India vs New Zealand Highlights, World Cup 2023: ਭਾਰਤ ਨੇ ਨਿਊਜ਼ੀਲੈਂਡ ਨੂੰ 4 ਵਿਕਟਾਂ ਨਾਲ ਦਿੱਤੀ ਮਾਤ; ਕੋਹਲੀ ਨੇ ਖੇਡੀ 95 ਦੌੜਾਂ ਦੀ ਪਾਰੀ
Advertisement
Article Detail0/zeephh/zeephh1925966

India vs New Zealand Highlights, World Cup 2023: ਭਾਰਤ ਨੇ ਨਿਊਜ਼ੀਲੈਂਡ ਨੂੰ 4 ਵਿਕਟਾਂ ਨਾਲ ਦਿੱਤੀ ਮਾਤ; ਕੋਹਲੀ ਨੇ ਖੇਡੀ 95 ਦੌੜਾਂ ਦੀ ਪਾਰੀ

India vs New Zealand Highlights, World Cup 2023: ਵਿਰਾਟ ਕੋਹਲੀ ਦੀ ਸ਼ਾਨਦਾਰ ਪਾਰੀ ਅਤੇ ਮੁਹੰਮਦ ਸ਼ੰਮੀ ਦੀਆਂ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਭਾਰਤ ਨੇ ਨਿਊਜ਼ੀਲੈਂਡ ਨੂੰ ਪੰਜ ਵਿਕਟਾਂ ਨਾਲ ਵੱਡੀ ਮਾਤ ਦਿੱਤੀ।

India vs New Zealand Highlights, World Cup 2023: ਭਾਰਤ ਨੇ ਨਿਊਜ਼ੀਲੈਂਡ ਨੂੰ 4 ਵਿਕਟਾਂ ਨਾਲ ਦਿੱਤੀ ਮਾਤ; ਕੋਹਲੀ ਨੇ ਖੇਡੀ 95 ਦੌੜਾਂ ਦੀ ਪਾਰੀ
LIVE Blog

India vs New Zealand Highlights, World Cup 2023: ਭਾਰਤ ਨੇ ਵਿਸ਼ਵ ਕੱਪ 2023 ਵਿੱਚ ਲਗਾਤਾਰ ਪੰਜਵੀਂ ਜਿੱਤ ਹਾਸਲ ਕੀਤੀ। ਟੀਮ ਨੇ ਨਿਊਜ਼ੀਲੈਂਡ ਨੂੰ 4 ਵਿਕਟਾਂ ਨਾਲ ਹਰਾਇਆ। ਭਾਰਤੀ ਟੀਮ ਨੇ 20 ਸਾਲ ਬਾਅਦ ਇਸ ਟੂਰਨਾਮੈਂਟ 'ਚ ਕੀਵੀਆਂ 'ਤੇ ਜਿੱਤ ਦਰਜ ਕੀਤੀ ਹੈ। ਇਸ ਤੋਂ ਪਹਿਲਾਂ 2003 'ਚ ਸੈਂਚੁਰੀਅਨ ਮੈਦਾਨ 'ਤੇ ਕੀਵੀਆਂ ਨੂੰ 7 ਵਿਕਟਾਂ ਨਾਲ ਹਰਾਇਆ ਸੀ।

ਇਸ ਜਿੱਤ ਨਾਲ ਭਾਰਤੀ ਟੀਮ ਅੰਕ ਸੂਚੀ ਵਿੱਚ ਸਿਖਰ ਉਤੇ ਆ ਗਈ ਹੈ। ਹੁਣ ਟੀਮ ਇੰਡੀਆ ਦੇ ਖਾਤੇ 'ਚ 5 ਮੈਚਾਂ ਤੋਂ ਬਾਅਦ 10 ਅੰਕ ਹੋ ਗਏ ਹਨ। ਅਜਿਹੇ 'ਚ ਭਾਰਤ ਦੇ ਟਾਪ-4 'ਚ ਪਹੁੰਚਣ ਦੀਆਂ ਸੰਭਾਵਨਾਵਾਂ ਮਜ਼ਬੂਤ ​​ਹੋ ਗਈਆਂ ਹਨ। ਹੁਣ ਟੀਮ ਨੂੰ 4 'ਚੋਂ ਸਿਰਫ 2 ਮੈਚ ਜਿੱਤਣੇ ਹੋਣਗੇ।

ਐਤਵਾਰ ਨੂੰ ਧਰਮਸ਼ਾਲਾ ਮੈਦਾਨ 'ਤੇ ਭਾਰਤ ਨੇ ਟਾਸ ਜਿੱਤ ਕੇ ਫੀਲਡਿੰਗ ਕਰਨ ਦਾ ਫੈਸਲਾ ਕੀਤਾ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਨਿਊਜ਼ੀਲੈਂਡ ਦੀ ਟੀਮ 50 ਓਵਰਾਂ 'ਚ 273 ਦੌੜਾਂ 'ਤੇ ਆਲ ਆਊਟ ਹੋ ਗਈ। ਭਾਰਤੀ ਟੀਮ ਨੇ 48 ਓਵਰਾਂ 'ਚ 6 ਵਿਕਟਾਂ 'ਤੇ 274 ਦੌੜਾਂ ਦਾ ਟੀਚਾ ਹਾਸਲ ਕਰ ਲਿਆ। ਵਿਰਾਟ ਕੋਹਲੀ ਨੇ 104 ਗੇਂਦਾਂ 'ਤੇ 95 ਦੌੜਾਂ ਦੀ ਪਾਰੀ ਖੇਡੀ, ਜਦਕਿ ਮੁਹੰਮਦ ਸ਼ਮੀ ਨੇ 5 ਵਿਕਟਾਂ ਲਈਆਂ।

ਦੋਵਾਂ ਟੀਮਾਂ ਵਿਚਾਲੇ ਹੁਣ ਤੱਕ ਕੁੱਲ 116 ਇੱਕ ਰੋਜ਼ਾ ਮੈਚ ਖੇਡੇ ਗਏ ਹਨ। ਭਾਰਤ ਨੇ 58 ਮੈਚ ਜਿੱਤੇ ਅਤੇ ਨਿਊਜ਼ੀਲੈਂਡ ਨੇ 50 ਮੈਚ ਜਿੱਤੇ। 7 ਮੈਚ ਬੇਨਤੀਜਾ ਰਹੇ ਹਨ। ਇੱਕ ਮੈਚ ਟਾਈ ਵੀ ਹੋਇਆ। ਇੱਕ ਰੋਜ਼ਾ ਵਿਸ਼ਵ ਕੱਪ 'ਚ ਨਿਊਜ਼ੀਲੈਂਡ ਦਾ ਹੱਥ ਹੈ।

ਟੂਰਨਾਮੈਂਟ 'ਚ ਦੋਵਾਂ ਵਿਚਾਲੇ 9 ਮੈਚ ਹੋਏ ਹਨ। ਨਿਊਜ਼ੀਲੈਂਡ ਨੇ 5 ਵਿੱਚ ਜਿੱਤ ਦਰਜ ਕੀਤੀ, ਜਦਕਿ ਭਾਰਤ ਨੇ 3 ਵਿੱਚ ਜਿੱਤ ਦਰਜ ਕੀਤੀ। 2019 ਵਿੱਚ ਇੱਕ ਮੈਚ ਮੀਂਹ ਕਾਰਨ ਬੇਨਤੀਜਾ ਰਿਹਾ। 2019 ਵਿੱਚ ਵੀ ਆਖਰੀ ਮੈਚ ਨਿਊਜ਼ੀਲੈਂਡ ਨੇ ਹੀ ਜਿੱਤਿਆ ਸੀ।

ਭਾਰਤ ਨੇ ਆਖਰੀ ਵਾਰ 2003 'ਚ ਨਿਊਜ਼ੀਲੈਂਡ ਖ਼ਿਲਾਫ਼ ਇੱਕ ਰੋਜ਼ਾ ਵਿਸ਼ਵ ਕੱਪ ਵਿੱਚ ਮੈਚ ਜਿੱਤਿਆ ਸੀ। ਇਸ ਤੋਂ ਬਾਅਦ 2019 ਦੇ ਵਿਸ਼ਵ ਕੱਪ 'ਚ ਦੋਵੇਂ ਟੀਮਾਂ ਸਿੱਧੇ ਤੌਰ 'ਤੇ ਆਹਮੋ-ਸਾਹਮਣੇ ਹੋਈਆਂ, ਜਿੱਥੇ ਮੀਂਹ ਕਾਰਨ ਇੱਕ ਮੈਚ ਬੇਨਤੀਜਾ ਰਿਹਾ ਅਤੇ ਟੀਮ ਇੰਡੀਆ ਸੈਮੀਫਾਈਨਲ 'ਚ ਹਾਰ ਗਈ। ਯਾਨੀ ਟੀਮ ਇੰਡੀਆ 20 ਸਾਲਾਂ ਤੋਂ ਟੂਰਨਾਮੈਂਟ 'ਚ ਨਿਊਜ਼ੀਲੈਂਡ ਖਿਲਾਫ਼ ਜਿੱਤ ਦਾ ਇੰਤਜ਼ਾਰ ਕਰ ਰਹੀ ਹੈ।

India vs New Zealand Highlights, World Cup 2023:

22 October 2023
21:09 PM

ਭਾਰਤ ਨੂੰ ਲੱਗਾ ਪੰਜਵਾਂ ਝਟਕਾ
ਟੀਮ ਇੰਡੀਆ ਨੇ 34 ਓਵਰਾਂ 'ਚ 5 ਵਿਕਟਾਂ 'ਤੇ 191 ਦੌੜਾਂ ਬਣਾਈਆਂ ਹਨ। ਵਿਰਾਟ ਕੋਹਲੀ ਅਤੇ ਰਵਿੰਦਰ ਜਡੇਜਾ ਕ੍ਰੀਜ਼ 'ਤੇ ਹਨ। ਕੋਹਲੀ ਨੇ ਆਪਣੇ ਵਨਡੇ ਕਰੀਅਰ ਦਾ 69ਵਾਂ ਅਰਧ ਸੈਂਕੜਾ ਪੂਰਾ ਕਰ ਲਿਆ ਹੈ। ਸੂਰਿਆਕੁਮਾਰ ਸਿਰਫ਼ 2 ਦੌੜਾਂ ਬਣਾ ਕੇ ਰਨ ਆਊਟ ਹੋ ਗਏ।

20:57 PM

ਭਾਰਤ ਦਾ ਚੌਥਾ ਵਿਕਟ ਡਿੱਗਿਆ
ਭਾਰਤ ਦੀ ਚੌਥੀ ਵਿਕਟ 182 ਦੌੜਾਂ ਦੇ ਸਕੋਰ 'ਤੇ ਡਿੱਗੀ। ਲੋਕੇਸ਼ ਰਾਹੁਲ 35 ਗੇਂਦਾਂ ਵਿੱਚ 27 ਦੌੜਾਂ ਬਣਾ ਕੇ ਆਊਟ ਹੋਏ। ਮਿਸ਼ੇਲ ਸੈਂਟਨਰ ਨੇ ਉਸ ਨੂੰ ਵਿਕਟਾਂ ਦੇ ਸਾਹਮਣੇ ਐਲਬੀਡਬਲਯੂ ਆਊਟ ਕਰ ਦਿੱਤਾ। ਹੁਣ ਵਿਰਾਟ ਕੋਹਲੀ ਸੂਰਿਆਕੁਮਾਰ ਯਾਦਵ ਦੇ ਨਾਲ ਕ੍ਰੀਜ਼ 'ਤੇ ਹਨ। 33 ਓਵਰਾਂ ਬਾਅਦ ਭਾਰਤ ਦਾ ਸਕੋਰ 186/4 ਹੈ।

20:19 PM

ਵਿਰਾਟ ਕੋਹਲੀ ਤੇ ਕੇਐਲ ਰਾਹੁਲ ਵਿਚਾਲੇ ਅਰਧ ਸੈਂਕੜੇ ਵਾਲੀ ਸਾਂਝੇਦਾਰੀ
ਵਿਰਾਟ ਕੋਹਲੀ ਅਤੇ ਲੋਕੇਸ਼ ਰਾਹੁਲ ਵਿਚਾਲੇ ਅਰਧ ਸੈਂਕੜੇ ਦੀ ਸਾਂਝੇਦਾਰੀ ਹੋਈ ਹੈ। ਦੋਵੇਂ ਸ਼ਾਨਦਾਰ ਬੱਲੇਬਾਜ਼ੀ ਕਰ ਰਹੇ ਹਨ ਅਤੇ ਟੀਮ ਇੰਡੀਆ ਦਾ ਸਕੋਰ 200 ਦੌੜਾਂ ਦੇ ਨੇੜੇ ਪਹੁੰਚ ਗਿਆ ਹੈ। ਕੋਹਲੀ ਆਪਣਾ ਅਰਧ ਸੈਂਕੜਾ ਪੂਰਾ ਕਰ ਚੁੱਕੇ ਹਨ।

19:56 PM

ਸ਼੍ਰੇਅਸ 33 ਦੌੜਾਂ ਬਣਾ ਕੇ ਆਊਟ
ਸ਼੍ਰੇਅਸ ਅਈਅਰ 29 ਗੇਂਦਾਂ ਵਿੱਚ 33 ਦੌੜਾਂ ਬਣਾ ਕੇ ਆਊਟ ਹੋ ਗਿਆ ਹੈ। ਟ੍ਰੇਂਟ ਬੋਲਟ ਨੇ ਉਸ ਨੂੰ ਡੇਵੋਨ ਕੋਨਵੇ ਦੇ ਹੱਥੋਂ ਕੈਚ ਕਰਵਾਇਆ। ਹੁਣ ਲੋਕੇਸ਼ ਰਾਹੁਲ ਵਿਰਾਟ ਕੋਹਲੀ ਦੇ ਨਾਲ ਕ੍ਰੀਜ਼ 'ਤੇ ਹਨ। 22 ਓਵਰਾਂ ਤੋਂ ਬਾਅਦ ਭਾਰਤ ਦਾ ਸਕੋਰ 128/3 ਹੈ।

19:48 PM

ਮੌਸਮ ਸਾਫ਼ ਹੋਣ ਤੋਂ ਬਾਅਦ ਖੇਡ ਸ਼ੁਰੂ 
ਧਰਮਸ਼ਾਲਾ ਵਿੱਚ ਧੁੰਦ ਘੱਟ ਗਈ ਹੈ ਅਤੇ ਅਸਮਾਨ ਹੁਣ ਸਾਫ਼ ਹੈ। ਖੇਡ ਫਿਰ ਸ਼ੁਰੂ ਹੋ ਗਈ ਹੈ। ਵਿਰਾਟ ਕੋਹਲੀ ਅਤੇ ਸ਼੍ਰੇਅਸ ਅਈਅਰ ਕਰੀਜ਼ 'ਤੇ ਹਨ। ਭਾਰਤ ਦਾ ਸਕੋਰ ਦੋ ਵਿਕਟਾਂ 'ਤੇ 107 ਦੌੜਾਂ ਤੋਂ ਪਾਰ ਹੋ ਗਿਆ ਹੈ।

 

19:28 PM

ਖਰਾਬ ਮੌਸਮ ਕਾਰਨ ਮੈਚ ਰੁਕ ਗਿਆ
ਖਰਾਬ ਮੌਸਮ ਕਾਰਨ ਖੇਡ ਨੂੰ ਰੋਕ ਦਿੱਤਾ ਗਿਆ ਹੈ। ਭਾਰਤ ਦਾ ਸਕੋਰ 15.4 ਓਵਰਾਂ ਵਿੱਚ 100/2 ਹੈ। ਵਿਰਾਟ ਕੋਹਲੀ ਸੱਤ ਦੌੜਾਂ ਅਤੇ ਸ਼੍ਰੇਅਸ ਅਈਅਰ 21 ਦੌੜਾਂ ਬਣਾ ਕੇ ਨਾਬਾਦ ਹਨ। ਧਰਮਸ਼ਾਲਾ ਦੇ ਮੈਦਾਨ ਵਿੱਚ ਕਾਫੀ ਧੁੰਦ ਆ ਗਈ ਹੈ। ਇਸ ਕਾਰਨ ਗੇਂਦ ਨੂੰ ਦੇਖਣ 'ਚ ਦਿੱਕਤ ਆ ਰਹੀ ਹੈ। ਇਸ ਕਾਰਨ ਖੇਡ ਨੂੰ ਰੋਕ ਦਿੱਤਾ ਗਿਆ ਹੈ।

 

19:20 PM

ਭਾਰਤ ਨੂੰ ਲੱਗਾ ਦੂਜਾ ਝਟਕਾ, ਦੋਵੇਂ ਓਪਨਰ ਪੈਵੇਲੀਅਨ ਪਰਤੇ
ਭਾਰਤ ਨੂੰ ਦੂਜਾ ਝਟਕਾ ਲੱਗ ਗਿਆ ਹੈ। ਸ਼ੁਭਮਨ ਗਿੱਲ 26 ਦੌੜਾਂ ਉਤੇ ਆਊਟ ਹੋ ਗਏ ਹਨ। ਫਰਗੁਸਨ ਨੇ ਹੀ ਸ਼ੁਭਮਨ ਗਿੱਲ ਨੂੰ ਆਪਣਾ ਸ਼ਿਕਾਰ ਬਣਾਇਆ। 76 ਦੌੜਾਂ ਦੇ ਸਕੋਰ ਉਤੇ ਭਾਰਤ ਦੇ ਦੋਵੇਂ ਸਲਾਮੀ ਬੱਲੇਬਾਜ਼ ਪੈਵੇਲੀਅਨ ਪਰਤ ਗਏ ਹਨ। 

 

19:13 PM

ਭਾਰਤ ਨੂੰ ਲੱਗਾ ਪਹਿਲਾ ਝਟਕਾ
ਕਪਤਾਨ ਰੋਹਿਤ ਸ਼ਰਮਾ 46 ਦੌੜਾਂ ਬਣਾ ਕੇ ਆਊਟ ਹੋ ਗਏ ਹਨ। ਰੋਹਿਤ ਨੂੰ ਫਰਗੁਸਨ ਨੇ ਬੋਲਡ ਕੀਤਾ। ਭਾਰਤ ਦਾ ਸਕੋਰ ਇੱਕ ਵਿਕਟ ਦੇ ਨੁਕਸਾਨ ਉਪਰ 11.1 ਓਵਰ ਮਗਰੋਂ 71 ਸਕੋਰ ਹੋ ਗਿਆ ਹੈ।

18:03 PM

ਭਾਰਤ ਦੀ ਤੇਜ਼ ਸ਼ੁਰੂਆਤ
ਭਾਰਤੀ ਟੀਮ ਨੇ ਇਸ ਮੈਚ ਵਿੱਚ ਤੇਜ਼ ਸ਼ੁਰੂਆਤ ਕੀਤੀ ਹੈ। ਰੋਹਿਤ ਸ਼ਰਮਾ ਹਮਲਾਵਰ ਬੱਲੇਬਾਜ਼ੀ ਕਰ ਰਹੇ ਹਨ। ਉਧਰ, ਗਿੱਲ ਸਾਵਧਾਨੀ ਨਾਲ ਖੇਡ ਰਿਹਾ ਹੈ। 10 ਓਵਰਾਂ ਤੋਂ ਬਾਅਦ ਭਾਰਤ ਦਾ ਸਕੋਰ ਬਿਨਾਂ ਕਿਸੇ ਨੁਕਸਾਨ ਦੇ 63 ਦੌੜਾਂ ਹੋ ਗਿਆ ਹੈ।

17:53 PM

ਮਿਸ਼ੇਲ 130 ਦੌੜਾਂ ਬਣਾ ਕੇ ਹੋਇਆ ਆਊਟ
ਨਿਊਜ਼ੀਲੈਂਡ ਨੂੰ 273 ਦੌੜਾਂ ਉਤੇ ਡੇਰਿਲ ਮਿਸ਼ੇਲ ਦੇ ਰੂਪ ਵਿੱਚ ਝਟਕਾ ਲੱਗਾ। ਮਿਸ਼ੇਲ 130 ਦੌੜਾ ਬਣਾ ਕੇ ਮੁਹੰਮਦ ਸ਼ੰਮੀ ਦਾ ਸ਼ਿਕਾਰ ਬਣੇ। ਇਸ ਮਗਰੋਂ ਅਗਲੀ ਗੇਂਦ ਵਿੱਚ ਫਰਗੁਸਨ ਰਨ ਆਊਟ ਹੋ ਗਿਆ। ਨਿਊਜ਼ੀਲੈਂਡ ਦੀ ਪੂਰੀ ਟੀਮ 273 ਦੌੜਾਂ ਉਪਰ ਆਲਆਊਟ ਹੋ ਗਈ। ਭਾਰਤ ਨੂੰ ਇਹ ਮੈਚ ਜਿੱਤਣ ਲਈ 274 ਦੌੜਾਂ ਬਣਾਉਣੀਆਂ ਪੈਣਗੀਆਂ।

17:51 PM

ਨਿਊਜ਼ੀਲੈਂਡ ਦੀ ਅੱਠਵੀਂ ਵਿਕਟ ਡਿੱਗੀ
ਮੁਹੰਮਦ ਸ਼ਮੀ ਨੇ ਲਗਾਤਾਰ ਦੋ ਗੇਂਦਾਂ 'ਤੇ ਵਿਕਟਾਂ ਲੈ ਕੇ ਨਿਊਜ਼ੀਲੈਂਡ ਦੇ ਹੇਠਲੇ ਕ੍ਰਮ ਨੂੰ ਤਬਾਹ ਕਰ ਦਿੱਤਾ ਹੈ। ਮੈਟ ਹੈਨਰੀ ਨੂੰ ਸ਼ੰਮੀ ਨੇ ਸਿਫਰ ਸਕੋਰ ਉਤੇ ਵਾਪਸ ਭੇਜ ਦਿੱਤਾ।

17:48 PM

ਨਿਊਜ਼ੀਲੈਂਡ ਨੂੰ ਲੱਗਾ 7ਵਾਂ ਝਟਕਾ
ਮਿਸ਼ੇਲ ਸੈਨਟੇਰ 1 ਦੌੜ ਉਪਰ ਪੈਵੇਲੀਅਨ ਪਰਤ ਗਿਆ। ਮਿਸ਼ੇਲ ਨੂੰ ਮੁਹੰਮਦ ਸ਼ੰਮੀ ਨੇ ਕਲੀਨ ਬੋਲਡ ਕਰ ਦਿੱਤਾ।

17:34 PM

ਨਿਊਜ਼ੀਲੈਂਡ ਦੀ ਛੇਵੀਂ ਵਿਕਟ ਡਿੱਗੀ

257 ਦੌੜਾਂ ਉਪਰ ਨਿਊਜ਼ੀਲੈਂਡ ਨੂੰ ਛੇਵਾਂ ਝਟਕਾ ਲੱਗਾ। ਜਸਪ੍ਰੀਤ ਬੁਮਰਾਹ ਨੇ ਮਾਰਕ ਚੈਪਮੈਨ ਨੂੰ 6 ਦੌੜਾਂ ਦੇ ਸਕੋਰ ਉਪਰ ਵਿਰਾਟ ਕੋਹਲੀ ਦੇ ਹੱਥੋਂ ਕੈਚ ਆਊਟ ਕਰਵਾਇਆ।

17:21 PM

ਨਿਊਜ਼ੀਲੈਂਡ ਨੂੰ ਲੱਗਾ ਪੰਜਵਾਂ ਝਟਕਾ

ਨਿਊਜ਼ੀਲੈਂਡ ਨੂੰ 243 ਦੌੜਾਂ ਉਤੇ ਪੰਜਵਾਂ ਝਟਕਾ ਲੱਗਿਆ ਹੈ।  ਗੈਲੇਨ ਫਿਲਪਿਸ 23 ਦੌੜਾਂ ਉਤੇ ਕੁਲਦੀਪ ਯਾਦਵ ਦਾ ਸ਼ਿਕਾਰ ਬਣੇ।

16:58 PM

ਡੇਰਿਲ ਮਿਸ਼ੇਲ ਦਾ ਸੈਂਕੜਾ
ਡੇਰਿਲ ਮਿਸ਼ੇਲ ਨੇ 100 ਦੀ ਸਟ੍ਰਾਈਕ ਰੇਟ ਨਾਲ ਬੱਲੇਬਾਜ਼ੀ ਕੀਤੀ ਅਤੇ 100 ਗੇਂਦਾਂ ਵਿੱਚ ਆਪਣਾ ਸੈਂਕੜਾ ਪੂਰਾ ਕੀਤਾ। ਇਹ ਉਸ ਦੇ ਵਨਡੇ ਕਰੀਅਰ ਦਾ ਪੰਜਵਾਂ ਸੈਂਕੜਾ ਸੀ। ਮਿਸ਼ੇਲ ਨੇ ਹੁਣ ਤੱਕ ਸ਼ਾਨਦਾਰ ਬੱਲੇਬਾਜ਼ੀ ਕੀਤੀ ਹੈ। 41 ਓਵਰਾਂ ਤੋਂ ਬਾਅਦ ਨਿਊਜ਼ੀਲੈਂਡ ਦਾ ਸਕੋਰ ਚਾਰ ਵਿਕਟਾਂ 'ਤੇ 222 ਦੌੜਾਂ ਹੈ।

16:43 PM

ਨਿਊਜ਼ੀਲੈਂਡ ਦਾ ਚੌਥਾ ਵਿਕਟ ਡਿੱਗਿਆ
ਨਿਊਜ਼ੀਲੈਂਡ ਦੀ ਚੌਥੀ ਵਿਕਟ 205 ਦੌੜਾਂ ਦੇ ਸਕੋਰ 'ਤੇ ਡਿੱਗ ਗਈ ਹੈ। ਕੁਲਦੀਪ ਯਾਦਵ ਨੇ ਟਾਮ ਲੈਥਮ ਨੂੰ ਆਪਣਾ ਸ਼ਿਕਾਰ ਬਣਾਇਆ। ਲਾਥਮ ਨੇ ਸੱਤ ਗੇਂਦਾਂ ਵਿੱਚ ਪੰਜ ਦੌੜਾਂ ਬਣਾਈਆਂ। ਕੁਲਦੀਪ ਨੇ ਉਸ ਨੂੰ ਵਿਕਟਾਂ ਦੇ ਸਾਹਮਣੇ ਫਸਾਇਆ।

16:17 PM

ਰਚਿਨ ਰਵਿੰਦਰਾ 75 ਦੌੜਾਂ ਬਣਾ ਕੇ ਆਊਟ ਹੋਏ
ਨਿਊਜ਼ੀਲੈਂਡ ਦੀ ਤੀਜੀ ਵਿਕਟ 178 ਦੌੜਾਂ 'ਤੇ ਡਿੱਗ ਗਈ। ਰਚਿਨ ਰਵਿੰਦਰ 87 ਗੇਂਦਾਂ ਵਿੱਚ 75 ਦੌੜਾਂ ਬਣਾ ਕੇ ਆਊਟ ਹੋਏ। ਰਵਿੰਦਰਾ ਨੂੰ ਮੁਹੰਮਦ ਸ਼ੰਮੀ ਨੇ ਸ਼ੁਭਮਨ ਗਿੱਲ ਦੇ ਹੱਥੋ ਕੈਚ ਆਊਟ ਕਰਵਾਇਆ ਹੈ।

15:50 PM

ਰਵਿੰਦਰ-ਮਿਸ਼ੇਲ ਵਿਚਾਲੇ ਸੈਂਕੜੇ ਵਾਲੀ ਸਾਂਝੇਦਾਰੀ
ਰਚਿਨ ਰਵਿੰਦਰਾ ਅਤੇ ਡੇਰਿਲ ਮਿਸ਼ੇਲ ਵਿਚਾਲੇ ਸੈਂਕੜੇ ਦੀ ਸਾਂਝੇਦਾਰੀ ਹੋਈ ਹੈ। ਦੋਵੇਂ ਬੱਲੇਬਾਜ਼ ਚੰਗੀ ਰਫ਼ਤਾਰ ਨਾਲ ਦੌੜਾਂ ਬਣਾ ਰਹੇ ਹਨ। ਰਵਿੰਦਰ ਆਪਣਾ ਅਰਧ ਸੈਂਕੜਾ ਪੂਰਾ ਕਰ ਚੁੱਕਾ ਹੈ ਅਤੇ ਮਿਸ਼ੇਲ ਨੇ ਵੀ ਆਪਣਾ ਨੀਮ ਸੈਂਕੜਾ ਪਾ ਕਰ ਲਿਆ ਹੈ। ਭਾਰਤੀ ਗੇਂਦਬਾਜ਼ ਇਸ ਜੋੜੀ ਖ਼ਿਲਾਫ਼ ਬੇਅਸਰ ਸਾਬਤ ਹੋਏ ਹਨ। 30 ਓਵਰਾਂ ਤੋਂ ਬਾਅਦ ਨਿਊਜ਼ੀਲੈਂਡ ਦਾ ਸਕੋਰ 142/2 ਹੈ।

15:16 PM

ਨਿਊਜ਼ੀਲੈਂਡ ਦਾ ਸਕੋਰ 117 ਦੌੜਾਂ ਤੋਂ ਪਾਰ
ਨਿਊਜ਼ੀਲੈਂਡ ਦਾ ਸਕੋਰ ਦੋ ਵਿਕਟਾਂ ਦੇ ਨੁਕਸਾਨ ਨਾਲ 117 ਦੌੜਾਂ ਤੋਂ ਪਾਰ ਹੋ ਗਿਆ ਹੈ। ਰਚਿਨ ਰਵਿੰਦਰਾ ਨੇ ਆਪਣਾ ਨੀਮ ਸੈਂਕੜਾ ਪੂਰਾ ਕਰ ਲਿਆ ਹੈ ਜਦਕਿ ਡੇਰਿਲ ਮਿਸ਼ੇਲ ਸ਼ਾਨਦਾਰ ਬੱਲੇਬਾਜ਼ੀ ਕਰ ਰਿਹਾ। ਦੋਵੇਂ ਤੇਜ਼ ਰਫਤਾਰ ਨਾਲ ਦੌੜਾਂ ਬਣਾ ਰਹੇ ਹਨ। ਦੋਵਾਂ ਬੱਲੇਬਾਜ਼ਾਂ ਨੇ ਕੁਲਦੀਪ ਯਾਦਵ ਖਿਲਾਫ ਹਮਲਾਵਰ ਬੱਲੇਬਾਜ਼ੀ ਕੀਤੀ।  23.4 ਓਵਰਾਂ ਤੋਂ ਬਾਅਦ ਨਿਊਜ਼ੀਲੈਂਡ ਦਾ ਸਕੋਰ 117/2 ਹੈ।

14:43 PM

ਰਵਿੰਦਰਾ ਤੇ ਮਿਸ਼ੇਲ ਮੈਦਾਨ 'ਚ ਡਟੇ
ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 14.3 ਓਵਰਾਂ ਵਿੱਚ 'ਚ ਦੋ ਵਿਕਟਾਂ ਗੁਆ ਕੇ 60 ਦੌੜਾਂ ਬਣਾ ਲਈਆਂ ਹਨ। ਰਚਿਨ ਰਵਿੰਦਰਾ ਅਤੇ ਡੇਰਿਲ ਮਿਸ਼ੇਲ ਕ੍ਰੀਜ਼ 'ਤੇ ਹਨ। ਭਾਰਤ ਲਈ ਤੇਜ਼ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਸ਼ਮੀ ਤੇ ਸਿਰਾਜ ਨੇ ਇੱਕ-ਇੱਕ ਵਿਕਟ ਲਈ ਹੈ।

14:20 PM

ਨਿਊਜ਼ੀਲੈਂਡ ਨੂੰ ਲੱਗਿਆ ਦੂਜਾ ਝਟਕਾ

19 ਦੇ ਸਕੋਰ ਉਪਰ ਨਿਊਜ਼ੀਲੈਂਡ ਨੂੰ ਦੂਜਾ ਝਟਕਾ ਲੱਗਿਆ ਹੈ। ਮੁਹੰਮਦ ਸ਼ੰਮੀ ਨੇ ਵਿਲ ਯੰਗ ਨੂੰ 17 ਦੇ ਸਕੋਰ ਉਪਰ ਪੈਵੇਲੀਅਨ ਵਾਪਸ ਭੇਜ ਦਿੱਤਾ।

14:16 PM

ਨਿਊਜ਼ੀਲੈਂਡ ਨੂੰ ਲੱਗਾ ਪਹਿਲਾ ਝਟਕਾ

ਭਾਰਤ ਖਿਲਾਫ਼ ਨਿਊਜ਼ੀਲੈਂਡ ਨੂੰ 9 ਸਕੋਰ ਉਪਰ ਪਹਿਲਾਂ ਝਟਕਾ ਲੱਗਾ ਹੈ। ਡੇਵਿਨ ਕੋਨਵੇ 9 ਗੇਂਦਾਂ ਵਿੱਚ ਜ਼ੀਰੋ ਸਕੋਰ ਉਤੇ ਮੁਹੰਮਦ ਸਿਰਾਜ ਦਾ ਸ਼ਿਕਾਰ ਬਣੇ।

 

13:41 PM

ਰੋਹਿਤ ਸ਼ਰਮਾ ਨੇ ਟਾਸ ਜਿੱਤਿਆ, ਪਹਿਲਾ ਗੇਂਦਬਾਜ਼ੀ ਕਰਨ ਦਾ ਫ਼ੈਸਲਾ
ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਨਿਊਜ਼ੀਲੈਂਡ ਖਿਲਾਫ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਰੋਹਿਤ ਨੇ ਟਾਸ ਦੌਰਾਨ ਦੱਸਿਆ ਕਿ ਇਸ ਮੈਚ 'ਚ ਹਾਰਦਿਕ ਪਾਡਿਆਂ ਅਤੇ ਸ਼ਾਰਦੁਲ ਠਾਕੁਰ ਨਹੀਂ ਖੇਡ ਰਹੇ ਹਨ। ਉਨ੍ਹਾਂ ਦੀ ਜਗ੍ਹਾ ਮੁਹੰਮਦ ਸ਼ਮੀ ਤੇ ਸੂਰਿਆਕੁਮਾਰ ਯਾਦਵ ਨੂੰ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਇਸ ਦੇ ਨਾਲ ਹੀ ਨਿਊਜ਼ੀਲੈਂਡ ਨੇ ਇੱਕ ਵੀ ਬਦਲਾਅ ਨਹੀਂ ਕੀਤਾ ਹੈ।

13:25 PM

ਟੀਮ ਇੰਡੀਆ ਨਿਊਜ਼ੀਲੈਂਡ ਤੋਂ ਬਦਲਾ ਲਵੇਗੀ
2003 ਵਿਸ਼ਵ ਕੱਪ ਤੋਂ ਬਾਅਦ ਟੀਮ ਇੰਡੀਆ ਨੇ ਆਈਸੀਸੀ ਟੂਰਨਾਮੈਂਟਾਂ ਵਿੱਚ ਨਿਊਜ਼ੀਲੈਂਡ ਖਿਲਾਫ਼ ਛੇ ਮੈਚ ਖੇਡੇ ਹਨ। ਇਨ੍ਹਾਂ ਵਿੱਚੋਂ ਪੰਜ ਮੈਚ ਕੀਵੀ ਟੀਮ ਨੇ ਜਿੱਤੇ। ਜਦੋਂ ਕਿ 2019 ਇੱਕ ਰੋਜ਼ਾ ਵਿਸ਼ਵ ਕੱਪ ਵਿੱਚ ਗਰੁੱਪ ਪੜਾਅ ਦਾ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ। ਇਹ ਉਹੀ ਨਿਊਜ਼ੀਲੈਂਡ ਹੈ ਜਿਸ ਨੇ 2019 ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਭਾਰਤ ਨੂੰ ਹਰਾ ਕੇ ਚੈਂਪੀਅਨ ਬਣਨ ਦਾ ਸੁਪਨਾ ਤੋੜ ਦਿੱਤਾ ਸੀ।

Trending news