Truck Drivers Protest News: ਟਰੱਕ ਡਰਾਈਵਰਾਂ ਨੇ ਹਿੱਟ ਐਂਡ ਰਿਨ ਕਾਨੂੰਨ ਦੇ ਵਿਰੋਧ ਵਿੱਚ ਸੰਗਰੂਰ-ਦਿੱਲੀ ਮਾਰਗ ਜਾਮ ਕਰ ਦਿੱਤਾ ਹੈ।
Trending Photos
Truck Drivers Protest News (ਪਾਤੜਾਂ ਸੱਤਪਾਲ ਗਰਗ): ਕੇਂਦਰ ਸਰਕਾਰ ਵੱਲੋਂ ਬਣਾਏ ਗਏ ਨਵੇਂ ਕਾਨੂੰਨ ਹਿੱਟ ਐਂਡ ਰਨ ਦੇ ਵਿਰੋਧ ਵਿੱਚ ਅੱਜ ਪਾਤੜਾਂ ਟਰੱਕ ਯੂਨੀਅਨ ਤੇ ਡਰਾਈਵਰਾਂ ਨੇ ਦਿੱਲੀ ਸੰਗਰੂਰ ਮੁੱਖ ਮਾਰਗ ਨੂੰ ਪੂਰਨ ਤੌਰ ਉਤੇ ਬੰਦ ਕਰ ਦਿੱਤਾ ਹੈ। ਟਰੱਕ ਡਰਾਈਵਰਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਕਾਨੂੰਨ ਨੂੰ ਵਾਪਸ ਲੈਣ ਦੀ ਮੰਗ ਕੀਤੀ ਗਈ।
ਕੇਂਦਰ ਸਰਕਾਰ ਖ਼ਿਲਾਫ਼ ਅੱਜ ਦੇਸ਼ ਭਰ ਵਿੱਚ ਡਰਾਈਵਰਾਂ ਵੱਲੋਂ ਆਲ ਇੰਡੀਆ ਵਿੱਚ ਹੜਤਾਲ ਦੇ ਦਿੱਤੇ ਸੱਦੇ ਉਤੇ ਟਰੱਕ ਯੂਨੀਅਨ ਪਾਤੜਾਂ ਦੇ ਡਰਾਈਵਰਾਂ ਨੇ ਕਾਨੂੰਨ ਦੇ ਵਿਰੋਧ ਵਿੱਚ ਦਿੱਲੀ ਸੰਗਰੂਰ ਨੂੰ ਪੂਰਨ ਤੌਰ ਉਤੇ ਦੋਵੇਂ ਪਾਸਿਆਂ ਉਤੇ ਟਰਾਲੇ ਲਗਾ ਕੇ ਬੰਦ ਕਰ ਦਿੱਤਾ। ਇਸ ਕਾਰਨ ਦਿੱਲੀ ਸੰਗਰੂਰ ਆਉਣ-ਜਾਣ ਵਾਲੇ ਵਾਹਨ ਚਾਲਕਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਆਪਣੀ ਮੰਜ਼ਿਲ ਉਤੇ ਪੁੱਜਣ ਲਈ ਬਦਲਵੇਂ ਰਸਤੇ ਤੋਂ ਜਾਣ ਲਈ ਮਜਬੂਰ ਹੋਣਾ ਪਿਆ।
ਸੜਕ ਦੇ ਬੰਦ ਹੋਣ ਕਾਰਨ ਵਾਹਨਾਂ ਦੀਆਂ ਸੜਕਾਂ ਉਤੇ ਲੰਬੀਆਂ-ਲੰਬੀਆਂ ਲਾਈਨਾਂ ਲੱਗ ਗਈਆਂ ਉਥੇ ਹੀ ਕੁਝ ਵਾਹਨ ਚਾਲਕਾਂ ਨੇ ਆਪਣੇ ਵਾਹਨਾਂ ਨੂੰ ਸੜਕ ਤੋਂ ਮੋੜ ਕੇ ਹੋਰ ਰਸਤਿਆਂ ਰਾਹੀਂ ਜਾਣਾ ਪਿਆ। ਗੁਰਸੇਵਕ ਸਿੰਘ ਬਿੱਟੂ ਨੇ ਕਿਹਾ ਕਿ ਜੋ ਕੇਂਦਰ ਸਰਕਾਰ ਨੇ ਕਾਨੂੰਨ ਲਾਗੂ ਕੀਤਾ ਹੈ। ਉਹ ਡਰਾਈਵਰਾਂ ਲਈ ਕਾਫੀ ਘਾਤਕ ਹੈ ਕਿਉਂਕਿ ਸੜਕ ਉਤੇ ਚੱਲਣ ਸਮੇਂ ਜੋ ਹਾਦਸਾ ਹੁੰਦਾ ਹੈ, ਉਹ ਡਰਾਈਵਰ ਜਾਣਬੁੱਝ ਕੇ ਨਹੀਂ ਕਰਦਾ।
ਇਹ ਵੀ ਪੜ੍ਹੋ : Healthy Vegetables: ਹਮੇਸ਼ਾ ਫਿੱਟ ਰਹਿਣ ਲਈ ਰੋਜ਼ਾਨਾ ਖਾਓ ਇਹ 5 ਸਬਜ਼ੀਆਂ, ਸਰੀਰ ਨੂੰ ਮਿਲੇਗੀ ਊਰਜਾ
ਜੇ ਕੋਈ ਹਾਦਸਾ ਹੋ ਜਾਂਦਾ ਹੈ ਤਾਂ ਇਸ ਹਾਦਸੇ ਦੌਰਾਨ ਡਰਾਈਵਰ ਮੌਕੇ ਉਤੇ ਨਹੀਂ ਭੱਜਦਾ ਤਾਂ ਉਸ ਨੂੰ ਪਬਲਿਕ ਦੇ ਗੁੱਸੇ ਦਾ ਸ਼ਿਕਾਰ ਹੋਣਾ ਪੈਦਾ ਹੈ। ਜੇ ਡਰਾਈਵਰ ਹਾਦਸੇ ਤੋਂ ਬਾਅਦ ਆਪਣੀ ਜਾਨ ਬਚਾਉਣ ਲਈ ਭੱਜਦਾ ਹੈ ਤਾਂ ਉਸ ਤੇ ਸਰਕਾਰ ਵੱਲੋਂ ਬਣਾਏ ਗਏ ਕਾਨੂੰਨ ਤਹਿਤ 7 ਸਾਲ ਕੈਦ ਅਤੇ 10 ਲੱਖ ਰੁਪਏ ਜੁਰਮਾਨਾ ਦੇਣਾ ਪਵੇਗਾ ਜਦੋਂ ਕਿ ਡਰਾਈਵਰ ਮਾਮੂਲੀ ਤਨਖ਼ਾਹ ਉਤੇ ਹੀ ਡਰਾਈਵਰੀ ਕਰਕੇ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰਦੇ ਹਨ। ਇਸ ਲਈ ਇਹ ਕਾਨੂੰਨ ਡਰਾਈਵਰਾਂ ਲਈ ਕਾਫ਼ੀ ਘਾਤਕ ਹੈ। ਜੇ ਕਾਨੂੰਨ ਵਾਪਸ ਨਾ ਲਏ ਗਏ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ।
ਇਹ ਵੀ ਪੜ੍ਹੋ : Bilkis Bano SC Verdict: ਬਿਲਕਿਸ ਬਾਨੋ ਨੇ ਜਿੱਤੀ ਇਨਸਾਫ਼ ਦੀ ਲੜਾਈ, ਦੋਸ਼ੀ ਮੁੜ ਜਾਣਗੇ ਸਲਾਖਾਂ ਪਿੱਛੇ