Gangster Threat News: ਮੋਗਾ ਪੁਲਿਸ ਨੇ ਬੁੱਧਵਾਰ ਨੂੰ ਫਿਰੌਤੀ ਮੰਗਣ ਵਾਲੇ ਦੋਸ਼ੀ ਦੇ ਇੱਕ ਸਾਥੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਬਾਕੀ ਦੋ ਦੋਸ਼ੀਆਂ ਦੀ ਭਾਲ ਕਰ ਰਹੀ ਹੈ।
Trending Photos
Gangster Threat News: ਮੋਗਾ ਪੁਲਿਸ ਨੇ ਬੁੱਧਵਾਰ ਨੂੰ ਫਿਰੌਤੀ ਮੰਗਣ ਵਾਲੇ ਦੋਸ਼ੀ ਦੇ ਇਕ ਸਾਥੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਬਾਕੀ ਦੋ ਦੋਸ਼ੀਆਂ ਦੀ ਭਾਲ ਕਰ ਰਹੀ ਹੈ। ਉਕਤ ਐਸਪੀਡੀ ਅਜੇ ਰਾਜ ਨੇ ਦੱਸਿਆ ਕਿ ਪਿੰਡ ਭਾਗੇਵਾਲਾ ਦੇ ਤਰਸੇਮ ਸਿੰਘ ਨੇ ਉਨ੍ਹਾਂ ਨੂੰ ਸ਼ਿਕਾਇਤ ਕੀਤੀ ਸੀ ਕਿ ਉਨ੍ਹਾਂ ਦੇ ਮੋਬਾਈਲ 'ਤੇ ਵਟਸਐਪ ਕਾਲ ਆਈ ਹੈ।
ਐਸਐਸਪੀ ਜੇ. ਇਲਨਚੇਲੀਅਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਪਤਾਨ ਪੁਲਿਸ (ਇਨਵੈਸਟੀਗੇਸ਼ਨ) ਮੋਗਾ ਦੀ ਅਗਵਾਈ ਹੇਠ ਮੁੱਖ ਅਫਸਰ ਥਾਣਾ ਸਦਰ ਮੋਗਾ ਨੂੰ ਤਰਸੇਮ ਸਿੰਘ ਵਾਸੀ ਬਘੇਲੇ ਵਾਲਾ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਕਿ ਉਹ ਆਪਣੇ ਖੇਤੀਬਾੜੀ ਦੇ ਕੰਮਕਾਰ ਦੇ ਨਾਲ ਨਾਲ ਆਪਣੀ ਆੜ੍ਹਤੀਏ ਦੀ ਦੁਕਾਨਦਾਰੀ ਕਰਦਾ ਹੈ ਅਤੇ ਤਰਸੇਮ ਸਿੰਘ ਦੀ ਪਤਨੀ ਵੀਰਪਾਲ ਕੌਰ ਜੋ ਕਿ ਆਪਣੇ ਪਿੰਡ ਦੀ ਸਰਪੰਚ ਰਹਿ ਚੁੱਕੀ ਹੈ।
ਤਰਸੇਮ ਸਿੰਘ ਦੇ ਫੋਨ ਨੰਬਰ 98156-893105 ਉਤੇ ਇੱਕ ਵਟਸਐਪ ਨਾਲ +4915778438415 ਉਤੇ ਕਰੀਬ 01:15 ਕਾਲ ਆਈ ਸੀ, ਜਿਸ ਵਿੱਚ ਫੋਨ ਕਰਨ ਵਾਲਾ ਨੇ ਆਪਣਾ ਨਾਮ ਲਾਲੀ ਧਾਲੀਵਾਲ ਦੱਸਿਆ ਅਤੇ ਉਸ ਦੇ ਕੋਲੋਂ 30 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ। ਫਿਰ ਪੈਸੇ ਨਾ ਦੇਣ ਪਰ ਉਸ ਨੂੰ ਅਤੇ ਉਸਦੇ ਪਰਿਵਾਰ ਨੂੰ ਮਾਰਨ ਦੀ ਧਮਕੀ ਵੀ ਦਿੱਤੀ ਗਈ ਸੀ।
ਐਸਪੀ (ਡੀ) ਨੇ ਦੱਸਿਆ ਕਿ ਉਸ ਦੇ ਪਿੰਡ ਦੇ ਜਸਵੀਰ ਸਿੰਘ ਵਾਸੀ ਬਘੇਲੇ ਵਾਲਾ ਜ਼ਿਲ੍ਹਾ ਮੋਗਾ ਨੇ ਉਸ ਦੇ ਫੋਨ ਨੰਬਰ 97812-42770 ਉਤੇ ਫੋਨ ਕਰਕੇ ਕਿਹਾ ਕਿ ਲਾਲੀ ਧਾਲੀਵਾਲ ਦੇ ਨਾਮ ਦਾ ਕੋਈ ਧਮਕੀ ਭਰਿਆ ਫੋਨ ਆਇਆ ਹੈ।
ਇਸ ਉਤੇ ਤਰਸੇਮ ਸਿੰਘ ਨੂੰ ਆਪਣੇ ਪਿੰਡ ਦੇ ਜਸਵੀਰ ਸਿੰਘ ਦਾ ਹੱਥ ਹੋਣ ਕਰਕੇ ਇਸ ਨੇ ਧਮਕੀ ਦੇਣ ਬਾਰੇ ਜ਼ਿਕਰ ਕੀਤਾ ਸੀ। ਉਨ੍ਹਾਂ ਕਿਹਾ ਕਿ ਜੋ ਦਰਖਾਸਤ ਦੀ ਪੜਤਾਲ ਦੌਰਾਨ ਉਸੇ ਦੇ ਹੀ ਪਿੰਡ ਦੇ ਜਸਵੀਰ ਸਿੰਘ ਦੀ ਸ਼ਮੂਲੀਅਤ ਪਾਈ ਗਈ ਜਿਸ ਉਤੇ ਮੁਕੱਦਮਾ ਦਰਜ ਕਰਕੇ ਦੋਸ਼ੀ ਜਸਵੀਰ ਸਿੰਘ ਉਰਫ ਜੱਸਾ ਵਾਸੀ ਬਘੇਲੇ ਵਾਲਾ ਨੂੰ ਗ੍ਰਿਫਤਾਰ ਕੀਤਾ ਗਿਆ।
ਐਸਪੀ ਨੇ ਦੱਸਿਆ ਕਿ ਪੁੱਛਗਿਛ ਦੌਰਾਨ ਜਸਵੀਰ ਸਿੰਘ ਉਰਫ ਜੱਸਾ ਨੇ ਦੱਸਿਆ ਕਿ ਉਸ ਨੇ ਹੀ ਆਪਣੇ ਪਿੰਡ ਦੇ ਤਰਸੇਮ ਸਿੰਘ ਦਾ ਕਾਰੋਬਾਰ ਜ਼ਿਆਦਾ ਹੋਣ ਕਰਕੇ ਉਸ ਦੀ ਰੇਕੀ ਕਰਕੇ ਸਾਰੀ ਜਾਣਕਾਰੀ ਲਾਲੀ ਧਾਲੀਵਾਲ ਨੂੰ ਦਿੱਤੀ । ਇਸ ਤੋਂ ਇਲਾਵਾ ਜਸਵੀਰ ਸਿੰਘ ਉਰਫ ਜੱਸਾ ਖਿਲਾਫ ਜੋ ਪਹਿਲਾ ਵੀ ਮੁਕੱਦਮੇ ਦਰਜ ਸਨ। ਹੁਣ ਇਸ ਮਾਮਲੇ ਵਿੱਚ ਵੀ ਕੇਸ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ : Chandigarh EV Policy: ਇਲੈਕਟ੍ਰਿਕ ਵਹੀਕਲ ਨੀਤੀ ਤਹਿਤ ਕੈਂਪਿੰਗ ਹਟਾਉਣ ਨੂੰ ਲੈ ਕੇ ਨਹੀਂ ਬਣ ਸਕੀ ਕੋਈ ਸਹਿਮਤੀ