ਗਰਮੀਆਂ ਵਿੱਚ ਖੀਰਾ ਖਾਣਾ ਸਰੀਰ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਤੇ ਇਸ ਨਾਲ ਪਾਣੀ ਦੀ ਕਮੀ ਵੀ ਦੂਰ ਹੋ ਜਾਂਦੀ ਹੈ। ਖਾਸ ਕਰਕੇ ਗਰਮੀਆਂ 'ਚ ਖੀਰਾ ਖਾਣ ਨਾਲ ਪੇਟ ਸੰਬੰਧੀ ਬੀਮਾਰੀਆਂ ਦੂਰ ਰਹਿੰਦੀਆਂ ਹਨ।
ਖੀਰੇ ਸਿਹਤ ਨੂੰ ਠੀਕ ਰੱਖਣ ਵਿੱਚ ਬਹੁਤ ਮਦਦਗਾਰ ਹੁੰਦੇ ਹਨ। ਆਓ ਤੁਹਾਨੂੰ ਦੱਸਦੇ ਹਾਂ ਕਿ ਖੀਰਾ ਖਾਣ ਦੇ ਕੀ ਫਾਇਦੇ ਹਨ ਤੇ ਸਰੀਰ ਨੂੰ ਕੀ ਫਾਇਦਾ ਮਿਲਦਾ ਹੈ।
ਭਾਰ ਘਟਾਉਣ ਲਈ ਖੀਰਾ ਬਹੁਤ ਵਧੀਆ ਵਿਕਲਪ ਹੈ। ਖੀਰਾ ਖਾਣ ਨਾਲ ਪੇਟ ਭਰਦਾ ਹੈ ਅਤੇ ਤੁਹਾਨੂੰ ਪੋਸ਼ਕ ਤੱਤ ਵੀ ਭਰਪੂਰ ਮਾਤਰਾ 'ਚ ਮਿਲਦੇ ਹਨ।
ਖੀਰਾ ਖਾਣ ਨਾਲ ਸਰੀਰ 'ਚ ਪਾਣੀ ਦੀ ਕਮੀ ਵੀ ਦੂਰ ਹੁੰਦੀ ਹੈ। ਰੋਜ਼ਾਨਾ ਖੀਰੇ ਦਾ ਸੇਵਨ ਕਰਨ ਨਾਲ ਡੀਹਾਈਡ੍ਰੇਸ਼ਨ ਦੀ ਸਮੱਸਿਆ ਤੋਂ ਬਚ ਸਕਦੇ ਹੋ।
ਰੋਜ਼ਾਨਾ ਖੀਰਾ ਖਾਣ ਨਾਲ ਕੈਂਸਰ ਦਾ ਖਤਰਾ ਘੱਟ ਹੋ ਸਕਦਾ ਹੈ। ਖੀਰੇ ਵਿੱਚ ਪਾਏ ਜਾਣ ਵਾਲੇ ਪ੍ਰੋਟੀਨ ਸਾਡੇ ਸਰੀਰ ਨੂੰ ਕੈਂਸਰ ਨਾਲ ਲੜਨ ਦੀ ਤਾਕਤ ਦਿੰਦੇ ਹਨ। ਖੀਰਾ ਸਾਡੇ ਸਰੀਰ ਵਿੱਚ ਕੈਂਸਰ ਜਾਂ ਟਿਊਮਰ ਨੂੰ ਵਧਣ ਤੋਂ ਰੋਕਦਾ ਹੈ।
ਖੀਰਾ ਖਾਣ ਨਾਲ ਇਮਿਊਨਿਟੀ ਵੀ ਮਜ਼ਬੂਤ ਹੁੰਦੀ ਹੈ। ਖੀਰੇ ਵਿੱਚ ਵਿਟਾਮਿਨ ਸੀ, ਬੀਟਾ ਕੈਰੋਟੀਨ ਵਰਗੇ ਐਂਟੀਆਕਸੀਡੈਂਟ ਪਾਏ ਜਾਂਦੇ ਹਨ।
ਖੀਰੇ ਨੂੰ ਛਿਲਕੇ ਸਮੇਤ ਖਾਂਦੇ ਹੋ ਤਾਂ ਇਸ ਨਾਲ ਹੱਡੀਆਂ ਨੂੰ ਫਾਇਦਾ ਹੁੰਦਾ ਹੈ। ਖੀਰੇ ਦੇ ਛਿਲਕੇ ਵਿੱਚ ਸਿਲਿਕਾ ਹੁੰਦਾ ਹੈ, ਜੋ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ।
(Disclaimer ਇੱਥੇ ਦਿੱਤੀ ਗਈ ਜਾਣਕਾਰੀ ਘਰੇਲੂ ਉਪਚਾਰਾਂ ਅਤੇ ਆਮ ਜਾਣਕਾਰੀ 'ਤੇ ਅਧਾਰਤ ਹੈ। ਇਸ ਨੂੰ ਅਪਣਾਉਣ ਤੋਂ ਪਹਿਲਾਂ ਕਿਰਪਾ ਕਰਕੇ ਡਾਕਟਰੀ ਸਲਾਹ ਲਓ। ZEE PHH ਇਸਦੀ ਪੁਸ਼ਟੀ ਨਹੀਂ ਕਰਦਾ।)
ट्रेन्डिंग फोटोज़