Benefits of Roasted Garlic: ਘਰ ਵਿੱਚ ਬਣੀਆਂ ਸਬਜ਼ੀਆਂ ਵਿੱਚ ਲਸਣ (Garlic) ਬਹੁਤ ਮਹੱਤਵਪੂਰਨ ਹੈ। ਇਸ ਦੀ ਵਰਤੋਂ ਨਾਲ ਸਬਜ਼ੀਆਂ ਦਾ ਸਵਾਦ ਕਾਫੀ ਵਧੀਆ ਹੋ ਜਾਂਦਾ ਹੈ। ਪਰ ਭੁੰਨਿਆ ਹੋਇਆ ਲਸਣ (Garlic)ਤੁਹਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਇਸ ਦੀ ਵਰਤੋਂ ਨਾਲ ਕਈ ਬੀਮਾਰੀਆਂ ਤੋਂ ਰਾਹਤ ਮਿਲਦੀ ਹੈ।
Trending Photos
Benefits of Roasted Garlic: ਸਰਦੀਆਂ ਦਾ ਮੌਸਮ ਸ਼ੁਰੂ ਹੁੰਦੇ ਹੀ ਅਕਸਰ ਲੋਕ ਗਰਮ ਚੀਜ਼ਾਂ ਖਾਉਣ ਵੱਲ ਧਿਆਨ ਦਿੰਦੇ ਹਨ। ਦਰਅਸਲ ਸਬਜ਼ੀਆਂ ਵਿੱਚ ਲਸਣ (Garlic) ਬਹੁਤ ਮਹੱਤਵਪੂਰਨ ਹੈ। ਲਸਣ ਦੀ ਵਰਤੋਂ ਹਰ ਘਰ ਵਿੱਚ ਕੀਤੀ ਜਾਂਦੀ ਹੈ। ਇਸ ਦੀ ਵਰਤੋਂ ਹਮੇਸ਼ਾ ਰਸੋਈ 'ਚ ਤਿਆਰ ਸਬਜ਼ੀਆਂ 'ਚ ਕੀਤੀ ਜਾਂਦੀ ਹੈ। ਇਸ ਨਾਲ ਸਬਜ਼ੀਆਂ ਦਾ ਸਵਾਦ ਵਧੀਆ ਹੋ ਜਾਂਦਾ ਹੈ। ਇਸ ਤੋਂ ਇਲਾਵਾ ਭੁੰਨਿਆ ਹੋਇਆ ਲਸਣ (Benefits of Roasted Garlic) ਵੀ ਤੁਹਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਨੂੰ ਖਾਣ ਦੇ ਕਈ ਫਾਇਦੇ ਹਨ।
ਸਰੀਰਕ ਕਮਜ਼ੋਰੀ ਤੋਂ ਪੀੜਤ ਲੋਕਾਂ ਲਈ ਲਸਣ ਦਾ ਸੇਵਨ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਹ ਨਾ ਸਿਰਫ਼ ਇਮਿਊਨਿਟੀ ਵਧਾਉਂਦਾ ਹੈ ਬਲਕਿ ਤੁਹਾਨੂੰ ਸਿਹਤ ਸਬੰਧੀ ਸਮੱਸਿਆਵਾਂ ਤੋਂ ਵੀ ਦੂਰ ਰੱਖ ਸਕਦਾ ਹੈ। ਇਸ ਦੇ ਨਿਯਮਤ ਸੇਵਨ ਨਾਲ ਸੈਕਸ ਸੰਬੰਧੀ ਸਮੱਸਿਆਵਾਂ ਨੂੰ ਵੀ ਦੂਰ ਕੀਤਾ ਜਾ ਸਕਦਾ ਹੈ। ਲਸਣ ਵਿੱਚ ਅਜਿਹੇ ਕਈ ਔਸ਼ਧੀ ਗੁਣ ਪਾਏ ਜਾਂਦੇ ਹਨ, ਜੋ ਸਿਹਤ ਲਈ ਬਹੁਤ ਫਾਇਦੇਮੰਦ ਮੰਨੇ ਜਾਂਦੇ ਹਨ।
ਖਾਸ ਕਰਕੇ ਮਰਦਾਂ ਲਈ ਲਸਣ ਦਾ ਸੇਵਨ (Benefits of Roasted Garlic) ਜ਼ਿਆਦਾ ਫਾਇਦੇਮੰਦ ਮੰਨਿਆ ਜਾਂਦਾ ਹੈ। ਜੇਕਰ ਮਰਦ ਜਲਦੀ ਥੱਕ ਜਾਂਦੇ ਹਨ ਜਾਂ ਕਮਜ਼ੋਰੀ ਮਹਿਸੂਸ ਕਰਦੇ ਹਨ, ਤਾਂ ਭੁੰਨਿਆ ਹੋਇਆ ਲਸਣ ਦੁੱਧ ਦੇ ਨਾਲ ਚਬਾ ਕੇ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਦੇ ਨਿਯਮਤ ਸੇਵਨ ਨਾਲ ਸਰੀਰ ਕਈ ਵੱਡੀਆਂ ਬਿਮਾਰੀਆਂ ਤੋਂ ਸੁਰੱਖਿਅਤ ਰਹਿੰਦਾ ਹੈ। ਭਾਰ ਦੇ ਨਾਲ-ਨਾਲ ਇਹ ਸ਼ੂਗਰ ਨੂੰ ਵੀ ਕੰਟਰੋਲ ਕਰਦਾ ਹੈ।
ਇਹ ਵੀ ਪੜ੍ਹੋ: Superfoods for Winter: ਠੰਡ ਦੇ ਮੌਸਮ 'ਚ ਖਾਓ ਇਹ ਖਾਸ ਸੁਪਰਫੂਡ, ਵਾਇਰਲ ਬੀਮਾਰੀਆਂ ਰਹਿਣਗੀਆਂ ਦੂਰ
ਭੁੰਨਿਆ ਹੋਇਆ ਲਸਣ ਖਾਣ ਨਾਲ ਮਿਲਣਗੇ ਇਹ ਚਮਤਕਾਰੀ ਲਾਭ (Benefits of Roasted Garlic)
ਪੌਸ਼ਟਿਕ ਤੱਤ ਨਾਲ ਭਰਪੂਰ
ਲਸਣ ਵਿੱਚ ਜ਼ਰੂਰੀ ਖਣਿਜ ਵਿਟਾਮਿਨ-ਸੀ, ਵਿਟਾਮਿਨ-ਬੀ6, ਫਾਸਫੋਰਸ, ਮੈਂਗਨੀਜ਼, ਜ਼ਿੰਕ, ਕੈਲਸ਼ੀਅਮ ਅਤੇ ਆਇਰਨ ਪਾਏ ਜਾਂਦੇ ਹਨ। ਇਸ ਤੋਂ ਇਲਾਵਾ ਇਸ ਵਿਚ ਥੋੜ੍ਹੀ ਮਾਤਰਾ ਵਿਚ ਪ੍ਰੋਟੀਨ ਅਤੇ ਥਿਆਮੀਨ ਅਤੇ ਪੈਂਟੋਥੈਨਿਕ ਐਸਿਡ ਪਾਇਆ ਜਾਂਦਾ ਹੈ, ਜੋ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ।
ਕੈਂਸਰ ਦੇ ਖਤਰੇ ਨੂੰ ਘਟਾਉਂਦਾ ਹੈ
ਭੁੰਨੇ ਹੋਏ ਲਸਣ ਵਿੱਚ ਕੈਂਸਰ ਵਿਰੋਧੀ ਗੁਣ ਹੁੰਦੇ ਹਨ। ਇਨ੍ਹਾਂ ਦੇ ਸੇਵਨ ਨਾਲ ਪੇਟ ਦੇ ਕੈਂਸਰ, ਕੋਲਨ ਅਤੇ ਪ੍ਰੋਸਟੇਟ ਕੈਂਸਰ ਦਾ ਖਤਰਾ ਘੱਟ ਹੋ ਜਾਂਦਾ ਹੈ। ਜੇਕਰ ਤੁਹਾਡੇ ਜਾਣ-ਪਛਾਣ ਵਾਲਿਆਂ 'ਚੋਂ ਕੋਈ ਵੀ ਇਸ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਕਰ ਰਿਹਾ ਹੈ ਤਾਂ ਉਸ ਲਈ ਭੁੰਨਿਆ ਹੋਇਆ ਲਸਣ ਬਹੁਤ ਫਾਇਦੇਮੰਦ ਸਾਬਤ ਹੋ ਸਕਦਾ ਹੈ।
ਸੋਜ ਨੂੰ ਘੱਟ ਕਰਨ ਵਿੱਚ ਮਦਦਗਾਰ
ਭੁੰਨੇ ਹੋਏ ਲਸਣ ਵਿੱਚ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ। ਜੋ ਤੁਹਾਡੇ ਸਰੀਰ ਵਿੱਚ ਸੋਜ ਨੂੰ ਘੱਟ ਕਰਨ ਵਿੱਚ ਬਹੁਤ ਮਦਦਗਾਰ ਹੁੰਦਾ ਹੈ ਜਿਨ੍ਹਾਂ ਲੋਕਾਂ ਨੂੰ ਗਠੀਏ ਵਰਗੀ ਸਮੱਸਿਆ ਹੈ ਉਨ੍ਹਾਂ ਲਈ ਭੁੰਨਿਆ ਹੋਇਆ ਲਸਣ ਦਾ ਸੇਵਨ ਬਹੁਤ ਫਾਇਦੇਮੰਦ ਹੋ ਸਕਦਾ ਹੈ।
ਇਹ ਵੀ ਪੜ੍ਹੋ: Punjab Weather Update: ਪੰਜਾਬ 'ਚ ਧੁੰਦ ਦੀ ਸੰਘਣੀ ਚਾਦਰ ਨੇ ਵਾਹਣਾ ਦੀ ਰਫਤਾਰ 'ਤੇ ਲਾਈ ਬਰੇਕ
(Disclaimer: ਇੱਥੇ ਦਿੱਤੀ ਗਈ ਜਾਣਕਾਰੀ ਘਰੇਲੂ ਉਪਚਾਰਾਂ ਅਤੇ ਆਮ ਜਾਣਕਾਰੀ 'ਤੇ ਅਧਾਰਤ ਹੈ। ਇਸ ਨੂੰ ਅਪਣਾਉਣ ਤੋਂ ਪਹਿਲਾਂ ਕਿਰਪਾ ਕਰਕੇ ਡਾਕਟਰੀ ਸਲਾਹ ਲਓ। ZEE NEWS ਇਸਦੀ ਪੁਸ਼ਟੀ ਨਹੀਂ ਕਰਦਾ।)