ਹਾਲਾਤਾਂ ਤੋਂ ਗਰੀਬ, ਦਿਲ ਤੋਂ ਅਮੀਰੀ, ਮੂਸੇਵਾਲਾ ਦੇ ਇਸ ਫੈਨ ਨੇ ਸਿੱਧੂ ਦੇ ਮਾਪਿਆਂ ਨੂੰ ਕੀਤਾ ਭਾਵੁਕ
Advertisement
Article Detail0/zeephh/zeephh1471169

ਹਾਲਾਤਾਂ ਤੋਂ ਗਰੀਬ, ਦਿਲ ਤੋਂ ਅਮੀਰੀ, ਮੂਸੇਵਾਲਾ ਦੇ ਇਸ ਫੈਨ ਨੇ ਸਿੱਧੂ ਦੇ ਮਾਪਿਆਂ ਨੂੰ ਕੀਤਾ ਭਾਵੁਕ

Sidhu Moose Wala fan: ਅਕਸਰ Sidhu Moose Wala ਦੇ ਬਹੁਤ ਸਾਰੇ ਫੈਨਸ ਹਵੇਲੀ 'ਤੇ ਆਉਂਦੇ ਨੇ ਉੱਥੇ ਹੀ ਪਿਛਲੇ ਦਿਨਾਂ ਤੋਂ ਇਕ ਫ਼ੈਨ ਜਿਸ ਨੇ ਆਪਣੀ ਪਿੱਠ ਉੱਪਰ ਸਿੱਧੂ ਮੂਸੇਵਾਲਾ ਦਾ ਟੈਟੂ ਬਣਵਾਇਆ ਹੈ ਉਹ ਅੱਜ ਹਵੇਲੀ ਆਇਆ, ਜਿਸ ਨੂੰ ਦੇਖ ਕੇ ਸਿੱਧੂ ਮੂਸੇਵਾਲੇ ਦੇ ਮਾਤਾ-ਪਿਤਾ ਭਾਵੁਕ ਹੋ ਗਏ। 

 

 

ਹਾਲਾਤਾਂ ਤੋਂ ਗਰੀਬ, ਦਿਲ ਤੋਂ ਅਮੀਰੀ, ਮੂਸੇਵਾਲਾ ਦੇ ਇਸ ਫੈਨ ਨੇ ਸਿੱਧੂ ਦੇ ਮਾਪਿਆਂ ਨੂੰ ਕੀਤਾ ਭਾਵੁਕ

ਮਾਨਸਾ: ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਫੈਨਸ ਉਨ੍ਹਾਂ ਨੂੰ ਭੁੱਲ ਨਹੀਂ ਪਾ ਰਹੇ ਹਨ। ਅਕਸਰ ਸਿੱਧੂ ਦੀਆਂ ਵੀਡੀਓ ਅਤੇ ਤਸਵੀਰਾਂ ਜਾ ਗਾਣਿਆਂ ਦੇ ਜਰੀਏ ਸਿੱਧੂ ਨੂੰ ਯਾਦ ਕਰਦੇ ਰਹਿੰਦੇ ਹਨ।  ਅੱਜ ਇਕ ਅਜਿਹੇ ਹੀ ਫੈਨ ਸਿੱਧੂ ਦੇ ਘਰ ਯਾਨੀ ਕਿ ਉਸਦੀ ਹਵੇਲੀ ਪਹੁੰਚਿਆਂ ਹੈ ਜਿਸ ਨੂੰ ਵੇਖ ਹਰ ਕੋਈ ਖੁਸ਼ ਹੋ ਰਿਹਾ ਹੈ।  ਦੱਸ ਦੇਈਏ ਕਿ ਜਿੱਥੇ ਸਿੱਧੂ ਦੇ ਹਜ਼ਾਰਾਂ ਫੈਨਸ ਸਿੱਧੂ ਦੀ ਹਵੇਲੀ 'ਤੇ ਆਉਂਦੇ ਨੇ ਓਥੇ ਹੀ ਪਿਛਲੇ ਦਿਨਾਂ ਤੋਂ ਇਕ ਫ਼ੈਨ ਜਿਸ ਨੇ ਆਪਣੀ ਪਿੱਠ ਉੱਪਰ ਸਿੱਧੂ ਮੂਸੇਵਾਲਾ ਦਾ ਟੈਟੂ ਬਣਵਾਇਆ ਹੈ ਉਹ ਅੱਜ ਸਿੱਧੂ ਦੀ ਹਵੇਲੀ ਆਇਆ, ਜਿਸ ਨੂੰ ਦੇਖ ਕੇ ਸਿੱਧੂ ਮੂਸੇਵਾਲੇ ਦੇ ਮਾਤਾ-ਪਿਤਾ ਭਾਵੁਕ ਹੋ ਗਏ।  ਇਸ ਤੋਂ ਬਾਅਦ ਉਨ੍ਹਾਂ ਨੂੰ ਵੇਖ ਫ਼ੈਨ ਖੁਦ ਵੀ ਰੋਣ ਲੱਗਾ। 

ਉਸ ਨੇ ਦੱਸਿਆ ਕਿ ਉਹ ਬਹੁਤ ਗਰੀਬ ਹੈ ਤਾਂ ਫਿਰ ਸਿੱਧੂ ਦੇ ਪਿਤਾ ਨੇ ਕਿਹਾ ਕਿ ਇਸ ਨੂੰ ਸਿੱਧੂ ਦੇ ਜੋ ਕੱਪੜੇ ਨੇ ਉਹ ਦਿੱਤੇ ਜਾਣ, ਜਿਸ ਤੋਂ ਬਾਅਦ ਫਤੇ ਸਿੰਘ ਵੀ ਭਾਵੁਕ ਹੋਇਆ ਤੇ ਬਹੁਤ ਜਿਆਦਾ ਖੁਸ਼ ਵੀ ਹੋਇਆ ਤੇ ਉਸ ਨੇ ਕਿਹਾ ਕਿ ਅੱਜ ਉਸ ਦਾ ਇਕ ਸੁਪਨਾ ਪੂਰਾ ਹੋ ਗਿਆ ਹੈ। 

ਇਸ ਤੋਂ ਬਾਅਦ ਸਿੱਧੂ ਮੂਸੇਵਾਲੇ ਦੀ ਹਵੇਲੀ ਪਹੁੰਚੇ ਪਿੰਡ ਰਾਮਗੜ੍ਹ ਭੂੰਦੜ ਨੇ ਦੱਸਿਆ ਕਿ ਉਹ ਸ਼ੁਰੂ ਤੋਂ ਹੀ ਸਿੱਧੂ ਮੂਸੇਵਾਲੇ ਨੂੰ ਸੁਣਦਾ 'ਤੇ ਫੌਲੋ ਕਰਦਾ ਹੈ।  ਉਹ ਅੱਜ ਹਵੇਲੀ ਆਇਆ 'ਤੇ ਬਹੁਤ ਭਾਵੁਕ ਹੋਇਆ ਕਿਉਂਕਿ ਉਹ ਪਹਿਲਾਂ ਸਿੱਧੂ ਨੂੰ ਕਦੇ ਨਹੀਂ ਮਿਲਿਆ।  ਇਸ ਗੱਲ ਦਾ ਅਫਸੋਸ ਉਸਨੂੰ ਸੀ ਉਸ ਨੇ ਦੱਸਿਆ ਕਿ ਉਹ ਪੱਲੇਦਾਰੀ ਦਾ ਕੰਮ ਕਰਦਾ ਹੈ ਪਰ ਉਸ ਕੋਲ  ਸਿੱਧੂ ਮੁਸੇ ਵਾਲਾ ਦਾ ਟੈਟੂ ਹੈ। ਉਸਨੇ ਆਪਣੀ ਪਿੱਠ ਦੇ ਉਪਰ ਟੈਟੂ ਬਣਵਾਇਆ ਹੈ ਜਿਸ 'ਤੇ ਲਗਭਗ 80 ਹਜ਼ਾਰ ਰੁਪਏ ਦਾ ਖਰਚ ਆਇਆ ਹੈ। 

ਇਹ ਵੀ ਪੜ੍ਹੋ: Gujarat Election 2022: ਪੈਦਲ ਹੀ ਵੋਟਿੰਗ ਕੇਂਦਰ ਪਹੁੰਚੇ PM ਨਰਿੰਦਰ ਮੋਦੀ, ਦਿਖਾਇਆ ਸਿਆਹੀ ਦਾ ਨਿਸ਼ਾਨ, ਕਹੀ ਵੱਡੀ ਗੱਲ 

ਇਹ ਸਾਰਾ ਖਰਚਾ ਉਸ ਦੇ ਦੋਸਤਾਂ ਨੇ ਕੀਤਾ ਹੈ। ਉਸ ਦਾ ਸੁਪਨਾ ਸੀ ਕਿ ਉਹ ਇਕ ਵਾਰ ਹਵੇਲੀ ਆਵੇ 'ਤੇ ਸਿੱਧੂ ਦੇ ਮਾਤਾ ਪਿਤਾ ਨੂੰ ਮਿਲੇ।  ਅੱਜ ਜਦੋਂ ਉਹ ਹਵੇਲੀ ਆਇਆ ਹੈ ਤਾਂ ਉਸ ਨੂੰ ਦੇਖ ਕੇ ਸਿੱਧੂ ਮੁਸੇ ਵਾਲੇ ਦੇ ਮਾਤਾ ਪਿਤਾ ਬਹੁਤ ਭਾਵੁਕ ਹੋ ਗਏ।  ਉੱਥੇ ਹੀ ਸਿੱਧੂ ਦੇ ਮਾਪਿਆਂ ਨੇ ਉਸਨੂੰ ਸਿੱਧੂ ਦੀ ਟੀ-ਸ਼ਰਟ, ਇਕ ਸ਼ਰਟ ਤੇ ਸਿੱਧੂ ਦੇ ਪਾਏ ਹੋਏ ਬੂਟ ਗਿਫ਼ਟ ਕੀਤੇ ਜਿਸ ਤੋਂ ਬਾਅਦ ਫਤਹਿ ਸਿੰਘ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਉਹ ਵੀ ਕਾਫ਼ੀ ਭਾਵੁਕ ਹੋ ਗਿਆ ਉਸ ਨੇ ਦੱਸਿਆ ਕਿ ਉਹ ਪਹਿਲਾਂ ਟੋਪੀ ਪਾਉਦਾ ਹੁੰਦਾ ਸੀ ਪਰ ਸਿੱਧੂ ਦੇ ਗਾਣੇ ਸੁਣ ਕੇ ਉਸ ਨੇ ਦਸਤਾਰ ਬੰਨਣੀ ਸ਼ੁਰੂ ਕੀਤੀ। ਇਸ ਦੌਰਾਨ ਉਸ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਤੇ ਆਪਣੇ ਸਰੀਰ ਵੱਲ ਧਿਆਨ ਦੇਣਾ ਚਾਹੀਦਾ ਹੈ। 
(ਸੰਜੀਵ ਕੁਮਾਰ ਦੀ ਰਿਪੋਰਟ )

 

Trending news