Jathedar Giani Raghbir Singh: ਸ਼੍ਰੋਮਣੀ ਅਕਾਲੀ ਦਲ ਵਿੱਚ ਨਵੀਂ ਭਰਤੀ ਨੂੰ ਲੈ ਕੇ 7 ਮੈਂਬਰੀ ਕਮੇਟੀ ਦੇ ਮਾਮਲੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਘਬੀਰ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ।
Trending Photos
Jathedar Giani Raghbir Singh: ਸ਼੍ਰੋਮਣੀ ਅਕਾਲੀ ਦਲ ਵਿੱਚ ਨਵੀਂ ਭਰਤੀ ਨੂੰ ਲੈ ਕੇ 7 ਮੈਂਬਰੀ ਕਮੇਟੀ ਦੇ ਮਾਮਲੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਘਬੀਰ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ।
ਉਨ੍ਹਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਨੂੰ ਪ੍ਰਵਾਨ ਕਰਨ ਦੇ ਫ਼ੈਸਲੇ ਦਾ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਵਾਗਤ ਕੀਤਾ ਜਾਂਦਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਸੱਤ ਮੈਂਬਰੀ ਕਮੇਟੀ ਬਣਾ ਕੇ ਜਲਦੀ ਨਵੀਂ ਭਰਤੀ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ 7 ਮੈਬਰ ਕਮੇਟੀ ਰੱਦ ਨਹੀਂ ਕੀਤੀ ਉਹ ਉਸ ਤਰ੍ਹਾਂ ਹੀ ਸਟੈਂਡ ਕਰਦੀ ਹੈ।
ਸੱਤ ਮੈਂਬਰੀ ਕਮੇਟੀ ਸਟੈਂਡ ਕਰਦੀ ਹੈ, ਇਹ ਆਪਣਾ ਕੰਮ ਕਰੇ। ਜਿਹੜਾ ਡਾ. ਦਲਜੀਤ ਸਿੰਘ ਚੀਮਾ ਤੇ ਹੋਰਨਾਂ ਨੇ ਆਪਣਾ ਸਪਸ਼ਟੀਕਰਨ ਦਿੱਤਾ, ਉਨ੍ਹਾਂ ਨੇ ਸੰਵਿਧਾਨ ਦਾ ਹਵਾਲਾ ਦਿੱਤਾ ਸੀ ਕੀ ਉਸ ਨੂੰ ਮੰਨਿਆ ਜਵੇਗਾ। ਜਥੇਦਾਰ ਨੇ ਕਿਹਾ ਕਿ ਸਾਡੇ ਕੋਲ ਇਹ ਕੁਝ ਵਕੀਲਾਂ ਦੇ ਸੁਝਾਅ, ਅਦਾਲਤੀ ਜਜਮੈਂਟ ਲੈ ਕੇ ਆਏ ਜੋ ਸਾਨੂੰ ਦਿੱਤੀ ਗਈ ਹੈ ਤੇ ਇਲੈਕਸ਼ਨ ਕਮਿਸ਼ਨ ਦੀ ਸਾਈਟ ਤੋਂ ਪਰਫਾਰਮਾ ਪਾਰਟੀ ਦੀ ਰਜਿਸਟ੍ਰੇਸ਼ਨ ਸਬੰਧੀ ਸਾਨੂੰ ਜ਼ਰੂਰ ਦਿੱਤਾ ਗਿਆ। ਇਸ ਬਾਰੇ ਕੋਈ ਆਦੇਸ਼ ਨਹੀਂ ਦਿੱਤਾ ਗਿਆ।
2 ਦਸੰਬਰ ਦੇ ਆਦੇਸ਼ ਮੁਤਾਬਿਕ 7 ਮੈਂਬਰੀ ਕਮੇਟੀ ਦੀ ਕੋਈ ਰੂਪ ਰੇਖਾ ਬਾਰੇ ਢਿੱਲ-ਮੱਠ ਜਿਹੜੀ ਹੋ ਰਹੀ ਹੈ, ਉਸ ਬਾਰੇ ਜਥੇਦਾਰ ਨੇ ਕਿਹਾ ਕਿ ਪਹਿਲਾਂ ਵੀ 6 ਜਨਵਰੀ ਨੂੰ ਕਿਹਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਬਾਕਾਇਦਾ ਜੋ ਸ੍ਰੀ ਅਕਾਲ ਤਖਤ ਸਾਹਿਬ ਤੋਂ 2 ਤਰੀਕ ਨੂੰ ਆਦੇਸ਼ ਹੋਇਆ ਹੈ, ਉਸ ਦੀ ਪਾਲਣਾ ਕਰੇ।
ਇਹ ਵੀ ਪੜ੍ਹੋ : Gurpreet Gogi Cremation: ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਪੰਜ ਤੱਤਾਂ 'ਚ ਵਿਲੀਨ; ਸੀਐਮ ਭਗਵੰਤ ਮਾਨ ਹੋਏ ਦੁੱਖ 'ਚ ਸ਼ਰੀਕ
ਸੱਤ ਮੈਂਬਰ ਕਮੇਟੀ ਸਟੈਂਡ ਕਰਦੀ ਹੈ। ਜਥੇਦਾਰ ਨੇ ਕਿਹਾ ਕਿ ਜਿਹੜੇ ਤੁਸੀਂ ਆਨਾ-ਕਾਨੀ ਸ਼ਬਦ ਵਰਤਿਆ ਹੈ ਕਿ ਹਾਲੇ ਵੀ ਇਨ੍ਹਾਂ ਕੰਮਾਂ ਵਿਚ ਆਨਾ-ਕਾਨੀ ਕੀਤੀ ਜਾ ਰਹੀ ਹੈ, ਕਹਿ ਸਕਦੇ ਹਾਂ, ਜੇਕਰ ਵਰਕਿੰਗ ਕਮੇਟੀ ਵੱਲੋਂ ਸੱਤ ਮੈਂਬਰੀ ਕਮੇਟੀ ਦਾ ਕੋਈ ਜ਼ਿਕਰ ਨਹੀਂ ਹੋਇਆ ਜਾਂ ਉਹਨਾਂ ਨੂੰ ਕਾਰਜਸ਼ੀਲ ਹੁਣ ਤਕ ਨਹੀਂ ਕੀਤਾ ਗਿਆ।
ਇਹ ਵੀ ਪੜ੍ਹੋ : Gurpreet Gogi: ਵਿਧਾਇਕ ਗੁਰਪ੍ਰੀਤ ਗੋਗੀ ਦੀ ਮੌਤ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੁੱਖ ਜਤਾਇਆ