Stubble Burning: ਉੱਥੇ ਹੀ ਇਸ ਨੌਜਵਾਨ ਦਾ ਕਹਿਣਾ ਹੈ ਕਿ ਉਸ ਦਾ ਟੀਚਾ ਹੈ ਕਿ ਪੰਜਾਬ ਚ ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ ਨਾ ਹੋਣ ਅਤੇ ਪਰਾਲੀ ਦੀ ਵਰਤੋਂ ਨਾਲ ਇਕ ਵੱਡੀ ਇੰਡਸਟਰੀ ਲਗਾਈ ਜਾਵੇ।
Trending Photos
Stubble Burning: ਪੰਜਾਬ ਵਿੱਚ ਪਰਾਲੀ ਨੂੰ ਅੱਗ ਲਗਾਉਣ ਨਾਲ ਫੈਲ ਰਿਹਾਂ ਪ੍ਰਦੂਸ਼ਣ ਵੱਡਾ ਮੁੱਦਾ ਬਣਿਆ ਹੋਇਆ ਹੈ ਅਤੇ ਮਾਨਯੋਗ ਅਦਾਲਤਾਂ ਵੱਲੋਂ ਵੀ ਇਸ ਮਾਮਲੇ ਤੇ ਸਖ਼ਤ ਰੁਖ਼ ਅਖ਼ਤਿਆਰ ਕੀਤਾ ਜਾ ਰਿਹਾ ਹੈ ਉਥੇ ਹੀ ਇਸ ਦੇ ਹੱਲ ਲਈ ਜਿਲਾ ਗੁਰਦਾਸਪੁਰ ਦੇ ਇੱਕ ਨੌਜਵਾਨ ਪਰਮਿੰਦਰ ਸਿੰਘ ਨੇ ਵੱਖ ਤਰ੍ਹਾਂ ਦੀ ਪਹਿਲ ਕਰ ਵਿਖਾਈ ਹੈ। ਉਸਨੇ ਪਰਾਲੀ ਨੂੰ ਪ੍ਰੋਸੇਸ ਕਰ ਸੀਲਿੰਗ ਟਾਈਲਾਂ ਤਿਆਰ ਕਰ ਦਿਖਾਈਆਂ ਹਨ ਜਿਨ੍ਹਾਂ ਦਾ ਉਪਯੋਗ ਛੱਤਾਂ ਅਤੇ ਦੀਵਾਰਾਂ ਤੇ ਕੀਤਾ ਜਾ ਸਕਦਾ ਹੈ।
ਇੰਜੀਨੀਅਰਿੰਗ ਦੀ ਪੜ੍ਹਾਈ ਕਰ ਚੁੱਕੇ ਪਰਮਿੰਦਰ ਨਾਮ ਦੇ ਇਸ ਨੌਜਵਾਨ ਦਾ ਦਾਅਵਾ ਹੈ ਕਿ ਪਰਾਲੀ ਨਾਲ ਹੋਰ ਵੀ ਕਈ ਤਰ੍ਹਾਂ ਦੇ ਉਤਪਾਦ ਤਿਆਰ ਕੀਤੇ ਜਾ ਸਕਦੇ ਹਨ ਪਰ ਫਿਲਹਾਲ ਉਸਦਾ ਧਿਆਨ ਸਿਰਫ਼ ਸੀਲਿੰਗ ਟਾਈਲਾਂ ਬਣਾਉਣ ਤੇ ਹੀ ਕੇਂਦਰਿਤ ਹੈ ਅਤੇ ਉਸਨੇ ਇਹ ਸੀਲਿੰਗ ਟਾਈਲਾ ਬਣਾਉਣ ਵਾਲੀਆਂ ਮਸ਼ੀਨਾਂ ਵੀ ਆਪ ਹੀ ਬਣਾਈਆਂ ਹਨ। ਉੱਥੇ ਹੀ ਇਸ ਨੌਜਵਾਨ ਦਾ ਕਹਿਣਾ ਹੈ ਕਿ ਉਸ ਦਾ ਟੀਚਾ ਹੈ ਕਿ ਪੰਜਾਬ ਵਿੱਚ ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ ਨਾ ਹੋਣ ਅਤੇ ਪਰਾਲੀ ਦੀ ਵਰਤੋਂ ਨਾਲ ਇਕ ਵੱਡੀ ਇੰਡਸਟਰੀ ਲਗਾਈ ਜਾਵੇ। ਜੇਕਰ ਉਸਦੀ ਸੋਚ ਅਤੇ ਤਕਰੀਕ ਨੂੰ ਸਰਕਾਰ ਵੱਲੋਂ ਹੁੰਗਾਰਾ ਮਿਲ ਜਾਵੇ ਤਾਂ ਪਰਾਲੀ ਨੂੰ ਸਾੜਨ ਦਾ ਰੌਲਾ ਹੀ ਮੁੱਕ ਸਕਦਾ ਹੈ ਅਤੇ ਪਰਾਲੀ ਨਾਲ ਕਈ ਤਰ੍ਹਾਂ ਦੇ ਉਤਪਾਦ ਤਿਆਰ ਕਰਕੇ ਇਸਦੀ ਕੀਮਤ ਵੀ ਵਧਾਈ ਜਾ ਸਕਦੀ ਹੈ।
ਇਹ ਵੀ ਪੜ੍ਹੋ: Bathinda News: ਬਠਿੰਡਾ ਦੀ ਪੁਲਿਸ ਲਾਈਨ 'ਚ ਤੈਨਾਤ ਪੁਲਿਸ ਕਰਮਚਾਰੀ ਦੇ ਲੱਗੀ ਗੋਲੀ, ਹਸਪਤਾਲ ਵਿੱਚ ਦਾਖ਼ਲ
ਗੱਲਬਾਤ ਦੌਰਾਨ ਨੌਜਵਾਨ ਪਰਮਿੰਦਰ ਨੇ ਦੱਸਿਆ ਕਿ ਉਸਨੇ ਜਿਪਸਮ ਬੋਰਡ ਦਾ ਸਬਸਟੀਚਿਊਟ ਤਿਆਰ ਕੀਤਾ ਹੈ ਜਿਸ ਦੀ ਵਿਦੇਸ਼ਾਂ ਵਿੱਚ ਵੀ ਵੱਡੀ ਮਾਰਕੀਟ ਬਣਾਈ ਜਾ ਸਕਦੀ ਹੈ। ਉਸ ਨੇ ਦੱਸਿਆ ਕਿ ਪੰਜਾਬ ਵਿੱਚ 20 ਮਿਲੀਅਨ ਟਨ ਦੀ ਸਲਾਨਾ ਪਰਾਲੀ ਦੀ ਪੈਦਾਵਾਰ ਹੈ ਜਿਸ ਵਿੱਚੋਂ ਜਿਆਦਾਤਰ ਬੇਕਾਰ ਹੀ ਜਾਂਦੀ ਹੈ ਜਾਂ ਸਾੜ ਦਿੱਤੀ ਜਾਂਦੀ ਹੈ।ਜੋ ਪਰਾਲੀ ਨੂੰ ਅੱਗ ਲਾਉਣ ਨਾਲ ਪ੍ਰਦੁਰਸ਼ਨ ਫੈਲਾਉਣ ਦਾ ਉਲਾਂਭਾ ਪੰਜਾਬ ਤੇ ਲਗਾਇਆ ਜਾ ਰਿਹਾ ਹੈ ਉਸ ਨੂੰ ਖਤਮ ਕਰਨ ਦੀ ਸੋਚ ਨਾਲ ਉਸ ਵੱਲੋਂ ਪਿਛਲੇ ਕਈ ਸਾਲਾਂ ਤੋਂ ਆਪਣੇ ਤੌਰ ਉੱਤੇ ਇਸ ਵਿਚਾਰ ਤੇ ਕੰਮ ਕੀਤਾ ਜਾ ਰਿਹਾ ਸੀ ਕਿ ਪਰਾਲੀ ਦੀ ਰਹਿੰਦ ਖੂੰਦ ਨੂੰ ਕਿਵੇਂ ਕੁਝ ਐਸੇ ਢੰਗ ਨਾਲ ਵਰਤਿਆ ਜਾਵੇ ਕਿ ਇਸ ਦੀ ਕੀਮਤ ਵੱਧ ਸਕੇ।
ਆਪਣੇ ਤੌਰ ਤੇ ਪ੍ਰਯੋਗ ਕਰ ਰਿਹਾ ਹੈ ਅਤੇ ਉਸ ਨੇ ਆਪਣੇ ਵਲੋਂ ਤਿਆਰ ਕੀਤੀਆਂ ਮਸ਼ੀਨਾਂ ਨਾਲ ਪਰਾਲੀ ਦੇ ਵੱਖ ਵੱਖ ਉਤਪਾਦ ਤਿਆਰ ਕਰਨ ਦੀ ਕੋਸ਼ਿਸ਼ ਸ਼ੁਰੂ ਕੀਤੀ ਅਤੇ ਹੁਣ ਉਸ ਨੂੰ ਸੀਲਿੰਗ ਟਾਈਲਾਂ ਬਣਾਉਣ ਵਿੱਚ ਕਾਮਯਾਬੀ ਮਿਲ ਗਈ ਹੈ। ਪਰਮਿੰਦਰ ਦਾ ਦਾਵਾ ਹੈ ਕਿ ਉਹ ਸੁਣ ਲਓ ਤਿਆਰ ਕੀਤੇ ਗਏ ਇਹ ਉਤਪਾਦ ਮੋਜੂਦਾ ਬਾਜ਼ਾਰ ਚ ਜਿਪਸਮ ਦੇ ਮੁਕਾਬਲੇ ਕਾਫੀ ਵਧੀਆ ਹਨ ਅਤੇ ਨਾਲ ਹੀ ਵਾਟਰਪਰੂਫ ਅਤੇ ਹੀਟਪਰੂਫ ਵੀ ਹਨ ਅਤੇ ਮਜਬੂਤੀ ਵੀ ਜਿਆਦਾ ਹੈ। ਪਰਮਿੰਦਰ ਨੇ ਦੱਸਿਆ ਕਿ ਹੁਣ ਪਰਾਲੀ ਤੋਂ ਤਿਆਰ ਕੀਤੇ ਉਤਪਾਦਾਂ ਨੂੰ ਵੱਡੇ ਪੱਧਰ ਤੇ ਬਾਜ਼ਾਰ ਵਿੱਚ ਉਤਾਰਨ ਦਾ ਟੀਚਾ ਹੈ ਤਾਂ ਜੋ ਪਰਾਲੀ ਨੂੰ ਫਾਲਤੂ ਸਮਝਣ ਵਾਲੇ ਕਿਸਾਨਾਂ ਨੂੰ ਵੀ ਇੱਕ ਨਵੀਂ ਸੋਚ ਮਿਲ ਸਕੇ। ਉਸ ਨੇ ਕਿਹਾ ਕਿ ਪਰਾਲੀ ਦੀ ਵਰਤੋਂ ਲਈ ਇਕ ਵੱਡੀ ਇੰਡਸਟਰੀ ਦੀ ਲੋੜ ਹੈ ਅਤੇ ਉਹ ਸੂਬਾ ਅਤੇ ਕੇਂਦਰ ਸਰਕਾਰ ਨੂੰ ਵੀ ਆਪਣਾ ਪ੍ਰੋਜੈਕਟ ਸ਼ੁਰੂ ਕਰਨ ਲਈ ਅਪੀਲ ਕਰ ਰਿਹਾ ਹੈ।
ਇਹ ਵੀ ਪੜ੍ਹੋ: Punjab Government Schools: ਪੰਜਾਬ 'ਚ ਸਕੂਲੀ ਬੱਚਿਆਂ ਦੀ ਅਟੈਂਡੈਂਸ ਹੋਣ ਜਾ ਰਹੀ ਹੈ ਆਨਲਾਈਨ! ਦਸੰਬਰ 'ਚ ਹੋਵੇਗਾ ਸ਼ੁਰੂ
(ਗੁਰਦਾਸਪੁਰ ਤੋਂ ਭੋਪਾਲ਼ ਸਿੰਘ ਦੀ ਰਿਪੋਰਟ)