ਲੁਧਿਆਣਾ DMC ਹਸਪਤਾਲ ਤੋਂ ਦੁੱਖਦਾਈ ਖਬਰ ਸਾਹਮਣੇ ਆਈ ਜਿਥੇ ਇਲਾਜ਼ ਦੌਰਾਨ ਭਦੌੜ ਤੋਂ ਵਿਧਾਇਕ ਲਾਭ ਸਿੰਘ ਉਗੋਕੇ ਦੇ ਪਿਤਾ ਦਰਸ਼ਨ ਸਿੰਘ ਦਾ ਦੈਹਾਂਤ ਹੋ ਗਿਆ। ਵਿਧਾਇਕ ਦੇ ਪਿਤਾ ਦੇ ਦੇਹਾਂਤ ਦੀ ਖਬਰ ਨਾਲ ਹਲਕੇ ਤੇ ਪਿੰਡ ਵਾਸੀਆਂ ਵਿੱਚ ਸੋਗ ਦੀ ਲਹਿਰ ਹੈ।
Trending Photos
ਚੰਡੀਗੜ੍ਹ- ਲੁਧਿਆਣਾ DMC ਹਸਪਤਾਲ ਤੋਂ ਦੁੱਖਦਾਈ ਖਬਰ ਸਾਹਮਣੇ ਆਈ ਜਿਥੇ ਇਲਾਜ਼ ਦੌਰਾਨ ਭਦੌੜ ਤੋਂ ਵਿਧਾਇਕ ਲਾਭ ਸਿੰਘ ਉਗੋਕੇ ਦੇ ਪਿਤਾ ਦਰਸ਼ਨ ਸਿੰਘ ਦਾ ਦੈਹਾਂਤ ਹੋ ਗਿਆ। ਵਿਧਾਇਕ ਦੇ ਪਿਤਾ ਦੇ ਦੇਹਾਂਤ ਦੀ ਖਬਰ ਨਾਲ ਹਲਕੇ ਤੇ ਪਿੰਡ ਵਾਸੀਆਂ ਵਿੱਚ ਸੋਗ ਦੀ ਲਹਿਰ ਹੈ। ਦੱਸਦੇਈਏ ਕਿ ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਬੁਲਾਇਆ ਵਿਸ਼ੇਸ਼ ਇਜਲਾਸ ਚੱਲ ਰਿਹਾ ਦੂਸਰੇ ਪਾਸੇ ਇਹ ਮੰਦਭਾਗੀ ਖਬਰ ਸਾਹਮਣੇ ਆਈ ਹੈ।
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾ ਹੀ ਵਿਧਾਇਕ ਦੇ ਪਿਤਾ ਦੀ ਤਬੀਅਤ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਤੁਰੰਤ ਲੁਧਿਆਣਾ ਦੇ DMC ਹਸਪਤਾਲ ਭਰਤੀ ਕਰਵਾਇਆ ਗਿਆ ਸੀ। ਸੋਸ਼ਲ ਮੀਡੀਆ ਤੇ ਵਿਧਾਇਕ ਲਾਭ ਸਿੰਘ ਉਗੋਕੇ ਦੇ ਪਿਤਾ ਵੱਲੋਂ ਜ਼ਹਿਰ ਨਿਗਲਣ ਦੀਆਂ ਖਬਰਾਂ ਸਾਹਮਣੇ ਆਈਆਂ ਸਨ। ਵਿਧਾਇਕ ਦੀ ਮਾਤਾ ਵੱਲੋਂ ਕਿਹਾ ਗਿਆ ਸੀ ਕਿ ਉਨ੍ਹਾਂ ਨੂੰ ਸ਼ੂਗਰ ਦੀ ਬਿਮਾਰੀ ਹੈ ਤੇ ਉਨ੍ਹਾਂ ਦੀ ਦਵਾਈ ਚੱਲ ਰਹੀ ਹੈ ਪਰ ਗਲਤੀ ਨਾਲ ਕੋਈ ਗਲਤ ਦਵਾਈ ਖਾਣ ਕਾਰਨ ਉਨ੍ਹਾਂ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਵਿਧਾਇਕ ਦੇ ਪਿਤਾ ਦੇ ਨਾਲ ਆਏ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਕਿਹਾ ਸੀ ਕਿ ਉਨ੍ਹਾਂ ਨੇ ਕੋਈ ਜ਼ਹਿਰ ਨਹੀਂ ਨਿਗਲੀ, ਉਨ੍ਹਾਂ ਦੀ ਲੰਮੇ ਸਮੇਂ ਤੋਂ ਤਬੀਅਤ ਖ਼ਰਾਬ ਚੱਲ ਰਹੀ ਸੀ।
ਇਸ ਤੋਂ ਬਾਅਦ ਵਿਧਾਇਕ ਲਾਭ ਸਿੰਘ ਉਗੋਕੇ ਦਾ ਵੀ ਬਿਆਨ ਸਾਹਮਣੇ ਆਇਆ ਸੀ ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਪਿਤਾ ਨੂੰ ਹਾਰਟ ਨਾਲ ਸਬੰਧਿਤ ਬਿਮਾਰੀ ਸੀ ਜਿਸ ਦੇ ਇਲਾਜ਼ ਲਈ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਸੀ। ਲਾਭ ਸਿੰਘ ਉਗੋਕੇ ਬਰਨਾਲਾ ਦੇ ਹਲਕਾ ਭਦੌੜ ਤੋਂ ਪਹਿਲੀ ਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਹਰਾ ਕੇ ਵਿਧਾਇਕ ਬਣੇ ਹਨ। ਉਹ ਗਰੀਬ ਪਰਿਵਾਰ ਨਾਲ ਸਬੰਧਿਤ ਰੱਖਦੇ ਹਨ ਉਨ੍ਹਾਂ ਦੀ ਮਾਤਾ ਸਕੂਲ ਵਿੱਚ ਸਫਾਈ ਦਾ ਕੰਮ ਕਰਦੇ ਹਨ ਤੇ ਪਿਤਾ ਜੀ ਡਰਾਈਵਰ ਸਨ।
WATHC LIVE TV