ਵੀਡੀਓਜ਼ ਅਤੇ ਫੋਟੋਆਂ 'ਚ ਨਿਸ਼ਾਨੇਬਾਜ਼ਾਂ ਦੇ ਹੱਥਾਂ 'ਚ ਨਜ਼ਰ ਆ ਰਹੇ ਪਿਸਤੌਲ ਅਤੇ ਬੰਦੂਕਾਂ ਦੁਨੀਆ ਦੇ ਸਭ ਤੋਂ ਵਧੀਆ ਹਥਿਆਰਾਂ 'ਚੋਂ ਹਨ। ਇਨ੍ਹਾਂ ਵਿਚ ਆਸਟਰੀਆ ਦੀ ਗਲੋਕ ਪਿਸਤੌਲ, ਜਰਮਨੀ ਦੀ ਹੈਕਲਰ ਐਂਡ ਕੋਚ ਪੀ-30 ਹੈਂਡਗਨ, ਸਟਾਰ ਪਿਸਤੌਲ ਅਤੇ ਤੁਰਕੀ ਦੀ ਜਿਗਾਨਾ ਅਰਧ-ਆਟੋਮੈਟਿਕ ਪਿਸਤੌਲ ਸ਼ਾਮਲ ਹਨ।
Trending Photos
ਚੰਡੀਗੜ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ 'ਚ ਸ਼ੂਟਰਾਂ ਨੇ ਅਤਿ-ਆਧੁਨਿਕ ਹਥਿਆਰਾਂ ਦੀ ਵਰਤੋਂ ਕੀਤੀ ਸੀ। ਇਸ ਗੱਲ ਦੀ ਪੁਸ਼ਟੀ ਹਾਲ ਹੀ 'ਚ ਸਾਹਮਣੇ ਆਈਆਂ ਵੀਡੀਓਜ਼ ਅਤੇ ਤਸਵੀਰਾਂ ਤੋਂ ਹੋ ਗਈ ਹੈ। ਸਿੱਧੂ 'ਤੇ ਆਸਟਰੀਆ, ਜਰਮਨੀ ਅਤੇ ਤੁਰਕੀ ਤੋਂ Glock P-30 ਜਿਗਾਨਾ ਪਿਸਤੌਲਾਂ ਨਾਲ ਫਾਇਰ ਕੀਤੇ ਗਏ। ਇਸ ਤੋਂ ਇਲਾਵਾ ਏ.ਕੇ.-47 ਦੀ ਵੀ ਵਰਤੋਂ ਕੀਤੀ ਗਈ।
ਵੀਡੀਓਜ਼ ਅਤੇ ਫੋਟੋਆਂ 'ਚ ਨਿਸ਼ਾਨੇਬਾਜ਼ਾਂ ਦੇ ਹੱਥਾਂ 'ਚ ਨਜ਼ਰ ਆ ਰਹੇ ਪਿਸਤੌਲ ਅਤੇ ਬੰਦੂਕਾਂ ਦੁਨੀਆ ਦੇ ਸਭ ਤੋਂ ਵਧੀਆ ਹਥਿਆਰਾਂ 'ਚੋਂ ਹਨ। ਇਨ੍ਹਾਂ ਵਿਚ ਆਸਟਰੀਆ ਦੀ ਗਲੋਕ ਪਿਸਤੌਲ, ਜਰਮਨੀ ਦੀ ਹੈਕਲਰ ਐਂਡ ਕੋਚ ਪੀ-30 ਹੈਂਡਗਨ, ਸਟਾਰ ਪਿਸਤੌਲ ਅਤੇ ਤੁਰਕੀ ਦੀ ਜਿਗਾਨਾ ਅਰਧ-ਆਟੋਮੈਟਿਕ ਪਿਸਤੌਲ ਸ਼ਾਮਲ ਹਨ। ਇਨ੍ਹਾਂ ਹਥਿਆਰਾਂ ਨਾਲ ਸਿੱਧੂ 'ਤੇ ਗੋਲੀਆਂ ਚਲਾਈਆਂ ਗਈਆਂ।
ਪੁੱਛਗਿੱਛ ਦੌਰਾਨ ਸ਼ੂਟਰਾਂ ਨੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਲਈ ਦੋ ਲੜਕੀਆਂ ਦੀ ਵਰਤੋਂ ਕਰਨ ਦੀ ਯੋਜਨਾ ਵੀ ਬਣਾਈ ਗਈ ਸੀ। ਇਕ ਕੁੜੀ ਨੂੰ ਪੁਲਿਸ ਵਾਲਾ ਅਤੇ ਦੂਜੀ ਕੁੜੀ ਨੂੰ ਪ੍ਰੈੱਸ ਰਿਪੋਰਟਰ ਬਣਾ ਕੇ ਸਿੱਧੂ ਦੇ ਘਰ ਭੇਜਿਆ ਜਾਣਾ ਸੀ।
ਫੜੇ ਗਏ ਸ਼ੂਟਰਾਂ ਕੋਲੋਂ ਪੁਲਿਸ ਦੀਆਂ ਵਰਦੀਆਂ ਵੀ ਬਰਾਮਦ ਹੋਈਆਂ ਹਨ। ਜਦੋਂ ਸਖ਼ਤ ਸੁਰੱਖਿਆ ਵਿਚਕਾਰ ਗੋਲੀ ਚਲਾਉਣ ਵਾਲੇ ਸਿੱਧੂ ਨੂੰ ਮਾਰਨ ਵਿੱਚ ਕਾਮਯਾਬ ਨਹੀਂ ਹੋ ਸਕੇ ਤਾਂ ਇੱਕ ਵਾਰ ਯੋਜਨਾ ਬਣਾਈ ਗਈ ਕਿ 2 ਕੁੜੀਆਂ ਨੂੰ ਗੈਂਗ ਵਿੱਚ ਸ਼ਾਮਲ ਕੀਤਾ ਜਾਵੇ। ਇੱਕ ਕੁੜੀ ਸਿੱਧੂ ਦੇ ਘਰ ਪ੍ਰੈਸ ਰਿਪੋਰਟਰ ਵਜੋਂ ਭੇਜੀ ਜਾਵੇ ਜਦੋਂਕਿ ਪੁਲਿਸ ਦੀ ਵਰਦੀ ਪਾਈ ਇੱਕ ਕੁੜੀ ਨੂੰ ਸਿੱਧੂ ਦੇ ਘਰ ਛਾਪੇਮਾਰੀ ਦੇ ਬਹਾਨੇ ਭੇਜਿਆ ਜਾਵੇ। ਇਸ ਤੋਂ ਬਾਅਦ ਪੁਲਸ ਦੀ ਵਰਦੀ 'ਚ ਆਏ ਬਾਕੀ ਸ਼ੂਟਰ ਸਿੱਧੂ ਦੇ ਘਰ 'ਚ ਦਾਖਲ ਹੋ ਗਏ ਅਤੇ ਸਿੱਧੂ ਦਾ ਕਤਲ ਕਰ ਦਿੱਤਾ। ਪਰ ਇਸ ਯੋਜਨਾ ਨੂੰ ਅਮਲੀਜਾਮਾ ਪਹਿਨਾਉਣ ਲਈ ਕੁੜੀਆਂ ਦੀ ਲੋੜ ਸੀ, ਜੋ ਉਨ੍ਹਾਂ ਨੂੰ ਨਹੀਂ ਮਿਲੀ।
ਸਿੱਧੂ ਦੇ ਕਤਲ 'ਚ ਸ਼ਾਮਲ ਸ਼ੂਟਰ ਕਸ਼ਿਸ਼ ਉਰਫ਼ ਕੁਲਦੀਪ ਸੋਸ਼ਲ ਮੀਡੀਆ 'ਤੇ ਲਗਾਤਾਰ ਹਥਿਆਰਾਂ ਨਾਲ ਵੀਡੀਓਜ਼ ਅਪਲੋਡ ਕਰਦਾ ਸੀ। ਸੋਸ਼ਲ ਮੀਡੀਆ 'ਤੇ ਇਹੀ ਵੀਡੀਓ ਦੇਖ ਕੇ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਨੇ ਉਸ ਨਾਲ ਸੰਪਰਕ ਕੀਤਾ। ਦੂਜੇ ਪਾਸੇ ਸਿੱਧੂ ਦੇ ਕਤਲ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਸ਼ੂਟਰ ਸਚਿਨ ਦੇ ਫਾਲੋਅਰਜ਼ ਵਧ ਗਏ ਹਨ। ਫੇਸਬੁੱਕ 'ਤੇ ਉਸ ਦੀ ਫ੍ਰੈਂਡ ਲਿਸਟ ਵਧਦੀ ਜਾ ਰਹੀ ਹੈ ਅਤੇ ਉਸ ਨੂੰ ਲਗਾਤਾਰ ਫਰੈਂਡ ਰਿਕਵੈਸਟ ਆ ਰਹੀਆਂ ਹਨ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿੱਚ 29 ਮਈ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਕੈਨੇਡਾ ਵਿੱਚ ਬੈਠੇ ਗੈਂਗਸਟਰ ਗੋਲਡੀ ਬਰਾੜ ਅਤੇ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਬੰਦ ਲਾਰੈਂਸ ਬਿਸ਼ਨੋਈ ਨੇ ਇਸ ਕਤਲੇਆਮ ਦੀ ਜ਼ਿੰਮੇਵਾਰੀ ਲਈ ਹੈ।
WATCH LIVE TV