IPL Auction 2025: ਰਿਸ਼ਵ ਪੰਤ ਨੇ ਸ਼੍ਰੇਅਸ ਅਈਅਰ ਦਾ ਤੋੜਿਆ ਰਿਕਾਰਡ; ਲਖਨਊ ਨੇ ਪੰਤ ਨੂੰ 27 ਕਰੋੜ 'ਚ ਖ਼ਰੀਦਿਆ
Advertisement
Article Detail0/zeephh/zeephh2529172

IPL Auction 2025: ਰਿਸ਼ਵ ਪੰਤ ਨੇ ਸ਼੍ਰੇਅਸ ਅਈਅਰ ਦਾ ਤੋੜਿਆ ਰਿਕਾਰਡ; ਲਖਨਊ ਨੇ ਪੰਤ ਨੂੰ 27 ਕਰੋੜ 'ਚ ਖ਼ਰੀਦਿਆ

IPL Auction 2025:  ਲਖਨਊ ਨੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ 27 ਕਰੋੜ ਰੁਪਏ 'ਚ ਖਰੀਦਿਆ। ਪੰਤ ਇਸ ਤਰ੍ਹਾਂ ਆਈਪੀਐਲ ਇਤਿਹਾਸ ਵਿੱਚ ਸਭ ਤੋਂ ਵੱਧ ਕੀਮਤ 'ਤੇ ਵਿਕਣ ਵਾਲੇ ਖਿਡਾਰੀ ਬਣ ਗਏ ਹਨ।

IPL Auction 2025: ਰਿਸ਼ਵ ਪੰਤ ਨੇ ਸ਼੍ਰੇਅਸ ਅਈਅਰ ਦਾ ਤੋੜਿਆ ਰਿਕਾਰਡ; ਲਖਨਊ ਨੇ ਪੰਤ ਨੂੰ 27 ਕਰੋੜ 'ਚ ਖ਼ਰੀਦਿਆ

IPL Auction 2025: ਲਖਨਊ ਨੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ 27 ਕਰੋੜ ਰੁਪਏ 'ਚ ਖਰੀਦਿਆ। ਪੰਤ ਇਸ ਤਰ੍ਹਾਂ ਆਈਪੀਐਲ ਇਤਿਹਾਸ ਵਿੱਚ ਸਭ ਤੋਂ ਵੱਧ ਕੀਮਤ 'ਤੇ ਵਿਕਣ ਵਾਲੇ ਖਿਡਾਰੀ ਬਣ ਗਏ ਹਨ। ਇਸ ਮਾਮਲੇ 'ਚ ਉਨ੍ਹਾਂ ਨੇ ਸ਼੍ਰੇਅਸ ਅਈਅਰ ਨੂੰ ਪਿੱਛੇ ਛੱਡ ਦਿੱਤਾ ਹੈ ਜੋ ਕੁਝ ਸਮਾਂ ਪਹਿਲਾਂ ਹੀ 26.75 ਕਰੋੜ ਰੁਪਏ 'ਚ ਵਿਕਿਆ ਸੀ। ਸ਼ੁਰੂਆਤ 'ਚ ਰਿਸ਼ਭ ਪੰਤ ਲਈ ਲਖਨਊ ਅਤੇ ਆਰਸੀਬੀ ਵਿਚਾਲੇ ਲੜਾਈ ਸੀ।

ਪੰਤ ਨੇ 2 ਕਰੋੜ ਰੁਪਏ ਦੀ ਬੇਸ ਪ੍ਰਾਈਸ ਨਾਲ ਨਿਲਾਮੀ 'ਚ ਐਂਟਰੀ ਕੀਤੀ ਸੀ ਅਤੇ ਕੁਝ ਹੀ ਸਮੇਂ 'ਚ ਉਨ੍ਹਾਂ ਦੀ ਕੀਮਤ 10 ਕਰੋੜ ਰੁਪਏ ਨੂੰ ਪਾਰ ਕਰ ਗਈ ਸੀ। ਇਸ ਦੌਰਾਨ ਹੈਦਰਾਬਾਦ ਵੀ ਦੌੜ ਵਿੱਚ ਸ਼ਾਮਲ ਹੋ ਗਿਆ ਪਰ ਲਖਨਊ ਨੇ ਵੀ ਹਾਰ ਨਹੀਂ ਮੰਨੀ। ਹੈਦਰਾਬਾਦ ਦੀ ਮਾਲਕ ਕਾਵਿਆ ਮਾਰਨ ਅਤੇ ਲਖਨਊ ਦੇ ਮਾਲਕ ਸੰਜੇ ਗੋਇਨਕਾ ਨੇ ਪੰਤ ਲਈ ਨਿਲਾਮੀ ਟੇਬਲ 'ਤੇ ਬੋਲੀ ਲਗਾਈ ਅਤੇ ਕੁਝ ਹੀ ਸਮੇਂ 'ਚ ਕੀਮਤ 17 ਕਰੋੜ ਰੁਪਏ ਨੂੰ ਪਾਰ ਕਰ ਗਈ।

ਹੈਦਰਾਬਾਦ ਅਤੇ ਲਖਨਊ ਇੱਥੇ ਵੀ ਨਹੀਂ ਰੁਕੇ ਅਤੇ ਪੰਤ 'ਤੇ ਬੋਲੀ ਵਧਦੀ ਗਈ। ਲਖਨਊ ਨੇ ਪੰਤ ਲਈ 20.75 ਕਰੋੜ ਰੁਪਏ ਦੀ ਬੋਲੀ ਲਗਾਈ ਅਤੇ ਹੈਦਰਾਬਾਦ ਨੇ ਪਿੱਛੇ ਹਟ ਗਿਆ। ਹਾਲਾਂਕਿ ਦਿੱਲੀ ਤੋਂ ਟੀਆਰਐਮ ਰਾਹੀਂ ਲਖਨਊ ਨੇ ਪੰਤ ਲਈ 27 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਅਤੇ ਦਿੱਲੀ ਨੇ ਹੱਥ ਪਿੱਛੇ ਖਿੱਚ ਲਏ। ਇਸ ਤਰ੍ਹਾਂ ਪੰਤ ਨੂੰ 27 ਕਰੋੜ ਰੁਪਏ 'ਚ ਵੇਚਿਆ ਗਿਆ ਅਤੇ ਲਖਨਊ ਨੇ ਉਸ ਨੂੰ ਆਈ.ਪੀ.ਐੱਲ. ਦੇ ਸਭ ਤੋਂ ਮਹਿੰਗੇ ਖਿਡਾਰੀ ਵਜੋਂ ਲਿਆ।

ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ. 2025 ਮੈਗਾ ਨਿਲਾਮੀ) ਦੀ ਸ਼ੁਰੂਆਤ ਇੰਨੇ ਸ਼ਾਨਦਾਰ ਢੰਗ ਨਾਲ ਹੋਈ ਕਿ ਕੋਈ ਵੀ ਵਿਸ਼ਵਾਸ ਨਹੀਂ ਕਰ ਸਕਦਾ ਸੀ ਕਿ ਪਹਿਲੀ ਹੀ ਬੋਲੀ ਇੰਨੀ ਉੱਚੀ ਪੁੱਜੇਗੀ ਪਰ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਜੋ ਪਿਛਲੇ ਛੇ ਸਾਲਾਂ ਤੋਂ ਪੰਜਾਬ ਲਈ ਖੇਡ ਰਿਹਾ ਸੀ, ਨੂੰ ਮਿਲੀ ਰਕਮ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ। ਅਰਸ਼ਦੀਪ ਸਿੰਘ ਨੂੰ ਖਰੀਦਣ ਲਈ ਸ਼ੁਰੂਆਤ 'ਚ ਕਈ ਟੀਮਾਂ ਵਿਚਾਲੇ ਮੁਕਾਬਲਾ ਹੋਇਆ ਪਰ ਅੰਤ 'ਚ ਸਨਰਾਈਜ਼ਰਜ਼ ਹੈਦਰਾਬਾਦ ਨੇ 15.75 ਕਰੋੜ ਦੀ ਬੋਲੀ ਲਗਾ ਕੇ ਆਪਣੇ ਹੱਕ 'ਚ ਕਰ ਲਿਆ ਪਰ ਇਸ ਤੋਂ ਬਾਅਦ ਪੰਜਾਬ ਅਤੇ ਹੈਦਰਾਬਾਦ ਵਿਚਾਲੇ ਵੱਖਰੀ ਜੰਗ ਦੇਖਣ ਨੂੰ ਮਿਲੀ। ਪੰਜਾਬ ਕਿੰਗਜ਼ ਨੇ ਰਾਈਟ ਟੂ ਮੈਚ (ਆਰਟੀਐਮ) ਕਾਰਡ ਦੀ ਵਰਤੋਂ ਕਰਕੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ 18 ਕਰੋੜ ਰੁਪਏ ਵਿੱਚ ਖਰੀਦਿਆ ਹੈ। 

Trending news