Sidhu Moose Wala News: ਜਰਮਨੀ ਦੀਆਂ ਦੋ ਸਕੀਆਂ ਭੈਣਾਂ ਪਹੁੰਚੀਆਂ ਸਿੱਧੂ ਮੂਸੇਵਾਲਾ ਦੀ ਹਵੇਲੀ, ਵੇਖੋ ਤਸਵੀਰਾਂ
Advertisement
Article Detail0/zeephh/zeephh1837863

Sidhu Moose Wala News: ਜਰਮਨੀ ਦੀਆਂ ਦੋ ਸਕੀਆਂ ਭੈਣਾਂ ਪਹੁੰਚੀਆਂ ਸਿੱਧੂ ਮੂਸੇਵਾਲਾ ਦੀ ਹਵੇਲੀ, ਵੇਖੋ ਤਸਵੀਰਾਂ

Sidhu Moose Wala Latest News: ਮੂਸਾ ਪਿੰਡ ਵਿਖੇ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਨੂੰ ਮਿਲਣ ਲਈ ਜਰਮਨੀ ਦੀਆਂ ਦੋ ਸਕੀਆਂ ਭੈਣਾਂ ਪਹੁੰਚੀਆਂ ਅਤ ਉਹਨਾਂ ਨੇ ਗੱਲਬਾਤ ਦੌਰਾਨ ਕਿਹਾ ਕਿ ਉਹ ਸਿੱਧੂ ਮੂਸੇਵਾਲਾ ਦੀਆਂ ਫੈਨ ਹਨ। 

Sidhu Moose Wala News: ਜਰਮਨੀ ਦੀਆਂ ਦੋ ਸਕੀਆਂ ਭੈਣਾਂ ਪਹੁੰਚੀਆਂ ਸਿੱਧੂ ਮੂਸੇਵਾਲਾ ਦੀ ਹਵੇਲੀ, ਵੇਖੋ ਤਸਵੀਰਾਂ

Sidhu Moose Wala News: ਪੰਜਾਬੀ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਘਰ ਰੋਜਾਨਾਂ ਹੀ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਉਸ ਦੇ ਪ੍ਰਸੰਸ਼ਕ ਪਹੁੰਚਦੇ ਹਨ। ਇਸ ਵਿਚਾਲੇ ਅੱਜ ਜਰਮਨੀ ਤੋਂ ਦੋ ਸਕੀਆਂ ਭੈਣਾਂ ਸਿੱਧੂ ਮੂਸੇਵਾਲਾ (Sidhu Moose Wala) ਦੇ ਪਰਿਵਾਰ ਨੂੰ ਮਿਲਣ ਦੇ ਲਈ ਪਹੁੰਚੀਆਂ ਅਤੇ ਉਨ੍ਹਾਂ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਨਾਲ ਮੁਲਾਕਾਤ ਕੀਤੀ ਤੇ ਸਿੱਧੂ ਮੂਸੇਵਾਲਾ ਨੂੰ ਥਾਪੀ ਮਾਰ ਕੇ ਸਰਧਾਂਜਲੀ ਦਿੱਤੀ।

ਮੂਸਾ ਪਿੰਡ ਵਿਖੇ ਸਿੱਧੂ ਮੂਸੇਵਾਲੇ (Sidhu Moose Wala)  ਦੇ ਮਾਤਾ ਪਿਤਾ ਨੂੰ ਮਿਲਣ ਲਈ ਜਰਮਨੀ ਦੀਆਂ ਦੋ ਸਕੀਆਂ ਭੈਣਾਂ ਪਹੁੰਚੀਆਂ ਅਤ ਉਹਨਾਂ ਨੇ ਗੱਲਬਾਤ ਦੌਰਾਨ ਕਿਹਾ ਕਿ ਉਹ ਸਿੱਧੂ ਮੂਸੇਵਾਲਾ ਦੀਆਂ ਫੈਨ ਹਨ ਅਤੇ ਉਸਦੇ ਗੀਤਾਂ ਨੂੰ ਪਿਆਰ ਕਰਦੀਆਂ ਹਨ।  ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲੇ ਦਾ 47 ਗੀਤ ਉਹਨਾਂ ਦਾ ਪਸੰਦੀ ਦਾ ਗੀਤ ਹੈ ਜਿਸ ਵਿੱਚ ਉਨ੍ਹਾਂ ਮਸ਼ਹੂਰ ਰੈਪਰ ਸਟੈਫਲਿਨ ਨਾਲ ਕੰਮ ਕੀਤਾ ਸੀ। ਉਹਨਾਂ ਕਿਹਾ ਕਿ ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ। ਇਸ ਦੌਰਾਨ ਉਨ੍ਹਾਂ ਸਿੱਧੂ ਮੂਸੇਵਾਲਾ ਦੇ ਵਹੀਕਲਾਂ ਦੇ ਨਾਲ ਤਸਵੀਰਾਂ ਕਰਵਾਈਆਂ।

ਇਹ ਵੀ ਪੜ੍ਹੋ;  Balkaur Singh Latest News: ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਵੱਡਾ ਬਿਆਨ- 'ਅਦਾਲਤ 'ਤੇ ਸਾਨੂੰ ਪੂਰਾ ਵਿਸ਼ਵਾਸ਼'

ਸਿੱਧੂ ਮੂਸੇ ਵਾਲਾ ਨੂੰ ਜਿਸ ਥਾਰ ਗੱਡੀ ਦੇ ਵਿੱਚ ਕਤਲ ਕੀਤਾ ਗਿਆ ਸੀ ਉਸ ਗੱਡੀ ਦੇ ਨਾਲ ਵੀ ਤਸਵੀਰਾਂ ਕਰਵਾਈਆਂ ਅਤੇ ਦੇਖਿਆ ਕਿ ਸਿੱਧੂ ਮੂਸੇਵਾਲਾ ਨੂੰ ਗੋਲੀਆਂ ਦੇ ਨਾਲ ਕਿਸ ਤਰ੍ਹਾਂ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਹੈ। ਇਸ ਦੌਰਾਨ ਇਹਨਾਂ ਲੜਕੀਆਂ ਦੇ ਨਾਲ ਇੰਡੀਅਨ ਪਰਿਵਾਰ ਕ੍ਰਿਸ਼ਨਾ ਕੌਰ ਨੇ ਦੱਸਿਆ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਜਰਮਨੀ ਵਿਖੇ ਅਤੇ ਅੱਜ ਦੋ ਜਰਮਨੀ ਦੀਆਂ ਲੜਕੀਆਂ ਵੀ ਉਹਨਾਂ ਦੇ ਨਾਲ ਇੰਡੀਆ ਆਈਂਆ ਹਨ। 

ਉਹਨਾਂ ਦਾ ਸੁਪਨਾ ਸੀ ਕਿ ਉਹ ਸਿੱਧੂ ਮੂਸੇਵਾਲਾ ਦੇ ਘਰ ਜਾ ਕੇ ਉਨ੍ਹਾਂ ਦੇ ਪਰਿਵਾਰ ਨੂੰ ਮਿਲਣਾ ਚਾਹੁੰਦੀਆਂ ਸਨ। ਉਹਨਾਂ ਕਿਹਾ ਕਿ ਇਹਨਾਂ ਲੜਕੀਆਂ ਦਾ ਸੁਪਨਾ ਅੱਜ ਪੂਰਾ ਹੋਇਆ ਹੈ ਅਤੇ ਇਹ ਲੜਕੀਆਂ ਸਿੱਧੂ ਦੇ ਘਰ ਆ ਕੇ ਭਾਵਕ ਵੀ ਹੋਈਆਂ ਹਨ। ਉਹਨਾਂ ਕਿਹਾ ਕਿ ਜਿਸ ਦਿਨ ਸਿੱਧੂ ਮੂਸੇ ਵਾਲੇ ਦਾ ਕਤਲ ਕੀਤਾ ਗਿਆ ਸੀ ਉਸ ਦਿਨ ਹਰ ਪੰਜਾਬੀ ਪਰਿਵਾਰ ਦੀਆਂ ਅੱਖਾਂ ਵਿੱਚ ਹੰਝੂ ਸਨ।

ਇਹ ਵੀ ਪੜ੍ਹੋ; Chandrayaan-3 Moon Landing: ਪਹਿਲਾਂ ਪਾਕਿਸਤਾਨ ਨੇ ਮਜ਼ਾਕ ਉਡਾਇਆ ਸੀ, ਹੁਣ ਚੰਦਰਯਾਨ-3 ਦੀ ਲੈਂਡਿੰਗ ਲਾਈਵ ਦਿਖਾਏਗਾ
 

Trending news