Viral News: ਹੁਸ਼ਿਆਰਪੁਰ ਵਿੱਚ ਇੱਕ ਐਬੂਲੈਂਸ ਵਿੱਚ ਦੋ ਪੁਲਿਸ ਮੁਲਾਜ਼ਮਾਂ ਤੇ ਇੱਕ ਕੈਦੀ ਦੀ ਸ਼ਰਾਬ ਪੀਂਦੇ ਹੀ ਵੀਡੀਓ ਵਾਇਰਲ ਹੋਣ ਮਗਰੋਂ ਪੁਲਿਸ ਨੇ ਜਾਂਚ ਆਰੰਭ ਦਿੱਤੀ ਹੈ।
Trending Photos
Viral News: ਪੰਜਾਬ ਪੁਲਿਸ ਦੀ ਵਰਦੀ ਪਾਏ ਹੋਏ ਦੋ ਮੁਲਾਜ਼ਮਾਂ ਤੇ ਇੱਕ ਹੋਰ ਵਿਅਕਤੀ ਦੀ ਚੱਲਦੀ ਐਬੂਲੈਂਸ ਵਿੱਚ ਗਲਾਸੀ ਖੜ੍ਹਕਾਉਂਦੇ ਦੀ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ। ਇਹ ਵੀਡੀਓ ਹੁਸ਼ਿਆਪੁਰ ਦੀ ਦੱਸੀ ਜਾ ਰਹੀ ਹੈ। ਇਸ ਵੀਡੀਓ ਨੂੰ ਦੇਖ ਕੇ ਲੋਕ ਸੋਸ਼ਲ ਮੀਡੀਆ ਉਤੇ ਉਕਤ ਪੁਲਿਸ ਮੁਲਾਜ਼ਮਾਂ ਨੂੰ ਕੋਸ ਰਹੇ ਹਨ। ਇਹ ਐਬੂਲੈਂਸ ਹੁਸ਼ਿਆਰਪੁਰ ਸੈਂਟਲਰ ਜੇਲ੍ਹ ਦੀ ਦੱਸੀ ਜਾ ਰਹੀ ਹੈ।
ਜਦੋਂ ਇਸ ਵੀਡੀਓ ਉੱਚ ਅਧਿਕਾਰੀਆਂ ਦੀ ਨਜ਼ਰ ਪਈ ਤਾਂ ਉਨ੍ਹਾਂ ਨੇ ਤੁਰੰਤ ਜਾਂਚ ਦੇ ਹੁਕਮ ਦੇ ਦਿੱਤੇ ਹਨ। ਪੁਲਿਸ ਮੁਲਾਜ਼ਮ ਕਿਸ ਪੁਲਿਸ ਸਟੇਸ਼ਨ ਵਿੱਚ ਤਾਇਨਾਤ ਹਨ, ਇਸ ਸਬੰਧੀ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਹੈ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਐਂਬੂਲੈਂਸ ਰਾਤ ਦੇ ਹਨੇਰੇ ਵਿੱਚ ਸੜਕ ਤੋਂ ਗੁਜ਼ਰ ਰਹੀ ਹੈ। ਪਿਛਲੀ ਸੀਟ ਉਪਰ 3 ਲੋਕ ਬੈਠੇ ਹਨ।
2 ਵਿਅਕਤੀਆਂ ਨੇ ਪੁਲਿਸ ਦੀ ਵਰਦੀ ਪਹਿਨੀ ਹੋਈ ਹੈ ਤੇ ਇੱਕ ਵਿਅਕਤੀ ਲਾਲ ਟੀ-ਸ਼ਰਟ ਪਾ ਕੇ ਬੈਠਾ ਹੈ ਜਿਸ ਨੂੰ ਕੈਦੀ ਦੱਸਿਆ ਜਾ ਰਿਹਾ ਹੈ। ਇੱਕ ਮੁਲਾਜ਼ਮ ਗਲਾਸ ਵਿੱਚ ਪਾ ਕੇ ਸ਼ਰਾਬ ਦੇ ਘੁੱਟ ਭਰ ਰਿਹਾ ਹੈ, ਦੂਜਾ ਉਸ ਨੂੰ ਖਾਣ ਲਈ ਕੁਝ ਦੇ ਰਿਹਾ ਹੈ। ਇਹ ਵੀਡੀਓ ਐਬੂਲੈਂਸ ਦੇ ਪਿੱਛੇ ਜਾ ਰਹੀ ਗੱਡੀ ਵਿਚੋਂ ਕਿਸੇ ਵੱਲੋਂ ਬਣਾਈ ਗਈ ਹੈ। ਇਸ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਕੀਤੀ ਗਈ ਹੈ।
ਇਹ ਵੀ ਪੜ੍ਹੋ : Punjab News: ਹੁਣ ਗੁਰਦਾਸਪੁਰ ਤੇ ਪਠਾਨਕੋਟ ਵਿੱਚ ਬਣਿਆ ਹੜ੍ਹ ਦਾ ਖਤਰਾ, ਇਸ ਇਲਾਕੇ ਦੇ ਸਕੂਲਾਂ ਵਿੱਚ ਛੁੱਟੀ ਦਾ ਐਲਾਨ
ਕਾਬਿਲੇਗੌਰ ਹੈਕਿ ਪੁਲਿਸ ਜਿੱਥੇ ਕਾਨੂੰਨ ਤੋੜਨ ਵਾਲੇ ਲੋਕਾਂ ਨੂੰ ਜਾਗਰੂਕ ਕਰਦੀ ਹੈ, ਉਹ ਖੁਦ ਹੀ ਜਾਗਰੂਕ ਨਜ਼ਰ ਨਹੀਂ ਆ ਰਹੀ ਹੈ ਤੇ ਸ਼ਰੇਆਮ ਸੜਕ ਨਿਯਮ ਤੋੜੇ ਜਾ ਰਹੇ ਹਨ। ਇਸ ਵੀਡੀਓ ਦਾ ਲੋਕਾਂ 'ਤੇ ਮਾੜਾ ਪ੍ਰਭਾਵ ਪੈ ਸਕਦਾ ਹੈ। ਹਾਲਾਂਕਿ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਮੁਲਾਜ਼ਮਾਂ ਉਪਰ ਕਾਰਵਾਈ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ ਤੇ ਜਾਂਚ ਆਰੰਭ ਹੋ ਚੁੱਕੀ ਹੈ।
ਇਹ ਵੀ ਪੜ੍ਹੋ : Beas River Water Level: ਹਾਈ ਅਲਰਟ 'ਤੇ ਬਿਆਸ ਦਰਿਆ ਨਾਲ ਲੱਗਦੇ ਇਲਾਕੇ, ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਦੀ ਹਦਾਇਤ