Sultanpur Lodhi News: ਨਵੀਂ ਬਣੀ ਸੜਕ ਉਪਰ ਕਈ ਕਈ ਫੁੱਟ ਸੀਵਰੇਜ ਦਾ ਪਾਣੀ ਖੜ੍ਹਿਆ; ਲੋਕ ਬੇਹਾਲ
Advertisement
Article Detail0/zeephh/zeephh2623453

Sultanpur Lodhi News: ਨਵੀਂ ਬਣੀ ਸੜਕ ਉਪਰ ਕਈ ਕਈ ਫੁੱਟ ਸੀਵਰੇਜ ਦਾ ਪਾਣੀ ਖੜ੍ਹਿਆ; ਲੋਕ ਬੇਹਾਲ

ਸੂਬੇ ਭਰ ਵਿੱਚ ਕਈ ਜਗ੍ਹਾ ਖਰਾਬ ਹੋਈਆਂ ਸੜਕਾਂ ਦੇ ਕਾਰਨ ਕਈ ਵੱਡੇ ਹਾਦਸੇ ਵਾਪਰਦੇ ਦਿਖਾਈ ਦਿੱਤੇ ਹਨ, ਜਿਨ੍ਹਾਂ ਦੇ ਕਾਰਨ ਕਈ ਘਰਾਂ ਵਿੱਚ ਸੱਥਰ ਵੀ ਵਿਛ ਚੁੱਕੇ ਹਨ। ਇਸ ਦੇ ਬਾਵਜੂਦ ਇਸਦੇ ਖਰਾਬ ਹੋਈਆਂ ਸੜਕਾਂ ਤਾਂ ਇਕ ਪਾਸੇ ਨਵੀਂਆਂ ਬਣੀਆਂ ਸੜਕਾਂ ਨੂੰ ਅਜੇ ਬਣਿਆ ਕੁਝ ਸਮਾਂ ਵੀ ਨਹੀਂ ਹੋਇਆ ਹੁੰਦਾ ਤਾਂ ਉਸਦੇ ਜਲਦ ਖਰਾਬ ਹੋਣ ਨਾ

Sultanpur Lodhi News: ਨਵੀਂ ਬਣੀ ਸੜਕ ਉਪਰ ਕਈ ਕਈ ਫੁੱਟ ਸੀਵਰੇਜ ਦਾ ਪਾਣੀ ਖੜ੍ਹਿਆ; ਲੋਕ ਬੇਹਾਲ

Sultanpur Lodhi News (ਚੰਦਰ ਮੜੀਆ): ਸੂਬੇ ਭਰ ਵਿੱਚ ਕਈ ਜਗ੍ਹਾ ਖਰਾਬ ਹੋਈਆਂ ਸੜਕਾਂ ਦੇ ਕਾਰਨ ਕਈ ਵੱਡੇ ਹਾਦਸੇ ਵਾਪਰਦੇ ਦਿਖਾਈ ਦਿੱਤੇ ਹਨ, ਜਿਨ੍ਹਾਂ ਦੇ ਕਾਰਨ ਕਈ ਘਰਾਂ ਵਿੱਚ ਸੱਥਰ ਵੀ ਵਿਛ ਚੁੱਕੇ ਹਨ। ਇਸ ਦੇ ਬਾਵਜੂਦ ਇਸਦੇ ਖਰਾਬ ਹੋਈਆਂ ਸੜਕਾਂ ਤਾਂ ਇਕ ਪਾਸੇ ਨਵੀਂਆਂ ਬਣੀਆਂ ਸੜਕਾਂ ਨੂੰ ਅਜੇ ਬਣਿਆ ਕੁਝ ਸਮਾਂ ਵੀ ਨਹੀਂ ਹੋਇਆ ਹੁੰਦਾ ਤਾਂ ਉਸਦੇ ਜਲਦ ਖਰਾਬ ਹੋਣ ਨਾਲ ਸਵਾਲ ਤਾਂ ਉੱਠਣੇ ਲਾਜ਼ਮੀ ਹਨ।

ਇਸ ਤਰ੍ਹਾਂ ਪਿਛਲੇ ਛੇ ਮਹੀਨੇ ਤੋਂ ਕਪੂਰਥਲਾ ਸੁਲਤਾਨਪੁਰ ਲੋਧੀ ਮਾਰਗ ਦੇ ਅਧੀਨ ਆਉਂਦੇ ਪਿੰਡ ਤਲਵੰਡੀ ਚੌਧਰੀ ਵਿੱਚ ਨਵੀਂ ਬਣ ਰਹੀ ਸੜਕ ਦੇ ਉੱਪਰ ਪਿਛਲੇ ਕਰੀਬ ਛੇ ਮਹੀਨੇ ਤੋਂ ਸੀਵਰੇਜ ਦੇ ਓਵਰਫਲੋ ਹੋਣ ਦੇ ਕਾਰਨ ਦੋ ਦੋ ਫੁੱਟ ਪਾਣੀ ਚੜ੍ਹ ਚੁੱਕਿਆ ਹੈ। ਜਿਸ ਕਾਰਨ ਆਉਂਦੇ ਜਾਂਦੇ ਰਾਹਗੀਰਾਂ ਨੂੰ ਵੱਡੇ ਪੱਧਰ ਉਤੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹੀ ਨਹੀਂ ਸੜਕ ਦੇ ਨਾਲ ਲੱਗਦੇ ਰਿਹਾਇਸ਼ੀ ਇਲਾਕੇ ਨੂੰ ਵੀ ਵੱਡੇ ਪੱਧਰ ਉਤੇ ਕਈ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਇਹ ਪਾਣੀ ਪਿਛਲੇ ਛੇ ਮਹੀਨੇ ਤੋਂ ਇਸ ਤਰ੍ਹਾਂ ਹੀ ਸੜਕ ਉੱਤੇ ਖੜ੍ਹਾ ਹੋਇਆ ਪਿਆ ਹੈ। ਜਿਸ ਦੀ ਸਾਰ ਅਜੇ ਤੱਕ ਪ੍ਰਸ਼ਾਸਨ ਵੱਲੋਂ ਨਹੀਂ ਲਈ ਗਈ।

ਗੱਲਬਾਤ ਦੌਰਾਨ ਪਿੰਡ ਵਾਸੀਆਂ ਨੇ ਕਿਹਾ ਕਿ ਉਹ ਲੰਮੇ ਸਮੇਂ ਤੋਂ ਇਸ ਨਵੀਂ ਬਣੀ ਸੜਕ ਤੇ ਇਕੱਠੇ ਹੋਏ ਇਸ ਗੰਦੇ ਨਾਲੇ ਦੇ ਪਾਣੀ ਦਾ ਸੰਤਾਪ ਭੋਗਣ ਦੇ ਲਈ ਮਜਬੂਰ ਹੋ ਰਹੇ ਹਨ ਜਿਸ ਨਾਲ ਵੱਡੀਆਂ ਬਿਮਾਰੀਆਂ ਦਾ ਖਦਸ਼ਾ ਤਾਂ ਬਣਿਆ ਹੀ ਹੈ ਨਾਲ ਹੀ ਇਹ ਖ਼ਰਾਬ ਹੋਈ ਸੜਕ ਅਤੇ ਇਹ ਕਈ ਕਈ ਫੁੱਟ ਭਰੇ ਪਾਣੀ ਦਾ ਨਾਲਾ ਵੱਡੇ ਹਾਦਸਿਆਂ ਨੂੰ ਸੱਦਾ ਵੀ ਦੇ ਰਿਹਾ ਹੈ।

ਪਿੰਡ ਦੇ ਮੋਹਤਬਾਰ ਲੋਕਾਂ ਵੱਲੋਂ ਦੱਸਿਆ ਗਿਆ ਕਿ ਇੱਥੇ ਕਈ ਵਾਰ ਹਾਦਸੇ ਵਾਪਰ ਵੀ ਚੁੱਕੇ ਹਨ ਪਰ ਪ੍ਰਸ਼ਾਸਨ ਦੇ ਕੰਨ ਤੇ ਜੂੰ ਤੱਕ ਨਹੀਂ ਸਿਰਕ ਰਹੀ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕਈ ਵਾਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮਿਲਿਆ ਗਿਆ ਹੈ ਪਰ ਉਨ੍ਹਾਂ ਵੱਲੋਂ ਇਸ ਦਾ ਕੋਈ ਵੀ ਹੱਲ ਅਜੇ ਤੱਕ ਨਹੀਂ ਕੱਢਿਆ ਗਿਆ।

ਪਿੰਡ ਦੇ ਸਰਪੰਚ ਬਲਵਿੰਦਰ ਸਿੰਘ ਜੋਸਨ ਨੇ ਦੱਸਿਆ ਕਿ ਉਹ ਬਹੁਤ ਵਾਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਸ ਬਾਬਤ ਮਿਲ ਚੁੱਕੇ ਹਨ ਪਰ ਨਾ ਹੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਉਨ੍ਹਾਂ ਦੀ ਗੱਲ ਸੁਣਦਾ ਹੈ ਅਤੇ ਨਾ ਹੀ ਕੋਈ ਮੌਕੇ ਉਤੇ ਪਹੁੰਚਦਾ ਹੈ। ਉਨ੍ਹਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਉਤੇ ਇਲਜ਼ਾਮ ਲਗਾਉਂਦਿਆਂ ਕਿਹਾ ਹੈ ਕਿ ਇਹ ਸਭ ਇਨ੍ਹਾਂ ਦੀ ਮਿਲੀਭੁਗਤ ਕਾਰਨ ਹੋ ਰਿਹਾ ਹੈ।

ਉਨ੍ਹਾਂ ਨੇ ਕਿਹਾ ਹੈ ਕਿ ਇਸ ਸੜਕ ਨੂੰ ਬਣਾਉਣ ਨੂੰ ਲੈਕੇ ਠੇਕੇਦਾਰ ਅਤੇ ਪ੍ਰਸ਼ਾਸਨ ਦੇ ਕਈ ਵੱਡੇ ਅਧਿਕਾਰੀਆਂ ਤੱਕ ਧਾਂਦਲੀ ਕੀਤੀ ਗਈ ਹੈ ਅਤੇ ਇਸ ਦੀ ਜਾਂਚ ਹੋਣੀ ਵੀ ਬਹੁਤ ਜ਼ਰੂਰੀ ਹੈ। ਕਿਉਂਕਿ ਸੜਕ ਉਤੇ ਇਸ ਤਰ੍ਹਾਂ ਦੇ ਨਾਲ ਪਾਣੀ ਇਕੱਠਾ ਹੋ ਜਾਣਾ ਇਸ ਗੱਲ ਦੇ ਉੱਤੇ ਵੱਡੇ ਸਵਾਲ ਖੜ੍ਹੇ ਕਰਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਇਸ ਸੜਕ ਦਾ ਦੋ ਦਿਨ ਦੇ ਅੰਦਰ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਕੋਈ ਹੱਲ ਨਹੀਂ ਕਰਕੇ ਦਿੱਤਾ ਜਾਂਦਾ ਤਾਂ ਉਨ੍ਹਾਂ ਵੱਲੋਂ ਪ੍ਰਸ਼ਾਸਨ ਖਿਲਾਫ਼ ਜ਼ਬਰਦਸਤ ਪ੍ਰਦਰਸ਼ਨ ਕਰਦੇ ਹੋਏ ਚੱਕਾ ਜਾਮ ਕੀਤਾ ਜਾਵੇਗਾ ਜਿਸ ਦਾ ਜ਼ਿੰਮੇਵਾਰ ਖੁਦ ਪ੍ਰਸ਼ਾਸਨ ਹੋਵੇਗਾ।

 

Trending news