Rozlyn Khan News: ਅਦਾਕਾਰਾ ਰੋਜ਼ਲਿਨ ਖ਼ਾਨ ਨੇ ਨਵਜੋਤ ਸਿੱਧੂ ਨੂੰ ਕਾਨੂੰਨੀ ਨੋਟਿਸ ਭੇਜਿਆ; ਕੈਂਸਰ ਦੇ ਇਲਾਜ ਦੇ ਦਾਅਵੇ ਗੁਮਰਾਹਕੁੰਨ ਦੱਸੇ
Advertisement
Article Detail0/zeephh/zeephh2542297

Rozlyn Khan News: ਅਦਾਕਾਰਾ ਰੋਜ਼ਲਿਨ ਖ਼ਾਨ ਨੇ ਨਵਜੋਤ ਸਿੱਧੂ ਨੂੰ ਕਾਨੂੰਨੀ ਨੋਟਿਸ ਭੇਜਿਆ; ਕੈਂਸਰ ਦੇ ਇਲਾਜ ਦੇ ਦਾਅਵੇ ਗੁਮਰਾਹਕੁੰਨ ਦੱਸੇ

Rozlyn Khan News: ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਵੱਲੋਂ ਪਤਨੀ ਨਵਜੋਤ ਕੌਰ ਸਿੱਧੂ ਦੇ ਕੈਂਸਰ ਦੇ ਇਲਾਜ ਨੂੰ ਲੈ ਕੇ ਕੀਤੇ ਦਾਅਵਿਆਂ ਨੂੰ ਲੈ ਕੇ ਵਿਵਾਦਾਂ ਵਿੱਚ ਘਿਰ ਰਹੇ ਹਨ।

Rozlyn Khan News: ਅਦਾਕਾਰਾ ਰੋਜ਼ਲਿਨ ਖ਼ਾਨ ਨੇ ਨਵਜੋਤ ਸਿੱਧੂ ਨੂੰ ਕਾਨੂੰਨੀ ਨੋਟਿਸ ਭੇਜਿਆ; ਕੈਂਸਰ ਦੇ ਇਲਾਜ ਦੇ ਦਾਅਵੇ ਗੁਮਰਾਹਕੁੰਨ ਦੱਸੇ

Rozlyn Khan News:  ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਵੱਲੋਂ ਪਤਨੀ ਨਵਜੋਤ ਕੌਰ ਸਿੱਧੂ ਦੇ ਕੈਂਸਰ ਦੇ ਇਲਾਜ ਨੂੰ ਲੈ ਕੇ ਕੀਤੇ ਦਾਅਵਿਆਂ ਨੂੰ ਲੈ ਕੇ ਵਿਵਾਦਾਂ ਵਿੱਚ ਘਿਰ ਰਹੇ ਹਨ। ਹੁਣ ਅਦਾਕਾਰਾ ਰੋਜ਼ਲਿਨ ਖਾਨ ਨੇ ਨਵਜੋਤ ਸਿੰਘ ਸਿੱਧੂ ਇੱਕ ਕਾਨੂੰਨੀ ਨੋਟਿਸ ਭੇਜਿਆ ਹੈ, ਜਿਸ ਵਿੱਚ ਉਸਨੇ ਸਿੱਧੂ ਅਤੇ ਸ਼ੋਅ ਦੀ ਟੀਮ ਤੋਂ ਜਨਤਕ ਮੁਆਫੀ ਮੰਗਣ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਕੈਂਸਰ ਨਾਲ ਜੁੜੀ ਗਲਤ ਜਾਣਕਾਰੀ ਸਾਂਝੀ ਕੀਤੀ ਗਈ, ਜਿਸ ਨਾਲ ਨਾਮੁਰਾਦ ਬਿਮਾਰੀ ਦੇ ਪੀੜਤਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।

ਰੋਜ਼ਲਿਨ ਖ਼ਾਨ ਨੇ ਸਿੱਧੂ ਅਤੇ ਉਸ ਦੀ ਪਤਨੀ ਦੇ ਕੈਂਸਰ ਦੇ ਇਲਾਜ ਸਬੰਧੀ ਕਥਿਤ ਝੂਠੇ ਦਾਅਵਿਆਂ 'ਤੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਇਕ ਵੀਡੀਓ ਸ਼ੇਅਰ ਕੀਤਾ ਸੀ। ਕੈਂਸਰ ਸਰਵਾਈਵਰ ਹੋਣ ਦੇ ਨਾਤੇ ਰੋਜ਼ਲਿਨ ਨੇ ਸਿੱਧੂ ਦੀ ਆਲੋਚਨਾ ਕੀਤੀ ਕਿ ਉਨ੍ਹਾਂ ਨੇ ਕੈਂਸਰ ਦੇ ਇਲਾਜ ਬਾਰੇ ਆਮ ਤੇ ਗੁੰਮਰਾਹਕੁੰਨ ਟਿੱਪਣੀਆਂ ਕੀਤੀਆਂ।

ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਸਿੱਧੂ ਨੇ ਆਪਣੀ ਪਤਨੀ ਨਵਜੋਤ ਕੌਰ ਸਿੱਧੂ ਦੇ ਕੈਂਸਰ ਦੇ ਇਲਾਜ ਦੌਰਾਨ ਨਿੰਮ ਦੀਆਂ ਪੱਤੀਆਂ ਅਤੇ ਹਲਦੀ ਦੀ ਵਰਤੋਂ ਕਰਨ ਦਾ ਜ਼ਿਕਰ ਕੀਤਾ। ਰੋਜ਼ਲਿਨ ਦੇ ਬਿਆਨ ਦਾ ਸਮਰਥਨ ਕਰਦੇ ਹੋਏ ਦੇਸ਼ ਦੇ ਪ੍ਰਮੁੱਖ ਕੈਂਸਰ ਹਸਪਤਾਲਾਂ ਵਿੱਚੋਂ ਇੱਕ ਨੇ ਪਹਿਲਾਂ ਅਜਿਹੇ ਦਾਅਵਿਆਂ ਦੇ ਵਿਰੁੱਧ ਇੱਕ ਜਨਤਕ ਬਿਆਨ ਜਾਰੀ ਕੀਤਾ ਸੀ। ਹੁਣ ਛੱਤੀਸਗੜ੍ਹ ਸਿਵਲ ਸੁਸਾਇਟੀ ਨੇ ਵੀ ਸਿੱਧੂ ਨੂੰ ਕਾਨੂੰਨੀ ਨੋਟਿਸ ਭੇਜ ਕੇ ਮੰਗ ਕੀਤੀ ਹੈ ਕਿ ਉਹ ਸੱਤ ਦਿਨਾਂ ਦੇ ਅੰਦਰ ਆਪਣੀ ਪਤਨੀ ਦੇ ਇਲਾਜ ਨਾਲ ਸਬੰਧਤ ਮੈਡੀਕਲ ਦਸਤਾਵੇਜ਼ ਜਮ੍ਹਾਂ ਕਰਵਾਉਣ।

ਰੋਜ਼ਲਿਨ ਨੇ ਸਾਬਕਾ ਕ੍ਰਿਕਟਰ 'ਤੇ ਗਲਤ ਜਾਣਕਾਰੀ ਫੈਲਾਉਣ ਦਾ ਦੋਸ਼ ਲਗਾਉਂਦੇ ਹੋਏ ਉਸ ਨੂੰ ਨੋਟਿਸ ਭੇਜ ਕੇ ਕਾਨੂੰਨੀ ਕਾਰਵਾਈ ਕੀਤੀ ਹੈ। ਉਨ੍ਹਾਂ ਨੇ ਅੱਗੇ ਕਿਹਾ, "ਕੋਈ ਵੀ ਸੋਸ਼ਲ ਮੀਡੀਆ 'ਤੇ ਖੁੱਲ੍ਹੇ ਤੌਰ 'ਤੇ ਰਿਪੋਰਟਾਂ ਸਾਂਝੀਆਂ ਕਰਨ ਜਾਂ ਆਪਣੇ ਕੇਸ ਬਾਰੇ ਚਰਚਾ ਕਰਨ ਲਈ ਤਿਆਰ ਨਹੀਂ ਹੈ... ਮੀਡੀਆ ਅਤੇ ਲੋਕਾਂ ਦਾ ਧਿਆਨ ਖਿੱਚਣ ਲਈ ਕੈਂਸਰ ਸ਼ਬਦ ਦੀ ਵਰਤੋਂ ਕੀਤੀ ਗਈ ਹੈ..! ਮੈਂ ਸਾਰੇ ਮੈਡੀਕਲ ਪੇਸ਼ੇਵਰਾਂ ਨੂੰ ਗਲਤ ਜਾਣਕਾਰੀਆਂ 'ਤੇ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਬੇਨਤੀ ਕਰਦੀ ਹਾਂ.. । 

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਨੇ ਹਾਲ ਹੀ ਵਿੱਚ ਆਪਣੀ ਪਤਨੀ ਨਵਜੋਤ ਕੌਰ ਸਿੱਧੂ ਦੀ ਕੈਂਸਰ ਰਿਕਵਰੀ ਕਹਾਣੀ ਸਾਂਝੀ ਕੀਤੀ ਸੀ, ਜਿਸ ਨੇ ਸਟੇਜ IV ਦੇ ਕੈਂਸਰ 'ਤੇ ਕਾਬੂ  ਪਾਇਆ, ਭਾਵੇਂ ਕਿ ਮਾਹਿਰਾਂ ਵੱਲੋਂ ਬਚਣ ਲਈ ਸਿਰਫ 3 ਫੀਸਜੀ ਮੌਕਾ ਦਿੱਤਾ ਗਿਆ ਸੀ।

ਆਪਣੀ ਪਤਨੀ ਦੀ ਕੈਂਸਰ ਰਿਕਵਰੀ ਡਾਈਟ ਬਾਰੇ ਨਵਜੋਤ ਦੇ ਵਿਵਾਦਤ ਬਿਆਨਾਂ ਨੇ ਵਿਆਪਕ ਬਹਿਸ ਛੇੜ ਦਿੱਤੀ ਹੈ। ਜਦੋਂ ਕਿ ਕੁਝ ਲੋਕਾਂ ਨੇ ਨਿੰਮ ਦੀਆਂ ਪੱਤੀਆਂ ਅਤੇ ਹਲਦੀ ਵਰਗੇ ਕੁਦਰਤੀ ਉਪਚਾਰਾਂ ਦੀ ਵਰਤੋਂ ਕਰਦੇ ਹੋਏ ਉਸਦੀ ਵਿਕਲਪਕ ਪਹੁੰਚ ਦੀ ਸ਼ਲਾਘਾ ਕੀਤੀ ਹੈ, ਦੂਜਿਆਂ ਨੇ ਖਾਸ ਤੌਰ 'ਤੇ ਡਾਕਟਰੀ ਪੇਸ਼ੇਵਰਾਂ ਨੇ ਉਸਦੇ ਦਾਅਵਿਆਂ ਨੂੰ ਗੁੰਮਰਾਹਕੁੰਨ ਅਤੇ ਗੈਰ-ਵਿਗਿਆਨਕ ਕਰਾਰ ਦਿੱਤਾ ਹੈ।

ਵਿਵਾਦ ਵਿੱਚ ਇੱਕ ਹੋਰ ਪਹਿਲੂ ਜੋੜਦੇ ਹੋਏ ਸਿੱਧੂ ਨੇ ਦੋਸ਼ ਲਗਾਇਆ ਹੈ ਕਿ ਉਸਦੇ ਵਿਰੋਧੀਆਂ ਵਿੱਚ ਸਿਹਤ ਸੰਭਾਲ ਪ੍ਰਣਾਲੀ ਵਿੱਚ ਸ਼ਕਤੀਸ਼ਾਲੀ ਸੰਸਥਾਵਾਂ ਸ਼ਾਮਲ ਹਨ, ਜਿਨ੍ਹਾਂ ਨੂੰ ਉਨ੍ਹਾਂ ਨੇ "ਹਸਪਤਾਲ ਮਾਫੀਆ" ਕਰਾਰ ਦਿੱਤਾ ਹੈ।

ਇਹ ਵੀ ਪੜ੍ਹੋ : Punjab Breaking Live Updates: CM ਭਗਵੰਤ ਮਾਨ ਪਟਿਆਲਾ 'ਚ 472 ਨਵ-ਨਿਯੁਕਤ ਨੌਜਵਾਨਾਂ ਨੂੰ ਸੌਂਪਣਗੇ ਨਿਯੁਕਤੀ ਪੱਤਰ

Trending news