਪਛਾਣ 3 ਸਾਲਾ ਗੁਰਸੇਵਕ ਸਿੰਘ ਵਜੋਂ ਹੋਈ ਹੈ। ਜਾਣਕਾਰੀ ਦਿੰਦਿਆਂ ਤਰਨਤਾਰਨ ਪੁਲਿਸ ਨੇ ਦੱਸਿਆ ਕਿ ਗੁਰਸੇਵਕ ਆਪਣੇ ਪਿਤਾ ਅੰਗਰੇਜ ਸਿੰਘ ਨਾਲ ਪਿੰਡ ਢੋਟੀਆਂ ਵੱਲ ਜਾ ਰਿਹਾ ਸੀ। ਸ਼ਾਮ ਦੇ 7.30 ਦੇ ਕਰੀਬ ਸੀ। ਅੰਗਰੇਜ ਸਿੰਘ ਨੇੜੇ ਅਚਾਨਕ ਇੱਕ ਸਵਿਫਟ ਕਾਰ ਆ ਕੇ ਰੁਕੀ। 2 ਮੋਨੇ ਅਤੇ ਇੱਕ ਸਿੱਖ ਨੌਜਵਾਨ ਕਾਰ ਤੋਂ ਹੇਠਾਂ ਉਤਰੇ।
ਇਹ ਵੀ ਪੜ੍ਹੋ: Punjab Roadways Strike: ਅੱਜ ਨਹੀਂ ਹੋਵੇਗਾ ਪੰਜਾਬ ਰੋਡਵੇਜ਼ ਦਾ ਚੱਕਾ ਜਾਮ! ਠੇਕਾ ਮੁਲਾਜ਼ਮਾਂ ਨੇ ਹੜਤਾਲ ਲਈ ਵਾਪਸ
ਪੁਲਿਸ ਅਨੁਸਾਰ ਨੌਜਵਾਨਾਂ ਨੇ ਚਾਕੂ ਕੱਢ ਕੇ ਅੰਗਰੇਜ਼ ਸਿੰਘ ਦੀ ਗਰਦਨ ’ਤੇ ਪਾ ਦਿੱਤਾ ਅਤੇ ਮੋਬਾਈਲ ਮੰਗਣਾ ਸ਼ੁਰੂ ਕਰ ਦਿੱਤਾ। ਉਸ ਨੇ ਤੁਰੰਤ ਮੋਬਾਈਲ ਮੁਲਜ਼ਮ ਨੂੰ ਸੌਂਪ ਦਿੱਤਾ ਪਰ ਜਾਂਦੇ ਸਮੇਂ ਮੁਲਜ਼ਮ ਗੁਰਸੇਵਕ ਨੂੰ ਵੀ ਲੈ ਗਏ। ਅੰਗਰੇਜ਼ ਸਿੰਘ ਨੇ ਗੁਰਸੇਵਕ ਨੂੰ ਦਬੋਚ ਲਿਆ ਪਰ ਤਿੰਨੋਂ ਨੌਜਵਾਨਾਂ ਨੇ ਗੁਰਸੇਵਕ ਨੂੰ ਜ਼ਬਰਦਸਤੀ ਖੋਹ ਲਿਆ ਅਤੇ ਕਾਰ ਵਿੱਚ ਬੈਠ ਕੇ ਭੱਜ ਗਏ।
ਐਸ.ਐਚ.ਓ ਚੋਹਲਾ ਸਾਹਿਬ ਨੇ ਦੱਸਿਆ ਕਿ ਬੱਚੇ ਦੇ ਅਗਵਾ ਹੋਣ ਦੀ ਸੂਚਨਾ ਮਿਲਦੇ ਹੀ ਪੁਲਿਸ ਚੌਕਸ ਹੈ। ਬੱਚੇ ਦੀ ਤਸਵੀਰ ਹਰ ਥਾਣੇ ਅਤੇ ਨਾਕਿਆਂ 'ਤੇ ਲਗਾ ਦਿੱਤੀ ਗਈ ਹੈ। ਬੱਚੇ ਨੂੰ ਲੱਭਣ ਲਈ ਸੀਸੀਟੀਵੀ ਸਕੈਨ ਕੀਤੇ ਜਾ ਰਹੇ ਹਨ ਤਾਂ ਜੋ ਕਾਰ ਵਿੱਚੋਂ ਮੁਲਜ਼ਮਾਂ ਦੀ ਹਰਕਤ ਦਾ ਪਤਾ ਲਗਾਇਆ ਜਾ ਸਕੇ। ਘਟਨਾ ਤੋਂ ਬਾਅਦ ਪਿਤਾ ਅੰਗਰੇਜ ਸਿੰਘ ਬੇਹੋਸ਼ ਹੈ।
ਇਹ ਵੀ ਪੜ੍ਹੋ: Jalandhar News: ਜਲੰਧਰ 'ਚ ਲੜਕੀ ਦੇ ਜਨਮ ਦਿਨ 'ਤੇ ਚੱਲੀਆਂ ਗੋਲੀਆਂ, ਕੀਤੀ ਭੰਨਤੋੜ, ਜਾਣੋ ਪੂਰਾ ਮਾਮਲਾ