Ferozepur News: ਝਗੜਾ ਦੇਖਣ ਲਈ ਛੱਤ 'ਤੇ ਚੜ੍ਹੇ ਦੋ ਨੌਜਵਾਨ ਫਾਇਰਿੰਗ 'ਚ ਜ਼ਖ਼ਮੀ
Advertisement
Article Detail0/zeephh/zeephh2522745

Ferozepur News: ਝਗੜਾ ਦੇਖਣ ਲਈ ਛੱਤ 'ਤੇ ਚੜ੍ਹੇ ਦੋ ਨੌਜਵਾਨ ਫਾਇਰਿੰਗ 'ਚ ਜ਼ਖ਼ਮੀ

Ferozepur News:  ਫਿਰੋਜ਼ਪੁਰ ਵਿੱਚ ਲੁੱਟ-ਖੋਹ, ਧਮਕੀਆਂ ਤੇ ਗੋਲੀਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ।

Ferozepur News: ਝਗੜਾ ਦੇਖਣ ਲਈ ਛੱਤ 'ਤੇ ਚੜ੍ਹੇ ਦੋ ਨੌਜਵਾਨ ਫਾਇਰਿੰਗ 'ਚ ਜ਼ਖ਼ਮੀ

Ferozepur News: ਫਿਰੋਜ਼ਪੁਰ ਵਿੱਚ ਲੁੱਟ-ਖੋਹ, ਧਮਕੀਆਂ ਤੇ ਗੋਲੀਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਤਾਜ਼ਾ ਵਾਰਦਾਤ ਫਿਰੋਜ਼ਪੁਰ ਦੇ ਪਿੰਡ ਅਲੀਕੇ ਵਿੱਚ ਵਾਪਰੀ ਹੈ ਜਿਥੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਫਾਇਰਿੰਗ ਹੋਈ, ਜਿਸ ਦੌਰਾਨ ਦੋ ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।

ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਜ਼ਖ਼ਮੀ ਨੌਜਵਾਨ ਦੇ ਪਿਤਾ ਭਗਵਾਨ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਝਗੜਾ ਹੋਇਆ ਸੀ ਅਤੇ ਜਦ ਉਨ੍ਹਾਂ ਦਾ ਝਗੜਾ ਜ਼ਿਆਦਾ ਵਧ ਗਿਆ ਤਾਂ ਉਸਦਾ ਲੜਕਾ ਸ਼ੰਕਰ ਤੇ ਇੱਕ ਹੋਰ ਨੌਜਵਾਨ ਮੁਖਤਿਆਰ ਸਿੰਘ ਜੋ ਝਗੜਾ ਦੇਖਣ ਲਈ ਛੱਤ ਉਤੇ ਚੜ੍ਹੇ ਸਨ।

ਇਸ ਦੌਰਾਨ ਉਨ੍ਹਾਂ ਦੋਵੇਂ ਧਿਰਾਂ ਵਿਚਕਾਰ ਗੋਲੀਆਂ ਚੱਲ ਗਈਆਂ ਜਿਸ ਵਿੱਚ ਦੋ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ ਹਨ। ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਉਧਰ ਇਸ ਮਾਮਲੇ ਵਿੱਚ ਜਿਸ ਬਲਕਾਰ ਸਿੰਘ ਉਪਰ ਗੋਲੀਆਂ ਚਲਾਉਣ ਦੇ ਦੋਸ਼ ਲਗਾਏ ਹਨ। ਉਸ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਕਿਹਾ ਜੋ ਉਸ ਉਤੇ ਦੋਸ਼ ਲਗਾਏ ਜਾ ਰਹੇ ਹਨ ਉਹ ਸਾਰੇ ਝੂਠੇ ਹਨ। ਜਦ ਕਿ ਉਹ ਬਿਮਾਰ ਹੈ ਤੇ ਮੰਜੇ ਉਤੇ ਪਿਆ ਹੈ।

ਇਹ ਵੀ ਪੜ੍ਹੋ : Punjab Bypolls Voting 2024 Live Updates: 4 ਵਜੇ ਤੱਕ ਚਾਰ ਵਿਧਾਨ ਸਭਾ ਸੀਟਾਂ 'ਤੇ 49.61 ਫੀਸਦੀ ਮਤਦਾਨ ਹੋਇਆ

ਉਥੇ ਹੀ ਦੂਸਰੇ ਪਾਸੇ ਜਦੋਂ ਇਸ ਘਟਨਾ ਨੂੰ ਲੈਕੇ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਜਾਣਕਾਰੀ ਦਿੰਦਿਆਂ ਡੀਐਸਪੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਅਲੀਕੇ ਵਿੱਚ ਪੈਸੇ ਦੇ ਲੈਣ ਦੇਣ ਨੂੰ ਲੈਕੇ ਗੋਲੀਆਂ ਚੱਲੀਆਂ ਹਨ। ਜਿਸ ਵਿੱਚ ਦੋ ਨੌਜਵਾਨ ਜ਼ਖ਼ਮੀ ਹੋਏ ਹਨ ਤੇ ਪਰਿਵਾਰ ਦੇ ਬਿਆਨਾਂ ਉਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਇੱਕ ਦੂਜੀ ਘਟਨਾ ਵਿੱਚ ਫਾਜ਼ਿਲਕਾ ਜ਼ਿਲ੍ਹੇ ਦੇ ਮਾਧਵ ਨਗਰੀ 'ਚ ਇਕ ਵਿਆਹ ਵਾਲੇ ਘਰ 'ਚ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦਾ ਦੋਸ਼ ਹੈ ਕਿ ਕੁਝ ਲੋਕ ਤੇਜ਼ਧਾਰ ਹਥਿਆਰ ਲੈ ਕੇ ਆਏ ਅਤੇ ਘਰ 'ਚ ਮੌਜੂਦ ਔਰਤਾਂ ਸਮੇਤ ਲੋਕਾਂ 'ਤੇ ਹਮਲਾ ਕਰ ਦਿੱਤਾ।

ਇਸ ਦੌਰਾਨ ਇਕ ਔਰਤ ਸਮੇਤ 5 ਲੋਕ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਵਿਆਹ ਵਾਲੇ ਦਿਨ ਸਮਾਗਮ 'ਚ ਆਏ ਲੜਕੇ ਨਾਲ ਕਿਸੇ ਗੱਲ ਦਾ ਝਗੜਾ ਹੋ ਗਿਆ ਸੀ। ਫਿਲਹਾਲ ਪੁਲਸ ਮਾਮਲੇ ਦੀ ਜਾਂਚ 'ਚ ਜੁਟੀ ਹੈ।

ਇਹ ਵੀ ਪੜ੍ਹੋ : Harpal Cheema: ਹਰਪਾਲ ਚੀਮਾ ਦਾ ਵੱਡਾ ਬਿਆਨ; ਹਰਿਆਣਾ ਵਿਧਾਨ ਸਭਾ ਬਣਾਉਣ ਲਈ ਨਹੀਂ ਦਿੱਤੀ ਜਾਵੇਗੀ ਜ਼ਮੀਨ

Trending news