Sutlej River News: ਮੱਥਾ ਟੇਕਣ ਤੋਂ ਬਾਅਦ ਦਰਿਆ ਵਿੱਚ ਨਹਾਉਣ ਵੇਲੇ ਹੋਇਆ ਹਾਦਸਾ। ਮੰਦਰ 'ਚ ਮੱਥਾ ਟੇਕਣ ਆਏ ਮਾਤਾ ਪਿਤਾ, ਸਤਲੁਜ ਦਰਿਆ 'ਚ ਰੁੜ ਗਈ ਡੇਢ ਸਾਲ ਦੀ ਬੱਚੀ।
Trending Photos
Sutlej River/ ਬਿਮਲ ਸ਼ਰਮਾ: ਨੰਗਲ ਡੈਮ ਦੇ ਕੋਲ ਸਤਲੁਜ ਦਰਿਆ ਦੇ ਕਿਨਾਰੇ ਸਥਿਤ ਬਾਬਾ ਉਦੋਂ ਮੰਦਰ ਦੇ ਵਿੱਚ ਮੀਆਂ ਬੀਬੀ ਆਪਣੀਆਂ ਦੋ ਬੱਚੀਆਂ ਦੇ ਨਾਲ ਮੰਦਰ ਮੱਥਾ ਟੇਕਣ ਤੋਂ ਬਾਅਦ ਸਤਲੁਜ ਦਰਿਆ ਦੇ ਵਿੱਚ ਨਹਾਉਣ ਦੇ ਲਈ ਗਏ। ਨਹਾਉਂਦਿਆਂ ਡੇਢ ਸਾਲ ਦੀ ਬੱਚੀ ਆਪਣੀ ਮਾਤਾ ਦੇ ਹੱਥੋਂ ਛੁਟ ਕੇ ਪਾਣੀ ਦੇ ਤੇਜ ਬਹਾ ਦੇ ਵਿੱਚ ਬਹਿ ਗਈ।
ਬੱਚੀ ਦੇ ਪਿਤਾ ਨੇ ਪਾਣੀ ਦੇ ਤੇਜ਼ ਬਹਾ ਵਿੱਚ ਸਲਾਂਗ ਲਗਾ ਕੇ ਬੱਚੀ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਬੱਚੀ ਪਾਣੀ ਦੇ ਤੇਜ਼ ਵਹਾ ਵਿੱਚ ਬਹਿ ਗਈ ਤੇ ਪਿਤਾ ਨੇ ਵੀ ਅੱਗੇ ਜਾ ਕੇ ਝਾੜੀਆਂ ਨੂੰ ਫੜ ਕੇ ਆਪਣੀ ਜਾਨ ਬਚਾਈ l ਪਰਿਵਾਰ ਵੱਲੋਂ ਗੋਤਾਖੋਰਾਂ ਨੂੰ ਮੌਕੇ ਤੇ ਬੁਲਾਇਆ ਗਿਆ ਤੇ ਉਹਨਾਂ ਨੇ ਡੇਢ ਸਾਲ ਦੀ ਬੱਚੀ ਨੂੰ ਦਰਿਆ ਵਿੱਚ ਲੱਭਣ ਦੀ ਕੋਸ਼ਿਸ਼ ਕੀਤੀ ਪਰ ਹਨੇਰਾ ਜਿਆਦਾ ਹੋਣ ਕਾਰਨ ਲੱਭ ਨਾ ਸਕੇ ਪਰਿਵਾਰ ਨੇ ਸਾਰੀ ਘਟਨਾ ਦੀ ਜਾਣਕਾਰੀ ਨਵਾਂ ਨੰਗਲ ਪੁਲਿਸ ਚੌਂਕੀ ਵਿੱਚ ਦਰਜ ਕਰਾ ਦਿੱਤੀ ਹੈ ਪੁਲਿਸ ਵੱਲੋਂ ਇਹ ਸਾਰੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: Farmers Protest: ਵਾਟਰ ਕੈਨਨ ਵਾਲਾ ਨਵਦੀਪ ਜੇਲ੍ਹ 'ਚੋਂ ਆਇਆ ਬਾਹਰ! ਅੰਬਾਲਾ 'ਚ ਕਿਸਾਨਾਂ ਨੇ ਧਰਨਾ ਕੀਤਾ ਰੱਦ
ਪਰਿਵਾਰਿਕ ਮੈਂਬਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆ ਦੱਸਿਆ ਕਿ ਇਹ ਪਰਿਵਾਰ ਤਹਿਸੀਲ ਨੈਣਾ ਦੇਵੀ ਹਿਮਾਚਲ ਦੇ ਪਿੰਡ ਪਲਸੇੜ ਦਾ ਰਹਿਣ ਵਾਲਾ ਹੈ। ਆਪਣੇ ਕੰਮ ਕਾਜ ਕਰਕੇ ਇਹ ਪਰਿਵਾਰ ਨੰਗਲ ਦੀ ਸ਼ਿਵਾਲਿਕ ਐਵਨਿਊ ਕਲੋਨੀ ਦੇ ਵਿੱਚ ਕਿਰਾਏ ਦੇ ਮਕਾਨ ਤੇ ਰਹਿ ਰਿਹਾ ਹੈ। ਅੱਜ ਦੇਰ ਸ਼ਾਮ ਇਹ ਪਰਿਵਾਰ ਮੀਆਂ ਬੀਬੀ ਤੇ ਦੋ ਬੱਚੇ ਲੜਕੀਆਂ ਨੂੰ ਲੈ ਕੇ ਨੰਗਲ ਡੈਮ ਦੇ ਕੋਲ ਸਤਲੁਜ ਦਰਿਆ ਦੇ ਕਿਨਾਰੇ ਤੇ ਸਥਿਤ ਬਾਬਾ ਉਦੋਂ ਮੰਦਰ ਤੇ ਮੱਥਾ ਟੇਕਣ ਦੇ ਲਈ ਆਇਆ ਹੋਇਆ ਸੀ।
ਇਹ ਵੀ ਪੜ੍ਹੋ: Punjab Universities Law Bill: ਰਾਜਪਾਲ ਹੀ ਰਹਿਣਗੇ ਯੂਨੀਵਰਸਿਟੀ ਦੇ ਚਾਂਸਲਰ! ਬਿੱਲ ਨੂੰ ਨਹੀਂ ਮਿਲੀ ਮਨਜ਼ੂਰੀ
ਇਸ ਪਰਿਵਾਰ ਨੇ ਬਾਬਾ ਉਦੋਂ ਮੰਦਰ ਮੱਥਾ ਟੇਕਣ ਤੋਂ ਬਾਅਦ ਸਤਲੁਜ ਦਰਿਆ ਦੇ ਵਿੱਚ ਨਹਾਉਣ ਦੇ ਲਈ ਚਲੇ ਗਏ ਇਸ ਪਰਿਵਾਰ ਦੀ ਇੱਕ ਕੁੜੀ ਡੇਢ ਸਾਲ ਦੀ ਤੇ ਦੂਸਰੀ ਚਾਰ ਸਾਲ ਦੀ ਦੱਸੀ ਜਾ ਰਹੀ ਹੈ ਇਹ ਪਰਿਵਾਰ ਜਦੋਂ ਸਤਲੁਜ ਦਰਿਆ ਦੇ ਵਿੱਚ ਨਹਾ ਰਿਹਾ ਸੀ ਤਾਂ ਆਪਣੀ ਡੇਢ ਸਾਲ ਦੀ ਬੱਚੀ ਨੂੰ ਵੀ ਸਤਲੁਜ ਦਰਿਆ ਦੇ ਵਿੱਚ ਨਹਾਉਣ ਦੇ ਲਈ ਲਿਜਾ ਰਹੇ ਸੀ ਕਿ ਸਤਲੁਜ ਦਰਿਆ ਦੀਆਂ ਪੌੜੀਆਂ ਉੱਤਰਦੇ ਸਮੇਂ ਬੱਚੀ ਦੀ ਮਾਤਾ ਦਾ ਪੈਰ ਫਿਸਲ ਗਿਆ ਤੇ ਡੇਢ ਸਾਲ ਦੀ ਬੱਚੀ ਪਾਣੀ ਦੇ ਤੇਜ਼ ਵਹਾਅ ਵਿੱਚ ਬਹਿ ਗਈ।
ਆਪਣੀ ਡੇਢ ਸਾਲ ਦੀ ਬੱਚੀ ਨੂੰ ਬਚਾਉਣ ਦੇ ਲਈ ਪਿਤਾ ਨੇ ਵੀ ਪਾਣੀ ਦੇ ਤੇਜ਼ ਬਹਾਵ ਦੇ ਵਿੱਚ ਛਲਾਂਗ ਲਗਾ ਦਿੱਤੀ ਪਰ ਬੱਚੀ ਪਾਣੀ ਦੇ ਤੇਜ਼ ਵਹਾਅ ਵਿੱਚ ਬਹਿ ਗਈ ਤੇ ਪਿਤਾ ਨੇ ਪਾਣੀ ਦੇ ਇਸ ਤੇਜ਼ ਬਹਾਅ ਵਿੱਚ ਮਸਾਂ ਆਪਣੀ ਜਾਨ ਬਚਾਈ। ਪਰਿਵਾਰ ਦੇ ਵੱਲੋਂ ਗੋਤਾਖੋਰ ਦੀ ਟੀਮ ਨੂੰ ਬੁਲਾਇਆ ਗਿਆ ਜਿਸ ਦੇ ਵੱਲੋਂ ਕਾਫੀ ਸਮੇਂ ਪਾਣੀ ਦੇ ਵਿੱਚ ਲੱਭਣ ਦੀ ਕੋਸ਼ਿਸ਼ ਕੀਤੀ ਗਈ ਪਰ ਨਾਕਾਮ ਰਹੇ ਤੇ ਹਨੇਰਾ ਜਿਆਦਾ ਹੋਣ ਕਰਕੇ ਗੋਤਾਖੋਰ ਨੇ ਆਪਣਾ ਸਰਚ ਅਭਿਆਨ ਰੋਕ ਦਿੱਤਾ।
ਪਰਿਵਾਰ ਨੇ ਨਵਾਂ ਨੰਗਲ ਦੀ ਚੌਂਕੀ ਜਾ ਕੇ ਪੁਲਿਸ ਨੂੰ ਇਹ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ ਤੇ ਹੁਣ ਪੁਲਿਸ ਵੱਲੋਂ ਪਰਿਵਾਰ ਦੇ ਦੱਸਣ ਮੁਤਾਬਿਕ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਨਵਾਂ ਨੰਗਲ ਪੁਲਸ ਚੌਂਕੀ ਇੰਚਾਰਜ ਸਰਤਾਜ ਸਿੰਘ ਨੇ ਕਿਹਾ ਕਿ ਸਵੇਰੇ ਫਿਰ ਤੋਂ ਗੋਤਾਖੋਰ ਦੀ ਮਦਦ ਨਾਲ ਬੱਚੀ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾਵੇਗੀ ਤੇ ਪਰਿਵਾਰ ਵੀ ਇਹੀ ਚਾਹੁੰਦਾ ਹੈ ਕਿ ਉਹਨਾਂ ਦੀ ਬੱਚੀ ਲੱਭ ਕੇ ਉਹਨਾਂ ਨੂੰ ਸੌਂਪ ਦਿੱਤਾ ਜਾਵੇ ਤਾਂ ਜੋ ਪਰਿਵਾਰ ਆਪਣੀ ਡੇਢ ਸਾਲ ਦੀ ਬੱਚੀ ਦੀਆਂ ਅੰਤਿਮ ਰਸਮਾਂ ਕਰ ਸਕਣ।
ਇਹ ਵੀ ਪੜ੍ਹੋ: Ludhiana Sub Inspector Death: ਲੁਧਿਆਣਾ ਚੰਡੀਗੜ੍ਹ ਰੋਡ ਐਲਆਈਜੀ ਫਲੈਟਾਂ 'ਚੋਂ ਸਬ ਇੰਸਪੈਕਟਰ ਦੀ ਭੇਦਭਰੇ ਹਾਲਤ 'ਚ ਮੌਤ