Swachh Survekshan2022: ਦੇਸ਼ ਦੇ ਸਾਫ ਸ਼ਹਿਰਾਂ 'ਚੋਂ ਚੰਡੀਗੜ੍ਹ ਨੂੰ ਮਿਲਿਆ ਦੁਬਾਰਾ ਮਾਣ, 12ਵਾਂ ਸਥਾਨ ਕੀਤਾ ਹਾਸਲ
Advertisement
Article Detail0/zeephh/zeephh1376565

Swachh Survekshan2022: ਦੇਸ਼ ਦੇ ਸਾਫ ਸ਼ਹਿਰਾਂ 'ਚੋਂ ਚੰਡੀਗੜ੍ਹ ਨੂੰ ਮਿਲਿਆ ਦੁਬਾਰਾ ਮਾਣ, 12ਵਾਂ ਸਥਾਨ ਕੀਤਾ ਹਾਸਲ

Chandigarh ranking in cleanness: ਸਿਟੀ ਬਿਊਟੀਫੁੱਲ ਚੰਡੀਗੜ੍ਹ ਨੇ ਸਵੱਛ ਸਰਵੇਖਣ 2022 ਦੀ ਰੈਕਿੰਗ ਦੌਰਾਨ 4500 ਸ਼ਹਿਰਾਂ ਵਿੱਚੋਂ 12ਵਾਂ ਸਥਾਨ ਹਾਸਲ ਕੀਤਾ ਹੈ। ਪਿਛਲੇ ਸਾਲ ਚੰਡੀਗੜ੍ਹ ਪਛੜ ਕੇ 66ਵੇਂ ਸਥਾਨ 'ਤੇ ਸੀ, ਪਰ ਇਸ ਵਾਰ ਚੰਡੀਗੜ੍ਹ ਵੱਲੋਂ ਕੀਤੇ ਸਾਫ ਸਫਾਈ, ਡਾਕੂਮੈਟੇਸ਼ਨ ਵਿੱਚ ਸੁਧਾਰਾਂ ਨੂੰ ਲੈ ਕੇ ਕੰਮਾਂ ਕਾਰਨ ਚੰਡੀਗੜ੍ਹ ਨੇ ਦੁਬਾਰਾ ਮਾਣ ਹਾਸਲ ਕੀਤਾ ਹੈ।

Swachh Survekshan2022:  ਦੇਸ਼ ਦੇ ਸਾਫ ਸ਼ਹਿਰਾਂ 'ਚੋਂ ਚੰਡੀਗੜ੍ਹ ਨੂੰ ਮਿਲਿਆ ਦੁਬਾਰਾ ਮਾਣ, 12ਵਾਂ ਸਥਾਨ ਕੀਤਾ ਹਾਸਲ

ਚੰਡੀਗੜ੍ਹ-  ਸਿਟੀ ਬਿਊਟੀਫੁੱਲ ਚੰਡੀਗੜ੍ਹ ਨੇ ਸਵੱਛ ਸਰਵੇਖਣ 2022 ਦੀ ਰੈਕਿੰਗ ਦੌਰਾਨ 4500 ਸ਼ਹਿਰਾਂ ਵਿੱਚੋਂ 12ਵਾਂ ਸਥਾਨ ਹਾਸਲ ਕੀਤਾ ਹੈ। ਦੱਸਦੇਈਏ ਕਿ ਪਿਛਲੇ ਸਾਲ ਸ਼ਹਿਰ ਚੰਡੀਗੜ੍ਹ ਸਫਾਈ ਦੇ ਮਾਮਲੇ ਵਿੱਚ ਬਹੁਤ ਜ਼ਿਆਦਾ ਪਛੜ ਗਿਆ ਸੀ ਅਤੇ 66 ਵੇਂ ਸਥਾਨ 'ਤੇ ਸੀ। ਜਿਸ ਤੋਂ ਬਾਅਦ ਪ੍ਰਸ਼ਾਸਨ ਤੇ ਨਗਰ ਕੌਂਸਲ ਵੱਲੋਂ ਸਾਫ ਸਫਾਈ ਤੇ ਹੋਰ ਪਿਛਲੀਆਂ ਕਮੀਆਂ ਨੂੰ ਲੈ ਕੇ ਸੁਧਾਰ ਕੀਤੇ ਗਏ ਤੇ ਫਿਰ ਤੋਂ ਸਾਫ ਸ਼ਹਿਰਾਂ ਵਿੱਚ ਜਗ੍ਹਾ ਬਣਾਉਣ ਵਿੱਚ ਕਾਮਯਾਬ ਹੋਏ। 

ਚੰਡੀਗੜ੍ਹ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਿਹਾ ਕਿ ਇਹ ਸਭ ਲੋਕਾਂ ਦੇ ਸਹਿਯੋਗ ਨਾਲ ਸੰਭਵ ਹੋਇਆ ਹੈ। ਇੱਕ ਸਾਲ ਦੇ ਵਿੱਚ ਇੰਨੇ ਸੁਧਾਰ ਕਰਨੇ 66ਵੇਂ ਸਥਾਨ ਤੋਂ 12ਵੇਂ ਸਥਾਨ 'ਤੇ ਆਉਣਾ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਚੈਲੰਜ ਸੀ ਕਿ ਗਰਾਊਂਡ ਲੈਵਲ ਤੱਕ ਡਾਕੂਮੈਟੇਸ਼ਨ ਵਿੱਚ ਸੁਧਾਰ ਹੋਵੇ। ਹਰ ਕੰਮ ਦੀ ਪੂਰੀ  ਡਾਕੂਮੈਟੇਸ਼ਨ ਹੋਵੇ ਸਾਰੀ ਰਿਪੋਰਟ ਕੇਂਦਰ ਸਰਕਾਰ ਤੱਕ ਪਹੁੰਚੇ, ਲੋਕਾਂ ਨੂੰ ਸਮੇਂ ਸਿਰ ਸਰਕਾਰੀ ਸਹੂਲਤਾਂ ਦੇ ਨਾਲ ਵਧੀਆ ਸਰਵਿਸ ਦੇਣੀ।  ਉਨ੍ਹਾਂ ਕਿਹਾ ਕਿ ਇਹ ਸਭ ਆਮ ਲੋਕਾਂ ਤੇ ਸੰਸਥਾਵਾਂ ਦੇ ਸਹਿਯੋਗ ਨਾਲ ਹੀ ਸੰਭਲ ਹੋਇਆ ਹੈ। 
ਕੇਂਦਰ ਦੇ ਸਾਲਾਨਾ ਸਵੱਛ ਸਰਵੇਖਣ 2022 ਤਹਿਤ ਇੱਕ ਅਕਤੂਬਰ ਨੂੰ ਸਾਫ ਸ਼ਹਿਰਾਂ ਤੇ ਸਟੇਟਾਂ ਦੀ ਰੈਕਿੰਗ ਜਾਰੀ ਕੀਤੀ। ਪਹਿਲੇ ਸਥਾਨ ਹਾਸਲ ਕਰਨ ਵਾਲੀਆਂ ਸਟੇਟਾਂ ਤੇ ਸ਼ਹਿਰਾਂ ਨੂੰ ਸਨਮਾਨਿਤ ਕਰਨ ਲਈ ਇੱਕ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਦੇਸ਼ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸਵੱਛ ਸਰਵੇਖਣ 2022 ਵਿੱਚ ਪਹਿਲੇ ਸਥਾਨ ਹਾਸਲ ਕਰਨ ਵਾਲੀਆਂ ਸਟੇਟਾਂ ਤੇ ਸ਼ਹਿਰਾਂ ਦੇ ਨੁਮਾਇੰਦਿਆਂ ਨੂੰ ਸਨਮਾਨਿਤ ਕੀਤਾ। ਸਵੱਛ ਸਰਵੇਖਣ 2022 ਦੇ ਤਹਿਤ ਕਸਬਿਆਂ/ਸ਼ਹਿਰਾਂ, ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੁਆਰਾ ਸਵੱਛਤਾ ਲਈ ਕੀਤੇ ਗਏ ਚੰਗੇ ਕੰਮ ਨੂੰ ਮਾਨਤਾ ਦੇਣ ਅਤੇ ਸ਼ਹਿਰਾਂ ਲਈ ਕੂੜਾ ਮੁਕਤ ਸਟਾਰ ਰੇਟਿੰਗ ਲਈ ਪ੍ਰਮਾਣ ਪੱਤਰ ਦੇਣ ਲਈ ਆਯੋਜਿਤ ਕੀਤੇ ਗਏ ਸਮਾਰੋਹ ਵਿੱਚ ਵੱਖ-ਵੱਖ ਸ਼੍ਰੇਣੀਆਂ ਦੇ ਤਹਿਤ 160 ਤੋਂ ਵੱਧ ਪੁਰਸਕਾਰ ਦਿੱਤੇ ਗਏ। 

ਰਾਸ਼ਟਰਪਤੀ ਨੇ ਰਸਮੀ ਤੌਰ 'ਤੇ ਸਵੱਛ ਸਰਵੇਖਣ 2022 ਡੈਸ਼ਬੋਰਡ ਜਾਰੀ ਕੀਤਾ ਅਤੇ ਚੋਟੀ ਦੇ 12 ਪੁਰਸਕਾਰ ਦਿੱਤੇ। ਸਥਿਰਤਾ ਅਤੇ ਚੰਗੇ ਸ਼ਾਸਨ ਦੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਵਿੱਚ, ਝੀਲਾਂ ਅਤੇ ਮਹਿਲਾਂ ਦੇ ਸ਼ਹਿਰ ਇੰਦੌਰ ਨੇ '1 ਲੱਖ ਤੋਂ ਵੱਧ ਆਬਾਦੀ' ਸ਼੍ਰੇਣੀ ਵਿੱਚ ਲਗਾਤਾਰ ਛੇਵੇਂ ਸਾਲ ਸਭ ਤੋਂ ਸਾਫ਼ ਸ਼ਹਿਰ ਦਾ ਖਿਤਾਬ ਹਾਸਲ ਕੀਤਾ। ਜਦੋਂ ਕਿ ਸੂਰਤ ਨੂੰ ਦੂਜਾ ਸਭ ਤੋਂ ਸਾਫ਼-ਸੁਥਰਾ ਸ਼ਹਿਰ ਚੁਣਿਆ ਗਿਆ। ਚੰਡੀਗੜ੍ਹ ਇਸ ਵਿੱਚ 12 ਵੇਂ ਸਥਾਨ 'ਤੇ ਰਿਹਾ। 

WATCH LIVE TV

 

Trending news