ਚੋਰਾਂ ਦੇ ਹੌਸਲੇ ਬੁਲੰਦ! ਬਿਨ੍ਹਾਂ ਕੱਪੜਿਆਂ ਦੇ ਮੋਬਾਇਲ ਸ਼ੋਅਰੂਮ 'ਚ ਵੜ੍ਹਿਆ ਚੋਰ, ਵੇਖੋ CCTV ਫੁਟੇਜ਼
Advertisement
Article Detail0/zeephh/zeephh1480739

ਚੋਰਾਂ ਦੇ ਹੌਸਲੇ ਬੁਲੰਦ! ਬਿਨ੍ਹਾਂ ਕੱਪੜਿਆਂ ਦੇ ਮੋਬਾਇਲ ਸ਼ੋਅਰੂਮ 'ਚ ਵੜ੍ਹਿਆ ਚੋਰ, ਵੇਖੋ CCTV ਫੁਟੇਜ਼

Punjab news: ਪੰਜਾਬ ਵਿਚ ਚੋਰਾਂ ਦੇ (Loot news) ਹੌਸਲੇ ਸਿਖਰਾਂ 'ਤੇ ਹਨ ਤੇ ਪੰਜਾਬ ਪੁਲਿਸ ਗੂੜੀ ਨੀਂਦ ਵਿਚ ਸੁੱਤ ਪਿਆ ਹੈ। ਚੋਰੀ ਦੀ ਵਾਰਦਾਤਾਂ ਨੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਇਸ ਵਾਰ ਚੋਰੀ ਦੀ ਇਕ ਅਨੋਖੀ ਹੀ ਘਟਨਾ ਵੇਖਣ ਨੂੰ ਮਿਲੀ ਜਿਸ ਨੇ ਸਭ ਦੇ ਹੋਸ਼ ਉਡਾ ਦਿੱਤੇ ਹਨ। 

ਚੋਰਾਂ ਦੇ ਹੌਸਲੇ ਬੁਲੰਦ! ਬਿਨ੍ਹਾਂ ਕੱਪੜਿਆਂ ਦੇ ਮੋਬਾਇਲ ਸ਼ੋਅਰੂਮ 'ਚ ਵੜ੍ਹਿਆ ਚੋਰ, ਵੇਖੋ CCTV ਫੁਟੇਜ਼

ਲੁਧਿਆਣਾ: ਪੰਜਾਬ ਵਿਚ ਲੁੱਟ ਖੋਹ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ ਜਿਸ ਨੇ ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਿਲ ਕਰ ਦਿੱਤਾ ਹੈ।  ਅਪਰਾਧੀ ਲੁੱਟੇਰੇ ਬੇਖੌਫ ਇਨ੍ਹਾਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਤਾਜ਼ਾ ਮਾਮਲਾ ਜ਼ਿਲ੍ਹਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ ਜਿਥੇ ਇਕ ਮੋਬਾਇਲ ਸ਼ੋਅਰੂਮ 'ਚ ਲੱਖਾਂ ਦੀ ਚੋਰੀ ਦੀ ਵਾਰਦਾਤ ਨੂੰ ਮੁਲਜ਼ਮ ਨੇ ਅੰਜਾਮ ਦਿੱਤਾ ਹੈ। ਇਸ ਪੂਰੀ ਵਾਰਦਾਤ ਦਾ ਇਕ ਵੀਡੀਓ ਵੀ ਸਾਹਮਣੇ ਆਇਆ ਹੈ। ਇਸ ਵੀਡੀਓ ਦੇ ਮੁਤਾਬਿਕ ਇਕ ਚੋਰ ਬਿਨ੍ਹਾਂ ਕੱਪੜਿਆਂ ਦੇ ਮੋਬਾਇਲ ਸ਼ੋਅਰੂਮ 'ਚ ਚੋਰੀ ਕਰਨ  (Mobile showroom loot case) ਚਲਾ ਗਿਆ। 

ਮਿਲੀ ਜਾਣਕਾਰੀ ਦੇ ਮੁਤਾਬਿਕ ਦੁਕਾਨ 'ਚੋਂ ਲੱਖਾਂ ਰੁਪਏ ਦੇ ਮੋਬਾਈਲ ਅਤੇ ਨਕਦੀ ਚੋਰੀ ਹੋਈ ਹੈ । ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਕਰੀਬ 90 ਮੋਬਾਈਲ ਅਤੇ ਹਜ਼ਾਰਾਂ ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਏ। ਬਦਮਾਸ਼ ਸਾੜੀ ਦੇ ਸਹਾਰੇ ਦੁਕਾਨ 'ਚ ਦਾਖਲ ਹੋਇਆ। ਇਹ ਮਾਮਲਾ  ਥਾਣਾ ਮੋਤੀ ਨਗਰ ਦੇ ਮੁੱਖ ਬਾਜ਼ਾਰ ਸ਼ੇਰਪੁਰ ਕਲਾਂ ਇਲਾਕੇ ਦੀ ਹੈ। ਇਸ ਇਲਾਕੇ ਵਿਚ ਚੋਰੀ ਦੀ ਇਸ ਵਾਰਦਾਤ ਨੂੰ ਵੇਖ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ ਪਰ ਇਸ ਚੋਰੀ ਦੀ ਅਨੋਖੀ ਵਾਰਦਾਤ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। 

ਇਹ ਵੀ ਪੜ੍ਹੋ: ਤਰਨਤਾਰਨ ਹਮਲੇ ਤੋਂ ਬਾਅਦ ਪੁਲਿਸ ਚੌਂਕੀਆਂ 'ਚ ਅਲਰਟ, ਸੁਰੱਖਿਆ ਦੇ ਕੀਤੇ ਗਏ ਪੁਖ਼ਤਾ ਪ੍ਰਬੰਧ 

ਕਿਹਾ ਜਾ ਰਿਹਾ ਹੈ ਕਿ ਇਹ ਨੌਜਵਾਨ ਇੱਕਲਾ ਨਹੀਂ ਸੀ ਸਗੋਂ ਦੋ ਮੁਲਜ਼ਮ ਦੁਕਾਨ ਦੇ ਬਾਹਰ ਸਨ। ਦੁਕਾਨਦਾਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦੀ ਸ਼ੇਰਪੁਰ ਮੇਨ ਬਜ਼ਾਰ ਵਿੱਚ ਮਹਿੰਦਰਾ ਇਲੈਕਟ੍ਰੋਨਿਕਸ ਦੇ ਨਾਂ ’ਤੇ ਦੁਕਾਨ ਹੈ। ਉਹ ਦੁਕਾਨ ਬੰਦ ਕਰਕੇ ਘਰ ਚਲਾ ਗਿਆ ਸੀ ਜਦੋ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਅਗਲੇ ਦਿਨ ਸਵੇਰੇ ਜਦੋਂ ਦੁਕਾਨ (Mobile showroom loot case) ਖੋਲ੍ਹੀ ਗਈ ਤਾਂ ਅੰਦਰ ਸਾਮਾਨ ਖਿਲਰਿਆ ਪਿਆ ਸੀ। ਉਥੇ ਦੁਕਾਨ ਦੀ ਛੱਤ ਦੇ ਕੋਲ ਦੀਵਾਰ ਟੁੱਟ ਗਈ। ਇਸ ਤੋਂ ਬਾਅਦ ਦੁਕਾਨਦਾਰ ਨੇ ਤੁਰੰਤ ਪੁਲਿਸ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਪੁਲਿਸ ਨੇ ਮਾਮਲੇ ਦਰਜ ਕਰ ਲਿਆ ਹੈ। 

ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾ ਵੀ NRI ਬਜ਼ੁਰਗ ਜੋੜੇ ਦੇ ਘਰ 5-6 ਲੁਟੇਰਿਆਂ ਦੇ ਗਿਰੋਹ ਨੇ 25 ਤੋਲੇ ਦੇ ਕਰੀਬ ਸੋਨਾ ਲੁਟਿਆ ਤੇ ਬਜ਼ੁਰਗ ਮਹਿਲਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ । ਮੁਲਜ਼ਮ ਘਟਨਾ ਨੂੰ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਗਏ ਸਨ। ਇਹ ਘਟਨਾ ਬਰਨਾਲਾ ਦੇ ਕੱਸਬਾ ਸ਼ਾਹਨਾ ਦੀ ਦੱਸੀ ਜਾ ਰਹੀ ਸੀ ਤੇ ਇਹ ਪਰਿਵਾਰ ਕੈਨੇਡਾ ਤੋਂ ਆਇਆ ਸੀ। 

Trending news