Kotkapura News: ਕੋਟਕਪੂਰਾ ਸ਼ਹਿਰ ਦੇ ਚੰਦਾ ਸਿੰਘ ਮਰਵਾਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਇੱਕ ਵਿਸ਼ੇਸ਼ ਸਮਾਗਮ ‘ਧੀਆਂ ਦੀ ਲੋਹੜੀ’ ਦਾ ਆਯੋਜਨ ਕੀਤਾ ਗਿਆ।
Trending Photos
Kotkapura News: ਕੋਟਕਪੂਰਾ ਸ਼ਹਿਰ ਦੇ ਚੰਦਾ ਸਿੰਘ ਮਰਵਾਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਇੱਕ ਵਿਸ਼ੇਸ਼ ਸਮਾਗਮ ‘ਧੀਆਂ ਦੀ ਲੋਹੜੀ’ ਦਾ ਆਯੋਜਨ ਕੀਤਾ ਗਿਆ, ਜਿੱਥੇ ਪੰਜਾਬੀ ਸੱਭਿਆਚਾਰ ਦੇ ਪਹਿਰਾਵੇ ਵਿੱਚ ਸਜੀਆਂ ਲੜਕੀਆਂ ਨੇ ਗਿੱਧਾ ਅਤੇ ਬੋਲੀਆਂ ਪਾ ਕੇ ਲੋਹੜੀ ਦੀਆਂ ਖੁਸ਼ੀਆਂ ਮਨਾਈਆਂ।
ਹੁਣ ਧੀਆਂ ਹੋਣ ਦੀ ਖੁਸ਼ੀ ਮਨਾਉਣ ਲਈ ਲੋਹੜੀ ਮਨਾਈ ਜਾ ਰਹੀ ਹੈ ਕਿਉਂਕਿ ਅੱਜ ਦੇ ਸਮੇਂ ਵਿੱਚ ਧੀਆਂ ਪੁੱਤਰਾਂ ਨਾਲੋਂ ਘੱਟ ਨਹੀਂ ਹਨ। ਇਸ ਦੀ ਤਾਜ਼ਾ ਮਿਸਾਲ ਕੋਟਕਪੂਰਾ ਦੇ ਇਕ ਸਰਕਾਰੀ ਸਕੂਲ 'ਚ ਲੜਕੀਆਂ ਨੂੰ ਸਮਰਪਿਤ ਲੋਹੜੀ ਮਨਾਈ ਗਈ, ਜਿਸ ਦਾ ਨਾਂ ਧੀਆਂ ਦੀ ਲੋਹੜੀ ਰੱਖਿਆ ਗਿਆ, ਜਿੱਥੇ ਲੜਕੀਆਂ ਦੇ ਪੰਜਾਬੀ ਪਹਿਰਾਵੇ ਵਿੱਚ ਲੜਕੀਆਂ ਨੇ ਗੀਤ, ਗਿੱਧਾ, ਬੋਲੀਆਂ, ਡਾਂਸ ਕਰਕੇ ਜਸ਼ਨ ਮਨਾਇਆ।
ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਲੜਕੀਆਂ ਦੇ ਲੋਹੜੀ ਸਮਾਗਮ ਵਿੱਚ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਅਤੇ ਧੀਆਂ ਨੂੰ ਆਸ਼ੀਰਵਾਦ ਦੇ ਕੇ ਸਨਮਾਨਿਤ ਕੀਤਾ ਅਤੇ ਆਪਣੇ ਵੱਲੋਂ ਵੀ ਉਨ੍ਹਾਂ ਲੜਕੀਆਂ ਨੂੰ ਲੋਹੜੀ ਦੇ ਕੇ ਲੋਹੜੀ ਦੀਆਂ ਖੁਸ਼ੀਆਂ ਮਨਾਈਆਂ ਅਤੇ ਬੱਚਿਆਂ ਨੂੰ ਐਮਐਸਪੀ ਦੀ ਲੋੜ ਕਿਉਂ ਹੈ ਇਸ ਬਾਰੇ ਲੇਖ ਲਿਖਣ ਦਾ ਟੀਚਾ ਵੀ ਦਿੱਤਾ ਅਤੇ ਕਿਹਾ ਕਿ ਪਹਿਲੇ, ਦੂਜੇ ਅਤੇ ਤੀਜੇ ਨੰਬਰ ''ਤੇ ਆਉਣ ਵਾਲੀਆਂ ਲੜਕੀਆਂ ਨੂੰ ਕ੍ਰਮਵਾਰ 31,21,21 ਅਤੇ 11 ਹਜ਼ਾਰ ਰੁਪਏ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਬਾਕੀ ਲੜਕੀਆਂ ਨੂੰ 100 ਰੁਪਏ ਦਿੱਤੇ ਜਾਣਗੇ।
ਇਸ ਮੌਕੇ ਵਿਸ਼ੇਸ਼ ਮਹਿਮਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਇਹ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਅੱਜ ਅਸੀਂ ਲੜਕੀਆਂ ਦੀ ਲੋਹੜੀ ਮਨਾ ਰਹੇ ਹਾਂ ਅਤੇ ਇਹ ਸਾਡੇ ਸਮਾਜ ਲਈ ਬਹੁਤ ਵਧੀਆ ਸੰਦੇਸ਼ ਹੈ। ਸਕੂਲ ਵਿੱਚ ਲੜਕੀਆਂ ਦੀ ਲੋਹੜੀ ਮਨਾ ਕੇ ਚੰਗਾ ਲੱਗਿਆ ਤੇ ਸੰਸਥਾ ਵੱਲੋਂ ਬਹੁਤ ਵਧੀਆ ਕੰਮ ਕੀਤਾ ਜਾ ਰਿਹਾ ਹੈ, ਮੈਂ ਬੱਚਿਆਂ ਨੂੰ ਲੋਹੜੀ ਤੇ ਮਾਘੀ ਦੀ ਵਧਾਈ ਦਿੰਦਾ ਹਾਂ।
ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਪ੍ਰਭਜੋਤ ਸਿੰਘ ਸਹੋਤਾ ਨੇ ਕਿਹਾ ਕਿ ਅੱਜ ਇਸ ਸਮਾਗਮ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਵਿਸ਼ੇਸ਼ ਤੌਰ ਉਤੇ ਪੁੱਜੇ ਹਨ, ਜੋ ਕਿ ਬਹੁਤ ਹੀ ਖੁਸ਼ੀ ਦੀ ਗੱਲ ਹੈ, ਅੱਜ ਅਜਿਹੇ ਸਮਾਗਮ ਹੋਣੇ ਚਾਹੀਦੇ ਹਨ। ਅਸੀਂ ਸਕੂਲ ਵਿੱਚ ਵੱਖ-ਵੱਖ ਖੇਤਰਾਂ ਵਿੱਚ ਚੰਗਾ ਕੰਮ ਕਰਨ ਵਾਲੀਆਂ ਵਿਦਿਆਰਥਣਾਂ ਦਾ ਸਵਾਗਤ ਕਰਦੇ ਹਾਂ ਅਤੇ ਅੱਜ ਇੱਕ ਮੈਗਜ਼ੀਨ ਵੀ ਜਾਰੀ ਕੀਤਾ ਗਿਆ ਹੈ ਅਤੇ ਬੱਚਿਆਂ ਨੂੰ MSP ਦੀ ਲੋੜ ਕਿਉਂ ਹੈ ਤੇ ਲੇਖ ਮੁਕਾਬਲੇ ਕਰਵਾਇਆ ਗਿਆ ਜਿਸ ਵਿਚ ਪਹਿਲੇ, ਦੂਜੇ ਅਤੇ ਤੀਜੇ ਸਥਾਨ 'ਤੇ ਆਉਣ ਵਾਲੀਆਂ ਲੜਕੀਆਂ ਨੂੰ ਕ੍ਰਮਵਾਰ 31 ਹਜ਼ਾਰ, 21 ਅਤੇ 11 ਹਜ਼ਾਰ ਰੁਪਏ ਅਤੇ ਹੋਰ ਲੜਕੀਆਂ ਨੂੰ 100 ਰੁਪਏ ਦੇ ਕੇ ਸਨਮਾਨਿਤ ਕੀਤਾ ਜਾਵੇਗਾ।