Rana Sugars Ban: ਸੇਬੀ ਨੇ ਰਾਣਾ ਸ਼ੂਗਰਜ਼ ਦੇ ਪ੍ਰਮੋਟਰਾਂ 'ਤੇ 2 ਸਾਲ ਲਈ ਲਗਾਈ ਪਾਬੰਦੀ; 63 ਕਰੋੜ ਰੁਪਏ ਜੁਰਮਾਨਾ ਵੀ ਲਗਾਇਆ
Advertisement
Article Detail0/zeephh/zeephh2405983

Rana Sugars Ban: ਸੇਬੀ ਨੇ ਰਾਣਾ ਸ਼ੂਗਰਜ਼ ਦੇ ਪ੍ਰਮੋਟਰਾਂ 'ਤੇ 2 ਸਾਲ ਲਈ ਲਗਾਈ ਪਾਬੰਦੀ; 63 ਕਰੋੜ ਰੁਪਏ ਜੁਰਮਾਨਾ ਵੀ ਲਗਾਇਆ

Rana Sugars Ban: ਕਪੂਰਥਲਾ ਦੇ ਸਿਆਸੀ ਤੌਰ 'ਤੇ ਪ੍ਰਭਾਵਸ਼ਾਲੀ ਰਾਣਾ ਪਰਿਵਾਰ ਨੂੰ ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ (ਸੇਬੀ) ਤੋਂ ਵੱਡਾ ਝਟਕਾ ਲੱਗਾ ਹੈ।

Rana Sugars Ban: ਸੇਬੀ ਨੇ ਰਾਣਾ ਸ਼ੂਗਰਜ਼ ਦੇ ਪ੍ਰਮੋਟਰਾਂ 'ਤੇ 2 ਸਾਲ ਲਈ ਲਗਾਈ ਪਾਬੰਦੀ; 63 ਕਰੋੜ ਰੁਪਏ ਜੁਰਮਾਨਾ ਵੀ ਲਗਾਇਆ

Rana Sugars Ban: ਕਪੂਰਥਲਾ ਦੇ ਸਿਆਸੀ ਤੌਰ 'ਤੇ ਪ੍ਰਭਾਵਸ਼ਾਲੀ ਰਾਣਾ ਪਰਿਵਾਰ ਨੂੰ ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ (ਸੇਬੀ) ਤੋਂ ਵੱਡਾ ਝਟਕਾ ਲੱਗਾ ਹੈ। ਇਸ ਕਾਰਨ ਰਾਣਾ ਸ਼ੂਗਰ ਲਿਮਟਿਡ (ਆਰਐਸਐਲ) ਦੀਆਂ ਮੁਸ਼ਕਲਾਂ ਕਾਫੀ ਵੱਧ ਗਈਆਂ ਹਨ। ਸੇਬੀ ਨੇ ਆਰਐਸਐਲ ਦੇ ਨਿਰਦੇਸ਼ਕ ਮੰਡਲ ਸਮੇਤ ਪੰਜ ਫਰਮਾਂ 'ਤੇ ਦੋ ਸਾਲਾਂ ਲਈ ਪਾਬੰਦੀ ਲਗਾ ਦਿੱਤੀ ਹੈ।

ਇਸ ਦੇ ਨਾਲ ਹੀ ਆਰਐਸਐਲ, ਚੇਅਰਮੈਨ, ਐਮਡੀ, ਡਾਇਰੈਕਟਰ ਅਤੇ ਪ੍ਰਮੋਟਰ, ਰਾਣਾ ਪਰਿਵਾਰ ਦੇ ਮੈਂਬਰਾਂ ਸਮੇਤ ਛੇ ਫਰਮਾਂ ਸਮੇਤ 14 'ਤੇ 63 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।
ਸੇਬੀ ਨੇ ਇੰਦਰ ਪ੍ਰਤਾਪ ਸਿੰਘ ਰਾਣਾ (ਪ੍ਰਮੋਟਰ), ਰਣਜੀਤ ਸਿੰਘ ਰਾਣਾ (ਚੇਅਰਮੈਨ), ਵੀਰ ਪ੍ਰਤਾਪ ਸਿੰਘ ਰਾਣਾ (ਮੈਨੇਜਿੰਗ ਡਾਇਰੈਕਟਰ-ਐਮਡੀ), ਗੁਰਜੀਤ ਸਿੰਘ ਰਾਣਾ, ਕਰਨ ਪ੍ਰਤਾਪ ਸਿੰਘ ਰਾਣਾ, ਰਾਜਬੰਸ ਕੌਰ, ਪ੍ਰੀਤ ਇੰਦਰ ਸਿੰਘ ਰਾਣਾ ਅਤੇ ਸੁਖਜਿੰਦਰ ਕੌਰ (ਪ੍ਰਮੋਟਰ) ਕਿਸੇ ਹੋਰ ਸੂਚੀਬੱਧ ਕੰਪਨੀ ਦੇ ਡਾਇਰੈਕਟਰ ਜਾਂ ਮੁੱਖ ਪ੍ਰਬੰਧਕੀ ਵਿਅਕਤੀ ਵਜੋਂ ਕੋਈ ਵੀ ਅਹੁਦਾ ਸੰਭਾਲਣ ਤੋਂ ਦੋ ਸਾਲਾਂ ਲਈ ਪਾਬੰਦੀ ਲਗਾ ਦਿੱਤੀ ਹੈ।

ਸੇਬੀ ਦੇ ਚੀਫ਼ ਜਨਰਲ ਮੈਨੇਜਰ ਵੱਲੋਂ ਜਾਰੀ ਅੰਤਮ ਹੁਕਮ ਵਿੱਚ ਉਕਤ ਰਕਮ ਦਾ ਭੁਗਤਾਨ 45 ਦਿਨਾਂ ਦੇ ਅੰਦਰ-ਅੰਦਰ ਆਨਲਾਈਨ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਤੋਂ ਇਲਾਵਾ ਆਰਐਲਐਲ ਨੂੰ 60 ਦਿਨਾਂ ਦੇ ਅੰਦਰ ਪੰਜ ਫਰਮਾਂ ਤੋਂ 15 ਕਰੋੜ ਰੁਪਏ ਦੇ ਜੁਰਮਾਨੇ ਦੀ ਰਕਮ ਵਸੂਲ ਕਰਨ ਦੇ ਹੁਕਮ ਵੀ ਜਾਰੀ ਕੀਤੇ ਗਏ ਹਨ।

ਸੇਬੀ ਨੇ ਰਾਣਾ ਸ਼ੂਗਰਜ਼ ਨੂੰ ਫਲਾਲੈੱਸ ਟਰੇਡਰਜ਼, ਸੈਂਚੁਰੀ ਐਗਰੋਜ਼, ਜੈ ਆਰ ਬਿਲਡਰਜ਼, ਆਰਜੇ ਟੈਕਸਫੈਬ ਅਤੇ ਆਰਜੀਐਸ ਟਰੇਡਰਜ਼ ਤੋਂ ਬਕਾਇਆ ਵਸੂਲੀ ਲਈ ਸਾਰੇ ਲੋੜੀਂਦੇ ਕਦਮ ਚੁੱਕਣ ਅਤੇ ਵਸੂਲੀ ਪ੍ਰਕਿਰਿਆ ਵਿੱਚ ਮਦਦ ਲਈ ਨੈਸ਼ਨਲ ਸਟਾਕ ਐਕਸਚੇਂਜ (ਐਨਐਸਈ) ਨਾਲ ਸਲਾਹ-ਮਸ਼ਵਰਾ ਕਰਕੇ ਇੱਕ ਲਾਅ ਫਰਮ ਨਿਯੁਕਤ ਕਰਨ ਦੇ ਨਿਰਦੇਸ਼ ਦਿੱਤੇ ਹਨ।

ਰਾਣਾ ਸ਼ੂਗਰਜ਼ ਅਤੇ ਇੰਦਰ ਪ੍ਰਤਾਪ ਸਿੰਘ, ਪ੍ਰਮੋਟਰ ਅਤੇ ਐਮਡੀ ਨੂੰ 7-7 ਕਰੋੜ ਰੁਪਏ ਦਾ ਜੁਰਮਾਨਾ ਅਦਾ ਕਰਨ ਲਈ ਕਿਹਾ ਗਿਆ ਹੈ। ਰਾਣਾ ਸ਼ੂਗਰਜ਼ ਦੇ ਪ੍ਰਮੋਟਰ ਅਤੇ ਚੇਅਰਮੈਨ ਰਣਜੀਤ ਸਿੰਘ ਅਤੇ ਕੰਪਨੀ ਦੇ ਪ੍ਰਮੋਟਰ-ਡਾਇਰੈਕਟਰ ਵੀਰ ਪ੍ਰਤਾਪ ਸਿੰਘ ਨੂੰ 5-5 ਕਰੋੜ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ।

ਸੇਬੀ ਨੇ ਰਾਣਾ ਸ਼ੂਗਰਜ਼ ਦੇ ਮੁੱਖ ਵਿੱਤੀ ਅਧਿਕਾਰੀ (ਸੀਐਫਓ) ਮਨੋਜ ਗੁਪਤਾ, ਗੁਰਜੀਤ ਸਿੰਘ, ਕਰਨ ਪ੍ਰਤਾਪ ਸਿੰਘ ਅਤੇ ਰਾਜਬੰਸ ਕੌਰ 'ਤੇ 4-4 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ। ਸੇਬੀ ਨੇ ਪ੍ਰੀਤ ਇੰਦਰ ਸਿੰਘ, ਸੁਖਜਿੰਦਰ ਸਿੰਘ, ਫਲਾਲੈਸ ਟਰੇਡਰਜ਼, ਸੈਂਚੁਰੀ ਐਗਰੋਜ਼, ਜੈ ਆਰ ਬਿਲਡਰਜ਼, ਆਰਜੇ ਟੈਕਸਫੈਬ ਅਤੇ ਆਰਜੀਐਸ ਟਰੇਡਰਜ਼ ਸਮੇਤ ਸੱਤ ਇਕਾਈਆਂ ਨੂੰ 3-3 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ।

Trending news