Machhiwara News: ਜਿੱਥੇ ਕਿ ਦੁਸਹਿਰੇ ਦੇ ਤਿਉਹਾਰ ਨੂੰ ਪੂਰਾ ਦੇਸ਼ ਨੇ ਮਨਾਇਆ ਉੱਥੇ ਇੱਕ ਮਾਛੀਵਾੜਾ ਸਾਹਿਬ ਦੇ ਪਿੰਡ ਮੰਡ ਜੋਧੇਵਾਲ ਦਾ ਇੱਕ ਪਰਿਵਾਰ ਆਪਣੇ ਨੌਜਵਾਨ ਪੁੱਤ ਦੀ ਮੌਤ ਦਾ ਮਾਤਮ ਮਨਾ ਰਿਹਾ ਸੀ।
Trending Photos
Machhiwara News: ਜਿੱਥੇ ਕਿ ਦੁਸਹਿਰੇ ਦੇ ਤਿਉਹਾਰ ਨੂੰ ਪੂਰਾ ਦੇਸ਼ ਨੇ ਮਨਾਇਆ ਉੱਥੇ ਇੱਕ ਮਾਛੀਵਾੜਾ ਸਾਹਿਬ ਦੇ ਪਿੰਡ ਮੰਡ ਜੋਧੇਵਾਲ ਦਾ ਇੱਕ ਪਰਿਵਾਰ ਆਪਣੇ ਨੌਜਵਾਨ ਪੁੱਤ ਦੀ ਮੌਤ ਦਾ ਮਾਤਮ ਮਨਾ ਰਿਹਾ ਸੀ। ਦਾਦਾ ਰੋ ਰੋ ਕੇ ਨਸ਼ੇ ਦੀ ਸਰਿੰਜ ਦਿਖਾਉਂਦੇ ਹੋਏ ਦੁਹਾਈ ਪਾ ਰਿਹਾ ਕਿ ਉਸ ਦੇ ਪੋਤੇ ਨੂੰ ਨਸ਼ਾ ਰੂਪੀ ਰਾਵਣ ਨਿਗਲ ਗਿਆ।
ਜਾਣਕਾਰੀ ਅਨੁਸਾਰ ਮਾਛੀਵਾੜਾ ਸਾਹਿਬ ਦੇ ਪਿੰਡ ਮੰਡ ਜੋਧਵਾਲ ਦਾ ਗੁਰਸੇਵਕ ਸਿੰਘ (25 ਸਾਲ) ਨਸ਼ਾ ਕਰਨ ਦਾ ਆਦੀ ਸੀ ਅਤੇ ਕੱਲ੍ਹ ਉਸ ਨੇ ਨਸ਼ੇ ਦਾ ਟੀਕਾ ਲਗਾ ਲਿਆ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਜਿਸ ਨੂੰ ਕੱਲ੍ਹ ਦੇਰ ਰਾਤੀ ਸਮਰਾਲਾ ਦੇ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ। ਮ੍ਰਿਤਕ ਦੇ ਦਾਦੇ ਸ਼ੀਸ਼ਮ ਸਿੰਘ ਨੇ ਹੱਥ ਵਿੱਚ ਨਸ਼ੇ ਦੀ ਸਰਿੰਜ ਫੜ ਕੇ ਦੱਸਿਆ ਕਿ ਉਸ ਦਾ ਪੋਤਾ ਗੁਰਸੇਵਕ ਸਿੰਘ ਨਸ਼ੇ ਕਰਨ ਦਾ ਆਦੀ ਸੀ।
ਗੁਰਸੇਵਕ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਅਤੇ ਉਹ ਉਨ੍ਹਾਂ ਕੋਲ ਹੀ ਰਹਿੰਦਾ। ਸ਼ੀਸ਼ਮ ਸਿੰਘ ਨੇ ਦੱਸਿਆ ਕਿ ਉਸ ਦਾ ਪੋਤਾ ਵਿਆਹਿਆ ਹੋਇਆ ਸੀ ਪਰ ਨਸ਼ਿਆਂ ਕਰਨ ਦਾ ਆਦੀ ਹੋਣ ਕਾਰਨ ਉਸ ਦੀ ਘਰ ਵਾਲੀ ਉਸ ਨੂੰ ਛੱਡ ਕੇ ਚਲੀ ਗਈ ਸੀ। ਉਸ ਨੇ ਕਈ ਵਾਰ ਇਸ ਨੂੰ ਨਸ਼ਾ ਕਰਨ ਤੋਂ ਰੋਕਿਆ ਅਤੇ ਇਹ ਕਈ ਵਾਰ ਨਸ਼ਾ ਛੱਡ ਵੀ ਦਿੰਦਾ ਸੀ ਪਰ ਕੱਲ੍ਹ ਇਸ ਨੇ ਨਸ਼ੇ ਦਾ ਟੀਕਾ ਲਗਾ ਲਿਆ ਅਤੇ ਉਸ ਦਾ ਪੋਤਾ ਮੰਜੇ ਉੱਪਰ ਸੌਂ ਗਿਆ ਜਦੋਂ ਉਨ੍ਹਾਂ ਉਠਾਇਆ ਤਾਂ ਉਹ ਨਾ ਉੱਠਿਆ। ਨਸ਼ੇ ਵਾਲਾ ਟੀਕਾ ਇਸ ਦੇ ਮੰਜੇ ਕੋਲ ਪਿਆ ਦਿਖਾਈ ਦਿੱਤਾ ਜਿਸ ਤੋਂ ਬਾਅਦ ਤੁਰੰਤ ਇਸ ਨੂੰ ਸਮਰਾਲਾ ਵਿਖੇ ਹਸਪਤਾਲ ਵਿੱਚ ਲਿਆਂਦਾ ਗਿਆ ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਮ੍ਰਿਤਕ ਦੇ ਰਿਸ਼ਤੇਦਾਰ ਰੇਸ਼ਮ ਸਿੰਘ ਨੇ ਪਿੰਡ ਈਸਾਪੁਰ ਦੱਸਿਆ ਕਿ ਪੰਜਾਬ ਸਰਕਾਰ ਪੰਜਾਬ ਵਿੱਚੋਂ ਨਸ਼ੇ ਖਤਮ ਕਰਨ ਦੇ ਵੱਡੇ ਵੱਡੇ ਦਾਅਵੇ ਕਰਦੀ ਹੈ ਜੋ ਕਿ ਬੇਬੁਨਿਆਦ ਹਨ ਜਿਸ ਨੌਜਵਾਨ ਦੀ ਮੌਤ ਹੋਈ ਹੈ ਉਹ ਰਿਸ਼ਤੇਦਾਰੀ ਵਿੱਚ ਉਸ ਦਾ ਭਤੀਜਾ ਲੱਗਦਾ ਹੈ। ਗੁਰਸੇਵਕ ਦੀ ਮੌਤ ਨਸ਼ੇ ਦੇ ਇੰਜੈਕਸ਼ਨ ਨਾਲ ਹੋਈ ਹੈ ਜਿਸ ਨੂੰ ਅਸੀਂ ਕਈ ਵਾਰ ਰੋਕਿਆ ਪਰ ਇਹ ਨਹੀਂ ਰੋਕਿਆ। ਇਲਾਕੇ ਵਿੱਚ ਨਸ਼ਾ ਵੱਡੇ ਪੱਧਰ ਉਤੇ ਵਿਕ ਰਿਹਾ ਹੈ।
ਥਾਣਾ ਮੁਖੀ ਪਵਿੱਤਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਗੁਰਸੇਵਕ ਸਿੰਘ ਨੇ ਦਾ ਪਿਤਾ ਪੰਜਾਬ ਪੁਲਿਸ ਵਿੱਚ ਨੌਕਰੀ ਕਰਦਾ ਸੀ। ਪਿਤਾ ਦੀ ਮੌਤ ਤੋਂ ਬਾਅਦ ਪੁਲਿਸ ਦੀ ਨੌਕਰੀ ਮਾਂ ਨੂੰ ਮਿਲ ਗਈ ਜੋ ਕਿ ਨੌਕਰੀ ਲਈ ਜਲੰਧਰ ਰਹਿੰਦੀ ਸੀ। ਗੁਰਸੇਵਕ ਸਿੰਘ ਸ਼ਰਾਬ ਪੀਣ ਦਾ ਆਦੀ ਸੀ। ਬੀਤੀ ਰਾਤ ਵੀ ਉਸਨੇ ਸ਼ਰਾਬ ਅਤੇ ਮੀਟ ਖਾਦਾ ਸੀ। ਇਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਪਰ ਮ੍ਰਿਤਕ ਗੁਰਸੇਵਕ ਸਿੰਘ ਦੇ ਦਾਦੇ ਨੇ ਕਿਹਾ ਕਿ ਉਨ੍ਹਾਂ ਦੇ ਪੋਤੇ ਦੀ ਮੌਤ ਨਸ਼ੇ ਦੀ ਓਵਰਡੋਜ਼ ਨਾਲ ਹੋਈ ਹੈ ਅਤੇ ਮ੍ਰਿਤਕ ਦੀ ਮਾਤਾ ਦਾ ਕਹਿਣਾ ਹੈ ਕਿ ਮੇਰਾ ਬੇਟਾ ਕੋਈ ਵੀ ਨਸ਼ਾ ਨਹੀਂ ਕਰਦਾ ਸੀ ਇਸ ਦੇ ਦਾਦਾ ਦਾਦੀ ਇਸ ਨੂੰ ਪਰੇਸ਼ਾਨ ਕਰਦੇ ਸੀ।
ਇਸ ਸੰਬੰਧ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਮਰਾਲਾ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਬਹੁਤ ਨਿੰਦਣਯੋਗ ਹੈ ਕਿ ਸ਼੍ਰੀ ਮਾਛੀਵਾੜਾ ਸਾਹਿਬ ਬਲਾਕ ਦੇ ਪਿੰਡ ਮੰਡ ਜੋਧੇਵਾਲ ਵਿੱਚ ਇੱਕ ਦਾਦਾ ਹੱਥ ਦੇ ਵਿੱਚ ਸਰਿੰਜ ਫੜ ਸਮਾਜ ਨੂੰ ਦੱਸ ਰਿਹਾ ਹੈ ਕਿ ਮੇਰਾ ਪੋਤਾ ਨਸ਼ੇ ਦੀ ਭੇਂਟ ਚੜ੍ਹ ਗਿਆ ਹੈ ਅਤੇ ਦੂਸਰੇ ਪਾਸੇ ਘਟਨਾ ਤੋਂ ਥੋੜ੍ਹੇ ਸਮੇਂ ਬਾਅਦ ਮ੍ਰਿਤਕ ਦੀ ਮਾਤਾ ਜੋ ਜੋ ਮ੍ਰਿਤਕ ਪੁੱਤਰ ਨਾਲ ਨਹੀਂ ਰਹਿੰਦੀ ਸੀ ਉਸ ਉਪਰ ਪ੍ਰਸ਼ਾਸਨ ਵੱਲੋਂ ਦਬਾਅ ਪਾਉਣ ਤੋਂ ਬਾਅਦ ਕਹਿੰਦੀ ਹੈ ਕਿ ਉਸ ਦਾ ਪੁੱਤਰ ਸ਼ਰਾਬ ਦਾ ਆਦੀ ਸੀ ਅਤੇ ਚਿਕਨ ਖਾ ਅਤੇ ਸ਼ਰਾਬ ਪੀਣ ਨਾਲ ਉਸਦੀ ਮੌਤ ਹੋ ਗਈ। ਇਹ ਬਹੁਤ ਨਿੰਦਣਯੋਗ ਹੈ ਕਿ ਪੁਲਿਸ ਪ੍ਰਸ਼ਾਸਨ ਦੁਬਾਰਾ ਇਹ ਮਾਮਲਾ ਢੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।