ਅਕਾਲੀ ਦਲ (ਬ) ਵਲੋਂ 5 ਮੈਂਬਰੀ ਅਨੁਸ਼ਾਸਨੀ ਕਮੇਟੀ ਬਣਾਉਣ ਤੋਂ ਬਾਅਦ ਬਵਾਲ ਮੱਚ ਗਿਆ ਹੈ, ਦੂਜੇ ਪਾਸੇ ਪਾਰਟੀ ਲੀਡਰਸ਼ਿਪ ’ਚ ਬਦਲਾਓ ਦੀ ਮੰਗ ਕਰਨ ਵਾਲੀ ਧਿਰ ਦੀਆਂ ਗਤੀਵਿਧੀਆਂ ਲਗਾਤਾਰ ਜਾਰੀ ਹਨ।
Trending Photos
ਚੰਡੀਗੜ੍ਹ: ਅਕਾਲੀ ਦਲ (ਬ) ਵਲੋਂ 5 ਮੈਂਬਰੀ ਅਨੁਸ਼ਾਸਨੀ ਕਮੇਟੀ ਬਣਾਉਣ ਤੋਂ ਬਾਅਦ ਬਵਾਲ ਮੱਚ ਗਿਆ ਹੈ, ਦੂਜੇ ਪਾਸੇ ਪਾਰਟੀ ਲੀਡਰਸ਼ਿਪ ’ਚ ਬਦਲਾਓ ਦੀ ਮੰਗ ਕਰਨ ਵਾਲੀ ਧਿਰ ਦੀਆਂ ਗਤੀਵਿਧੀਆਂ ਲਗਾਤਾਰ ਜਾਰੀ ਹਨ।
ਅਨੁਸ਼ਾਸ਼ਨੀ ਕਮੇਟੀ ਤੋਂ ਪਹਿਲਾਂ ਬਾਗੀਆਂ ਨੇ ਕੀਤੀ ਗੁੱਟਬੰਦੀ
ਅਨੁਸ਼ਾਸਨੀ ਕਮੇਟੀ ਕੋਈ ਐਕਸ਼ਨ ਲੈਂਦੀ ਇਸ ਤੋਂ ਪਹਿਲਾਂ ਹੀ ਅਕਾਲੀ ਦਲ ’ਚ ਬਾਗੀ ਹੋਏ ਧੜੇ ਦੇ ਮਨਪ੍ਰੀਤ ਸਿੰਘ ਇਆਲੀ, ਪ੍ਰੇਮ ਸਿੰਘ ਚੰਦੂਮਾਜਰਾ, ਜਗਮੀਤ ਸਿੰਘ ਬਰਾੜ ਤੇ ਹੋਰਨਾ ਸੀਨੀਅਰ ਆਗੂਆਂ ਵਲੋਂ ਲਗਾਤਾਰ ਬੈਠਕਾਂ ਕੀਤੀਆਂ ਜਾ ਰਹੀਆਂ ਹਨ। ਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋਂ ਦੇ ਘਰ ਪਹੁੰਚੇ ਵਿਧਾਇਕ ਇਆਲੀ ਨੇ ਕਿਹਾ ਕਿ ਸਾਡਾ ਏਜੰਡਾ ਪਾਰਟੀ ਨੂੰ ਮਜ਼ਬੂਤ ਕਰਨਾ ਹੈ, ਜਿਸ ਲਈ ਯਤਨ ਕੀਤੇ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਸਮੂਹ ਆਗੂ ਇਸ ਮੁੱਦੇ ’ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਜਲਦ ਮੁਲਾਕਾਤ ਕਰਨਗੇ ਤੇ ਵਰਕਰਾਂ ਦੀ ਰਾਏ ਨਾਲ ਉਨ੍ਹਾਂ ਨੂੰ ਜਾਣੂ ਕਰਵਾਇਆ ਜਾਵੇਗਾ।
ਬਗਾਵਤ ਵਾਲੀ ਕੋਈ ਗੱਲ ਨਹੀਂ, ਗਲਤ ਢੰਗ ਨਾਲ ਪ੍ਰਚਾਰਿਆ ਜਾ ਰਿਹਾ: ਚੀਮਾ
ਬਗਾਵਤ ਵਾਲੇ ਮੁੱਦੇ ’ਤੇ ਬੋਲਦਿਆਂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅਕਾਲੀ ਦਲ (ਬ) ’ਚ ਜੋ ਬਗਾਵਤ ਦੀ ਗੱਲ ਕਹੀ ਜਾ ਰਹੀ ਹੈ, ਉਹ ਸਰਾਸਰ ਗਲਤ ਹੈ। ਉਨ੍ਹਾਂ ਕਿਹਾ ਕਿ ਸਾਡੇ ਕੁਝ ਲੀਡਰ ਚਾਹ ਪੀਣ ਲਈ ਇੱਕ ਜਗ੍ਹਾ ’ਤੇ ਇਕੱਠੇ ਜ਼ਰੂਰ ਹੋਏ ਹਨ, ਪਰ ਇਸ ਗੱਲ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਜਾ ਰਿਹਾ ਹੈ।
ਝੂੰਦਾ ਕਮੇਟੀ ਦੀ ਰਿਪੋਰਟ ਨੇ ਵਧਾਈਆਂ ਸੁਖਬੀਰ ਦੀਆਂ ਮੁਸ਼ਕਲਾਂ
ਦੱਸ ਦੇਈਏ ਕਿ ਲਗਾਤਾਰ 10 ਸਾਲ ਸੱਤਾ ’ਚ ਰਹਿਣ ਵਾਲਾ ਅਕਾਲੀ ਦਲ ਅੱਜ ਮਾੜੇ ਦੌਰ ’ਚੋਂ ਗੁਜਰ ਰਿਹਾ ਹੈ। ਜਿੱਥੇ ਪਹਿਲਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਕਈ ਸੀਨੀਅਰ ਆਗੂ ਪਾਰਟੀ ਨੂੰ ਅਲਵਿਦਾ ਕਹਿ ਚੁੱਕੇ ਹਨ। ਉਥੇ ਹੀ ਸੁਖਬੀਰ ਬਾਦਲ ਦੀ ਅਗਵਾਈ ’ਚ ਅਕਾਲੀ ਆਗੂਆਂ ਦੀ ਬਗਾਵਤ ਲਗਾਤਾਰ ਜਾਰੀ। ਜਿੱਥੇ ਅਕਾਲੀ ਦਲ ’ਚ ਬਾਗੀ ਧੜੇ ਦਾ ਮੰਨਣਾ ਹੈ ਕਿ ਝੂੰਦਾ ਕਮੇਟੀ ਦੀ ਰਿਪੋਰਟ ’ਚ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਨੂੰ ਹਟਾਉਣ ਦੀ ਮੰਗ ਹੋਈ ਸੀ। ਇਸ ਦੇ ਉਲਟ ਅਕਾਲੀ ਦਲ ਦਾ ਦਾਅਵਾ ਹੈ ਕਿ ਰਿਪੋਰਟ ’ਚ ਪ੍ਰਧਾਨ ਬਦਲਣ ਦੀ ਕੋਈ ਗੱਲ ਨਹੀਂ ਕੀਤੀ ਗਈ ਹੈ।
ਹਾਲਾਂਕਿ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਦੇ ਤੌਰ ’ਤੇ ਪੂਰੇ ਜਥੇਬੰਦਕ ਢਾਂਚੇ ਨੂੰ ਭੰਗ ਕਰ ਦਿੱਤਾ ਗਿਆ ਹੈ