Pali Rail Accident news: ਰਾਜਸਥਾਨ ਦੇ ਪਾਲੀ ਵਿੱਚ ਬਾਂਦਰਾ ਟਰਮੀਨਸ-ਜੋਧਪੁਰ ਸੂਰਿਆਨਗਰੀ ਐਕਸਪ੍ਰੈਸ ਦੀਆਂ 11 ਬੋਗੀਆਂ ਪਟੜੀ ਤੋਂ ਉਤਰ ਗਈਆਂ। ਉੱਤਰ ਪੱਛਮੀ ਰੇਲਵੇ ਦੇ ਸੀਪੀਆਰਓ ਨੇ ਇਸ ਸਬੰਧੀ ਅਹਿਮ ਜਾਣਕਾਰੀ ਦਿੱਤੀ ਹੈ।
Trending Photos
Pali Rail Accident news: ਰਾਜਸਥਾਨ ਦੇ ਪਾਲੀ ਵਿੱਚ ਭਿਆਨਕ ਵੱਡਾ ਰੇਲ ਹਾਦਸਾ ਵਾਪਰਨਾ ਦੀ ਖ਼ਬਰ ਸਾਹਮਣੇ ਆਈ ਹੈ। ਇਹ ਹਾਦਸਾ ਸੋਮਵਾਰ ਸਵੇਰੇ ਬਾਂਦਰਾ ਜੋਧਪੁਰ ਸੂਰਿਆਨਗਰੀ ਐਕਸਪ੍ਰੈਸ ਟਰੇਨ ਦੇ 11 ਡੱਬੇ ਪਟੜੀ ਤੋਂ ਉਤਰ ਗਏ। ਇਹ ਹਾਦਸਾ ਸਵੇਰੇ ਕਰੀਬ 3.30 ਵਜੇ ਰਾਜਕੀਵਾਸ ਅਤੇ ਬੋਮਾਦਰਾ ਸੈਕਸ਼ਨਾਂ ਵਿਚਕਾਰ ਵਾਪਰਿਆ। ਮੌਕੇ 'ਤੇ ਉਸ ਥਾਂ 'ਤੇ ਰੌਲਾ ਪੈ ਗਿਆ। ਹਾਲਾਂਕਿ ਇਸ ਹਾਦਸੇ 'ਚ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।
ਇਸ ਦੇ ਨਾਲ ਹੀ ਰੇਲਵੇ ਅਧਿਕਾਰੀਆਂ ਨੇ (Pali Rail Accident news) ਰੇਲ ਹਾਦਸੇ ਦੀ ਸੂਚਨਾ ਮਿਲਦੇ ਹੀ ਜੋਧਪੁਰ ਤੋਂ ਰਾਹਤ ਟ੍ਰੇਨ ਰਵਾਨਾ ਕੀਤੀ। ਜੈਪੁਰ ਹੈੱਡਕੁਆਰਟਰ ਕੰਟਰੋਲ ਰੂਮ ਤੋਂ ਜਨਰਲ ਮੈਨੇਜਰ ਉੱਤਰੀ ਪੱਛਮੀ ਰੇਲਵੇ ਅਤੇ ਹੋਰ ਅਧਿਕਾਰੀ ਸਥਿਤੀ ਦੀ ਨਿਗਰਾਨੀ ਕਰ ਰਹੇ ਹਨ। ਜਲਦੀ ਹੀ ਅਧਿਕਾਰੀ ਹਾਦਸੇ ਵਾਲੀ ਥਾਂ 'ਤੇ ਪਹੁੰਚ ਸਕਦੇ ਹਨ।
ਇਹ ਵੀ ਪੜ੍ਹੋ: ਹੁਣ ਲੁਧਿਆਣਾ 'ਚ ਵੀ ਨਜ਼ਰ ਆਵੇਗਾ ਲੰਡਨ ਸ਼ਹਿਰ! ਨੌਜਵਾਨ ਨੇ ਤਿਆਰ ਕੀਤਾ ਸਟੀਕ ਮਾਡਲ
ਰੇਲ ਹਾਦਸੇ ਬਾਰੇ ਉੱਤਰ ਪੱਛਮੀ ਰੇਲਵੇ ਦੇ ਸੀਪੀਏਓ ਨੇ ਦੱਸਿਆ ਕਿ ਬਚਾਅ ਅਤੇ ਰਾਹਤ ਕਾਰਜ ਤੇਜ਼ੀ ਨਾਲ ਚੱਲ ਰਿਹਾ ਹੈ। ਬਾਂਦਰਾ ਟਰਮੀਨਲ ਤੋਂ ਜੋਧਪੁਰ ਸੂਰਿਆਨਗਰੀ ਐਕਸਪ੍ਰੈਸ ਟਰੇਨ ਦੇ ਪਟੜੀ (Pali Rail Accident news) ਤੋਂ ਉਤਰਨ ਕਾਰਨ 11 ਡੱਬੇ ਪ੍ਰਭਾਵਿਤ ਹੋਏ ਹਨ। ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਉੱਚ ਅਧਿਕਾਰੀਆਂ ਨੂੰ ਸੂਚਨਾ ਮਿਲਦਿਆਂ ਹੀ ਘਟਨਾ ਦਾ ਨੋਟਿਸ ਲੈਂਦਿਆਂ ਯਾਤਰੀਆਂ ਲਈ ਪ੍ਰਬੰਧ ਕੀਤੇ ਗਏ। ਤਾਂ ਜੋ ਉਹ ਆਪਣੀ ਮੰਜ਼ਿਲ 'ਤੇ ਪਹੁੰਚ ਸਕਣ। ਜ਼ਖਮੀ ਯਾਤਰੀਆਂ ਨੂੰ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਇਸ ਦੇ ਨਾਲ ਹੀ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਇਸ ਤੋਂ ਬਾਅਦ ਹੁਣ ਰੇਲਵੇ (Pali Rail Accident news) ਵੱਲੋਂ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਹਨ। ਉੱਤਰ ਪੱਛਮੀ ਰੇਲਵੇ ਦੇ ਸੀਪੀਆਰਓ ਨੇ ਕਿਹਾ ਕਿ ਯਾਤਰੀ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਕਿਸੇ ਵੀ ਜਾਣਕਾਰੀ ਲਈ 138 ਅਤੇ 1072 'ਤੇ ਵੀ ਸੰਪਰਕ ਕਰ ਸਕਦੇ ਹਨ।